15 ਦਸੰਬਰ,1915
*ਜਰਮਨੀ ਦੀ ਦਖਲ ਅੰਦਾਜੀ ਤੋਂ ਬਾਅਦ ਗਦਰ ਪਾਰਟੀ ਦੇ ਆਗੂ ਹਰੀ ਸਿੰਘ ਉਸਮਾਨ ਨੂੰ 15 ਦਸੰਬਰ,1915 ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ।*
20 ਅਕਤੂਬਰ,1879 ਵਾਲੇ ਦਿਨ, ਗਦਰ ਪਾਰਟੀ ਦੇ ਇਸ ਆਗੂ ਹਰੀ ਸਿੰਘ ਉਸਮਾਨ ਦਾ ਜਨਮ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਬੱਦੋਵਾਲ ਵਿਖੇ ਇੱਕ ਕਿਰਸਾਨ ਪਰਵਾਰ ਵਿੱਚ ਹੋਇਆ ਸੀ।ਆਪ ਦੀ ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਵਿਖੇ ਹੋਈ ਅਤੇ 20 ਅਕਤੂਬਰ,1898 ਵਾਲੇ ਦਿਨ ਆਪ ਭਾਰਤੀ ਫੌਜ ਵਿੱਚ ਭਰਤੀ ਹੋ ਗਏ।
ਅਪਰੈਲ 1905 ਨੂੰ ਆਪ ਨੇ ਫੌਜ ਦੀ ਨੌਕਰੀ ਛੱਡ ਦਿੱਤੀ ਅਤੇ ਪਿੰਡ ਆ ਕੇ ਆਪਣੀ ਜੱਦੀ ਜ਼ਮੀਨ ਤੇ ਖੇਤੀ ਸ਼ੁਰੂ ਕਰ ਦਿੱਤੀ।
30 ਅਕਤੂਬਰ,1907 ਵਾਲੇ ਦਿਨ ਆਪ ਫਿਲਪਾਈਨ ਦੇ ਸ਼ਹਿਰ ਮਨੀਲਾ ਵਿੱਖੇ ਚਲੇ ਗਏ।ਇਥੋਂ ਹੀ ਆਪ 10 ਜਨਵਰੀ,1910 ਵਾਲੇ ਦਿਨ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆਂ ਵਿੱਖੇ ਚਲੇ ਗਏ।
15 ਅਕਤੂਬਰ,1914 ਵਾਲੇ ਦਿਨ ਆਪ ਨੇ ਗਦਰ ਦੇ ਪੰਜਾਬੀ ਅਡੀਸ਼ਨ ਦਾ ਸੰਪਾਦਨ ਸ਼ੁਰੂ ਕੀਤਾ।
1915 ਵਿੱਚ ਆਪ ਨੂੰ ਗਦਰ ਪਾਰਟੀ ਵੱਲੋਂ ਇੱਕ ਬਹੁਤ ਹੀ ਖਤਰਨਾਕ ਮਿਸ਼ਨ ਸੋਂਪਿਆ ਗਿਆ। ਇਸ ਵਿੱਚ ਆਪ ਨੂੰ ਹਥਿਆਰਾਂ ਦੇ ਨਾਲ ਭਰਿਆ ਇਕ ਸਮੁੰਦਰੀ ਜਹਾਜ਼ ਭਾਰਤ ਵਿੱਚ ਸਰਗਰਮ ਗਦਰੀਆਂ ਕੋਲ ਪਹੁੰਚਾਉਣਾ ਸੀ, ਇਹ ਜਹਾਜ ਜਰਮਨੀ ਦੇ ਰਸਤਿਓਂ ਭਾਰਤ ਪੁੱਜਣਾ ਸੀ, ਪਰ ਇਸ ਮਿਸ਼ਨ ਦੀ ਮੁਖਬਰੀ ਹੋ ਗਈ ਅਤੇ ਇਝ ਆਪ ਦੀ ਸੂਹ ਮਿਲਣ ਤੇ ਆਪਨੂੰ ਇੰਡੋਨੇਸ਼ੀਆਂ ਦੇ ਜਕਾਰਤਾ ਵਿੱਖੇ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਤੋਂ ਮਗਰੋਂ ਆਪ ਨੂੰ ਜਾਵਾ ਦੇ ਸਮੁੰਦਰੀ ਟਾਪੂ ਵਿਖੇ ਲਿਆਉਂਦਾ ਗਿਆ।
