Thursday, 8 December 2022

ਚੈਕਿੰਗ ਦੌਰਾਨ ਤਿੰਨ ਬੱਚੇ ਬਾਲ ਭਿਖਿਆ ’ਚੋਂ ਮੁਕਤ ਕਰਵਾਏ ਗਏ

ਨਵਾਂਸ਼ਹਿਰ, 8 ਦਸੰਬਰ : ਪੰਜਾਬ ਸਰਕਾਰ ਵੱਲੋਂ ਬਾਲ ਭਿਖਿਆ ਤੇ ਬਾਲ ਮਜ਼ਦੂਰੀ ਜਿਹੀਆਂ ਕੁਪ੍ਰਥਾਵਾਂ ਖ਼ਿਲਾਫ਼ ਜ਼ਮੀਨੀ ਪੱਧਰ 'ਤੇ ਚਲਾਈ ਪ੍ਰਾਪਤ ਮੁਹਿੰਮ ਨੂੰ ਅੱਜ ਨਵਾਂਸ਼ਹਿਰ ਵਿੱਚ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੀ ਚੈਕਿੰਗ ਟੀਮ ਨੇ ਸਹਿਯੋਗੀ ਵਿਭਾਗਾਂ ਨਾਲ ਮਿਲ ਕੇ ਤਿੰਨ ਨਬਾਲਗ਼ਾਂ ਨੂੰ ਭੀਖ ਮੰਗਣ ਦੇ ਕਿੱਤੇ 'ਚੋਂ ਮੁਕਤ ਕਰਵਾਇਆ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਨੁਸਾਰ ਟੀਮ ਵੱਲੋਂ ਬਾਅਦ ਦੁਪਹਿਰ ਨਵਾਂਸ਼ਹਿਰ 'ਚ ਬੱਸ ਸਟੈਂਡ, ਅੰਬੇਦਕਰ ਚੌਕ, ਕੋਠੀ ਰੋਡ ਬਜ਼ਾਰ, ਕਮੇਟੀ ਘਰ ਚੌਕ, ਬੰਗਾ ਰੋਡ, ਫੱਟੀ ਬਸਤਾ ਚੌਕ ਵਿਖੇ ਕੀਤੀ ਵਿਸ਼ੇਸ਼ ਚੈਕਿੰਗ ਦੌਰਾਨ 18 ਸਾਲ ਤੋਨ ਘੱਟ ਉਮਰ ਦੇ ਤਿੰਨ ਬੱਚਿਆਂ ਨੂੰ ਭੀਖ ਮੰਗਦੇ ਪਾਇਆ। ਟੀਮ ਵੱਲੋਂ ਇਨ੍ਹਾਂ ਬੱਚਿਆਂ ਨੂੰ ਮੌਕੇ 'ਤੇ ਹੀ ਇਸ ਅਲਾਮਤ ਤੋਂ ਮੁਕਤ ਕਰਵਾਉਂਦਿਆਂ ਉਨ੍ਹਾਂ ਨੂੰ ਬਾਲ ਭਲਾਈ ਕਮੇਟੀ, ਸ਼ਹੀਦ ਭਗਤ ਸਿੰਘ ਨਗਰ, ਨਵਾਂਸ਼ਹਿਰ ਅੱਗੇ ਅਗਲੇ ਹੁਕਮਾਂ ਲਈ ਪੇਸ਼ ਕੀਤਾ ਗਿਆ। ਇਨ੍ਹਾਂ ਵਿੱਚੋਂ ਦੋ ਬੱਚਿਆਂ ਦੇ ਮਾਪਿਆਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ ਜਦਕਿ ਤੀਸਰੇ ਬੱਚੇ ਦੇ ਮਾਪਿਆਂ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲ ਸਕੀ।
  ਡਿਪਟੀ ਕਮਿਸ਼ਨਰ ਰੰਧਾਵਾ ਅਨੁਸਾਰ ਜੁਵੇਨਾਇਲ ਜਸਟਿਸ ਐਕਟ 2015 ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ  ਭੀਖ ਮੰਗਵਾਉਣਾ ਜਾਂ ਕਿਸੇ ਅਦਾਰੇ 'ਚ ਕੰਮ ਕਰਵਾਉਣਾ ਕਾਨੂੰਨੀ ਅਪਰਾਧ ਹੈ ਅਤੇ ਜੇਕਰ ਕੋਈ ਵਿਅਕਤੀ 18 ਸਾਲ ਤੋਂ ਘੱਟ ਉਮਰ ਦੇ ਕਿਸੇ ਬੱਚੇ ਕੋਲੋਂ ਭੀਖ ਮੰਗਵਾਉੁਂਦਾ ਹੈ ਤਾਂ ਉਸ ਨੂੰ ਜੁਵੇਨਾਇਲ ਜਸਟਿਸ ਐਕਟ 2015 ਅਨੁਸਾਰ 1 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬਾਲ ਭਿਖਿਆ ਸਬੰਧੀ ਚਾਈਲਡ ਹੈਲਪਲਾਈਨ ਨੰ. 1098 'ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਸਥਾਨਕ ਪੱਧਰ 'ਤੇ ਕਮਰਾ ਨੰ. 313, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਚੰਡੀਗੜ੍ਹ ਰੋਡ ਨਵਾਂਸ਼ਹਿਰ ਵਿਖੇ ਵੀ ਸੂਚਨਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ 18 ਸਾਲ ਤੋਨ ਘੱਟ ਉਮਰ ਦੇ ਬੱਚੇ ਤੋਂ ਆਪਣੀਆਂ ਦੁਕਾਨਾਂ 'ਤੇ ਵੀ ਕੰਮ ਨਾ ਕਰਵਾਉਣ।
ਚੈਕਿੰਗ ਟੀਮ ਵਿੱਚਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਤੋਂ ਇਲਾਵਾ ਸਿਹਤ ਵਿਭਾਗ ਤੋਂ ਡਾ. ਹਰਤੇਸ਼ ਪਾਹਵਾ, ਬੀ.ਪੀ.ਈ.ਓ. ਔੜ ਗੁਰਪਾਲ ਸਿੰਘ, ਏ.ਐਸ.ਆਈ. ਮਨਜੀਤ ਸਿੰਘ, ਸ਼੍ਰੀਮਤੀ ਗੁਰਬਖਸ਼ ਕੌਰ ਅਤੇ ਸ਼੍ਰੀਮਤੀ ਮਨਜੀਤ ਕੌਰ, ਪੁਲਿਸ ਵਿਭਾਗ, ਸ਼੍ਰੀਮਤੀ ਅਮਰਜੀਤ ਕੌਰ ਅਤੇ ਸ਼੍ਰੀਮਤੀ ਬਲਵੀਰ ਕੌਰ, ਸੁਪਰਵਾਈਜ਼ਰ, ਸੀ.ਡੀ.ਪੀ.ਓ. ਦਫ਼ਤਰ ਨਵਾਂਸ਼ਹਿਰ  ਅਤੇ ਮਿਸ ਰੋਹਿਤਾ (ਆੳੂਟ ਰੀਚ ਵਰਕਰ), ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਸ਼ਹੀਦ ਭਗਤ ਸਿੰਘ ਨਗਰ ਮੌਜੂਦ ਸਨ।  

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME