Monday, 25 August 2025

ਭਾਸ਼ਾ ਵਿਭਾਗ, ਪੰਜਾਬ ਵੱਲੋਂ 'ਸ੍ਰੀ ਅਵਤਾਰ ਸਿੰਘ ਪਾਸ’ ਅਤੇ ‘ਡਾ. ਹਰਿਭਜਨ ਸਿੰਘ’ ਵਿਸ਼ੇਸ਼ ਅੰਕ ਲਈ ਮਿਆਰੀ ਰਚਨਾਵਾਂ ਦੀ ਮੰਗ


 

ਅੰਮ੍ਰਿਤਸਰ, 25 ਅਗਸਤ  -ਪੰਜਾਬੀ ਸਾਹਿਤਸਭਿਆਚਾਰ ਅਤੇ ਕਲਾ ਦੇ ਪ੍ਰਚਾਰ-ਪਾਸਾਰ ਦੇ ਉਦੇਸ ਹਿਤ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਮੇਂ-ਸਮੇਂ 'ਤੇ ਪੰਜਾਬੀ ਹਿੰਦੀ ਅਤੇ ਉਰਦੂ ਭਾਸ਼ਾਵਾਂ ਵਿੱਚ ਰਸਾਲੇ ਪ੍ਰਕਾਸ਼ਿਤ ਕੀਤੇ ਜਾਦੇ ਹਨ ਇਸ ਸੰਬੰਧੀ ਖੋਜ ਅਫ਼ਸਰ (ਜਿਲ੍ਹਾ ਭਾਸ਼ਾ ਦਫ਼ਤਰਅੰਮ੍ਰਿਤਸਰ) ਡਾ.ਇੰਦਰਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਨਿਰਦੇਸ਼ਕ ਸ.ਜਸਵੰਤ ਸਿੰਘ ਜਫਰ ਦੀ ਅਗਵਾਈ ਵਿੱਚ ਪ੍ਰਕਾਸ਼ਿਤ ਕੀਤੇ ਜਾਂਦੇ ਰਸਾਲੇ 'ਜਨ ਸਾਹਿਤ ਦਾ 'ਸ੍ਰੀ ਅਵਤਾਰ ਸਿੰਘ ਪਾਸ਼ਅਤੇ 'ਪੰਜਾਬੀ ਦੁਨੀਆਂਰਸਾਲੇ ਦਾ 'ਡਾ.ਹਰਿਭਜਨ ਸਿੰਘ’ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਜਾਣਾ ਹੈ ਇਹ ਅੰਕ ਮਹੀਨਾ ਅਕਤੂਬਰ ਤੋਂ ਦਸੰਬਰ 2025 ਤੱਕ ਪ੍ਰਕਾਸ਼ਿਤ ਕੀਤੇ ਜਾਣ ਦੀ ਯੋਜਨਾ ਹੈ ਇਸ ਲਈ ਸਮੂਹ ਸਾਹਿਤਕਾਰਾਂ/ਲੇਖਕਾਂ ਨੂੰ ਸੂਚਿਤ ਕੀਤਾ ਜਾਦਾ ਹੈ ਕਿ ਵਿਭਾਗ ਦੁਆਰਾ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਰਸਾਲਿਆਂ ਜਨ ਸਾਹਿਤ ਅਤੇ ਪੰਜਾਬੀ ਦੁਨੀਆਂ ਲਈ ਮਿਆਰੀ ਰਚਨਾਵਾਂਖੋਜ ਪੱਤਰ ਭੇਜਣ ਦੀ ਖੇਚਲ ਕੀਤੀ ਜਾਵੇ

ਇਸ ਕਾਰਜ ਲਈ ਰਚਨਾਵਾਂ/ਖੋਜ ਖੇਤਰ ਵਿਭਾਗ ਪਤੇ (ਡਾਇਰੈਕਟਰਭਾਸ਼ਾ ਵਿਭਾਗਪੰਜਾਬਪਟਿਆਲਾ ਭਾਸ਼ਾ ਭਵਨਨੇੜੇ ਸ਼ੇਰਾਂ ਵਾਲਾ ਗੇਟਪਿੰਨ ਕੋਡ-147001) ਜਾਂ ਈ.ਮੇਲ Punjabirasala.pblanguages@gmail.com'ਤੇ ਮਿਤੀ 31/08/2025 ਤੱਕ ਭੇਜੀਆਂ ਜਾਣ ਰਚਨਾ  ਭੇਜਣ ਸਮੇਂ ਲੇਖਕ ਵੱਲੋਂ ਮੌਲਿਕ ਅਤੇ ਅਣ ਪ੍ਰਕਾਸ਼ਿਤ ਰਚਨਾ ਹੋਣ ਸੰਬੰਧੀ ਤਸਦੀਕ ਕਰਵਾਉਣ ਦੇ ਨਾਲ-ਨਾਲ ਲੇਖਕ ਦਾ ਪੂਰਾ ਪਤਾ ਸਮੇਤ ਫੋਨ ਨੰਬਰ ਵੀ ਦਰਜ ਕੀਤਾ ਜਾਵੇ ਇਸ ਸੰਬੰਧੀ ਹੋਰ ਕਿਸੇ ਕਿਸਮ ਦੀ ਜਾਣਕਾਰੀ ਲਈ ਰਸਾਲੇ ਦੇ ਸੰਪਾਦਕ ਡਾਸੰਤੋਖ ਸਿੰਘ (ਖੋਜ ਅਫਸਰਦੇ ਫੋਨ ਨੰ. 88725-11179 'ਤੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ ਭੇਜੀ ਗਈ ਰਚਨਾ ਇਸ ਦਫ਼ਤਰ ਨੂੰ ਵੀ ਈ ਮੇਲ (amritsar.dlo@gmail.com) 'ਤੇ ਭੇਜਣ ਦੀ ਖੇਚਲ ਕੀਤੀ ਜਾਵੇ

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME