ਨਵਾਂਸ਼ਹਿਰ 12ਅਗਸਤ - ਜੋਨ ਨੰਬਰ 06 ਦੀਆਂ ਰਹਿੰਦੀਆਂ ਆਊਟ ਡੋਰ ਖੇਡਾਂ ਮਿਤੀ 18 ਅਗਸਤ ਤੋਂ 20 ਅਗਸਤ ਤੱਕ ਕਰਵਾਈਆਂ ਜਾਣਗੀਆਂ। ਜਾਣਕਾਰੀ ਦਿੰਦੇ ਹੋਏ ਜੇ. ਐਸ.ਐਫ.ਐਚ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਕਮ ਜੋਨਲ ਪ੍ਰਧਾਨ ਦਲਜੀਤ ਸਿੰਘ ਬੋਲਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਰੀਰਕ ਸਿੱਖਿਆ ਅਧਿਆਪਕਾਂ ਤੇ ਬਾਕੀ ਵਿਸ਼ਿਆਂ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਇਨ ਡੋਰ ਖੇਡਾਂ ਮਿਤੀ 7 ਤੇ 8 ਅਗਸਤ ਨੂੰ ਬਹੁਤ ਹੀ ਵਧੀਆ ਤੇ ਸੁਚੱਜੇ ਢੰਗ ਨਾਲ ਕਰਵਾਈਆਂ ਗਈਆਂ ਇਸੇ ਹੀ ਤਰ੍ਹਾਂ ਰਹਿੰਦੀਆਂ ਆਊਟ ਡੋਰ ਖੇਡਾਂ ਜਿਨ੍ਹਾਂ ਵਿੱਚ ਕ੍ਰਿਕਟ, ਫੁਟਬਾਲ, ਹੈਂਡਬਾਲ, ਕਬੱਡੀ ਨੈਸ਼ਨਲ ਤੇ ਪੰਜਾਬ ਸਟਾਈਲ, ਖੋ-ਖੋ,ਗੁਸੂ, ਬਾਸਕਿਟਬਾਲ ਆਦਿ ਟੂਰਨਾਮੈਂਟ ਮਿਤੀ 18 ਅਗਸਤ 20 ਅਗਸਤ ਤੱਕ ਤੈਅ ਫਿਕਚਰ ਮੁਤਾਬਕ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਮਤਾ ਪਾਸ ਕੀਤਾ ਗਿਆ।ਪ੍ਰਧਾਨ ਦਲਜੀਤ ਸਿੰਘ ਬੋਲਾ ਨੇ ਕਿਹਾ ਕਿ ਰਹਿੰਦੀਆਂ ਖੇਡਾਂ ਦਾ ਫਿਕਚਰ ਅਤੇ ਡਿਊਟੀਆਂ ਸਬੰਧੀ ਚਾਰਟ ਤਿਆਰ ਕਰ ਲਿਆ ਗਿਆ ਹੈ।ਪ੍ਰਿੰਸੀਪਲ ਬੋਲਾ ਨੇ ਸਪਸ਼ਟ ਤੌਰ ਤੇ ਕਿਹਾ ਕਿ ਬੱਚਿਆਂ ਦੇ ਰੋਸ਼ਨ ਭਵਿੱਖ ਨੂੰ ਦੇਖਦਿਆਂ ਜੋਨਲ ਟੂਰਨਾਮੈਂਟ ਪਾਰਦਰਸ਼ੀ ਢੰਗ ਨਾਲ ਕਰਵਾਇਆ ਜਾਵੇਗਾ। ਕਿਸੇ ਵੀ ਖਿਡਾਰੀ ਨਾਲ ਮੱਤ ਜਾਂ ਭਿੰਨ ਭੇਦ ਨਹੀਂ ਹੋਵੇਗਾ। ਉਨ੍ਹਾਂ ਪਹਿਲਾਂ ਵਾਂਗ ਆਪਣੇ ਸਮੁੱਚੀ ਟੀਮ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਤੇ ਪ੍ਰਧਾਨ ਦਲਜੀਤ ਸਿੰਘ ਬੋਲਾ ਤੋਂ ਇਲਾਵਾ ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਰਾਜ ਪੁਰਸਕਾਰ ਜੇਤੂ, ਸੰਜੀਵ ਕੁਮਾਰ ਡੀ ਪੀ ਈ, ਮਨਜੀਤ ਸਿੰਘ ਡੀ ਪੀ ਈ, ਅਮਰਜੀਤ ਸਿੰਘ ਮੂਸਾਪੁਰ, ਹਰਿੰਦਰ ਸਿੰਘ ਲੰਗੜੋਆ ਸਕੂਲ, ਇੰਦਰਜੀਤ ਸਿੰਘ ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਖਾਲਸਾ ਸਕੂਲ ਆਦਿ ਤੋਂ ਇਲਾਵਾ ਬਾਕੀ ਸਟਾਫ ਹਾਜ਼ਰ ਰਿਹਾ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...