Tuesday, 5 August 2025

ਅੱਗ ਲੱਗਣ ਕਾਰਨ ਨੁਕਸਾਨੀਆਂ ਦੁਕਾਨਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਧਾਲੀਵਾਲ

ਅੱਗ ਲੱਗਣ ਕਾਰਨ ਨੁਕਸਾਨੀਆਂ ਦੁਕਾਨਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਧਾਲੀਵਾਲ  

ਵਾਰਡ ਨੰਬਰ 10 ਅਤੇ ਅਜਨਾਲਾ ਦੇ ਤਹਿਸੀਲ ਕੰਪਲੈਕਸ ਵਿਖੇ ਸੜੀਆਂ ਦੁਕਾਨਾਂ ਦਾ ਲਿਆ ਜਾਇਜ਼ਾ

ਮੁੱਖ ਮੰਤਰੀ ਰਾਹਤ ਫੰਡ ਚੋਂ ਸਹਾਇਤਾ ਕਰਨ ਦਾ ਦਿੱਤਾ ਵਿਸ਼ਵਾਸ

ਅਜਨਾਲਾ, 5 ਅਗਸਤ --ਅਜਨਾਲਾ ਦੀ ਪੁਰਾਣੀ ਕਚਹਿਰੀ ਅਤੇ ਵਾਰਡ ਨੰਬਰ 10 ਵਿਚ ਸਥਿਤ ਦੋ ਦੁਕਾਨਾਂ ਜੋ ਦੇਰ ਰਾਤ ਅੱਗ ਲੱਗਣ ਨਾਲ ਸੜ ਗਈਆਂ  ਸਨ, ਦਾ ਜਾਇਜ਼ਾ ਲੈਣ ਲਈ ਹਲਕਾ ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ, ਜਿਨਾਂ ਵੱਲੋਂ ਦੁਕਾਨ ਮਾਲਕਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਮੁੱਖ ਮੰਤਰੀ ਰਾਹਤ ਫੰਡ ਚੋਂ ਬਣਦੀ ਹੋਈ ਸਹਾਇਤਾ ਦਿੱਤੀ ਜਾਵੇਗੀ । ਸ ਧਾਲੀਵਾਲ ਨੇ ਕਿਹਾ ਕਿ ਜਿੰਦਗੀ ਵਿੱਚ ਔਖੇ ਸੌਖੇ ਸਮੇਂ ਆਉਂਦੇ ਰਹਿੰਦੇ ਹਨ ਪਰ ਲੋੜ ਹੁੰਦੀ ਹੈ ਕਿ ਜਦੋਂ ਆਪਣੇ ਕਿਸੇ ਭਰਾ ਉੱਤੇ ਔਖਾ ਸਮਾਂ ਆਵੇ ਤਾਂ ਉਸ ਦਾ ਸਾਥ ਆਪਾਂ ਸਾਰੇ ਦਈਏ। ਉਹਨਾਂ ਕਿਹਾ ਕਿ ਮੈਂ ਮੁੱਖ ਮੰਤਰੀ ਪੰਜਾਬ ਵੱਲੋਂ ਰਾਹਤ ਕੋਸ਼ ਵਿੱਚੋਂ ਸਹਾਇਤਾ ਲੈ ਕੇ ਦਿਆਂਗਾ ਅਤੇ ਸਾਡੇ ਭਾਈਚਾਰੇ ਨੂੰ ਵੀ ਇਹਨਾਂ ਦੇ ਸਹਿਯੋਗ ਲਈ ਅੱਗੇ ਆਉਣਾ ਚਾਹੀਦਾ ਤਾਂ ਜੋ ਇਹ ਸਾਡੇ ਭਰਾ ਮੁੜ ਪੈਰਾਂ ਸਿਰ ਹੋ ਸਕਣ।

ਇਸ ਮੌਕੇ ਤੇ ਦੁਕਾਨਦਾਰ ਅਮੋਲਕ ਸਿੰਘ ਨੇ ਕਿਹਾ ਕਿ ਪਿਛਲੇ ਦਿਨੀ ਦੁਕਾਨ ਸੜਨ ਨਾਲ 10 ਤੋਂ 11 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸੀ ਤੇ ਅੱਜ ਸ ਧਾਲੀਵਾਲ ਦੇ ਆਉਣ ਨਾਲ ਉਹਨਾਂ ਨੂੰ ਹੌਸਲਾ ਮਿਲਿਆ ਹੈ ਮੁੜ ਅੱਗੇ ਵਧਣ ਦੀ ਪ੍ਰੇਰਨਾ ਮਿਲੀ ਹੈ । ਉਹਨਾਂ ਨੇ ਸ ਧਾਲੀਵਾਲ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME