Saturday, 16 August 2025

ਫਿਰੋਜ਼ਪੁਰ ਪੁਲੀਸ ਵੱਲੋਂ ਚੋਰੀ ਕੀਤੇ 02 ਮੋਟਰਸਾਈਕਲ ਬਰਾਮਦ, ਦੋਸ਼ੀ ਗ੍ਰਿਫਤਾਰ

  ਫਿਰੋਜ਼ਪੁਰ  16 ਅਗਸਤ (ਬਿਊਰੋ) Insp ਨਵੀਨ ਕੁਮਾਰ ਮੁੱਖ ਅਫਸਰ ਥਾਣਾ ਜੀ ਆਰ ਪੀ ਫਿਰੋਜ਼ਪੁਰ ਨੇ ਦੱਸਿਆ ਕਿ ਮਾਣਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਰੇਲਵੇ ਪੰਜਾਬ ਚੰਡੀਗੜ  ਅਤੇ ਉੱਪ ਕਪਤਾਨ ਪੁਲਿਸ (ਜੋਨਲ) ਫਿਰੋਜ਼ਪੁਰ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾੜੇ ਅਨਸਰਾਂ ਖਿਲਾਫ਼ ਕਾਰਵਾਈ ਕਰਦੇ ਹੋਏ ਕੱਲ ਮਿਤੀ 15-08-2025 ਨੂੰ LR/ASI ਸੁਰਜੀਤ ਸਮੇਤ ਪੁਲਿਸ ਪਾਰਟੀ ਰੇਲਵੇ ਸਟੇਸ਼ਨ ਮਖੂ ਡਿਊਟੀ ਪਰ ਕਰ ਰਹੇ ਸੀ ਤਾਂ ਮੁਖ਼ਬਰ ਖਾਸ ਵੱਲੋਂ ਮਿਲੀ ਇਤਲਾਹ ਤੇ ਲਾਜਰ ਪੁੱਤਰ ਕਸ਼ਮੀਰ ਵਾਸੀ ਇੱਸਾ ਨਗਰੀ ਮੱਖੂ ਜ਼ਿਲਾ ਫਿਰੋਜ਼ੁਰਪੁਰ ਨੂੰ ਕਾਬੂ ਕਰਕੇ ਉਸ ਪਾਸੋਂ ਚੋਰੀ ਦਾ ਮੋਟਰਸਾਈਕਲ ਬਿਨਾਂ ਨੰਬਰੀ HF Deluxe ਰੰਗ ਕਾਲਾ ਬ੍ਰਾਮਦ ਹੋਇਆ, ਜਿਸ ਤੇ ਮੁਕੱਦਮਾ ਨੰਬਰ 26 ਮਿਤੀ 15-08-2025 ਅ/ਧ 303(2), 317(2) BNS ਥਾਣਾ ਜੀ. ਆਰ.ਪੀ. ਫਿਰੋਜ਼ਪੁਰ ਵਿਖੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਦੌਰਾਨ ਤਫਤੀਸ਼ ਪੁੱਛ ਗਿੱਛ ਵਿੱਚ ਮੌਸਮੀ ਲਾਜ਼ਰ ਨੇ ਬਿਆਨ ਇੰਕਸ਼ਾਫ ਰਾਹੀਂ ਮੰਨਿਆਂ ਕਿ ਉਸਨੇ 02 ਹੋਰ ਮੋਟਰਸਾਈਕਲ ਵੱਖ-ਵੱਖ ਥਾਵਾ ਤੋਂ ਚੋਰੀ ਕਰਕੇ ਮੱਖੂ ਝਾੜੀਆ ਵਿਚ ਲੁਕਾ-ਛੁਪਾ ਕੇ ਰੱਖੇ ਹੋਏ ਹਨ । ਜਿਸਤੇ LR/ASI ਸੁਰਜੀਤ ਸਿੰਘ ਨੇ ਸਮੇਤ ਸਾਥੀ ਕਰਮਚਾਰੀਆ ਦੇ ਮੋਸਮੀ ਲਾਜਰ ਉਕਤ ਦੀ ਨਿਸ਼ਾਨਦੇਹੀ ਤੇ ਰੇਲਵੇ ਲਾਈਨਾਂ ਮੱਖੂ ਦੇ ਕੋਲ ਟਰਾਲੀ ਹੱਟ ਦੇ ਨੇੜੇ ਝਾੜੀਆ ਕੋਲ 02 ਮੋਟਰਸਾਈਕਲ ਮਾਰਕਾ ਹੀਰੋ ਪੈਸ਼ਨ ਪਰੋ ਬਿਨਾ ਨੰਬਰੀ ਰੰਗ ਕਾਲਾ ਲਾਲ ਪੱਟੀ ਅਤੇ ਦੂਜਾ ਮੋਟਰਸਾਈਕਲ ਹੀਰੋ ਸਪਲੈਡਰ ਪੱਲਸ ਬਿਨਾ ਨੰਬਰੀ ਰੰਗ ਕਾਲਾ ਬਰਾਮਦ ਕੀਤੇ ਮੋਸਮੀ ਲਾਜ਼ਰ ਉਕਤ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਅਤੇ   ਪੁਲੀਸ ਵੱਲੋਂ ਅਗਲੀ ਤਫ਼ਤੀਸ਼ ਜ਼ਾਰੀ ਹੈ।

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...

ਜੀ ਆਇਆਂ ਨੂੰ WELCOME