Wednesday, 9 July 2025

ਭਾਰਤ ਗੌਰਵ ਯਾਤਰੀ ਰੇਲਗੱਡੀ ਨਾਲ ਦੱਖਣੀ ਭਾਰਤ ਦੀ ਯਾਤਰਾ – 13 ਦਿਨਾਂ ਦੀ ਵਿਸ਼ੇਸ਼ ਪੇਸ਼ਕਸ਼

28 ਜੁਲਾਈ ਨੂੰ ਪਠਾਨਕੋਟ ਛਾਉਣੀ ਤੋ ਚੱਲੇਗੀ ਰੇਲਗੱਡੀ

ਅੰਮ੍ਰਿਤਸਰ 9 ਜੁਲਾਈ:    ਭਾਰਤੀ ਸੱਭਿਆਚਾਰ ਅਤੇ ਵਿਸ਼ਾਲ ਵਿਰਾਸਤ ਨੂੰ ਉਜਾਗਰ ਕਰਨ ਅਤੇ ਟੂਰਿਜਮ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਰੇਲਵੇ ਨੇ 13 ਦਿਨਾਂ ਲਈ ਭਾਰਤ ਗੌਰਵ” ਯਾਤਰੀ ਰੇਲਗੱਡੀ 28 ਜੁਲਾਈ ਨੂੰ ਪਠਾਨਕੋਟ ਛਾਉਣੀ ਤੋ ਚੱਲੇਗੀ ਅਤੇ ਇਹ ਰੇਲਗੱਡੀ ਦੱਖਣੀ ਭਾਰਤ ਦੇ ਦੇ ਮਹੱਤਵਪੂਰਨ ਧਾਰਮਿਕ ਸਥਾਨਾਂ ਜਿਵੇ ਤਿਰੁਪਤੀਰਾਮੇਸ਼ਵਰਮਮਦੁਰਾਈਕੰਨਿਆਕੁਮਾਰੀ ਅਤੇ ਮਲਕਪੁਰ ਵਿਖੇ ਸਥਿਤ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਏਗੀ ।  ਆਈਆਰਸੀਟੀਸੀ ਅਨੁਸਾਰ ਇਹ ਯਾਤਰੀ ਰੇਲਗੱਡੀ ਉੱਤਰੀ ਭਾਰਤ ਨੂੰ ਦੱਖਣੀ ਭਾਰਤ ਦੇ ਧਾਰਮਿਕ ਅਤੇ ਸਭਿਆਚਾਰਕ ਮਹੱਤਵ ਨੂੰ ਸਮਝਣ ਦਾ ਮੌਕੇ ਮਿਲੇਗਾ ਅਤੇ ਦੱਖਣ ਭਾਰਤ ਯਾਤਰਾ ਨਾਮਕ ਇਹ ਯਾਤਰਾ 13 ਦਿਨਾਂ ਦੀ ਹੋਵੇਗੀ,ਜਿਸ ਦੀ ਸ਼ੁਰੂਆਤ 28 ਜੁਲਾਈ ਨੂੰ ਪਠਾਨਕੋਟ ਛਾਉਣੀ ਦੇ ਰੇਲਵੇ ਸਂਟੇਸ਼ਨ ਤੋ ਹੋਵੇਗੀ ਤੇ 9 ਅਗਸਤ ਨੂੰ ਇਹ ਟਰੇਨ ਵਾਪਸ ਆਵੇਗੀ। ਇਹ ਯਾਤਰਾ ਕੁਲ 12 ਰਾਤਾਂ ਅਤੇ 13 ਦਿਨਾਂ ਦੀ ਹੋਵੇਗੀ।

                                ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਇਸ ਰੇਲਗੱਡੀ ਵਿਚ ਸਲੀਪਰ ਕਲਾਸ ਇਕੋਨਮੀ ਦੀਆਂ 640 ਸੀਟਾਂ ਹੋਣਗੀਆਂ ਅਤੇ ਪ੍ਰਤੀ ਵਿਅਕਤੀ ਦਾ ਕਿਰਾਇਆ 30135/-ਰੁਪਏ, 3 ਏ.ਸੀ ਸਟੈਡਰਡ ਵਿਚ ਕੁਲ 70 ਸੀਟਾਂ ਅਤੇ ਪ੍ਰਤੀ ਵਿਅਕਤੀ ਕਿਰਾਇਆ43370/-ਰੁਪਏ ਅਤੇ 2 ਏ.ਸੀ ਕਮਫਰਟ ਦੀਆਂ ਕੁਲ 50 ਸੀਟਾਂ ਅਤੇ ਪ੍ਰਤੀ ਵਿਅਕਤੀ ਕਿਰਾਇਆ 57470/- ਰੁਪਏ ਹੋਵੇਗਾ। ਬੁਲਾਰੇ ਨੇ ਦੱਸਿਆ ਕਿ ਇਸ ਕਿਰਾਏ ਵਿਚ ਚਾਹ,ਨਾਸ਼ਤਾ,ਦੁਪਿਹਰ ਦਾ ਭੋਜਣ,ਰਾਤ ਦਾ ਖਾਣਾ ਤੋ ਇਲਾਵਾ ਰਹਿਣ ਸਹਿਣ ਅਤੇ ਟਰਾਂਸਪੋਰਟ ਦਾ ਖਰ਼ਚਾ ਵੀ ਸ਼ਾਮਲ ਹੈ।

                                ਬੁਲਾਰੇ ਨੇ ਦੱਸਿਆ ਕਿ ਜੋ ਯਾਤਰੂ ਇਸ ਰੇਲਗੱਡੀ ਵਿਚ ਆਪਣੀ ਸੀਟ ਕੰਨਫਰਮ ਕਰਵਾਉਣਾ ਚਾਹੁੰਦੇ ਹਨ,ਉਹ ਰੇਲਵੇ ਦੀ ਅਧਿਕਾਰਤ ਵੈਬਸਾਈਟ ਜਾਂ ਰੇਲਵੇ ਸਟੇਸ਼ਨ ਤੋ ਆਪਣੀ ਟਿਕਟ ਬੁੱਕ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਇਸ ਟੂਰ ਵਿੱਚ ਪਠਾਨਕੋਟ ਛਾਉਣੀਜਲੰਧਰ ਸਿਟੀਲੁਧਿਆਣਾਚੰਡੀਗੜ੍ਹਅੰਬਾਲਾ ਛਾਉਣੀਕੁਰੂਕਸ਼ੇਤਰਕਰਨਾਲਪਾਣੀਪਤਸੋਨੀਪਤਹਜ਼ਰਤ ਨਿਜ਼ਾਮੁਦੀਨਮਥੁਰਾਆਗਰਾ ਛਾਵਣੀ ਅਤੇ ਗਵਾਲੀਅਰ ਸਮੇਤ ਕਈ ਬੋਰਡਿੰਗ ਅਤੇ ਡੀਬੋਰਡਿੰਗ ਪੁਆਇੰਟ ਸ਼ਾਮਲ ਹਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME