ਬੰਗਾ, 11 ਅਕਤੂਬਰ:- ਸਿਵਲ ਸਰਜਨ ਡਾ. ਜਸਪੀ੍ਤ ਕੌਰ, ਸ਼ਹੀਦ ਭਗਤ ਸਿੰਘ ਨਗਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੁੱਜੋਂ ਡਾ. ਨਰੰਜਨ ਪਾਲ ਹੀਓਂ ਦੀਆਂ ਹਦਾਇਤਾਂ ਅਨੁਸਾਰ ਮਕਸੂਦਪੁਰ-ਸੂੰਢ ਸਿਹਤ ਤੇ ਤੰਦਰੁਸਤੀ ਕੇੰਦਰ ਵਿਖੇ ਕਮਿਊਨਟੀ ਹੈਲਥ ਅਫ਼ਸਰ ਡਾ. ਗੁਰਤੇਜ ਸਿੰਘ ਦੀ ਨਿਗਰਾਨੀ ਹੇਠ ਗਰਭਵਤੀ ਔਰਤਾਂ, ਬੱਚਿਆਂ ਦਾ ਚੈੱਕਅਪ ਤੇ ਟੀਕਾਕਰਣ ਨੂੰ ਸਮਰਪਿਤ ਮਮਤਾ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਗੁਰਤੇਜ ਸਿੰਘ ਨੇ ਸੁਰੱਖਿਅਤ ਜਣੇਪੇ ਸਬੰਧੀ ਦਸਦਿਆਂ ਕਿਹਾ ਗਰਭਵਤੀ ਔਰਤਾਂ ਦੀ ਜਾਂਚ ਹਰ ਸਿਹਤ ਕੇਂਦਰ ਵਿੱਚ ਕੀਤੀ ਜਾਂਦੀ ਹੈ ਤਾਂ ਜੋ ਗਰਭ ਅਵਸਥਾ ਦੇ ਖ਼ਤਰਨਾਕ ਚਿੰਨ੍ਹ ਨਜ਼ਰਅੰਦਾਜ਼ ਨਾ ਹੋਣ ਜੋ ਬਾਅਦ ਵਿੱਚ ਜੱਚਾ ਬੱਚਾ ਲਈ ਜਾਨ ਦਾ ਖੌਅ ਬਣਦੇ ਹਨ। ਇਸ ਲਈ ਗਰਭਵਤੀ ਔਰਤ ਦਾ ਪਰਿਵਾਰ ਪਿੰਡ ਦੀ ਆਸ਼ਾ ਵਰਕਰ ਨਾਲ ਸਮੇ-ਸਮੇ 'ਤੇ ਤਾਲਮੇਲ ਕਾਇਮ ਰੱਖੇ ਤਾਂ ਜੋ ਕਿਸੇ ਵੀ ਹੰਗਾਮੀ ਹਾਲਤ ਵਿੱਚ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਜੱਚਾ-ਬੱਚਾ ਦੀ ਸਹੀ ਦੇਖਭਾਲ ਹੋ ਸਕੇ। ਜਨਨੀ ਸੁਰੱਖਿਆ ਯੋਜਨਾ ਅਤੇ ਆਯੁਸ਼ਮਾਨ ਤਹਿਤ ਮਿਲਣ ਵਾਲੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਦਾ ਲਾਭ ਲੈਣ ਲਈ ਪੇ੍ਰਿਤ ਕੀਤਾ ਗਿਆ। ਇਸ ਦੇ ਨਾਲ ਹੀ ਮਾਰੂ ਬੀਮਾਰੀਆਂ ਤੋਂ ਬਚਾਅ ਲਈ ਸਾਰੇ ਸਿਹਤ ਕੇਂਦਰਾਂ ਅੰਦਰ ਨਵਜੰਮੇ ਬੱਚਿਆਂ ਦੇ ਮੁਫ਼ਤ ਟੀਕਾਕਰਣ ਬਾਰੇ ਮਾਵਾਂ ਨੂੰ ਖਾਸ ਤੌਰ 'ਤੇ ਸਮਝਾਇਆ ਗਿਆ ਕਿ ਸਿਹਤ ਅਧਿਕਾਰੀਆਂ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਆਪਣੇ ਬੱਚਿਆਂ ਦਾ ਸਮੇ ਸਿਰ ਟੀਕਾਕਰਣ ਲਾਜ਼ਮੀ ਕਰਵਾਇਆ ਜਾਵੇ। ਇਸ ਤੋਂ ਬਿਨਾਂ ਹਾਜ਼ਰੀਨ ਲੋਕਾਂ ਨੂੰ ਮਾਂ ਅਤੇ ਬੱਚੇ ਦੀ ਖ਼ੁਰਾਕ 'ਤੇ ਧਿਆਨ ਦੇਣ ਦੀ ਲੋੜ ਬਾਰੇ ਦੱਸਿਆ ਗਿਆ ਕਿਉਂਕਿ ਸੰਤੁਲਿਤ ਖ਼ੁਰਾਕ ਹੀ ਤੰਦਰੁਸਤੀ ਦਾ ਰਾਜ਼ ਹੈ। ਇਸ ਦੇ ਨਾਲ ਹੀ ਗ਼ੈਰਸੰਚਾਰੀ ਬੀਮਾਰੀਆਂ ਜਿਵੇਂ ਕਿ ਬਲੱਡ ਪੈ੍ਸ਼ਰ, ਸ਼ੂਗਰ ਆਦਿ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਜਾਂਚ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਏ.ਐੱਨ.ਐੱਮ ਨਵਦੀਪ ਕੌਰ, ਸਿਹਤ ਅਧਿਕਾਰੀ ਦਰਬਾਰਾ ਸਿੰਘ ਕੰਗਰੌੜ, ਆਸ਼ਾ ਵਰਕਰ ਰੇਨੂੰ ਬਾਲਾ, ਹਰਜਿੰਦਰ ਕੌਰ, ਸੁਮਨ ਦੇਵੀ, ਗੁਰਪੀ੍ਤ ਕੌਰ, ਭੁਪਿੰਦਰ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।
ਫੋਟੋ ਕੈਪਸ਼ਨ: ਡਾ. ਗੁਰਤੇਜ ਸਿੰਘ ਲੋਕਾਂ ਨੂੰ ਟੀਕਾਕਰਣ ਸਬੰਧੀ ਜਾਣਕਾਰੀ ਦਿੰਦੇ ਹੋਏ, ਨਾਲ ਹੋਰ