Tuesday, 20 December 2022

ਮਿਸ਼ਨ100 % ਅਤੇ ਦਾਖਲਾ ਮੁਹਿੰਮ ਸਬੰਧੀ ਡਾ.ਕੁਲਤਰਨਜੀਤ ਸਿੰਘ ਡੀ.ਈ.ਓ ਵੱਲੋਂ ਬਲਾਕ ਸੜੋਆ ਦੇ ਸਕੂਲ ਮੁਖੀਆਂ ਨਾਲ ਮੀਟਿੰਗ

 ਨਵਾਂਸਹਿਰ 20 ਦਸੰਬਰ:- ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਡਾ. ਕੁਲਤਰਨਜੀਤ ਸਿੰਘ ਵੱਲੋਂ  8ਵੀਂ 10ਵੀਂ ਅਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਦੇ ਸਬੰਧ ਵਿੱਚ ਸਰਕਾਰੀ ਸਕੂਲਾਂ ਦੇ ਨਤੀਜੇ ਨੂੰ ਸੌ ਪ੍ਰਤੀਸ਼ਤ ਪ੍ਰਾਪਤ ਕਰਨ ਲਈ ਅਰੰਭ ਕੀਤੇ ਗਏ ਮਿਸ਼ਨ "ਮਿਸ਼ਨ100 % ਗਿਵ ਯੂਅਰ ਬੈਸਟ"ਦੇ ਸੰਬੰਧ ਅਤੇ ਦਾਖਲਾ ਮੁਹਿੰਮ ਸਬੰਧੀ ਅੱਜ  ਬਲਾਕ  ਸੜੋਆ ਦੇ ਸਮੂਹ ਪ੍ਰਿੰਸੀਪਲ ,ਮੁੱਖ ਅਧਿਆਪਕਾਂ ਅਤੇ ਸਕੂਲ ਇੰਚਾਰਜਾਂ ਨਾਲ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਵਿਖੇ ਮੀਟਿੰਗ ਕੀਤੀ। ।ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ  ਡਾ. ਕੁਲਤਰਨਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਨੇ ਕਿਹਾ ਕਿ ਵਿਭਾਗ ਵੱਲੋਂ  ਸੁਰੂ ਕੀਤੀ ਗਈ ਮੁਹਿੰਮ "ਮਿਸ਼ਨ100 % ਗਿਵ ਯੂਅਰ ਬੈਸਟ"ਵਿੱਚ ਵਧੀਆ ਪ੍ਰਾਪਤੀ ਲਈ  ਸਖ਼ਤ ਮਿਹਨਤ ਦੀ ਲੋੜ ਹੈ ਉਹਨਾਂ ਕਿਹਾ ਕਿ ਇਸ ਸਬੰਧੀ ਬੱਚਿਆਂ ਦਾ ਵਰਗੀਕਰਨ ਕਰਕੇ ਉਸ ਅਨੁਸਾਰ ਉਹਨਾਂ ਨੂੰ ਤਿਆਰੀ ਕਰਵਾਈ ਜਾਵੇ ਜੋ ਬੱਚੇ 40 ਫ਼ੀਸਦੀ ਤੋਂ ਥੱਲੇ ਨ ਉਹਨਾਂ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਉਹ ਵਧੀਆਂ ਅੰਕ ਲੈ ਕੇ ਪਾਸ ਹੋ ਸਕਣ।ਉਹਨਾਂ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਿਸ਼ਨ ਲਈ ਸਕੂਲ ਪੱਧਰ ਤੇ ਅਧਿਆਪਕਾਂ ਨਾਲ ਮੀਟਿੰਗ ਕਰਕੇ ਮਾਈਕਰੋ ਪਲਾਨਿੰਗ ਕਰਨੀ ਚਾਹੀਦੀ ਹੈ ਤੇ ਅਧਿਆਪਕਾਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਸਾਡੇ ਕੋਲ ਸਮਾਂ ਬਹੁਤ ਹੀ ਘੱਟ ਹੈ ਇਸ ਲਈ ਇਸ ਥੋੜ੍ਹੇ ਸਮੇਂ ਵਿੱਚ ਸਾਨੂੰ ਇਸ ਟੀਚੇ ਦੀ ਪ੍ਰਾਪਤੀ ਲਈ ਅੱਜ ਤੋਂ ਲੱਗ ਜਾਣਾ ਚਾਹੀਦਾ ਹੈ।ਉਹਨਾਂ ਅੱਗੇ ਕਿਹਾ ਕਿ ਜਿੱਥੇ ਮਿਸ਼ਨ 100 ਪ੍ਰਤੀਸ਼ਤ ਲਈ ਕੰਮ ਕਰਨਾ ਹੈ ਉੱਥੇ ਨਾਲ ਦੀ ਨਾਲ ਅਗਲੇ ਵਿੱਦਿਅਕ ਸੈਸ਼ਨ ਵਿੱਚ ਦਾਖਲਾ ਵਧਾਉਣ ਲਈ ਵਿੈਸ਼ ਯੋਜਨਾ ਬਣਾਈ ਜਾਵੇ ਉਹਨਾਂ ਕਿਹਾ ਕਿ ਇਸ ਸਬੰਧੀ ਸਕੂਲ ਮੁਖੀ ਆਪਣੇ ਪੱਧਰ ਤੇ ਕੰਮ ਕਰਨ।ਇਸ ਤੋਂ ਇਲਾਵਾ ਉਹਨਾਂ ਸਕੂਲ ਮੁਖੀਆ ਨੂੰ ਹਦਾਇਤ ਕੀਤੀ ਕਿ ਉਹ ਕਰਮਚਾਰੀਆਂ ਦੇ ਕੰਮ ਪਹਿਲ ਦੇ ਆਧਾਰ ਤੇ ਸਮੇਂ ਸਿਰ ਕਰਨ॥ ਉਹਨਾਂ ਅੱਗੇ ਕਿਹਾ ਕਿ ਕਰਮਚਾਰੀਆਂ ਦੇ ਜੀ.ਪੀ.ਫ਼ੰਡ ਅੰਤਿਮ ਅਦਾਇਗੀ ਦੇ ਅਤੇ ਹੋਰ ਕੇਸ ਸਮੇਂ ਸਿਰ ਭੇਜਣ ਅਤੇ ਕਿਸੇ ਵੀ ਕਰਮਚਾਰੀ ਨੂੰ ਆਪਣਾ ਕੰਮ ਕਰਵਾਉਣ ਲਈ ਕੋਈ ਪੈਸਾ ਨਾ ਦੇਣ ਕਿਉਂਕਿ ਹਰ ਕਰਮਚਾਰੀ ਦਾ ਕੰਮ ਬਿਨਾਂ ਕਿਸੇ ਲੈਣ ਦੇਣ ਦੇ ਹੋਵੇਗਾ। ਇਸ ਮੌਕੇ ਤੇ ਰਾਜੇਸ਼ ਕੁਮਾਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ),ਡਾ. ਸੁਰਿੰਦਰ ਪਾਲ ਅਗਨੀਹੋਤਰੀ ਇੰਚਾਰਜ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ,ਪ੍ਰਿੰ. ਵਿਜੇ ਕੁਮਾਰ   ਬਲਾਕ ਨੋਡਲ ਅਫ਼ਸਰ ਔੜ,ਪ੍ਰਿੰ.ਨਿਸ਼ੀ ਕਾਮਰਾ, ਪ੍ਰਿੰ. ਦਿਲਬਾਗ ਸਿੰਘ, ਹੈਡ ਮਾਸਟਰ ਸੁਖਪਾਲ ਦਾਸ,ਹੈੱਡ ਮਾਸਟਰ ਗੁਰਪ੍ਰੀਤ ਸੈਂਪਲਾ,ਨਿਰਮਲ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ , ਵਿਨੇ ਕੁਮਾਰ ਸ਼ਰਮਾ ਮੈਂਬਰ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ,ਆਦਿ  ਸਮੇਤ ਬਲਾਕ ਦੇ ਸਮੂਹ ਸਕੂਲ ਮੁਖੀ ਸਾਹਿਬਾਨ ਹਾਜ਼ਰ ਸਨ ।

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...

ਜੀ ਆਇਆਂ ਨੂੰ WELCOME