ਬੰਗਾ 25 ਅਗਸਤ 2025 - ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 85ਵੀਂ ਬਰਸੀ ਪਿੰਡ ਮਜਾਰਾ ਨੌ ਆਬਾਦ ਤਪ ਅਸਥਾਨ ਗੁਰਦੁਆਰਾ ਰਸੋਖਾਨਾ ਵਿਖੇ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਮਨਾਈ ਗਈ, 14 ਅਗਸਤ ਤੋਂ ਲੈ ਕਿ 20 ਅਗਸਤ ਤੱਕ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ। 21 ਅਗਸਤ ਨੂੰ ਪਿੰਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ, ਰਾਤ ਸਮੇਂ ਅਤੇ 22 ਰਾਤ ਅਤੇ 23 ਅਗਸਤ ਨੂੰ ਦਿਨ ਸਮੇਂ ਕੀਰਤਨ ਦਰਬਾਰ ਸਜਾਇਆ ਗਿਆ।ਸਮਾਗਮ ਦੌਰਾਨ ਸਿੱਖ ਧਰਮ ਦੇ ਪ੍ਰਸਿੱਧ ਵਿਦਵਾਨ ਰਾਗੀ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾਇਆ। ਸਜਾਏ ਦੀਵਾਨ 'ਚ ਪ੍ਰਸਿੱਧ ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਢਾਡੀ ਉਂਕਾਰ ਸਿੰਘ ਮਾਨ, ਢਾਡੀ ਗੁਰਦੀਪ ਸਿੰਘ ਉੜਾਪੜ, ਪ੍ਰਸਿੱਧ ਢਾਡੀ ਸੁਰਜੀਤ ਸਿੰਘ ਵਾਰਸ, ਸੁਖਵਿੰਦਰ ਸਿੰਘ ਮੁਢਲੀ, ਗਿਆਨੀ ਸਤਨਾਮ ਸਿੰਘ,ਪ੍ਰਸਿੱਧ ਗਾਇਕ ਨਛੱਤਰ ਗਿੱਲ,ਢਾਡੀ ਤਰਸੇਮ ਸਿੰਘ ਮੋਰਾਂਵਾਲੀ,ਕਵੀਸ਼ਰ ਭਗਵਾਨ ਸਿੰਘ, ਢਾਡੀ ਗੁਰਵਿੰਦਰ ਸਿੰਘ ਬੈਂਸ ਭਰਤ ਗੜ੍ਹ, ਭਾਈ ਗ਼ਰਜ਼ਾਂ ਸਿੰਘ, ਪੰਡਿਤ ਸੋਮਨਾਥ ਰੋਡਿਆਂ ਵਾਲੇ, ਚਰਨਜੀਤ ਸਿੰਘ ਹੀਰਾ, ਭਾਈ ਗੁਰਪ੍ਰੀਤ ਰਾਜਾ ਸਾਹਿਬ ਦਾ ਜੱਸ ਗਾਇਣ ਸੰਗਤਾਂ ਨਾਲ ਸਜਾ ਕੀਤਾ। ਇਨ੍ਹਾਂ ਸਮਾਗਮਾਂ ਦੌਰਾਨ ਵੱਖ-ਵੱਖ ਪਿੰਡਾਂ ਤੋਂ ਆਉਣ ਜਾਣ ਵਾਲੀਆਂ ਸੰਗਤਾਂ ਦੀਆਂ ਗੱਡੀਆਂ ਅਤੇ ਸੰਗਤਾਂ ਵਾਸਤੇ ਟੈਕਸੀ ਚਾਲਕ ਭਾਈਚਾਰੇ ਵੱਲੋਂ 11 ਹਜ਼ਾਰਾਂ ਗੱਡੀਆਂ ਨਾਲ ਸੰਗਤ ਦੀ ਮੁਫ਼ਤ ਸੇਵਾ ਕੀਤੀ ਗਈ, ਤੇ ਦਾਨੀ ਪਰਿਵਾਰਾਂ ਵੱਲੋਂ ਥਾਂ-ਥਾਂ ਤੇ ਸੈਂਕੜੇ ਪ੍ਰਕਾਰ ਦੀਆਂ ਖਾਣ-ਪੀਣ ਵਾਲੀਆਂ ਵਸਤੂਆਂ ਦੇ ਲੰਗਰ ਲਗਾਏ ਗਏ। ਪੰਜਾਬ ਪੁਲਿਸ ਨੇ ਪ੍ਰਬੰਧ ਐਸ.ਐਸ.ਪੀ ਡਾ,ਮਹਿਤਾਬ ਸਿੰਘ ਨੇ ਦੱਸਿਆ ਕਿ ਇਸ ਮੇਲੇ ਤੇ ਪੰਜਾਬ ਪੁਲਿਸ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਐਸ.ਪੀ,ਡੀ.ਐਸ.ਪੀ ਦੀ ਪੂਰੀ ਨਿਗਰਾਨੀ ਦੇ ਹੇਠ ਥਾਣਾ ਬੰਗਾ ਸਦਰ ਦੇ ਐਸ.ਐਚ ਓ ਸੁਖਪਾਲ ਸਿੰਘ ਤੇ ਹੋਰ ਪੁਲਿਸ ਅਫਸਰਾਂ ਦੀ ਇਸ ਮੇਲੇ ਦੇ ਵਿੱਚ ਸ਼ਾਂਤੀਪੂਰਵਕ ਕਰਵਾਉਣ ਦੇ ਲਈ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਮੌਕੇ 'ਤੇ ਕੁਲਵੰਤ ਸਿੰਘ ਹੀਰ ਮੁੱਖ ਪ੍ਰਬੰਧਕ, ਡਾ. ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ, ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ, ਚੌਧਰੀ ਮੋਹਨ ਸਿੰਘ ਸਾਬਕਾ ਵਿਧਾਇਕ, ਸਤਵੀਰ ਸਿੰਘ ਪੱਲੀ ਝਿੱਕੀ, ਚੌਧਰੀ ਤਰਲੋਚਨ ਸਿੰਘ ਸੁੰਢ ਸਾਬਕਾ ਵਿਧਾਇਕ, ਹਰਜੋਤ ਕੌਰ ਲੋਹਟੀਆ ਸੰਗਠਨ ਇੰਚਾਰਜ, ਇੰਦਰਜੀਤ ਸਿੰਘ ਸਿਆਣ, ਕਰਨੈਲ ਸਿੰਘ, ਸ਼ਿੰਗਾਰਾ ਸਿੰਘ, ਸੋਹਣ ਸਿੰਘ, ਅਵਤਾਰ ਸਿੰਘ, ਕੁਲਵੰਤ ਸਿੰਘ ਘੁੰਮਣ, ਸੁਰਿੰਦਰ ਸਿੰਘ, ਬਾਬਾ ਬਿਕਰ ਸਿੰਘ, ਹਰਭਜਨ ਸਿੰਘ, ਦੀਦਾਰ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਗੋਰਾ, ਸੁਖਵਿੰਦਰ ਸਿੰਘ, ਪ੍ਰਦੀਪ ਕੁਮਾਰ, ਹਰਕੇਵਲ ਸਿੰਘ, ਗੁਰਦਿਆਲ ਸਿੰਘ ਐਡਵੋਕੇਟ ਪਰਮਜੀਤ ਕੌਰ ਪ੍ਰਧਾਨ ਹਸਪਤਾਲ ਕਮੇਟੀ, ਜਸਬੀਰ ਸਿੰਘ, ਬਲਵਿੰਦਰ ਕੌਰ ਮਜਾਰਾ, ਸੋਹਣ ਲਾਲ ਢੰਡਾ, ਪ੍ਰਿੰਸੀਪਲ ਤਰਜੀਵਨ ਸਿੰਘ ਗਰਚਾ, ਆਦਿ ਹਾਜ਼ਰ ਸਨ ਮੰਚ ਸੰਚਾਲਨ ਤੇਜਿੰਦਰ ਸਿੰਘ ਬਿੱਟੂ, ਸਤਨਾਮ ਸਿੰਘ ਸ਼ੇਰਗਿੱਲ, ਇਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਆਪਣੀ ਹਾਜ਼ਰੀ ਲਗਵਾਈ ਸਾਬਕਾ ਐਸ.ਐਸ ਪੀ,ਰਿੱਟ ਸ.ਕੁਲਵੰਤ ਸਿੰਘ ਹੀਰ ਵੱਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...