"15 ਦਸੰਬਰ,1915 ਵਾਲੇ ਦਿਨ ਜਰਮਨੀ ਦੀ ਦਖਲ ਅੰਦਾਜੀ ਤੋਂ ਬਾਅਦ ਆਪ ਨੂੰ ਰਿਹਾਅ ਕਰ ਦਿੱਤਾ ਗਿਆ।" ਇੱਥੇ ਆਪ ਨੂੰ ਖਬਰ ਪੁਹੰਚਾਈ ਗਈ ਕੇ ਇਥੋਂ ਨਿਕਲਣਾ ਖਤਰੇ ਤੋਂ ਖਾਲੀ ਨਹੀਂ, ਹੋ ਸਕਦਾ ਹੈ ਕਿ ਜਾਵਾ ਟਾਪੂ ਤੋਂ ਬਾਹਰ ਨਿਕਲਦੇ ਹੀ ਆਪ ਨੂੰ ਗੋਲੀ ਮਾਰ ਦਿੱਤੀ ਜਾਵੇ।
ਸੋ ਆਪ ਨੇ ਜਾਵਾ ਵਿਖੇ ਹੀ ਆਪ ਨੇ ਆਪਣੇ ਇੱਕ ਦੋਸਤ ਦੀ ਮਦਦ ਨਾਲ ਉਸ ਦੇ ਮਰ ਚੁੱਕੇ ਇੱਕ ਕਰਿੰਦੇ ਜਿਸਦਾ ਨਾਂ ਉਸਮਾਨ ਖਾਂ ਸੀ, ਦਾ ਪਾਸਪੋਰਟ ਹਾਸਲ ਕਰ ਲਿਆ, ਇਸ ਤਰ੍ਹਾਂ ਆਪ 1 ਜਨਵਰੀ,1916 ਵਾਲੇ ਦਿਨ ਉਸਮਾਨ ਖਾਂ ਦੇ ਨਾਂ ਹੇਠ ਉਥੋਂ ਨਿਕਲਣ ਵਿੱਚ ਸਫਲ ਹੋ ਗਏ।
ਇਥੋਂ ਨਿਕਲ ਕੇ ਆਪ ਸੁਡਾਨ ਚਲੇ ਗਏ ਅਤੇ 1937 ਵਿੱਚ ਇੱਕ ਸੁਡਾਨਿਸ਼ ਲੜਕੀ ਦੇ ਨਾਲ ਵਿਆਹ ਕਰਵਾ ਲਿਆ ਅਤੇ ਇਥੇ ਵੀ ਖੇਤੀਬਾੜੀ ਦਾ ਕੰਮ ਸ਼ੁਰੂ ਕਰ ਦਿੱਤਾ,ਪਰ ਆਪ ਨੇ ਆਪਣੀਆਂ ਗਦਰੀ ਸਰਗਰਮੀਆਂ ਇਥੇ ਵੀ ਜਾਰੀ ਰੱਖੀਆਂ। ਇਥੋਂ ਆਪ ਆਪਣੇ ਜਪਾਨੀ ਦੋਸਤਾਂ ਦੀ ਮਦਦ ਦੇ ਨਾਲ ਜਪਾਨ ਦੇ ਰਸਤੇ ਚੀਨ ਦੇ ਸ਼ਹਿਰ ਸ਼ੰਘਾਈ ਪੁੱਜੇ।
24 ਫਰਵਰੀ,1938 ਵਾਲੇ ਦਿਨ ਸ਼ੰਘਾਈ ਪੁੱਜ ਕੇ ਆਪ ਨੇ ਇਥੋਂ ਦਾ ਪਾਸਪੋਰਟ ਹਾਸਲ ਕਰ ਲਿਆ ਅਤੇ ਫੇਰ ਮਾਰਚ 1942 ਨੂੰ ਜਪਾਨ ਦੇ ਸ਼ਹਿਰ ਟੋਕੀਓ ਪੁੱਜੇ ਅਤੇ ਇੰਡੀਅਨ ਨੈਸ਼ਨਲ ਲੀਗ ਦੇ ਗਠਨ ਵਿੱਚ ਅਹਿਮ ਭੂਮਿਕਾ ਨਿਭਾਈ।
18 ਅਪ੍ਰੈਲ,1942 ਵਾਲੇ ਦਿਨ ਆਪ ਵਾਪਸ ਸ਼ੰਘਾਈ ਪਰਤ ਆਏ ਅਤੇ 1945 ਵਿੱਚ ਵਾਪਸ ਜਾਵਾ ਟਾਪੂ ਜਾ ਪੁੱਜੇ। ਇੱਥੇ ਡੱਚ ਸਰਕਾਰ ਦੀਆਂ ਜਿਆਦਤੀਆਂ ਅਤੇ ਉਨ੍ਹਾਂ ਦੇ ਜੁਲਮਾਂ ਦੇ ਖਿਲਾਫ ਅਵਾਜ਼ ਚੁੱਕਣ ਕਾਰਣ ਆਪ ਨੂੰ ਗ੍ਰਿਫਤਾਰ ਕਰ ਲਿਆ ਅਕੇ ਅਦਾਲਤ ਨੇ ਮੌਤ ਦੀ ਸਜਾ ਸੁਣਾਈ।
ਆਖਰ ਜਰਮਨ ਅਤੇ ਜਪਾਨੀ ਸਪੰਰਕ ਸੂਤਰਾਂ ਅਤੇ ਕੁਝ ਸੁਹਿਰਦ ਮਿੱਤਰਾਂ ਦੀ ਮਦਦ ਦੇ ਨਾਲ 1 ਅਕਤੂਬਰ,1948 ਵਾਲੇ ਦਿਨ ਭਾਰਤ ਦੀ ਆਜ਼ਾਦੀ ਤੋਂ ਬਾਅਦ ਆਪ ਦੀ ਭਾਰਤ ਵਾਪਸੀ ਸੰਭਵ ਹੋ ਸਕੀ। ਆਪ ਨੇ ਆਪਣੀ ਜਿੰਦਗੀ ਦੇ ਬਾਕੀ ਦੇ ਦਿਨ ਆਪਣੇ ਪਿੰਡ ਬੱਦੋਵਾਲ ਵਿਖੇ ਬਿਤਾਏ ਅਤੇ 15 ਅਗਸਤ, 1969 ਵਾਲੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ।
ਭੁੱਲਾਂ ਦੀ ਖਿਮਾ ਬਖਸ਼ੋ ਜੀ।