ਬੰਗਾ - ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦਾ ਜਨਮ ਸੰਨ 1862 ਈਸਵੀਂ ਨੂੰ ਮਾਤਾ ਸਾਹਿਬ ਦੇਵੀ ਜੀ ਦੀ ਪਵਿੱਤਰ ਕੁੱਖ ਚੋ ਉਨ੍ਹਾਂ ਦੇ ਨਾਨਕੇ ਪਿੰਡ ਬੱਲੋਵਾਲ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਇਆ। ਉਨਾਂ ਦਾ ਜੱਦੀ ਪਿੰਡ ਕੁਸ਼ਤੀ ਦੌਰਾਨ ਲਈ ਪ੍ਰਸਿੱਧ ਮੰਨਣਹਾਨਾ ਜਿਲ੍ਹਾ ਹੁਸ਼ਿਆਰਪੁਰ ਹੈ। ਬਚਪਨ ਤੋਂ ਹੀ ਆਪ ਜੀ ਦਾ ਝੁਕਾਅ ਪ੍ਰਭੂ ਭਗਤੀ ਵੱਲ ਸੀ, ਕਿਉਂਕਿ ਆਪ ਜੀ ਦੇ ਪਿਤਾ ਜੀ ਵੀ ਬ੍ਰਹਮ ਗਿਆਨੀ ਸਨ, ਜੋ ਆਪ ਜੀ ਲਈ ਰੂਹਾਨੀਅਤ ਦੇ ਮਾਰਗ ਤੇ ਚੱਲਣ ਲਈ ਵਰਦਾਨ ਸਾਬਤ ਹੋਏ। ਅਪ ਜੀ ਦਾ ਬਚਪਨ ਦਾ ਨਾਂ ਭਗਵਾਨ ਦਾਸ ਸੀ, ਜੋ ਬਾਅਦ ਵਿਚ ਆਪਣੀ ਰੂਹਾਨੀਅਤ ਦੇ ਗਿਆਨ ਸਦਕਾ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਨਾਂ ਨਾਲ ਜਾਣੇ ਗਏ। ਆਪ ਜੀ ਨੇ ਮੁੱਢਲੀ ਵਿੱਦਿਆ ਮੂਸਾਪੁਰ ਦੇ ਮੌਲਵੀ ਸ਼ਾਹਦੀਨ ਪਾਸੋਂ ਪ੍ਰਾਪਤ ਕੀਤੀ। ਇਤਿਹਾਸ ਅਨੁਸਾਰ ਰਾਜਾ ਸਾਹਿਬ ਜਿਸ ਗੱਦੀ ਦੇ ਜਾਨਸ਼ੀਨ ਬਣੇ ਸਨ ਉਹ ਬਗਦਾਦ ਤੋਂ ਚਲਦੀ ਆ ਰਹੀ ਨਾਮ ਸਿਮਰ ਗੱਦੀ ਸੀ। ਤਵਾਰੀਖ ਦੱਸਦੀ ਹੈ ਕਿ ਜਿਸ ਵੇਲੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਜੀਰ ਬਗਦਾਦ ਸਾਹਿਬ ਆਏ ਤਾਂ ਉਥੇ ਆਪ ਦੀ ਇੱਕ ਵਹਾਵਦ ਨਾਂ ਦੇ ਫਕੀਰ ਨਾਲ ਗੋਸ਼ਟੀ ਹੋਈ। ਰਾਜਾ ਸਾਹਿਬ ਪੀਰ ਸਾਹਿਬ ਜੀ ਦੀਆਂ ਸਿੱਖਿਆਵਾਂ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਨ੍ਹਾਂ ਦੇ ਸਿੱਖ ਬਣ ਗਏ। ਉਥੇ ਗੁਰੂ ਜੀ ਦੀ ਯਾਦ ਚ ਗੁਰਦੁਆਰਾ ਸਾਹਿਬ ਜੀ ਉਸਾਰੀ ਕਰਵਾਈ। ਇਸ ਗੱਦੀ ਦੇ ਵਹਾਵਦ ਪੀਰ ਤੋਂ ਬਾਅਦ ਲਗਾਤਾਰ ਕਈ ਮਹਾਪੁਰਸ਼ ਵਾਰਿਸ ਬਣੇ। ਇਹ ਗੱਦੀ ਬਾਬਾ ਫਰੀਦ ਦੇ ਪਰਿਵਾਰ ਤੋਂ ਹੁੰਦੀ ਹੋਈ। ਕਲੀਅਰ ਸ਼ਰੀਫ ਤੋਂ ਲਾਲਾ ਹਮੀਰ ਚੰਦ, ਬਾਬਾ ਸਾਹਿਬ ਦਾਸ ਤਕ ਪਹੁੰਚਦੀ ਹੈ। ਵਿੱਦਿਆ ਪ੍ਰਾਪਤੀ ਤੋਂ ਬਾਅਦ ਆਪ ਘੁੰਮਦੇ ਘੁਮਾਉਂਦੇ ਪਿੰਡ ਝਿੰਗੜਾਂ ਵਿਖੇ ਆ ਗਏ ਜਿਥੇ ਆਪ ਜੀ ਦਾ ਮਿਲਾਪ ਬਾਬਾ ਜਵਾਹਰ ਸਿੰਘ ਝਿੰਗੜ ਨਾਲ ਹੋਇਆ। ਆਪ ਸੰਤ ਮੰਡਲੀ ਤੋਂ ਵਿਛੜ ਕੇ ਪਿੰਡ ਝਿੰਗੜਾਂ ਵਿਖੇ ਪੱਕੇ ਰਹਿਣ ਲੱਗੇ। ਇਥੇ ਹੀ ਨਾਭ ਕੰਵਲ ਰਾਜਾ ਸਾਹਿਬ ਜੀ ਨੇ ਭਗਵਾਨ ਬਿਲਾਸ ਨਾਂ ਦੇ ਗ੍ਰੰਥ ਦੀ ਰਚਨਾ ਵੀ ਕੀਤੀ ਜੋ ਆਪ ਦੀ ਯਾਦ ਵਿਚ ਪਿੰਡ ਝਿੰਗੜਾਂ ਵਿਚ ਬਣੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਵਿਚ ਪ੍ਰਕਾਸ਼ਮਾਨ ਹੈ। ਆਪ ਜੀ ਨੇ 1905 ਵਿਚ ਰਹਿਪਾ ਆ ਕੇ ਤਖਤ ਦੀ ਉਸਾਰੀ ਕੀਤੀ। 1906 ਨੂੰ ਝਿੰਗੜਾਂ ਵਿਖੇ ਗੁਰਦੁਆਰਾ ਦੁੱਖ ਨਿਵਾਰਨ, 1907 ਨੂੰ ਗੋਸਲ ਵਿਖੇ ਥੜ੍ਹਾ ਸਾਹਿਬ ਅਤੇ 1910 ਨੂੰ ਸੁੱਜੋਂ ਵਿਖੇ ਗੁਰਦੁਆਰਾ ਬੰਗਲਾ ਸਾਹਿਬ ਦੀ ਨੀਂਹ ਰਖਵਾਲੀ। ਇਨ੍ਹਾਂ ਤੋਂ ਇਲਾਵਾ ਰਸੋਖਾਨਾ ਮਜਾਰਾ ਨੌ ਅਬਾਦ, ਗੁਣਾਚੌਰ ਤੇ ਬੱਲੋਵਾਲ ਵਿਚ ਦੇ ਆਲੀਸ਼ਾਨ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਆਪ ਜੀ ਦੀ ਜਿੰਦਗੀ ਦਾ ਇੱਕ ਮਾਤਰ ਉਦੇਸ਼ ਸੀ ਜਿਸ ਨੂੰ ਪੂਰਾ ਕਰਨ ਲਈ ਆਪ ਸਾਰੀ ਜਿੰਦਗੀ ਡਟੇ ਰਹੇ। ਆਪ ਨੇ ਗੁਰੂ ਜੀ ਦੇ ਸਿਧਾਂਤਾਂ ਦੇ ਪ੍ਰਚਾਰ ਹਿੱਤ ਸਾਰੇ ਪੰਜਾਬ ਦੀ ਯਾਤਰਾ ਕੀਤੀ। 1940 ਵਿਚ ਆਪ ਮਜਾਰਾ ਨੌ ਅਬਾਦ ਵਿਖ5 ਸੰਗਤਾਂ ਨੂੰ ਨਾਮ ਨਾਲ ਜੋੜ ਕੇ ਅਤੇ ਇਸ ਗੱਦੀ ਦੇ ਸੰਤ ਅਵਧੂਤ ਜੀ ਨੂੰ ਆਪਣਾ ਉਤਰਾਧਿਕਾਰੀ ਗੱਦੀ ਨਸ਼ੀਨ ਬਾਪ ਕੇ ਜੋਤੀ ਜੋਤ ਸਮਾ ਗਏ। 1965 ਵਿਚ ਉਨ੍ਹਾਂ ਦੇ ਗੱਦੀ ਨਸ਼ੀਨ ਸੰਤ ਅਵਧੂਤ ਜੀ ਮਹਾਰਾਜ ਇੰਗਲੈਂਡ ਵਿਖੇ ਜੋਤੀ ਜੋਤ ਸਮਾ ਗਏ ਅਤੇ ਉਨ੍ਹਾਂ ਦਾ ਸਸਕਾਰ ਰਹਿਪਾ ਵਿਖੇ ਕੀਤਾ ਗਿਆ। ਜਿਥੇ ਅੱਜ ਆਲੀਸ਼ਾਨ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਮਜਾਰਾ ਨੌ ਅਬਾਦ ਦਾ ਮਜਾਰਾ ਦੇ ਨਾਲ ਪ੍ਰਸਿੱਧ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪ ਜੀ ਦੀ 85 ਵੀਂ ਬਰਸੀ ਜਿਥੇ ਮਜਾਰਾ ਨੌ ਅਬਾਦ ਵਿਖੇ 21 ਅਗਸਤ ਤੋਂ 23 ਅਗਸਤ ਤੱਕ ਮਨਾਈ ਜਾ ਰਹੀ ਹੈ।
ਜੈ ਰਾਜੇ ਦੀ।