ਨਵਾਂਸ਼ਹਿਰ 19 ਅਕਤੂਬਰ: ਗ੍ਰਾਮ ਪੰਚਾਇਤ ਲੰਗੜੋਆ ਦੇ ਸਰਪੰਚ ਗੁਰਦੇਵ ਸਿੰਘ ਐਸ.ਡੀ.ਓ. ਦੇ ਯਤਨਾਂ ਸਦਕਾ ਅੱਜ ਡੀ ਸੀ ਬੀ ਬੈਂਕ ਨਵਾਂਸ਼ਹਿਰ ਵਲੋਂ ਸਵੱਛਤਾ ਪੰਦਰਵਾੜੇ ਤਹਿਤ ਸਸਸਸ ਲੰਗੜੋਆ ਨੂੰ ਡਸਟਬਿਨ ਭੇਂਟ ਕੀਤਾ ਗਿਆ।ਇਸ ਮੌਕੇ ਤੇ ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਵਲੋਂ ਬੈਂਕ ਮੈਨੇਜਰ ਗੁਰਪਾਲ ਸਿੰਘ ਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਸਰਪੰਚ ਗੁਰਦੇਵ ਸਿੰਘ ਵਲੋਂ ਬੱਚਿਆਂ ਨੂੰ ਸਵੇਰ ਦੀ ਸਭਾ ਵਿੱਚ ਨਸ਼ਿਆਂ ਤੋਂ ਦੂਰ ਰਹਿ ਕੇ ਪੜ੍ਹਾਈ ਵਿੱਚ ਰੁਚੀ ਦਿਖਾਉਣ ਦੀ ਗੱਲ ਕਹੀ। ਬੈਂਕ ਮੈਨੇਜਰ ਨੇ ਸੰਸਥਾ ਵਿੱਚ ਅਰਥ ਸ਼ਾਸਤਰ ਦਾ ਵਿਸ਼ਾ ਪੜ੍ਹ ਰਹੇ ਬੱਚਿਆਂ ਨੂੰ ਬੈਂਕ ਵਿਚ ਵਿਚਰਨ ਲਈ ਮੁਢਲੀ ਜਾਣਕਾਰੀ ਦਿੱਤੀ ਤੇ ਦਸਿਆ ਕਿ ਬੈਂਕ ਵਿਚ ਜਾ ਕੇ ਲੈਣ ਦੇਣ ਦੀ ਪ੍ਰਕਿਰਿਆ ਜਾਂ ਖਾਤੇ ਆਦਿ ਕਿਵੇਂ ਖੁਲਵਾਏ ਜਾ ਸਕਦੇ ਹਨ। ਬੈਂਕ ਤੋਂ ਆਏ ਜਸਦੀਪ ਸਿੰਘ ਨੇ ਜਾਅਲੀ ਕਾਲਾਂ ਆਉਣ ਬਾਰੇ ਤੇ ਬੈਂਕ ਸਬੰਧੀ ਆਪਣੀ ਨਿੱਜੀ ਜਾਣਕਾਰੀ ਕਿਸੇ ਅਣਜਾਣ ਵਿਅਕਤੀ ਨੂੰ ਨਾ ਦਸਣ ਦੀ ਗੱਲ ਕਹੀ।ਇਸ ਮੌਕੇ ਦਲਵਿੰਦਰ ਸਿੰਘ ਡੀ ਸੀ ਬੀ ਬੈਂਕ ਵਲੋਂ ਬੈਂਕ ਦੀਆਂ ਸਕੀਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਕਿ ਬੈਂਕ ਕਦੋਂ ਤੇ ਕਿਵੇਂ ਹੋਂਦ ਵਿੱਚ ਆਈ ਤੇ ਬੈਂਕ ਵਲੋਂ ਦਿੱਤੇ ਜਾਣ ਵਾਲੇ ਲਾਭ ਸਬੰਧੀ ਜਾਗਰੂਕ ਕੀਤਾ।ਇਸ ਮੌਕੇ ਉਹਨਾ ਦੀ ਟੀਮ ਵਿਚ ਮੈਡਮ ਪਲਵੀ ਚੋਪੜਾ ਤੇ ਸੁਖਵਿੰਦਰ ਕੌਰ ਤੇ ਇਸ ਸੰਸਥਾ ਦੇ ਗੁਨੀਤ,ਬਲਦੀਪ ਸਿੰਘ, ਅਮਨਦੀਪ ਕੌਰ,ਸੁਖਵਿੰਦਰ ਲਾਲ, ਮਨਮੋਹਨ ਸਿੰਘ, ਪ੍ਰਦੀਪ ਕੌਰ, ਜਸਵਿੰਦਰ ਸਿੰਘ ਸੰਧੂ, ਸੁਮੀਤ ਸੋਢੀ, ਹਰਿੰਦਰ ਸਿੰਘ ਤੇ ਮੀਨਾ ਰਾਣੀ ਆਦਿ ਹਾਜ਼ਰ ਸਨ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...