Wednesday, 14 December 2022

ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਰੰਘਰੇਟੇ ਗੁਰੂ ਕੇ ਬੇਟੇ

*ਜਨਮ ਦਿਨ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਰੰਘਰੇਟੇ ਗੁਰੂ ਕੇ ਬੇਟੇ*
1️⃣3️⃣ ਦਸੰਬਰ ਜਾਂ ,30 ਨਵੰਬਰ1649
*ਜੀਵਨੀ ਬਾਬਾ ਜੀਵਨ ਸਿੰਘ ਜੀ ਰੰਗਰੇਟਾ*:-
ਮਹਾਨ ਯੋਧਿਆਂ ਨੂੰ ਦੁਨੀਆ ਕਦੇ ਨਹੀਂ ਭੁੱਲਦੀ।ਕੁਰਬਾਨੀ ਤੇ ਕੌਮ ਲਈ ਕੀਤੇ ਕੰਮਾਂ ਕਰਕੇ ਉਹ ਹਮੇਸ਼ਾ ਯਾਦ ਕੀਤੇ ਜਾਂਦੇ ਹਨ ਤੇ ਓਨਾਂ ਦੇ ਪੁਰਬ ਸ਼ਰਧਾ ਭਾਵਨਾ ਤੇ ਸ਼ਾਨੋ-ਸ਼ੌਕਤ ਨਾਲ ਮਨਾਏ ਜਾਂਦੇ ਹਨ। ਸਿੱਖ ਕੌਮ ਵਿਚ ਜਿਨ੍ਹਾਂ ਯੋਧਿਆਂ ਨੂੰ ਸਭ ਤੋਂ ਵੱਧ ਮਾਣ ਦਿੱਤਾ ਜਾਦਾ ਹੈ,ਉਨ੍ਹਾਂ ਚੋਂ ਰੰਘਰੇਟੇ ਗੁਰੂ ਕੇ ਬੇਟੇ "ਸ਼ਹੀਦ ਬਾਬਾ ਜੀਵਨ ਸਿੰਘ"(ਭਾਈ ਜੈਤਾ ਜੀ) ਵੀ ਇਕ ਹਨ।

ਜਨਮ:-13 ਦਸੰਬਰ ਜਾਂ 30 ਨਵੰਬਰ,1649
ਸ਼ਹੀਦੀ:-22 ਦਸੰਬਰ, 7 ਪੋਹ,554 ਅਨੁਸਾਰ,1704 ਸਰਸਾ ਨਦੀ ਕੰਡੇ ਪਰਿਵਾਰ ਵਿਛੋੜਾ ਸਾਹਿਬ
ਪਿਤਾ/ਮਾਤਾ:-ਭਾਈ ਸਦਾ ਨੰਦ ਜੀ/ਪ੍ਰੇਮੋ ਜੀ
ਭਾਈ ਜੈਤਾ ਜੀ ਦੇ ਵੰਸ਼ ਦੇ ਮੋਢੀ, ਭਾਈ “ਰਾਇ ਕਲਿਆਣ” ਕੱਥੂਨੰਗਲ ਦੇ ਹੀ ਰਹਿਣ ਵਾਲੇ ਸਨ ਅਤੇ ਇੱਥੇ ਹੀ ਉਨ੍ਹਾਂ ਦੀ ਮੌਤ ਹੋਈ।
ਰਾਇ ਕਲਿਆਣ ਦੇ ਪੁੱਤਰ ਸ੍ਰੀ ਰਾਮ ਜਸ ਭਾਨ,ਕੱਥੂਨੰਗਲ ਨੂੰ ਛੱਡਕੇ,ਗੱਗੋਮਾਹਲ (ਸ੍ਰੀ ਅੰਮ੍ਰਿਤਸਰ) ਵਿਖੇ ਆ ਕੇ ਵੱਸ ਗਏ ਸਨ।
ਪਿੰਡ (ਰਮਦਾਸ) ਵਿਖੇ ਹੀ ਸ੍ਰੀ ਰਾਮਜਸ ਭਾਨ ਦੇ ਪੁੱਤਰ ਭਾਈ ਸਦਾ ਨੰਦ ਜੀ ਦੇ ਮਾਤਾ ਪ੍ਰੇਮੋ ਦੀ ਕੁੱਖੋਂ, ਭਾਈ ਜਾਗੂ ਜੀ ਦਾ ਜਨਮ ਹੋਇਆ। ਜੋ ਬਾਅਦ ਵਿੱਚ ਭਾਈ ਜੈਤਾ ਜੀ,ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ।
ਵਿਆਹ:-1688 ਚ ਬੀਬੀ ਰਾਜ ਕੌਰ ਨਾਲ
ਸਪੁੱਤਰ:-ਭਾਈ ਗੁਰਦਿਆਲ ਸਿੰਘ,ਭਾਈ ਗੁਲਜ਼ਾਰ ਸਿੰਘ,ਭਾਈ ਸੁੱਖਾ ਸਿੰਘ,ਭਾਈ ਸੇਵਾ ਸਿੰਘ।

ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ  ਸਾਹਿਬ ਹਿੰਦੂ ਧਰਮ ਦੀ ਰਾਖੀ ਲਈ ਦਿੱਲੀ ਗਏ,ਤਾਂ ਉਸ ਵੇਲੇ ਭਾਈ ਮਤੀ ਦਾਸ ਜੀ,ਭਾਈ ਸਤੀ ਦਾਸ ਜੀ,ਭਾਈ ਦਿਆਲਾ ਜੀ ਦੇ ਨਾਲ ਭਾਈ ਜੈਤਾ ਜੀ ਵੀ ਸਨ।
ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਭਾਈ ਮਤੀ ਦਾਸ ਜੀ,ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਨੂੰ ਤਸੀਹੇ ਦੇਕੇ ਸ਼ਹੀਦ ਕਰ ਦਿੱਤਾ ਗਿਆ।
ਉਪਰੰਤ 8 ਦਸੰਬਰ,1675 (2022 ਅਨੁਸਾਰ)ਗੁਰੂ  ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਚਾਂਦਨੀ ਚੌਕ ਵਿਖੇ ਸ਼ਹੀਦ ਕਰ ਦਿੱਤਾ ਗਿਆ।ਆਪ ਜੀ ਦੀ ਲਾਸਾਨੀ ਸ਼ਹਾਦਤ ਨਾਲ ਦਿੱਲੀ ਦਾ ਦਿਲ ਕੰਬ ਉੱਠਿਆ ਅਤੇ ਲੋਕਾਂ ਅੰਦਰ ਤਰਥੱਲੀ ਮੱਚ ਉੱਠੀ। ਜੱਲਾਦ ਦਾ ਦਿਲ ਦਹਿਲ ਗਿਆ ਤੇ ਉਹ ਤਲਵਾਰ ਸੁੱਟ ਜਾਮਾ ਮਸਜਿਦ ਵੱਲ ਭੱਜ ਗਿਆ।

ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇਣ ਦੇ ਨਾਲ਼-ਨਾਲ਼ ਔਰੰਗਜ਼ੇਬ ਦਾ ਇਹ ਵੀ ਹੁਕਮ ਸੀ ਕਿ ਜੋ ਵੀ ਗੁਰੂ ਜੀ ਦੇ ਪਾਵਨ ਸੀਸ ਤੇ ਧੜ ਨੂੰ ਉਠਾਏਗਾ,ਉਸ ਦਾ ਤੇ ਉਸ ਦੇ ਪਰਿਵਾਰ ਦਾ ਵੀ ਉਹੀ ਹਸ਼ਰ ਹੋਏਗਾ ਅਤੇ ਗੁਰੂ ਸਾਹਿਬ ਦੀ ਦੇਹ ਦੇ ਟੁਕੜੇ ਕਰ ਕੇ ਸ਼ਹਿਰ ਦੇ ਚਾਰੇ ਪਾਸੇ ਲਟਕਾ ਦਿੱਤੇ ਜਾਣ ਪਰ ਹਨ੍ਹੇਰਾ ਪੈ ਚੁੱਕਾ ਹੋਣ ਕਰ ਕੇ ਅਤੇ ਸਖ਼ਤ ਹਨ੍ਹੇਰੀ ਆਉਣ ਕਰ ਕੇ ਉਸ ਦੇ ਇਸ ਹੁਕਮ ’ਤੇ ਅਮਲ ਨਾ ਹੋ ਸਕਿਆ।

*ਉੱਧਰ ਭਾਈ ਜੈਤਾ ਜੀ, ਭਾਈ ਨਾਨੂ ਰਾਮ ਜੀ, ਭਾਈ ਤੁਲਸੀ ਜੀ ਤੇ ਭਾਈ ਊਦੇ ਜੀ ਨੇ ਗੁਰੂ ਸਾਹਿਬ ਦਾ ਸੀਸ ਚੁੱਕ ਕੇ ਲਿਆਉਣ ਦੀ ਤਰਕੀਬ ਘੜ ਰੱਖੀ ਸੀ। ਭਾਈ ਜੈਤਾ ਜੀ ਰਾਤ ਦੇ ਹਨ੍ਹੇਰੇ ਵਿੱਚ ਗੁਰੂ ਸਾਹਿਬ ਦਾ ਸੀਸ ਚੁੱਕ ਲਿਆਏ।*

*ਦੂਜੇ ਪਾਸੇ ਭਾਈ ਲੱਖੀ ਸ਼ਾਹ ਵਣਜਾਰਾ (ਭਾਈ ਮਨੀ ਸਿੰਘ ਜੀ ਦੇ ਸਹੁਰਾ) ਨੇ ਆਪਣੇ ਪੁੱਤਰਾਂ (ਭਾਈ ਨਿਗਾਹੀਆ ਜੀ, ਹੇਮਾ ਤੇ ਹਾੜੀ ਜੀਆਂ) ਦੀ ਮਦਦ ਨਾਲ, ਗੁਰੂ ਸਾਹਿਬ ਦਾ ਧੜ ਚੁੱਕ ਲਿਆਂਦਾ ਅਤੇ ਦਿੱਲੀ ਵਿਖੇ ਆਪਣੇ ਘਰ ਅੰਦਰ ਹੀ ਧੜ ਦਾ ਸਸਕਾਰ ਪਿੰਡ ਰਾਇਸੀਨਾ ਵਿਖੇ ਕਰ ਦਿੱਤਾ।ਕਰ ਦਿੱਤਾ। ਗੁਰੂ ਜੀ ਦੇ ਸਸਕਾਰ ਵਾਲੇ ਅਸਥਾਨ ’ਤੇ ਹੁਣ ਗੁਰਦਵਾਰਾ ਰਕਾਬ ਗੰਜ ਸੁਸ਼ੋਭਿਤ ਹੈ।ਤਦ ਰਾਇਸੀਨਾ ਪਿੰਡ ਦੀ ਸਾਰੀ ਜ਼ਮੀਨ, ਜਿਸ ਜਗ੍ਹਾ ਅੱਜ ਰਾਸਟਰਪਤੀ ਭਵਨ ਅਤੇ ਪਾਰਲੀਮੈਂਟ ਹਨ, ਭਾਈ ਲੱਖੀ ਸ਼ਾਹ ਜੀ ਦੀ ਸੀ। ਅੰਗਰੇਜ਼ਾਂ ਦੁਆਰਾ 1913 ਵਿੱਚ ਦਿੱਲੀ ਨੂੰ ਰਾਜਧਾਨੀ ਬਣਾਉਣ ਸਮੇਂ ਇਹ ਜਬਰਨ ਲੈ ਲਈ ਗਈ।*

14 ਜਨਵਰੀ,1914 ਨੂੰ ਗੁਰਦਵਾਰਾ ਰਕਾਬ ਗੰਜ ਦੀ ਬਾਹਰਲੀ ਕੰਧ ਵੀ ਢਾਹ ਦਿੱਤੀ ਸੀ ਅਤੇ ਇਸ ਦਾ ਕੁੱਝ ਹਿੱਸਾ ਕਬਜ਼ੇ ਵਿੱਚ ਲੈਣਾ ਚਾਹੁੰਦੇ ਸਨ ਪਰ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ। ਇਸ ਵਿਰੁਧ ਮੋਰਚਾ ਵੀ ਲਾਇਆ। ਦਬਾਅ ’ਚ ਆਈ ਅੰਗਰੇਜ਼ ਸਰਕਾਰ ਨੇ ਆਪਣਾ ਫ਼ੈਸਲਾ ਵਾਪਸ ਲੈ ਲਿਆ।

8 ਦਸੰਬਰ (2022 ਅਨੁਸਾਰ) ਦੀ ਰਾਤ ਨੂੰ ਹੀ ਮਰਜੀਵੜੇ ਸਿੰਘਾਂ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ ਜੀ) ਉਨ੍ਹਾਂ ਦੇ ਤਾਇਆ ਭਾਈ ਆਗਿਆ ਰਾਮ ਜੀ ਤੇ ਭਾਈ ਉਦੈ ਜੀ ਨੇ ਗੁਰੂ ਜੀ ਦਾ ਸੀਸ ਤੇ ਧੜ੍ਹ ਚਾਂਦਨੀ ਚੌਕ ਤੋਂ ਚੁੱਕ ਲਿਆ ਤੇ ਭਾਈ ਜੈਤਾ ਜੀ ਪਾਵਨ ਸੀਸ ਲੈ ਕੇ ਬਾਗਪਤ, ਤਰਾਵੜੀ,ਅੰਬਾਲਾ,ਨਾਭਾ ਆਦਿ ਥਾਵਾਂ ਤੋਂ ਲੰਘਦੇ ਹੋਏ 483 ਕਿ:ਮੀ: ਦਾ ਔਖਾ ਸਫ਼ਰ ਪੈਦਲ ਤਹਿ ਕਰਕੇ ਸ੍ਰੀ ਕੀਰਤਪੁਰ ਸਾਹਿਬ ਪੁੱਜੇ ਤੇ ਬਾਲ ਗੋਬਿੰਦ ਰਾਏ(ਗੁਰੂ ਗੋਬਿੰਦ ਸਿੰਘ ਸਾਹਿਬ) ਜੀ ਨੂੰ, ਸ੍ਰੀ ਆਨੰਦਪੁਰ ਸਾਹਿਬ ਸੁਨੇਹਾ ਭੇਜਿਆ ਤੇ ਸੀਸ ਬਾਰੇ ਦੱਸਿਆ।
ਬਾਲ ਗੋਬਿੰਦ ਰਾਏ(ਗੁਰੂ ਗੋਬਿੰਦ ਸਿੰਘ ਸਾਹਿਬ),ਮਾਤਾ ਗੁਜਰੀ ਜੀ ਸਮੇਤ ਸੰਗਤ ਕੀਰਤਪੁਰ ਸਾਹਿਬ ਪੁੱਜੇ,ਇਥੋਂ ਪਵਿੱਤਰ ਸੀਸ ਇੱਕ ਸੁੰਦਰ ਪਾਲਕੀ ਵਿੱਚ ਸਜਾ ਕੇ ਸ੍ਰੀ  ਆਨੰਦਪੁਰ ਸਾਹਿਬ ਲਿਆਂਦਾ ਤੇ ਪੂਰਨ ਗੁਰ-ਮਰਿਯਾਦਾ ਨਾਲ ਪਾਵਨ ਸੀਸ ਦਾ ਅੰਤਮ-ਸੰਸਕਾਰ ਕੀਤਾ ਗਿਆ।
ਬਾਅਦ ਚ ਦਸਮ ਪਿਤਾ ਨੇ ਜੁੜੀ ਸਿੱਖ ਸੰਗਤ ਵਿਚ ਸੀਸ ਚੁੱਕ ਕੇ ਲਿਆਉਣ ਦੀ ਕਠਿਨਾਈਆਂ ਭਰੀ ਦਾਸਤਾਨ ਸੁਣਨ ਉਪਰੰਤ ਜੈਤਾ ਜੀ ਨੂੰ ਗਲਵੱਕੜੀ ਵਿਚ ਲੈ ਕੇ ‘ਰਘੁਰੇਟੇ  ਗੁਰੂ ਕੇ ਬੇਟੇ’ ਹੋਣ ਦਾ ਸਨਮਾਨ ਦਿੱਤਾ,ਅਤੇ ਦਸਮ ਪਿਤਾ ਨੇ ਇਸ ਬਹਾਦਰੀ ਭਰੇ ਕਾਰਜ ਬਦਲੇ ਭਾਈ ਜੈਤਾ ਜੀ ਦੀ ਕੋਈ ਦਿਲੀ ਇੱਛਾ ਪੂਰੀ ਕਰਨ ਦਾ ਵਚਨ ਦਿੱਤਾ ਤਾਂ ਭਾਈ ਸਾਹਿਬ ਨੇ ਗੁਰੂ ਜੀ ਤੋਂ ਸਿਰਫ਼ ‘‘ਦਰਸ਼ਨ ਤੇ ਇਸ਼ਨਾਨ’’ ਦੀ ਇੱਛਾ ਰੱਖੀ, ਤਾਂ ਗੁਰੂ ਜੀ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪਰਿਕਰਮਾ ਵਿਖੇ ਦੁਖ ਭੰਜਨੀ ਬੇਰੀ ਦੇ ਕੋਲ ਬੂੰਗਾ ਰਘੁਰੇਟਿਆਂ ਭਾਈ ਜੈਤਾ ਜੀ ਦੀ ‘ਇੱਛਾ’ ਨੂੰ ਕਬੂਲਦਿਆਂ ਬਣਵਾਇਆ।
1699 ਦੀ ਵੈਸਾਖੀ ਵਾਲੇ ਦਿਨ,ਖਾਲਸੇ ਨੂੰ ਪਰਗਟ ਕਰਨ ’ਤੇ ਭਾਈ ਜੈਤਾ ਜੀ ਨੇ,ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ “ਪਾਹੁਲ” ਲਈ ਤੇ ਭਾਈ ਜੈਤਾ ਜੀ ਤੋਂ ਭਾਈ ਜੀਵਨ ਸਿੰਘ ਜੀ ਬਣ ਗਏ।

ਦਸਮ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਣਜੀਤ ਨਗਾਰੇ ਦੇ ‘ਨਗਾਰਚੀ’ ਵਜੋਂ ਆਪ ਜੀ ਨੂੰ ਸੇਵਾ ਸੌਂਪੀ।
*ਜ਼ੁਲਮ ਤੇ ਜ਼ਾਲਮ ਨਾਲ ਟੱਕਰ ਲੈਣ ਲਈ ਗੁਰੂ ਜੀ ਨੇ ਖਾਲਸਾ ਫੌਜਾਂ ਤੇ ਕਿਲ੍ਹਿਆਂ ਦਾ ਨਿਰਮਾਣ ਕਰਨ ਦਾ ਐਲਾਨ ਕੀਤਾ ਤੇ ਪਹਿਲੀ ਵਾਰ 10 ਹਜਾਰ ਖਾਲਸਾ ਫੌਜ ਬਾਬਾ ਜੀਵਨ ਸਿੰਘ ਦੀ ਕਮਾਨ ਥੱਲੇ ਤਿਆਰ ਕੀਤੀ,ਜਿਸ ਦਾ ਸੈਨਾਪਤੀ ਵੀ ਬਾਬਾ ਜੀਵਨ ਸਿੰਘ ਜੀ ਨੂੰ ਥਾਪਿਆ।*
ਗੁਰੂ ਜੀ ਨੇ ਕਿਲਾ ਆਨੰਦਗੜ੍ਹ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਮਹਾਨ ਯੋਧੇ ਬਾਬਾ ਜੀਵਨ ਸਿੰਘ ਨੂੰ ਸੌਂਪੀ ਸੀ ਅਤੇ ਉਹ ਗੋਲੀ-ਬਾਰੂਦ ਵਾਲੇ ਮੁੱਖ ਭੰਡਾਰ ਅਤੇ ਸਾਰੇ ਕਿਲਿਆਂ ਤੋਂ ਵੱਡੇ ਕਿਲੇ ਦੇ ਕਮਾਂਡਰ ਸਨ।
*ਇਸ ਮਹਾਨ,ਸੂਰਬੀਰ ਤੇ ਦਲੇਰ ਬਾਬਾ ਜੀਵਨ ਸਿੰਘ ਜੀ ਨੇ ਸਿੱਖੀ ਸਿਦਕ ਦੀਆਂ ਉੱਚੀਆਂ-ਸੁੱਚੀਆਂ ਪ੍ਰੰਪਰਾਵਾਂ ਦਾ ਝੰਡਾ ਬੁਲੰਦ ਰੱਖਿਆ ਤੇ ਗੁਰੂ ਪਰਿਵਾਰ ਤੇ ਕੌਮ ਦੀ ਸੇਵਾ ਆਖਰੀ ਸਵਾਸਾਂ ਤੱਕ ਕੀਤੀ।*
21-22 ਦਸੰਬਰ,1704 ਨੂੰ *ਸ੍ਰੀ ਅਨੰਦਪੁਰ ਸਾਹਿਬ ਛੱਡਣ ਤੇ,
ਸਰਸਾ ਨਦੀ ਕੰਡੇ ਪਿੱਛਾ ਕਰ ਰਹੇ ਮੁਗਲਾਂ ਤੇ ਪਹਾੜੀ ਰਾਜਿਆਂ ਨਾਲ ਦਲੇਰਾਨਾ ਯੁੱਧ ਕਰਦੇ ਹੋਏ ਆਪ ਜੀ 21 ਦਸੰਬਰ,1704 ਨੂੰ ਸ਼ਹੀਦੀ ਪਾ ਗਏ ਇਥੇ ਹੀ ਆਪ ਜੀ ਦੀ ਮਾਤਾ ਪ੍ਰੇਮੋ ਜੀ ਤੇ ਦੋ ਛੋਟੇ ਸਪੁੱਤਰ ਭਾਈ ਗੁਰਦਿਆਲ ਸਿੰਘ ਤੇ ਭਾਈ ਗੁਲਜ਼ਾਰ ਸਿੰਘ ਜੀ ਵੀ ਸਰਸਾ ਦੀ ਜੰਗ ਵਿਚ ਸ਼ਹੀਦ ਹੋ ਗਏ ਸਨ।*
ਚਮਕੌਰ ਦੀ ਗੜ੍ਹੀ ਛੱਡਣ ਤੇ ਪੰਜ ਪਿਆਰਿਆਂ ਦਾ ਹੁਕਮ ਮੰਨਦਿਆਂ ਗੁਰੂ ਜੀ ਯੁੱਧ ਨੀਤੀ ਨਾਲ ਆਪਣੀ ਪਾਵਨ ਕਲਗੀ ਤੇ ਪੁਸ਼ਾਕਾ ਬਾਬਾ ਸੰਗਤ ਸਿੰਘ ਜੀ(ਆਪ ਜੀ ਦੇ ਛੋਟੇ ਭਰਾ)ਨੂੰ ਪਹਿਨਾ ਕੇ 7 ਹੋਰ ਸਿੰਘਾਂ ਸਮੇਤ ਗੜ੍ਹੀ ਦੇ ਬੁਰਜ ਵਿਚ ਬਿਠਾ ਕੇ ਗੁਰੂ ਜੀ ਨੇ ਪੰਜ ਪਿਆਰਿਆਂ ਦੇ ਹੁਕਮ ਅਨੁਸਾਰ ਤਿੰਨ ਸਿੰਘਾਂ ਸਮੇਤ ਮਾਛੀਵਾੜੇ ਦੇ ਜੰਗਲਾਂ ਨੂੰ ਚਲੇ ਪਾ ਦਿਤੇ।
ਇਥੇ ਹੋਏ ਮਹਾਨ ਜੰਗ ਚ ਭਾਈ ਸੰਗਤ ਸਿੰਘ ਜੀ ਦੇ ਨਾਲ ਹੀ ਬਾਬਾ ਜੀਵਨ ਸਿੰਘ ਜੀ ਦੇ ਵੱਡੇ ਸਪੁੱਤਰ ਭਾਈ ਸੁੱਖਾ ਸਿੰਘ ਤੇ ਭਾਈ ਸੇਵਾ ਸਿੰਘ ਅਤੇ ਸਹੁਰਾ ਭਾਈ ਸੁਜਾਨ ਸਿੰਘ ਜੀ ਸ਼ਹੀਦ ਹੋ ਗਏ।

ਇਸ ਮਹਾਨ ਸਿੱਖ ਯੋਧੇ ਦਾ *ਜਨਮ ਦਿਹਾੜਾ* ਸਿੱਖ ਕੌਮ ਵਲੋਂ ਹਰ ਸਾਲ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।

ਇਸ ਵਾਰ ਰੰਘਰੇਟੇ ਗੁਰੂ ਕੇ ਬੇਟੇ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ *ਸ਼ਹੀਦੀ ਦਿਹਾੜਾ 22 ਦਸੰਬਰ ਨੂੰ* ਵੀ ਇਤਿਹਾਸਕ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਸ੍ਰੀ ਚਮਕੌਰ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।
*ਜਨਮ ਦਿਨ ਦੀਆਂ ਮੁਬਾਰਕਾਂ।*
ਭੁਲਾਂ ਦੀ ਖਿਮਾ ਬਖਸ਼ੋ ਜੀ।
_ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀ।_

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME