Monday, 2 October 2023

ਨਗਰ ਪੰਚਾਇਤ ਮਕਸੂਦਪੁਰ ਵੱਲੋਂ ਸਿਹਤ ਕੇਂਦਰ ਨੂੰ ਆਰ ਓ ਫ਼ਿਲਟਰ ਦਾਨ

 ਬੰਗਾ, 2 ਅਕਤੂਬਰ: ਸਿਹਤ ਤੇ ਤੰਦਰੁਸਤੀ ਕੇਂਦਰ ਮਕਸੂਦਪੁਰ-ਸੂੰਢ ਵਿਖੇ ਪੀਣ ਵਾਲੇ ਸਾਫ਼ ਪਾਣੀ ਦੀ ਚੱਲੀ ਆ ਰਹੀ ਸਮੱਸਿਆ ਦੇ ਮੱਦੇਨਜ਼ਰ ਪਿੰਡ ਮਕਸੂਦਪੁਰ ਦੀ ਨਗਰ ਪੰਚਾਇਤ ਵੱਲੋਂ ਉਕਤ ਸਿਹਤ ਕੇਂਦਰ ਨੂੰ ਸਰਪੰਚ ਰਾਜਵਿੰਦਰ ਕੌਰ, ਪੰਚ ਪਰਮਿੰਦਰ ਸਿੰਘ ਦੀ ਹਾਜ਼ਰੀ ਵਿੱਚ ਸਿਹਤ ਕੇਂਦਰ ਦੇ ਇੰਚਾਰਜ ਡਾ. ਗੁਰਤੇਜ ਸਿੰਘ ਦੇ ਨਾਲ ਸਮੂਹ ਸਟਾਫ਼ ਨੂੰ ਆਰ ਓ ਫਿਲਟਰ ਸੌਂਪਿਆ ਗਿਆ। ਡਾ. ਗੁਰਤੇਜ ਸਿੰਘ ਨੇ ਪੰਚਾਇਤ ਦੇ ਸਾਰੇ ਅਹੁਦੇਦਾਰਾਂ ਦਾ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਰਾਜਵਿੰਦਰ ਕੌਰ ਮਕਸੂਦਪੁਰ, ਪੰਚ ਪਰਮਿੰਦਰ ਸਿੰਘ, ਸਤਪਾਲ ਪੰਚ ਸੂੰਢ, ਦਰਬਾਰਾ ਸਿੰਘ ਕੰਗਰੌੜ, ਆਸ਼ਾ ਵਰਕਾਰ ਹਰਜਿੰਦਰ ਕੌਰ, ਰੇਨੂੰ ਬਾਲਾ, ਸੁਮਨ ਦੇਵੀ, ਬਲਵੀਰ ਚੰਦ ਆਦਿ ਹਾਜ਼ਰ ਸਨ।
 ਕੈਪਸ਼ਨ: ਪੰਚ ਪਰਮਿੰਦਰ ਸਿੰਘ ਸਿਹਤ ਕੇਂਦਰ ਦੇ ਕਰਮਚਾਰੀਆਂ ਨੂੰ ਆਰ ਓ ਸੌਂਪਦੇ ਹੋਏ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME