ਨਵਾਂਸ਼ਹਿਰ, 17 ਦਸੰਬਰ :-ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ, ਗੌਰਵ ਯਾਦਵ, ਆਈ.ਪੀ.ਐਸ. ਵੱਲੋਂ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਇੰਸਪੈਕਟਰ ਜਨਰਲ ਆਫ ਪੁਲਿਸ, ਲੁਧਿਆਣਾ ਰੇਂਜ, ਕੌਸਤੁਭ ਸ਼ਰਮਾ, ਆਈ.ਪੀ.ਐਸ ਅਤੇ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ, ਭਾਗੀਰਥ ਸਿੰਘ ਮੀਣਾ, ਆਈ.ਪੀ.ਐਸ. ਦੀ ਅਗਵਾਈ ਵਿੱਚ ਨਵਾਂਸ਼ਹਿਰ ਦੇ ਇੱਕ ਵਪਾਰੀ ਨੂੰ ਫਿਰੌਤੀ ਲੈਣ ਲਈ ਧਮਕੀਆਂ ਭਰੀਆਂ ਕਾਲਾਂ ਕਰਨ ਵਾਲੇ ਇੱਕ ਗੈਂਗ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।
ਐਸ ਐਸ ਪੀ ਭਾਗੀਰਥ ਸਿੰਘ ਮੀਣਾ ਨੇ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵਾਂਸ਼ਹਿਰ ਸਿਟੀ ਦੇ ਇਕ ਮਸ਼ਹੂਰ ਕਾਰੋਬਾਰੀ ਨੇ ਪੁਲਿਸ ਪਾਸ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਵੱਖ-ਵੱਖ ਵਰਚੂਅਲ ਨੰਬਰਾਂ ਤੋਂ ਫਿਰੌਤੀ ਦੇਣ ਲਈ ਜਾਨੋਂ ਮਾਰਨ ਦੀਆ ਧਮਕੀਆਂ ਮਿਲ ਰਹੀਆਂ ਹਨ, ਜਿਸ ਤੇ ਉਸ ਦੇ ਬਿਆਨ ਤੇ ਮੁੱਕਦਮਾ ਨੰਬਰ 175 ਮਿਤੀ 12-10-2022 ਜੁਰਮ 387 ਭ.ਦ. ਥਾਣਾ ਸਿਟੀ ਨਵਾਂਸ਼ਹਿਰ ਨਾਮਾਲੂਮ ਵਿਅਕਤੀਆਂ ਦੇ ਖਿਲਾਫ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ।
ਜ਼ਿਲ੍ਹਾ ਪੁਲਿਸ ਵੱਲੋਂ ਇਸ ਕੇਸ ਨੂੰ ਸੁਲਝਾਉਣ ਲਈ ਕਪਤਾਨ ਪੁਲਿਸ (ਜਾਂਚ) ਡਾ. ਮੁਕੇਸ਼ ਕੁਮਾਰ, ਉਪ ਕਪਤਾਨ ਪੁਲਿਸ (ਜਾਂਚ) ਹਰਸ਼ਪ੍ਰੀਤ ਸਿੰਘ ਦੀ ਅਗਵਾਈ ਹੇਠ ਟੀਮਾਂ ਗਠਿਤ ਕੀਤੀਆਂ ਗਈਆਂ। ਇਸ ਕੇਸ ਦੀ ਤਫਤੀਸ਼ ਤਕਨੀਕੀ ਅਤੇ ਵਿਗਿਆਨਿਕ ਤਰੀਕੇ ਨਾਲ ਅਮਲ ਵਿੱਚ ਲਿਆਉਦੇ ਹੋਏ ਕਾਰੋਬਾਰੀ ਨੂੰ ਧਮਕੀਆਂ ਦੇਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਨ ਗੁਰਪ੍ਰੀਤ ਸਿੰਘ ਉਰਫ ਪੀਤਾ ਉਮਰ ਕਰੀਬ 32 ਸਾਲ ਪੁੱਤਰ ਮਲਕੀਤ ਸਿੰਘ ਵਾਸੀ ਚਾਹਲਾਂ ਥਾਣਾ ਕਾਠਗੜ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਰਜੇਸ਼ ਕੁਮਾਰ ਉਰਫ ਹੈਪੀ ਉਮਰ ਕਰੀਬ 24 ਸਾਲ ਪੁੱਤਰ ਗੁਰਮੇਲ ਚੰਦ ਵਾਸੀ ਪਿੰਡ ਭੋਲੇਵਾਲ ਥਾਣਾ ਪੋਜੇਵਾਲ ਹਾਲ ਵਾਸੀ ਵਾਰਡ ਨੰ: 02 ਬੈਕ ਸਾਈਡ ਟਾਹਲੀ ਸਾਹਿਬ ਗੁਰਦੁਆਰਾ ਨਵਾਂਸ਼ਹਿਰ ਥਾਣਾ ਸਿਟੀ ਨਵਾਂਸ਼ਹਿਰ ਅਤੇ ਰਾਕੇਸ਼ ਕੁਮਾਰ ਸਾਊ ਉਰਫ ਰਾਕੇਸ਼ ਉਮਰ ਕਰੀਬ 27 ਸਾਲ ਪੁੱਤਰ ਰਾਮ ਕਿਸ਼ਨ ਸਾਊ ਨਯਾ ਪੂਰਾ ਬੱਸ ਸਟੈਂਡ ਸੰਜੇ ਕਾਲੋਨੀ ਕੋਟਾ ਥਾਣਾ ਨਿਆਪੂਰਾ ਤਹਿਸੀਲ ਲਾਡਪੁਰਾ ਜਿਲਾ ਕੋਟਾ ਰਾਜਸਥਾਨ ਨੂੰ ਗ੍ਰਿਫਤਾਰ ਕੀਤਾ ਗਿਆ। ਮੁੱਢਲੀ ਪੁੱਛਗਿਛ ਦੌਰਾਨ ਗ੍ਰਿਫਤਾਰ ਕੀਤੇ ਦੋਸ਼ੀ ਗੁਰਪ੍ਰੀਤ ਸਿੰਘ ਉਕਤ ਨੇ ਖੁਲਾਸਾ ਕੀਤਾ ਕਿ ਉਹ ਵਿਦੇਸ਼ ਮਨੀਲਾ ਵਿੱਚ ਰਹਿ ਰਹੇ ਲਖਤੇਜ ਸਿੰਘ ਉਰਫ ਲੱਕੀ ਜੌਹਲ ਪੁੱਤਰ ਨਛੱਤਰ ਸਿੰਘ ਵਾਸੀ ਧੱਲੇਕੇ ਜਿਲ੍ਹਾ ਮੋਗਾ ਦੇ ਸੰਪਰਕ ਵਿਚ ਸੀ, ਜਿਸ ਦੇ ਕਹਿਣ ਮੁਤਾਬਿਕ ਉਸ ਨੇ ਆਪਣੇ ਸਾਥੀ ਰਜੇਸ਼ ਕੁਮਾਰ ਉਰਫ ਹੈਪੀ ਰਾਹੀਂ ਨਵਾਂਸ਼ਹਿਰ ਸਿਟੀ ਦੇ ਕਾਰੋਬਾਰੀ ਦੇ ਟਿਕਾਣੇ ਦੀ ਰੇਕੀ ਕਰਕੇ ਉਸ ਬਾਰੇ ਜਾਣਕਾਰੀ ਮਨੀਲਾ (ਫਿਲੀਪੀਨਜ) ਵਿੱਚ ਰਹਿੰਦੇ ਮੁੱਖ ਦੋਸ਼ੀ ਲਖਤੇਜ ਸਿੰਘ ਨੂੰ ਭੇਜੀ, ਜਿਸ ਦੇ ਆਧਾਰ ਤੇ ਉਸ ਨੇ ਮਨੀਲਾ ਤੋਂ ਹੀ ਵੱਖ-ਵੱਖ ਵਰਚੂਅਲ ਨੰਬਰਾਂ ਤੇ ਉਕਤ ਕਾਰੋਬਾਰੀ ਨੂੰ ਫਿਰੌਤੀ ਲੈਣ ਲਈ ਧਮਕੀਆਂ ਦਿੱਤੀਆਂ। ਦੋਸ਼ੀ ਰਜੇਸ਼ ਕੁਮਾਰ ਉਰਫ ਹੈਪੀ ਵੱਲੋਂ ਸ਼ਿਕਾਇਤਕਰਤਾ ਦੀ ਰੇਕੀ ਕਰਨ ਲਈ ਵਰਤਿਆ ਗਿਆ ਮੋਟਰਸਾਈਕਲ ਨੰਬਰ ਪੀ ਬੀ 32-ਐਸ-2957 ਡਿਸਕਵਰ ਵੀ ਬ੍ਰਾਮਦ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਇਸ ਕਾਰੋਬਾਰੀ ਨੂੰ ਦੋ ਹੋਰ ਧਮਕੀ ਭਰੀਆਂ ਕਾਲਾਂ ਆਈਆਂ ਸਨ, ਜਿਨ੍ਹਾ ਵਿੱਚੋਂ ਇੱਕ ਕਾਲ ਕੋਟਾ ਰਾਜਸਥਾਨ ਤੋਂ ਰਾਕੇਸ਼ ਕੁਮਾਰ ਸਾਊ ਉਰਫ ਰਾਕੇਸ਼ ਉਕਤ ਵੱਲੋਂ ਕੀਤੀ ਪਾਈ ਗਈ, ਜਿਸ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਦੂਸਰੀ ਕਾਲ ਮਿਤੀ 12-12-2022 ਨੂੰ ਅਮਨਦੀਪ ਪੁਰੇਵਾਲ ਪੁੱਤਰ ਚਰਨਜੀਤ ਸਿੰਘ ਵਾਸੀ ਮਾਲੜੀ ਥਾਣਾ ਨਕੋਦਰ ਜਿਲ੍ਹਾ ਜਲੰਧਰ ਹਾਲ ਵਾਸੀ ਯੂ.ਐਸ.ਏ ਵੱਲੋਂ ਕੀਤੇ ਜਾਣ ਦਾ ਸ਼ੱਕ ਹੈ। ਮੁਕੱਦਮਾ ਵਿੱਚ ਗ੍ਰਿਫਤਾਰ ਦੋਸ਼ੀਆਨ ਦਾ ਅਦਾਲਤ ਪਾਸੋਂ ਚਾਰ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਹਨਾਂ ਪਾਸੋਂ ਮੁਕੱਦਮਾ ਸਬੰਧੀ ਵੱਖ-ਵੱਖ ਪਹਿਲੂਆ ਤੇ ਤਫਤੀਸ਼ ਜਾਰੀ ਹੈ।
ਗੁਰਪ੍ਰੀਤ ਸਿੰਘ ਉਰਫ ਪੀਤਾ ਤੇ ਇਸ ਤੋਂ ਪਹਿਲਾਂ ਥਾਣਾ ਕਾਠਗੜ੍ਹ ਵਿਖੇ 5 ਅਕਤੂਬਰ 2012 ਨੂੰ ਮਾਇਨਿੰਗ ਐਕਟ 21 (1) 4 (1) ਤਹਿਤ ਪਰਚਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਸ ਨੂੰ 7000 ਰੁਪਏ ਦੇ ਜੁਰਮਾਨੇ ਦੀ ਸਜ਼ਾ ਹੋਈ ਸੀ। ਇਸੇ ਤਰ੍ਹਾਂ 11 ਦਸੰਬਰ 2014 ਨੂੰ ਵੀ ਇਸੇ ਥਾਣੇ ਵਿੱਚ ਉਸ ਖਿਲਾਫ ਐਨ ਡੀ ਪੀ ਐਸ ਐਕਟ ਦੀ ਧਾਰਾ 21 ਤਹਿਤ 2 ਗ੍ਰਾਮ ਹੈਰੋਇਨ ਦਾ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ ਬਣਦੀ ਸਜ਼ਾ ਭੁਗਤੀ ਜਾ ਚੁੱਕੀ ਹੈ।