ਅਰਦਾਸ, ਸੰਕਲਪ ਅਤੇ ਖੇਡਾਂ ਦਾ ਸਾਥ ਲੈ ਕੇ ਨੌਜਵਾਨ ਕਰਨਗੇ ਨਿਰੋਏ ਜੀਵਨ ਦੀ ਸ਼ੁਰੂਆਤ
ਅੰਮ੍ਰਿਤਸਰ, 7 ਅਕਤੂਬਰ-ਅੰਮ੍ਰਿਤਸਰ ਵਾਸੀ,ਪੁਲਿਸ ਅਤੇ ਪ੍ਰਸ਼ਾਸਨਅਕਤੂਬਰ ਅਤੇ ਨਵੰਬਰ
ਮਹੀਨੇ ਨਸ਼ੇ ਵਿਰੁੱਧ ਲਾਮਬੰਦੀ ਲਈ ਹੰਭਲਾ ਮਾਰਦੇ ਹੋਏ 'ਦਾ ਹੋਪ ਇਨੀਸ਼ੀਏਟਿਵ'ਨਾਮ ਦੇ
ਇਕ ਨਿਵੇਕਲੇਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜੋ ਕਿ ਪੰਜਾਬ ਨੂੰ ਨਸ਼ਾ ਮੁੱਕਤ
ਕਰਨ ਲਈ ਪੰਜਾਬ ਸਰਕਾਰ ਵੱਲੋਂ ਵਿੱਢੀਗਈ ਮੁਹਿੰਮ ਵਿਚ ਮੀਲ ਪੱਥਰ ਸਾਬਤ ਹੋਵੇਗੀ।
ਪੁਲਿਸ ਕਮਿਸ਼ਨਰ ਸ੍ਰੀ ਨੌਨਿਹਾਲ ਸਿੰਘ ਨੇ ਪ੍ਰੈਸਕਾਨਫਰੰਸ ਵਿਚ ਇਹ ਪ੍ਰਗਟਾਵਾ ਕਰਦੇ
ਕਿਹਾ ਕਿ ਭਾਵੇਂ ਕਿ ਪੁਲਿਸ ਨਸ਼ਿਆਂ ਦੀ ਸਪਲਾਈ ਦਾ ਲੱਕ ਤੋੜਨਲਈ ਲਗਾਤਾਰ ਕੰਮ ਕਰ ਰਹੀ
ਹੈ, ਪਰ ਨਸ਼ਿਆਂ ਦੀ ਮੰਗ ਰੋਕਣ ਲਈ ਭਾਈਚਾਰੇ, ਖਾਸ ਕਰ ਨੌਜਵਾਨਾਂ ਦਾ ਸਾਥ ਬਹੁਤਜਰੂਰੀ
ਹੈ। ਉਨਾਂ ਦੱਸਿਆ ਕਿ ਅਸੀਂ ਇਸ ਮੁਹਿੰਮ ਨਾਲ ਨੌਜਵਾਨਾਂ ਵਿਚ ਨਸ਼ੇ ਵਿਰੁੱਧ
ਜਾਗਰੂਕਤਾਲਿਆਉਣ ਦੇ ਨਾਲ-ਨਾਲ ਉਨਾਂ ਨੂੰ ਨੇਕ ਕੰਮ ਲਈ ਇਰਾਦਾ ਬਨਾਉਣ, ਗੁਰੂ ਦੀ ਓਟ
ਲੈਣ ਅਤੇ ਖੇਡਾਂ ਪ੍ਰਤੀਖਿੱਚ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ। ਉਨਾਂ ਕਿਹਾ ਕਿ
ਅੰਮ੍ਰਿਤਸਰ ਜਿੱਥੇ ਸ੍ਰੀ ਦਰਬਾਰ ਸਾਹਿਬਸਾਨੂੰ ਵਾਹਿਗਰੂ ਉਤੇ ਭਰੋਸਾ ਰੱਖਣ ਲਈ
ਪ੍ਰੇਰਿਤ ਕਰਦਾ ਹੈ, ਉਥੇ ਜਲਿਆਂ ਵਾਲਾ ਬਾਗ ਕੁਰਬਾਨੀ ਦੀਪ੍ਰਤੀਕ ਅਤੇ ਖਾਲਸਾ ਕਾਲਜ
ਵਰਗੇ ਅਦਾਰੇ ਸਾਡੇ ਵਿਚ ਸਿੱਖਿਆ ਦੀ ਜੋਤ ਜਗਾਉਂਦੇ ਹਨ, ਤੋਂ ਵਧੀਆ ਕੋਈ ਸਥਾਨ
ਅਜਿਹੀਸ਼ੁਰੂਆਤ ਲਈ ਨਹੀਂ ਹੋ ਸਕਦਾ। ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ
ਸਿੰਘ ਮਾਨ 15 ਅਗਸਤ 2024 ਤੱਕ ਪੰਜਾਬ ਨੂੰ ਨਸ਼ਾ ਮੁੱਕਤਕਰਨ ਲਈ ਦ੍ਰਿੜ ਹਨ ਅਤੇ ਸਾਡੀ
ਇਹ ਮੁਹਿੰਮ ਇਸ ਅਲਾਮਤ ਨੂੰ ਗਲੋਂ ਲਾਹੁਣ ਵਿਚ ਵੱਡਾ ਯੋਗਦਾਨਪਾਵੇਗੀ।
ਉਨਾਂ ਦੱਸਿਆ ਕਿ ਅਸੀਂ ਹਜ਼ਾਰਾਂਨੌਜਵਾਨਾਂ ਨਾਲ ਜਿੱਥੇ ਸ੍ਰੀ ਦਰਬਾਰ ਸਾਹਿਬ
ਨਤਮਸਤਕ ਹੋ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਗੁਰੂਦਾ ਅਸ਼ੀਰਵਾਦ ਲਵਾਂਗੇ, ਉਥੇ
ਜਲਿਆਂ ਵਾਲੇ ਬਾਗ ਪਹੁੰਚ ਕੇ ਸ਼ਹੀਦ ਊਧਮ ਸਿੰਘ ਵਾਂਗ ਪੰਜਾਬ ਦੇ ਦੁਸ਼ਮਣ ਨਸ਼ੇ ਨੂੰ
ਖਤਮਕਰਨ ਲਈ ਸੰਕਲਪ ਲਵਾਂਗੇ। ਇਸੇ ਤਰਾਂ ਹਜ਼ਾਰਾਂ ਨੌਜਵਾਨ, ਜਿਸ ਵਿਚ 1000 ਤੋਂ ਵੱਧ
ਟੀਮਾਂ ਸ਼ਾਮਿਲ ਹਨ,ਅੰਮ੍ਰਿਤਸਰ ਵਿਚ ਗਲੀਕ੍ਰਿਕਟ ਲੀਗ ਵਿਚ ਭਾਗ ਲੈਣਗੀਆਂ। ਉਨਾਂ ਦੱਸਿਆ
ਕਿ ਅੰਮ੍ਰਿਤਸਰ ਦੇ ਵੱਖ-ਵੱਖ ਮੈਦਾਨਾਂ ਵਿਚ ਇਹਮੈਚ ਕਰਵਾਏ ਜਾਣਗੇ ਅਤੇ ਜੇਤੂ ਟੀਮਾਂ
ਨੂੰ 15 ਲੱਖ ਰੁਪਏ ਦੇ ਇਨਾਮ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਇਸਟੂਰਨਾਮੈਂਟ ਵਿਚ 14
ਸਾਲ ਤੋਂ ਉਪਰ ਦਾ ਕੋਈ ਵੀ ਖਿਡਾਰੀ ਭਾਗ ਲੈ ਸਕਦਾ ਹੈ ਅਤੇ ਟੂਰਨਾਮੈਂਟ ਨਾਕ ਆਊਟ
ਫਾਰਮੇਟਵਿਚ ਹੋਵੇਗਾ। ਟੂਰਨਾਮੈਂਟ ਵਿਚ ਵੱਧ ਤੋਂ ਵੱਧ ਨੌਜਵਾਨ ਤੇ ਟੀਮਾਂ ਭਾਗ ਲੈਣ
ਨੂੰ ਧਿਆਨ ਵਿਚਰੱਖਦੇ ਹੋਏ ਐਂਟਰੀ ਫ੍ਰੀ ਰੱਖੀ ਗਈ ਹੈ। ਉਨਾਂ ਦੱਸਿਆ ਕਿ ਇਸ ਮੁਹਿੰਮ
ਵਿਚ ਨੌਜਵਾਨਾਂ ਤੇ ਆਮਲੋਕਾਂ ਦਾ ਵੱਧ ਤੋਂ ਵੱਧ ਯੋਗਦਾਨ ਯਕੀਨੀ ਬਨਾਉਣ ਲਈ ਸਾਡੀ ਟੀਮ
ਲੰਮੇ ਅਰਸੇ ਤੋਂ ਕੰਮ ਕਰ ਰਹੀ ਹੈਅਤੇ 700 ਤੋਂਵੱਧ ਮੀਟਿੰਗਾਂ ਲੋਕਾਂ ਨਾਲ ਸਿੱਧੇ ਤੌਰ
ਉਤੇ ਕੀਤੀਆਂ ਜਾ ਚੁੱਕੀਆਂ ਹਨ, ਜਿਸ ਵਿਚ ਸਾਨੂੰ ਹਰੇਕ ਤਬਕੇਵੱਲੋਂ ਭਰਵਾਂ ਹੁੰਗਾਰਾ
ਮਿਲਿਆ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਸਾਰੀ ਮੁਹਿੰਮ ਵਿਚ ਜਿਲ੍ਹਾਪ੍ਰਸ਼ਾਸਨ ਵੱਲੋਂ
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ, ਕਾਰਪੋਰੇਸ਼ਨ ਕਮਿਸ਼ਨਰ ਸ੍ਰੀ ਰਾਹੁਲ ਅਤੇਹੋਰ ਗੈਰ
ਸਰਕਾਰੀ ਸੰਸਥਾਵਾਂ ਵੱਲੋਂ ਵੀ ਸਾਨੂੰ ਭਰਵਾਂ ਸਹਿਯੋਗ ਮਿਲ ਰਿਹਾ ਹੈ।
ਇਸ ਮੌਕੇ ਡੀ ਸੀ ਪੀ ਸ. ਪਰਮਿੰਦਰ ਸਿੰਘਭੰਡਾਲ, ਏ ਸੀਪੀ ਉਤਰੀ ਸ. ਵਰਿੰਦਰ ਸਿੰਘ
ਖੋਸਾ ਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...