ਨਵਾਂਸ਼ਹਿਰ 23 ਅਗਸਤ - ਅੱਜ ਸਿੱਖਿਆ ਬਲਾਕ ਨਵਾਂਸ਼ਹਿਰ ਵਿਖੇ ਸਦੀ ਦੇ ਮਹਾਨ ਕਵੀ ਤੇ ਵਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਲੱਖਵੀਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਵਤਾਰ ਸਿੰਘ ਦੀ ਯੋਗ ਅਗਵਾਈ ਵਿੱਚ ਬੀ.ਐਨ.ਓ ਰਮਨ ਕੁਮਾਰ ਵਲੋਂ ਕਵਿਤਾ ਉਚਾਰਨ ਦੇ ਪ੍ਰਾਇਮਰੀ ਜਮਾਤਾਂ ਪਹਿਲੀ ਤੋਂ ਪੰਜਵੀਂ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਵੱਖ ਵੱਖ ਕਲੱਸਟਰ ਤੋਂ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ।ਕੁਲਦੀਪ ਕੌਰ ਮਾਨ ਸਪਸ ਬਰਨਾਲਾਂ ਕਲਾਂ ਕੌਰ ਮਨਪ੍ਰੀਤ ਕੌਰ ਸਪਸ ਰਾਮਗੜ੍ਹ ਨੇ ਬਤੌਰ ਜੱਜ ਭੂਮਿਕਾ ਨਿਭਾਈ। ਕਵਿਤਾ ਉਚਾਰਨ ਮੁਕਾਬਲੇ ਵਿੱਚ ਜਸ਼ਨ ਬਾਲੀ ਸਪਸ ਲੰਗੜੋਆ ਅਤੇ ਤ੍ਰਿਸ਼ਾ ਮਹਿਮੀ ਸਪਸ ਰਾਮਗੜ੍ਹ ਪਹਿਲਾ ਸਥਾਨ, ਯੁਵਰਾਜ ਸਖਿਆਰੇ ਸਪਸ ਨੌਰਾ ਦੂਸਰਾ ਸਥਾਨ, ਸਿਮਰਪ੍ਰੀਤ ਕੌਰ ਸਪਸ ਗੁੱਜਰਪੁਰ ਕਲਾਂ ਤੀਸਰਾ ਸਥਾਨ ਤੇ ਰਹੇ।ਸਮੂਹ ਭਾਗ ਲੈਣ ਵਾਲੇ ਬੱਚਿਆਂ ਨੂੰ ਹੰਸਰਾਜ ਸੀਐਚਟੀ ਵਲੋਂ ਮੁਬਾਰਕਬਾਦ ਦਿੱਤੀ ਗਈ। ਸੀ ਐਚ ਟੀ ਦਵਿੰਦਰ ਸਿੰਘ ਬੜਵਾ,ਰਮਨ ਕੁਮਾਰ ਲੰਗੜੋਆ, ਜਸਵਿੰਦਰ ਕੌਰ ਮੱਲਪੁਰ ਅੜਕਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।
ਇਸ ਮੌਕੇ ਸ਼ੈਲੀ ਜੈਰਥ ਰਿੰਕੂ ਚੋਪੜਾ,ਪਿੰਕੀ ਦੇਵੀ,ਕੁਲਦੀਪ ਕੌਰ ਮਾਨ,ਮਨਪ੍ਰੀਤ ਕੌਰ, ਪਵਨ ਕੁਮਾਰ,ਸ਼ਮਸ਼ੇਰ ਸਿੰਘ,ਸ਼ਾਲੀਨਤਾ ਭਨੋਟ,ਗਗਨਦੀਪ,ਮਨਪ੍ਰੀਤ ਸਿੰਘ ,ਸਿਮਰਨ ਕੌਰ,ਗੁਰਜਿੰਦਰ ਕੌਰ,ਕਮਲੇਸ਼ ਕੌਰ, ਰਜਨੀ, ਹਰਜੀਤ ਕੌਰ,ਰੀਤੂ ਕਪੂਰ, ਕੁਲਵਿੰਦਰ ਕੌਰ ਅਤੇ ਵੱਖ ਵੱਖ ਕਲਸਟਰਾਂ ਦੇ ਬੱਚੇ ਹਾਜਰ ਰਹੇ।