ਕਿਸੇ ਦੀ ਸੂਹ ਤੇ ਜੰਗ-ਏ-ਆਜ਼ਾਦੀ ਦੇ ਪਹਿਲੇ ਸ਼ਹੀਦ ਪੰਜਾਬ ਦੇ ਮਹਾਨ ਸਪੂਤ ਭਾਈ ਮਹਾਰਾਜ ਸਿੰਘ ਨਾਰੰਗਵਾਲ ਜੀ ਨੂੰ ਜਲੰਧਰ ਕੋਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਜਨਮ:-13 ਜਨਵਰੀ,1780
ਜੰਗ-ਏ-ਆਜ਼ਾਦੀ ਦੇ ਪਹਿਲੇ ਸ਼ਹੀਦ ਪੰਜਾਬ ਦੇ ਮਹਾਨ ਸਪੂਤ ਭਾਈ ਮਹਾਰਾਜ ਸਿੰਘ ਨਾਰੰਗਵਾਲ
*ਜੰਗ-ਏ-ਆਜ਼ਾਦੀ ਦੇ ਪਹਿਲੇ ਸ਼ਹੀਦ* ਪੰਜਾਬ ਦੇ ਮਹਾਨ ਸਪੂਤ ਭਾਈ ਮਹਾਰਾਜ ਸਿੰਘ ਨਾਰੰਗਵਾਲ ਜੀ ਜਨਮ ਅੱਜ ਦੇ ਦਿਨ ਸਾਂਝੇ ਪੰਜਾਬ ਦੇ ਪਿੰਡ ਰੱਬੋਂ ਉੱਚੀ (ਅੱਜ-ਕੱਲ੍ਹ ਜ਼ਿਲਾ ਲੁਧਿਆਣਾ) ਵਿਖੇ ਹੋਇਆ।
ਜਨਮ:-13 ਜਨਵਰੀ,1780
ਸ਼ਹੀਦੀ:- 5 ਜੁਲਾਈ,1856
ਆਪ ਜੀ ਦੇ ਜਨਮ ਸਮੇ ਆਪ ਜੀ ਨਾਮ ਨਿਹਾਲ ਸਿੰਘ ਰੱਖਿਆ ਗਿਆ।
ਨੌਰੰਗਾਬਾਦ ਦੇ ਬਾਬਾ ਬੀਰ ਸਿੰਘ ਜੀ ਦੀ ਮਹਿਮਾ ਸੁਣ ਕੇ ਉਹ ਵੀ ਉਨ੍ਹਾਂ ਦੇ ਸ਼ਰਧਾਲੂ ਬਣ ਗਏ ਤੇ ਡੇਰੇ ਦੇ ਲੰਗਰ ਚ ਪ੍ਰੇਮ ਭਾਵ ਨਾਲ ਸੇਵਾ ਕਰਦੇ ਤੇ ਅੰਨ-ਜਲ ਦੇਣ ਸਮੇਂ 'ਲਓ ਮਹਾਰਾਜ, ਲਓ ਮਹਾਰਾਜ' ਬੋਲਦੇ ਸਨ, ਜਿਸ ਕਾਰਣ ਆਪਦਾ ਨਾਂ ਮਹਾਰਾਜ ਸਿੰਘ ਪ੍ਰਸਿੱਧ ਹੋ ਗਿਆ।
*ਬਾਬਾ ਬੀਰ ਸਿੰਘ ਦੀ ਸ਼ਹੀਦੀ ਉੱਪਰੰਤ ਨੌਰੰਗਾਬਾਦ ਦੇ ਡੇਰੇ ਦੀ ਸੇਵਾ ਸੰਗਤ ਨੇ ਆਪ ਜੀ ਨੂੰ ਸੌਂਪ ਦਿੱਤੀ*।
ਲਾਹੌਰ ਵਿਖੇ *ਬਰਤਾਨਵੀ ਰੈਜ਼ੀਡੈਂਟ ਹੈਨਰੀ ਲਾਰੈਂਸ ਤੇ ਅੰਗਰੇਜ਼ ਸਰਕਾਰ ਨਾਲ਼ ਮਿਲੇ ਦਰਬਾਰੀਆਂ ਤੇ ਅਧਿਕਾਰੀਆਂ ਨੂੰ ਕਤਲ ਕਰਨ ਦੀ ਯੋਜਨਾ ਨਾਲ ਸਬੰਧਤ 'ਪ੍ਰੇਮਾ ਸਾਜ਼ਿਸ਼' ਦੇ ਮਾਮਲੇ ਵਿੱਚ ਮਹਾਰਾਜ ਸਿੰਘ ਨੂੰ ਵੀ ਫਸਾ ਲਿਆ ਗਿਆ ਤੇ ਉਨ੍ਹਾਂ ਦੇ ਨੌਰੰਗਾਬਾਦ ਤੋਂ ਬਾਹਰ ਜਾਣ ਤੇ ਪਾਬੰਦੀ ਲਗਾ ਦਿੱਤੀ ਗਈ*।
*ਇਸ ਘਟਨਾ ਨਾਲ ਆਪ ਜੀ ਦਾ ਕ੍ਰਾਂਤੀਕਾਰੀ ਸਫ਼ਰ ਸ਼ੁਰੂ ਹੋਇਆ ਤੇ ਰੂਪੋਸ਼ ਹੋ ਕੇ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕਰਨ ਵਾਲ਼ਿਆਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ*।
ਇਸ ਕੰਮ ਵਿੱਚ ਉਹਨਾ ਨੇ ਮੁਲਤਾਨ ਦੇ ਮੂਲਰਾਜ ਨੂੰ ਸਹਿਯੋਗ ਦਿੱਤਾ ਤੇ ਰਾਮਨਗਰ ਤੇ ਚਿੱਲੀਆਂ ਵਾਲਾ ਦੀਆਂ ਲੜਾਈਆਂ ਵਿੱਚ ਸਿੱਖ ਫੌਜਾਂ ਦੀ ਡਟ ਕੇ ਹਰ ਪੱਖੋਂ ਸਹਾਇਤਾ ਕੀਤੀ।
*ਸਿੱਖ ਰਾਜ ਦੀ ਸਮਾਪਤੀ ਤੋਂ ਬਾਅਦ ਇਕੱਲਿਆਂ ਹੀ ਅੰਗਰੇਜ਼ਾਂ ਵਿਰੁੱਧ ਬਗਾਵਤ ਦੀ ਕਾਰਵਾਈ ਜਾਰੀ ਰੱਖਣ ਲਈ ਜੰਮੂ ਨੇੜੇ ਦੇਵ ਬਟਾਲਾ ਨੂੰ ਆਪਣਾ ਗੁਪਤ ਟਿਕਾਣਾ ਬਣਾ ਲਿਆ*।
ਅੰਗਰੇਜ ਹਕੂਮਤ ਨੇ ਉਹਨਾਂ ਦੀ ਜਾਇਦਾਦ ਜ਼ਬਤ ਕਰ ਲਈ ਤੇ ਗਿਰਫ਼ਤਾਰੀ ’ਤੇ ਇਨਾਮ ਰੱਖ ਦਿੱਤਾ।
*ਦਸੰਬਰ,1849 ਵਿੱਚ ਕਿਸੇ ਦੀ ਸੂਹ ਤੇ ਜਲੰਧਰ ਕੋਲੋਂ ਆਪਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ*। ਅੰਗਰੇਜ਼ਾਂ ਨੇ ਜਲਾਵਤਨ ਕਰ ਕੇ ਸਿੰਗਾਪੁਰ ਭੇਜ ਦਿੱਤਾ,
ਜਿਥੇ ਜੇਲ ਬਿਮਾਰ ਹੋਣ ਦੇ ਬਾਵਜੂਦ ਵੀ ਆਪ ਦਾ ਕੋਈ ਇਲਾਜ ਨਾ ਕਰਵਾਇਆ ਗਿਆ ਤੇ ਸਿੰਘਾਪੁਰ ਜੇਲ ਚ ਹੀ ਬੇਅੰਤ ਤਸੀਹੇ ਦਿੱਤੇ ਜਾਂਦੇ ਰਹੇ।
*ਅੰਤ ਆਪ ਜੀ 5 ਜੁਲਾਈ,1856 ਨੂੰ ਸ਼ਹੀਦੀ ਪ੍ਰਾਪਤ ਕਰ ਗਏ*।
ਸ਼ਹੀਦ ਨੂੰ ਸਲਾਮ ਹੈ ਜੀ।