ਡੀ ਸੀ ਰੰਧਾਵਾ ਵੱਲੋਂ ਵਾਹਨ ਚਲਾਉਣ ਸਮੇਂ ਮੋਬਾਇਲ ਤੇ ਨਸ਼ੇ ਤੋਂ ਦੂਰ ਰਹਿਣ ਦੀ ਸਲਾਹ
ਨਵਾਂਸ਼ਹਿਰ, 9 ਦਸੰਬਰ : ਜ਼ਿਲ੍ਹੇ 'ਚ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਅੱਜ ਸਮੂਹਿਕ ਪੱਧਰ 'ਤੇ ਪ੍ਰਣ ਲਿਆ ਗਿਆ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਇਸ ਮੌਕੇ ਆਖਿਆ ਕਿ ਵਾਹਨ ਚਲਾਉਣ ਮੌਕੇ ਮੋਬਾਇਲ ਅਤੇ ਨਸ਼ੇ ਤੋਂ ਦੂਰੀ ਸਭ ਤੋਂ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਸੜ੍ਹਕ ਹਾਦਸੇ ਪਿੱਛੇ ਕੋਈ ਨਾ ਕੋਈ ਲਾਪ੍ਰਵਾਹੀ ਦਾ ਕਾਰਨ ਹੁੰਦਾ ਹੀ ਹੈ ਪਰ ਉਸ ਕਾਰਨ ਨੂੰ ਲੱਭਦੇ ਹੋਏ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ ਅਤੇ ਉਦੋਂ ਤੱਕ ਅਣਮੁੱਲੀ ਮਨੁੱਖੀ ਜਾਨ ਹਾਦਸੇ ਦੀ ਭੇਟ ਚੜ੍ਹ ਚੁੱਕੀ ਹੁੰਦੀ ਹੈ। ਡੀ ਸੀ ਰੰਧਾਵਾ ਅਨੁਸਾਰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਸਾਨੂੰ ਪੁਲਿਸ ਦੇ ਡੰਡੇ ਦੇ ਡਰ ਤੋਂ ਨਹੀਂ ਬਲਕਿ ਆਪਣੇ ਪਰਿਵਾਰ ਦੇ ਅਹਿਮ ਜੀਅ ਵਜੋਂ ਆਪਣੇ ਕਰਤੱਵਾਂ ਅਤੇ ਆਪਣੀ ਲੋੜ ਨੂੰ ਮਹਿਸੂਸ ਕਰਦੇ ਹੋਏ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਧੁੰਦ ਦਾ ਮੌਸਮ ਆ ਰਿਹਾ ਹੈ ਤਾਂ ਸਾਨੂੰ ਇਸ ਸੜ੍ਹਕੀ ਆਵਾਜਾਈ ਦੇ ਮਾਮਲੇ 'ਚ ਹੋਰ ਵੀ ਧਿਆਨ ਰੱਖਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਟ੍ਰੈਫ਼ਿਕ ਨਿਯਮਾਂ ਪ੍ਰਤੀ ਪ੍ਰਣ ਵਿਦਿਆਰਥੀ ਤੋਂ ਲੈ ਕੇ ਵੱਡੀ ਉਮਰ ਤੱਕ ਨੂੰ ਇਹ ਸੰਦੇਸ਼ ਦੇਣ ਲਈ ਹੈ ਕਿ ਸਾਡੀ ਜਾਨ ਆਪਣੇ ਪਰਿਵਾਰ ਲਈ ਬਹੁਤ ਹੀ ਕੀਮਤੀ ਹੈ। ਸੜ੍ਹਕ ਹਾਦਸੇ 'ਚ ਗਈਆਂ ਜਾਨਾਂ ਜਿੱਥੇ ਪਰਿਵਾਰਾਂ ਨੂੰ ਤਬਾਹ ਕਰ ਦਿੰਦੀਆਂ ਹਨ, ਉੱਥੇ ਬਾਕੀ ਸਬੰਧੀਆਂ ਲਈ ਉਮਰ ਭਰ ਦਾ ਦੁੱਖ ਬਣ ਜਾਂਦੀਆਂ ਹਨ।
ਜ਼ਿਲ੍ਹੇ 'ਚ ਵਿਦਿਅਕ ਅਦਾਰਿਆਂ ਤੇ ਸਰਕਾਰੀ ਅਦਾਰਿਆਂ 'ਚ ਇਸ ਪ੍ਰਣ ਦੌਰਾਨ ਸੜ੍ਹਕ ਸੁਰੱਖਿਆ ਸਬੰਧੀ ਨਿਯਮਾਂ ਦਾ ਧਿਆਨ ਰੱਖਣ, ਆਵਾਜਾਈ ਨਿਯਮਾਂ ਦੀ ਹਮੇਸ਼ਾਂ ਆਪ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਪਾਲਣਾ ਕਰਵਾਉਣ, ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਪਾਉਣ, ਕਾਰ ਚਲਾਉਂਦੇ ਸਮੇਂ ਹਮੇਸ਼ਾਂ ਸੀਟ ਬੈਲਟ ਲਾਉਣ, ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ, ਨਸ਼ਾ ਕਰਕੇ ਵਾਹਨ ਨਾ ਚਲਾਉਣ, ਐਂਬੂਲੈਂਸ ਤੇ ਫਾਇਰ ਬਿ੍ਰਗੇਡ ਗੱਡੀਆਂ ਨੂੰ ਪਹਿਲਾ ਲੰਘਣ ਲਈ ਰਸਤਾ ਦੇਣ ਅਤੇ ਸੜਕ ਹਾਦਸੇ ਦੇ ਪੀੜ੍ਹਤਾਂ ਦੀ ਮੱਦਦ ਕਰਨ ਲਈ ਕਿਹਾ ਗਿਆ।
ਫ਼ੋਟੋ ਕੈਪਸ਼ਨ: ਜ਼ਿਲ੍ਹੇ 'ਚ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਲਈ ਡੀ ਸੀ ਐਨ ਪੀ ਐਸ ਰੰਧਾਵਾ ਦੀ ਅਗਵਾਈ 'ਚ ਲਏ ਗਏ ਪ੍ਰਣ ਦੀ ਤਸਵੀਰ।