ਨਵਾਂਸ਼ਹਿਰ 7 ਅਕਤੂਬਰ :- ਪੰਜਾਬ ਸਰਕਾਰ ਦੇ ਸਿਖਿਆ ਵਿਭਾਗ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਤਿਹਾਸਕ, ਧਾਰਮਿਕ ਤੇ ਸਾਹਿਤਕ ਸਥਾਨਾਂ ਦੀ ਯਾਤਰਾ ਕਰਾਉਣ ਦਾ ਟੀਚਾ ਮਿੱਥਿਆ ਹੈ। ਇਸੇ ਰੀਤ ਨੂੰ ਅੱਗੇ ਤੋਰਦਿਆਂ ਅੱਜ ਸਸਸਸ ਲੰਗੜੋਆ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ ਸ੍ਰੀ ਹਰਿਮੰਦਰ ਸਾਹਿਬ, ਜਲਿਆਂ ਵਾਲਾ ਬਾਗ ਤੇ ਦੁਰਗਿਆਣਾ ਮੰਦਿਰ ਦੇ ਪਵਿੱਤਰ ਸਥਾਨਾਂ ਦੀ ਯਾਤਰਾ ਕੀਤੀ। ਜਿਸ ਨੂੰ ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਵਲੋਂ ਸਵੇਰੇ ਅੱਠ ਵਜੇ ਸ਼ੁਭ ਇੱਛਾਵਾਂ ਦੇ ਕੇ ਰਵਾਨਾ ਕੀਤਾ ਗਿਆ। ਵਿਦਿਆਰਥੀਆਂ ਵਿਚ ਇਸ ਵਿਦਿਅਕ ਟੂਰ ਨੂੰ ਲੈ ਕੇ ਕਾਫੀ ਚਾਅ ਦੇਖਣ ਨੂੰ ਮਿਲਿਆ। ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਦਸਿਆ ਗਿਆ ਕਿ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਮੇਂ ਸਮੇਂ ਤੇ ਵਿਦਿਆਰਥੀ ਨੂੰ ਵਿਦਿਅਕ ਟੂਰ ਲਈ ਭੇਜਿਆ ਜਾਂਦਾ ਹੈ। ਹਾਲ ਹੀ ਪਿਛਲੇ ਹਫਤੇ ਸੰਸਥਾ ਦੇ ਬੱਚਿਆਂ ਵਲੋਂ ਸਾਇੰਸ ਸਿਟੀ ਕਪੂਰਥਲਾ ਦੀ ਫੇਰੀ ਲਗਾਈ ਗਈ ਸੀ। ਖ੍ਰਿੰਸੀਪਲ ਅਗਨੀਹੋਤਰੀ ਵਲੋਂ ਦਸਿਆ ਗਿਆ ਕਿ ਅਜਿਹੇ ਵਿਦਿਅਕ ਟੂਰ ਲਗਾਉਣ ਨਾਲ ਬੱਚਿਆਂ ਵਿੱਚ ਜਾਣਕਾਰੀ ਦਾ ਵਾਧਾ ਤੇ ਸਮਾਜਿਕ ਮਿਲਵਰਤਣ ਵਧਦਾ ਹੈ। ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਉਹਨਾਂ ਨਾਲ ਸੰਸਥਾ ਦੇ ਸੁਸ਼ੀਲ ਕੁਮਾਰ, ਸੁਮੀਤ ਸੋਢੀ, ਜਸਵਿੰਦਰ ਕੌਰ ਤੇ ਕਮਲਜੀਤ ਕੌਰ ਸ਼ਾਮਲ ਸਨ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...