ਜ਼ੋਨਲ ਪੱਧਰੀ ਕਮੇਟੀ ਨੇ ਜੇਤੂ ਖਿਡਾਰੀਆਂ ਨੂੰ ਵੰਡੇ ਇਨਾਮ
ਨਵਾਂਸ਼ਹਿਰ 08 ਅਗਸਤ - ਚੰਡੀਗੜ੍ਹ ਰੋਡ ਤੇ ਸਥਿਤ ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਜੋਨ ਨੰਬਰ 06 ਦੀਆਂ ਇਨ ਡੋਰ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈਆਂ। ਖਾਲਸਾ ਸਕੂਲ ਦੇ ਪ੍ਰਿੰਸੀਪਲ ਕਮ ਜੋਨਲ ਪ੍ਰਧਾਨ ਦਲਜੀਤ ਸਿੰਘ ਬੋਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ ਡੋਰ ਖੇਡਾਂ ਜਿਨ੍ਹਾਂ ਵਿੱਚ ਬੈਡਮਿੰਟਨ,ਸ਼ਤਰੰਜ,ਟੇਬਲ ਟੈਨਿਸ,ਰੱਸਾ ਕੱਸੀ ਅਤੇ ਵਾਲੀਵਾਲ ਆਦਿ ਸ਼ਾਮਿਲ ਸਨ ਵਿਚ ਬੱਚਿਆਂ ਨੇ ਆਪਣੇ ਜੋਸ਼ ਤੇ ਪ੍ਰਤਿਭਾ ਦਾ ਇਜ਼ਹਾਰ ਕੀਤਾ। ਅੱਜ ਉਨ੍ਹਾਂ ਵੱਲੋਂ ਆਪਣੀ ਸਮੁੱਚੀ ਟੀਮ ਦੇ ਨਾਲ ਮਿਲ ਕੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ ਅਤੇ ਭਵਿੱਖ ਲਈ ਹੋਰ ਮਿਹਨਤ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਨਡੋਰ ਖੇਡਾਂ ਦੇ ਨਤੀਜੇ ਜਿਨ੍ਹਾਂ ਵਿਚ ਬੈਡਮਿੰਟਨ ਅੰਡਰ 14 ਉਮਰ ਗੁੱਟ ਲੜਕਿਆਂ ਦੀ ਖੇਡ ਵਿੱਚ ਸੰਤ ਬਾਬਾ ਖੇਮ ਸਿੰਘ ਸਕੂਲ ਅਲਾਚੌਰ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਭੀਣ ਦੂਸਰਾ ਸਥਾਨ, ਅੰਡਰ 17 ਸਰਕਾਰੀ ਹਾਈ ਸਕੂਲ ਅਲਾਚੌਰ ਪਹਿਲਾ ਸਥਾਨ, ਜੇ ਐਸ ਐਫ ਐਚ ਖਾਲਸਾ ਸਕੂਲ ਦੂਸਰਾ ਸਥਾਨ, ਅੰਡਰ 19 ਖਾਲਸਾ ਸਕੂਲ ਪਹਿਲਾਂ ਸਥਾਨ ਤੇ ਦੋਆਬਾ ਆਰੀਆ ਸਕੂਲ ਦੂਸਰਾ ਸਥਾਨ, ਇਸੇ ਤਰਾਂ ਲੜਕੀਆਂ ਵਿੱਚ ਅੰਡਰ 14 ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਅਲਾਚੌਰ ਦੂਸਰਾ ਸਥਾਨ, ਅੰਡਰ 17 ਸਕੂਲ ਆਫ ਐਮੀਨੈਂਸ ਪਹਿਲਾ ਸਥਾਨ, ਖਾਲਸਾ ਸਕੂਲ ਦੂਸਰਾ ਸਥਾਨ, ਅੰਡਰ 19 ਸਕੂਲ ਅਤੇ ਦੋਆਬਾ ਆਰੀਆ ਸਕੂਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸ਼ਤਰੰਜ ਦੀ ਖੇਡ ਵਿੱਚ ਅੰਡਰ 14 ਮਹਾਲੋਂ ਲੜਕਿਆਂ ਦੀ ਟੀਮ ਜੇਤੂ ਰਹੀ ਅੰਡਰ 17 ਮਹਾਲੋਂ ਪਹਿਲਾ ਅਲਾਚੌਰ ਨੇ ਦੂਸਰਾ ਸਥਾਨ ਅਤੇ ਅੰਡਰ 19 ਵਿੱਚ ਸਕੂਲ ਆਫ ਐਮੀਨੈਂਸ ਨੇ ਪਹਿਲਾ ਅਤੇ ਖਾਲਸਾ ਸਕੂਲ ਨੇ ਦੂਸਰਾ ਸਥਾਨ ਹਾਸਿਲ ਕੀਤਾ। ਲੜਕੀਆਂ ਦੀ ਸ਼ਤਰੰਜ 14 ਸਾਲਾ ਲੜਕੀਆਂ ਮੱਲਪੁਰ ਅੜਕਾਂ ਨੇ ਪਹਿਲਾਂ ਸਥਾਨ, ਮਹਾਲੋਂ ਦੂਸਰਾ ਸਥਾਨ, 17 ਸਾਲਾਂ ਲੜਕੀਆਂ ਖਾਲਸਾ ਸਕੂਲ ਪਹਿਲਾ ਸਥਾਨ ਅਤੇ ਮਹਾਲੋਂ ਨੇ ਦੂਸਰਾ ਸਥਾਨ ਹਾਸਿਲ ਕੀਤ। ਰੱਸਾ ਕੱਸੀ ਦੇ ਮੁਕਾਬਲਿਆਂ ਵਿੱਚ 14 ਸਾਲਾ ਲੜਕੇ ਜੱਬੋਵਾਲ ਨੇ ਪਹਿਲਾ, ਖਾਲਸਾ ਸਕੂਲ ਨੇ ਦੂਸਰਾ ਸਥਾਨ, 17 ਸਾਲਾ ਨਵਾਂ ਸ਼ਹਿਰ ਪਹਿਲਾ ਸਥਾਨ ਅਤੇ ਕਰੀਹਾ ਦੂਸਰਾ ਸਥਾਨ 19 ਸਾਲਾਂ ਖਾਲਸਾ ਪਹਿਲਾ ਸਥਾਨ ਅਤੇ ਨਵਾਂ ਸ਼ਹਿਰ ਨੇ ਦੂਸਰਾ ਸਥਾਨ ਹਾਸਿਲ ਕੀਤਾ। ਲੜਕੀਆਂ ਦੀ ਰੱਸਾ ਕਸੀ ਟੀਮ ਵਿੱਚ 14 ਸਾਲਾ ਮਹਾਲੋਂ ਪਹਿਲੇ ਸਥਾਨ ਅਤੇ ਭੰਗਲ ਖੁਰਦ ਦੂਸਰੇ ਸਥਾਨ ਤੇ ਰਹੇ, 17 ਸਾਲਾ ਉਮਰ ਗੁੱਟ ਵਿੱਚ ਕਰੀਹਾ ਨੇ ਪਹਿਲਾ ਸਥਾਨ, ਮਹਾਲੋਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਟੇਬਲ ਟੈਨਿਸ ਦੀ ਖੇਡ ਵਿੱਚ 17 ਸਾਲਾ ਲੜਕੇ ਦੋਆਬਾ ਸਿੱਖ ਨੈਸ਼ਨਲ ਸਕੂਲ ਨੇ ਪਹਿਲਾ ਸਥਾਨ, ਖਾਲਸਾ ਸਕੂਲ ਨੇ ਦੂਸਰਾ ਸਥਾਨ ਅਤੇ 19 ਸਾਲ ਉਮਰ ਵਰਗ ਵਿੱਚ ਲੰਗੜੋਆ ਨੇ ਪਹਿਲਾ ਸਥਾਨ ਅਤੇ ਦੋਆਬਾ ਸਿੱਖ ਨੈਸ਼ਨਲ ਨੇ ਦੂਸਰਾ ਸਥਾਨ ਹਾਸਿਲ ਕੀਤਾ। ਟੇਬਲ ਟੈਨਿਸ ਦੀ 17 ਸਾਲ ਲੜਕੀਆਂ ਦੀ ਟੀਮ ਖਾਲਸਾ ਸਕੂਲ ਪਹਿਲੇ ਸਥਾਨ ਤੇ ਅਤੇ ਦੋਆਬਾ ਸਿੱਖ ਨੈਸ਼ਨਲ ਦੀ ਟੀਮ ਦੂਸਰੇ ਸਥਾਨ ਤੇ ਰਹੀ ਅਤੇ 19 ਸਾਲਾ ਲੜਕੀਆਂ ਦੀ ਟੀਮ ਵਿਚ ਖਾਲਸਾ ਸਕੂਲ ਨੇ ਜੋਨ ਵਿੱਚੋਂ ਜਿੱਤਿਆ। ਵਾਲੀਬਾਲ ਦੀ ਟੀਮ ਵਿੱਚ 14 ਸਾਲਾ ਲੜਕੇ ਭੀਣ ਪਹਿਲਾ ਸਥਾਨ ਜੇਤੂ ਹਾਸਿਲ ਕੀਤਾ ਅਤੇ 17 ਸਾਲਾਂ ਉਮਰ ਵਰਗ ਵਿੱਚ ਪੱਲੀ ਝਿੱਕੀ ਪਹਿਲੇ ਸਥਾਨ ਤੇ ਅਤੇ ਮੱਲਪੁਰ ਅੜਕਾਂ ਦੂਸਰੇ ਸਥਾਨ ਤੇ ਵਾਲੀਬਾਲ ਵਿੱਚ 19 ਸਾਲਾ ਉਮਰ ਵਰਗ ਵਿੱਚ ਪੀ ਐਮ ਸ਼੍ਰੀ ਲੰਗੜੋਆ ਸਕੂਲ ਜੋਨ ਵਿੱਚੋਂ ਜੇਤੂ ਰਿਹਾ।ਦੋ ਦਿਨਾਂ ਇਸ ਟੂਰਨਾਮੈਂਟ ਵਿੱਚ ਬਤੌਰ ਕਨਵੀਨਰ ਸੰਜੀਵ ਕੁਮਾਰ ਡੀਪੀਈ ਅਲਾਚੌਰ, ਮਨਜੀਤ ਸਿੰਘ ਡੀਪੀਈ, ਕੁਲਵਿੰਦਰ ਕੌਰ ਮਹਾਲੋਂ ਬਲਦੇਵ ਰਾਏ ਲੈਕਚਰਾਰ ਕਰੀਹਾ, ਹਰਿੰਦਰ ਸਿੰਘ ਲੰਗੜੋਆ ਕੋ ਕਨਵੀਨਰ, ਪ੍ਰਦੀਪ ਕੁਮਾਰ ਡੀਪੀਈ ਪੱਲੀ ਝਿੱਕੀ ਨੇ ਸੇਵਾਵਾਂ ਨਿਭਾਈਆਂ।ਟੂਰਨਾਮੈਂਟ ਦੌਰਾਨ ਬਲਵੀਰ ਕੌਰ, ਗੁਰਦੀਪ ਕੌਰ, ਪੂਜਾ, ਮਿਸ ਕੰਚਨ, ਪੂਜਾ ਮੈਡਮ, ਰੋਹਿਤ ਕੁਮਾਰ, ਅਮਰਜੀਤ ਸਿੰਘ ਮਹਾਲੋਂ, ਪਰਵਿੰਦਰ ਸਿੰਘ ਭੰਗਲ ਮੁੱਖ ਅਧਿਆਪਕ, ਹਰਿੰਦਰ ਸਿੰਘ, ਸੁਸ਼ੀਲ ਕੁਮਾਰ,ਨੀਰਜ ਬਾਲੀ, ਜਸਵਿੰਦਰ ਕੌਰ,ਸੁਮਿਤ ਸੋਢੀ,ਅਮਨਦੀਪ ਭੀਣ, ਲਖਵਿੰਦਰ ਕੌਰ, ਸਤਪਾਲ ਡੀਪੀਈ, ਅਨਿਲ ਕੁਮਾਰ ਡੀਪੀਈ, ਹਰਵਿੰਦਰ ਕੌਰ ਤੇ ਕੁਲਵਿੰਦਰ ਕੌਰ ਜੱਬੋਵਾਲ ਆਦਿ ਨੇ ਟੂਰਨਾਮੈਂਟ ਦੌਰਾਨ ਵਿਸ਼ੇਸ਼ ਸਹਿਯੋਗ ਦਿੱਤਾ।