ਬੰਗਾ, 21 ਦਸੰਬਰ : ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੀਆ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵੱਲੋ "ਪੰਜਾਬ ਸਰਕਾਰ ਆਪ ਦੇ ਦੁਆਰ" ਨੂੰ ਸਹੀ ਰੂਪ ਵਿੱਚ ਅਮਲ ਵਿੱਚ ਲਿਆਉਣ ਹਿੱਤ ਮਨਾਏ ਜਾ ਰਹੇ ਸੁਸ਼ਾਸਨ ਸਪਤਾਹ ਤਹਿਤ ਆਮ ਲੋਕਾਂ ਦੀਆ ਸ਼ਿਕਾਇਤਾਂ ਦੀ ਸੁਣਵਾਈ ਅਤੇ ਵਿਕਾਸ ਤੇ ਕੰਮਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਸਬੰਧੀ ਐਸ.ਡੀ.ਐਮ ਬੰਗਾ ਦੀ ਰਹਿਨੁਮਾਈ ਹੇਠ ਪਿੰਡ ਗਦਾਣੀ ਬਲਾਕ ਬੰਗਾ ਵਿਖੇ ਅੱਜ ਕੈੰਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਪਿੰਡ ਗਦਾਣੀ , ਬੀਸਲਾ, ਝੰਡੇਰ ਕਲਾਂ, ਝੰਡੇਰ ਖੁਰਦ, ਅਨੋਖਰਵਾਲ, ਸੂੰਢ ਅਤੇ ਮਕਸੂਦਪੁਰ ਪਿੰਡਾਂ ਨਾਲ ਸਬੰਧਤ ਗ੍ਰਾਮ ਪੰਚਾਇਤਾਂ ਦੇ ਪ੍ਰਤੀਨਿਧੀਆਂ ਅਤੇ ਆਮ ਜਨਤਾ ਨੇ ਸ਼ਮੂਲੀਅਤ ਕੀਤੀ | ਕੈੰਪ ਵਿੱਚ ਹਾਜ਼ਰ ਹੋਏ ਲੋਕਾਂ ਵੱਲੋ ਪਿੰਡਾਂ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ, ਮਗਨਰੇਗਾ ਅਤੇ ਹੋਰ ਕੀਤੇ ਗਏ ਵਿਕਾਸ ਕਾਰਜਾਂ ਤੋਂ ਇਲਾਵਾ ਪੇਂਡੂ ਵਿਕਾਸ ਵਿਭਾਗ ਪੰਜਾਬ ਦੇ ਅਫ਼ਸਰਾਨ ਅਤੇ ਹਾਜ਼ਰੀਨ ਵੱਲੋ ਵੱਖ ਵੱਖ ਉਠਾਏ ਗਏ ਸਵਾਲਾਂ ਦਾ ਜਵਾਬ ਦਿੱਤਾ ਗਿਆ | ਇਸ ਸਮੇਂ ਜਿਲ੍ਹਾ ਉਦਯੋਗ ਕੇਦਰ ਸ਼ਹੀਦ ਭਗਤ ਸਿੰਘ ਨਗਰ ਵੱਲੋ ਪ੍ਰਧਾਨ ਮੰਤਰੀ ਰੋਜਗਾਰ ਉਤਪੰਨ ਸਕੀਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਅਤੇ ਸਕੀਮ ਨਾਲ ਸਬੰਧਤ ਪੈਂਫਲਿਟ ਵੰਡੇ ਗਏ। ਮਗਨਰੇਗਾ ਸਕੀਮ ਅਧੀਨ 32 ਜੋਬ ਕਾਰਡ ਮੰਗ ਅਨੁਸਾਰ ਮੌਕੇ ਤੇ ਹੀ ਬਣਾ ਕੇ ਲਾਭਪਾਤਰੀਆਂ ਨੂੰ ਵੰਡੇ ਗਏ। ਕੈੰਪ ਵਿੱਚ ਰਣਜੀਤ ਸਿੰਘ ਖ਼ਟਰਾ ਬੀ.ਡੀ.ਪੀ.ਓ ਬੰਗਾ, ਜੋਗਾ ਸਿੰਘ ਵਰਕਸ ਮੈਨੇਜਰ ਮਗਨਰੇਗਾ, ਐੱਸ.ਡੀ.ਓ ਵਾਟਰ ਸਪਲਾਈ, ਐੱਸ.ਡੀ.ਓ ਮੰਡੀ ਬੋਰਡ ਬੰਗਾ, ਸੀ.ਡੀ.ਪੀ.ਓ ਬੰਗਾ ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚ ਹਾਜ਼ਰ ਸਨ |
ਫ਼ੋਟੋ ਕੈਪਸ਼ਨ: ਕੈਂਪ ਦੌਰਾਨ ਲੋਕਾਂ ਦੀਆ ਸ਼ਿਕਾਇਤਾਂ ਸੁਣਦੇ ਹੋਏ ਅਧਿਕਾਰੀ।