Friday, 27 October 2023

-ਸਦਰ ਥਾਣਾ ਪੁਲਿਸ ਨੂੰ ਬੱਚਾ ਲਾਵਾਰਿਸ ਹਾਲਤ 'ਚ ਮਿਲਿਆ ਬੱਚਾ

ਸਦਰ ਥਾਣਾ ਪੁਲਿਸ ਨੂੰ ਬੱਚਾ ਲਾਵਾਰਿਸ ਹਾਲਤ 'ਚ ਮਿਲਿਆ ਬੱਚਾ
ਹੁਸ਼ਿਆਰਪੁਰ, 27 ਅਕਤੂਬਰ :ਜ਼ਿਲ੍ਹਾ ਬਾਲ ਵਿਕਾਸ ਅਫ਼ਸਰ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ 25 ਅਕਤੂਬਰ 2023 ਨੂੰ ਥਾਣਾ ਸਦਰ ਹੁਸ਼ਿਆਰਪੁਰ ਵਿਖੇ ਇਕ ਬੱਚਾ (ਲੜਕਾ) ਲਾਵਾਰਿਸ ਹਾਲਤ ਵਿਚ ਮਿਲਿਆ ਸੀ, ਜਿਸ ਦੀ ਉਮਰ ਕਰੀਬ 12 ਸਾਲ ਹੈ ਅਤੇ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਲੱਗਦੀ। ਉਨ੍ਹਾਂ ਦੱਸਿਆ ਕਿ ਬੱਚੇ ਦਾ ਰੰਗ ਕਣਕਵੰਨਾ, ਕੱਦ 4 ਫੁੱਟ 7 ਇੰਚ, ਖੱਬੀ ਬਾਂਹ 'ਤੇ ਤਿਲ ਦਾ ਨਿਸ਼ਾਨ ਹੈ, ਉਸ ਨੇ ਭੂਰੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ ਅਤੇ ਬੱਚਾ ਆਪਣੇ ਬਾਰੇ ਕੁਝ ਵੀ ਦੱਸਣ ਦੇ ਯੋਗ ਨਹੀਂ ਹੈ।
ਜ਼ਿਲ੍ਹਾ ਬਾਲ ਵਿਕਾਸ ਅਫ਼ਸਰ ਨੇ ਦੱਸਿਆ ਕਿ ਬਾਲ ਭਲਾਈ ਕਮੇਟੀ ਹੁਸ਼ਿਆਰਪੁਰ ਦੀ ਤਰਫ਼ੋਂ ਇਸ ਬੱਚੇ ਨੂੰ ਉਸ ਦੀ ਸੁਰੱਖਿਆ ਅਤੇ ਦੇਖਭਾਲ ਲਈ ਚਿਲਡਰਨ ਹੋਮ ਫਾਰ ਬੁਆਏਜ਼ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਬੱਚੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਉਨ੍ਹਾਂ (ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ) ਜਾਂ ਚੇਅਰਪਰਸਨ ਬਾਲ ਭਲਾਈ ਕਮੇਟੀ, ਹੁਸ਼ਿਆਰਪੁਰ ਰਾਮ ਕਲੋਨੀ ਕੈਂਪ, ਚੰਡੀਗੜ੍ਹ ਦੇ ਫ਼ੋਨ ਨੰਬਰ 98035-87761, 01882-291839 'ਤੇ ਸੰਪਰਕ ਕਰ ਸਕਦਾ ਹੈ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME