Wednesday, 21 December 2022

ਫਲਾਈ ਓਵਰ ਹੇਠਾਂ ਆਰਜ਼ੀ ਨਜਾਇਜ਼ ਕਬਜ਼ਿਆਂ ਦੀ ਨਿਸ਼ਾਨਦੇਹੀ ਤੇ ਹਟਾਉਣ ਦੀ ਮੁਹਿੰਮ 20 ਦਸੰਬਰ ਨੂੰ-ਐਸ ਡੀ ਐਮ ਮੇਜਰ ਬੱਲ

ਬੰਗਾ, 16 ਦਸੰਬਰ :-  ਐਸ ਡੀ ਐਮ ਬੰਗਾ ਮੇਜਰ (ਡਾ.) ਸ਼ਿਵਰਾਜ ਸਿੰਘ ਬੱਲ ਨੇ ਬੰਗਾ ਸ਼ਹਿਰ ’ਚ ਫ਼ਲਾਈਓਵਰ ਹੇਠਾਂ ਡਰੇਨੇਜ ’ਤੇ ਨਜਾਇਜ਼ ਕਬਜ਼ੇ ਕਰਨ ਵਾਲੇ ਬੰਗਾ ਦੇ ਦੁਕਾਨਦਾਰਾਂ ਨੂੰ 20 ਦਸੰਬਰ ਤੋਂ ਪਹਿਲਾਂ-ਪਹਿਲਾਂ ਇਹ ਕਬਜ਼ੇ ਹਟਾਉਣ ਦੀ ਅਪੀਲ ਕੀਤੀ ਹੈ। ਅੱਜ ਐਸ ਡੀ ਐਮ ਦਫ਼ਤਰ ਵਿਖੇ ਸਮੀਖਿਆ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ 20 ਦਸੰਬਰ ਨੂੰ ਨਜਾਇਜ਼ ਕਬਜ਼ੇ ਹਟਾਉਣ ਦੀ ਕੀਤੀ ਜਾਣ ਵਾਲੀ ਕਾਰਵਾਈ ਤਹਿਤ ਮਾਲ ਮਹਿਕਮੇ ਦੀ ਇੱਕ ਟੀਮ ਮੌਕੇ ’ਤੇ ਨਜਾਇਜ਼ ਕਬਜ਼ੇ ਦੀ ਨਿਸ਼ਾਨਦੇਹੀ ਕਰੇਗੀ ਅਤੇ ਦੂਸਰੀ ਟੀਮ ਕਾਰਜ ਸਾਧਕ ਅਫ਼ਸਰ ਦੀ ਅਗਵਾਈ ’ਚ ਆਰਜ਼ੀ ਕਬਜ਼ਿਆਂ ਨੂੰ ਤੁਰੰਤ ਹਟਾਏਗੀ ਅਤੇ ਪੱਕੇ ਕਬਜ਼ਿਆਂ ਨੂੰ ਹਟਾਉਣ ਲਈ ਨੋਟਿਸ ਜਾਰੀ ਕਰੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਫ਼ਲਾਈਓਵਰ ਥੱਲੇ ਡਰੇਨੇਜ ਅਤੇ ਹੋਰ ਨਜਾਇਜ਼ ਕਬਜ਼ਿਆਂ ਤੋਂ ਪ੍ਰੇਸ਼ਾਨ ਲੋਕਾਂ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਸਬ ਡਵੀਜ਼ਨ ਪ੍ਰਸ਼ਾਸਨ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ 20 ਦਸੰਬਰ ਤੋਂ ਪਹਿਲਾਂ-ਪਹਿਲਾਂ ਜਨਤਕ ਹਿੱਤ ਵਿੱਚ ਆਪਣੇ ਕਬਜ਼ੇ ਹਟਾ ਲੈਣਗੇ, ਉਨ੍ਹਾਂ ਨੂੰ ਕੁੱਝ ਨਹੀਂ ਕਿਹਾ ਜਾਵੇਗਾ ਪਰ ਜਿਨ੍ਹਾਂ ਨੇ ਉਸ ਦਿਨ ਤੱਕ ਵੀ ਕਬਜ਼ੇ ਨਾ ਹਟਾਏ, ਉਨ੍ਹਾਂ ਖ਼ਿਲਾਫ਼ ਨਿਯਮਾਂ ਮੁਤਾਬਕ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਅੱਜ ਆਪਣੇ ਦਫ਼ਤਰ ’ਚ ਬੰਗਾ ਸ਼ਹਿਰ ਦੇ ਨਜਾਇਜ਼ ਕਬਜ਼ਿਆਂ, ਨੈਸ਼ਨਲ ਹਾਈਵੇਅ ਦੇ ਕੰਮਾਂ ਦੇ ਨਿਪਟਾਰੇ ਅਤੇ ਸ਼ਹਿਰ ਦੀ ਪਾਰਕਿੰਗ ਸਬੰਧੀ ਮਾਮਲਿਆਂ ’ਤੇ ਮੀਟਿੰਗ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਸ਼ਹਿਰ ’ਚ ਪੱਕੇ ਤੇ ਆਰਜ਼ੀ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਹਦਾਇਤ ਕੀਤੀ।
ਇਸ ਮੀਟਿੰਗ ਵਿੱਚ ਗੁਰਸੇਵਕ ਚੰਦ ਤਹਿਸੀਲਦਾਰ ਬੰਗਾ, ਕਮਲਜੀਤ ਸਿੰਘ ਬਰਿੱਜ ਇੰਜੀਨੀਅਰ ਨੈਸ਼ਨਲ ਹਾਈਵੇਅ, ਵਿਸ਼ਾਲ ਗੁਪਤਾ, ਮੈਨੇਜਰ ਗਰਿੱਲ, ਰਮੇਸ਼ ਕੁਮਾਰ ਜੇ.ਈ. ਪੀ.ਡਬਲਿਯੂ.ਡੀ., ਸੁਖਦੇਵ ਸਿੰਘ ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ ਬੰਗਾ, ਮਹਿੰਦਰ ਸਿੰਘ ਐਸ.ਐਚ.ਓ. ਸਿਟੀ ਬੰਗਾ ਅਤੇ ਵਪਾਰ ਮੰਡਲ ਤੋਂ ਡਾ. ਰਾਜਨ ਸ਼ਰਮਾ, ਰਾਜੇਸ਼ ਧੱੁਪਰ ਅਤੇ ਜਸਵਿੰਦਰ ਸਿੰਘ ਮਾਨ ਨਗਰ ਕੌਂਸਲਰ ਆਦਿ ਹਾਜ਼ਰ ਸਨ। 
ਫ਼ੋਟੋ ਕੈਪਸ਼ਨ: ਐਸ ਡੀ ਐਮ ਬੰਗਾ ਮੇਜਰ (ਡਾ.) ਸ਼ਿਵਰਾਜ ਸਿੰਘ ਬੱਲ ਬੰਗਾ ਸ਼ਹਿਰ ’ਚੋਂ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਮੀਟਿੰਗ ਕਰਦੇ ਹੋਏ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME