Tuesday, 31 October 2023

ਜ਼ਿਲ੍ਹੇ ਵਿੱਚ ਸਵੈ ਨਿਧੀ ਸੇ ਸਮਰਿਧੀ ਸਕੀਮ ਦੀ ਕੀਤੀ ਗਈ ਸ਼ੁਰੂਆਤ: ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ

ਜ਼ਿਲ੍ਹੇ ਵਿੱਚ ਸਵੈ ਨਿਧੀ ਸੇ ਸਮਰਿਧੀ ਸਕੀਮ ਦੀ ਕੀਤੀ ਗਈ ਸ਼ੁਰੂਆਤ: ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ
ਨਵਾਂ ਸ਼ਹਿਰ, 31 ਅਕਤੂਬਰ ਸਟਰੀਟ ਵੈਡਰਾਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਸੋਸ਼ਲ ਸਿਕਿਉਰਟੀ ਸਕੀਮਾਂ, ਹੈਲਥ ਸਬੰਧੀ, ਫੂਡ ਸਪਲਾਈ ਸਬੰਧੀ ਸਕੀਮਾਂ ਦਾ ਲਾਭ ਦੇਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਦੀ ਪ੍ਰਧਾਨਗੀ ਹੇਠ ਸਬੰਧਤ ਵਿਭਾਗਾਂ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਜ਼ਿਲ੍ਹੇ ਵਿੱਚ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ।
  ਰਾਜੀਵ ਵਰਮਾ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਹਿਲਾਂ ਸਟਰੀਟ ਵੈਡਰਾਂ ਨੂੰ ਪੀ.ਐਮ. ਸਵਾਨਿਧੀ ਸਕੀਮ ਅਧੀਨ 10 ਹਜ਼ਾਰ ਰੁਪਏ ਦਾ ਲੋਨ ਦਾ ਲਾਭ ਦਿੱਤਾ ਗਿਆ ਸੀ ਹੁਣ ਉਨ੍ਹਾਂ ਸਟਰੀਟ ਵੈਡਰਾਂ ਨੂੰ ਸਵੈਨਿਧੀ ਸੇ ਸਮਰਿਧੀ ਸਕੀਮ ਅਧੀਨ ਹੈਲਥ ਨਾਲ ਸਬੰਧਤ, ਲੇਬਰ ਵਿਭਾਗ ਨਾਲ ਸਬੰਧਤ, ਸ਼ੋਸ਼ਲ ਸਕਿਓਰਟੀ ਸਕੀਮਾਂ ਨਾਲ ਸਬੰਧਤ, ਫੂਡ ਸਪਲਾਈ ਵਿਭਾਗ ਨਾਲ ਸਬੰਧਤ ਸਕੀਮਾਂ ਦਾ ਲਾਭ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਮੇਟੀ ਦਫ਼ਤਰ ਵੱਲੋਂ ਸਟਰੀਟ ਵੈਡਰਾਂ ਦੀ ਆਨਲਾਇਨ ਪ੍ਰੋਫਾਇਲਿੰਗ ਕੀਤੀ ਜਾਵੇਗੀ ਅਤੇ ਸਬੰਧਤ ਵਿਭਾਗ ਇਨ੍ਹਾਂ ਸਟਰੀਟ ਵੈਡਰਾਂ ਨੂੰ ਸਕੀਮ ਦਾ ਲਾਭ ਦੇਣਗੇ। ਮੀਟਿੰਗ ਵਿੱਚ ਸਕੀਮ ਦੇ ਮੈਨੇਜਰ ਤੋਂ ਇਲਾਵਾ ਬੈਂਕਾਂ ਤੋਂ ਆਏ ਅਧਿਕਾਰੀ, ਨਗਰ ਕੌਂਸਲ, ਹੈਲਥ ਵਿਭਾਗ, ਲੇਬਰ ਵਿਭਾਗ ਦੇ ਅਧਿਕਾਰੀ/ ਮੈਂਬਰ ਹਾਜ਼ਰ ਸਨ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME