Thursday, 10 July 2025

ਜ਼ਿਲ੍ਹਾ ਲਾਇਬਰੇਰੀਅਨ ਬਲਜਿੰਦਰ ਸਿੰਘ ਦਾ ਚਿਕਿਤਸਕੀ ਖੋਜ ਅਤੇ ਅਧਿਐਨ ਲਈ ਆਪਣੇ ਸਰੀਰ ਨੂੰ ਮਰਣ ਉਪਰੰਤ ਦਾਨ ਕਰਨ ਦੀ ਪ੍ਰੇਰਕ ਪ੍ਰਣਬੱਧਤਾ ਲਈ ਸਨਮਾਨਿਤ

ਜ਼ਿਲ੍ਹਾ ਲਾਇਬਰੇਰੀਅਨ ਬਲਜਿੰਦਰ ਸਿੰਘ ਦਾ ਚਿਕਿਤਸਕੀ ਖੋਜ ਅਤੇ ਅਧਿਐਨ ਲਈ ਆਪਣੇ ਸਰੀਰ ਨੂੰ ਮਰਣ ਉਪਰੰਤ ਦਾਨ ਕਰਨ ਦੀ ਪ੍ਰੇਰਕ ਪ੍ਰਣਬੱਧਤਾ ਲਈ ਸਨਮਾਨਿਤ 
ਹੁਸ਼ਿਆਰਪੁਰ 10 ਜੁਲਾਈ (ਬਿਊਰੋ ਚੀਫ਼) ਜ਼ਿਲ੍ਹਾ ਲਾਇਬਰੇਰੀਅਨ ਸ. ਬਲਜਿੰਦਰ ਸਿੰਘ honoured for Body Donation Pledge ਆਈ ਡੋਨੇਸ਼ਨ ਐਸੋਸੀਏਸ਼ਨ, ਹੁਸ਼ਿਆਰਪੁਰ ਵੱਲੋਂ ਜਿਲ੍ਹਾ ਲਾਇਬਰੇਰੀਅਨ ਸ. ਬਲਜਿੰਦਰ ਸਿੰਘ ਨੂੰ ਚਿਕਿਤਸਕੀ ਖੋਜ ਅਤੇ ਅਧਿਐਨ ਲਈ ਆਪਣੇ ਸਰੀਰ ਨੂੰ ਮਰਣ ਉਪਰੰਤ ਦਾਨ ਕਰਨ ਦੀ ਪ੍ਰੇਰਕ ਪ੍ਰਣਬੱਧਤਾ ਲਈ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਜਿਲ੍ਹਾ ਲਾਇਬਰੇਰੀ, ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਸਨਮਾਨ ਪੱਤਰ ਦੇ ਕੇ ਆਦਰ ਸਹਿਤ ਸਨਮਾਨਿਤ ਕੀਤਾ ਗਿਆ।

ਇਹ ਸਨਮਾਨ ਚੀਫ ਪੈਟਰਨ ਪ੍ਰੋ. ਬਹਾਦੁਰ ਸਿੰਘ ਸੁਣੇਤ ਅਤੇ ਜਨਰਲ ਸੈਕਰਟਰੀ ਸ. ਬਲਜੀਤ ਸਿੰਘ ਵੱਲੋਂ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੇ ਸ. ਬਲਜਿੰਦਰ ਸਿੰਘ ਦੇ ਇਸ ਉੱਚ ਸੋਚ ਵਾਲੇ ਕਦਮ ਦੀ ਖੁੱਲ੍ਹੀ ਦਿਲੋਂ ਸਿਫ਼ਤ ਕੀਤੀ।

ਇਸ ਮੌਕੇ 'ਤੇ ਐਸੋਸੀਏਸ਼ਨ ਦੇ ਹੋਰ ਕਾਰਜਕਾਰੀ ਮੈਂਬਰ ਸ੍ਰੀਮਤੀ ਤੇ ਸ. ਗੁਰਪਰੀਤ ਸਿੰਘ, ਸ੍ਰੀਮਤੀ ਰਚਨਾ ਕੌਰ, ਅਤੇ ਸ. ਗੁਰਪਾਲ ਸਿੰਘ ਵੀ ਹਾਜ਼ਰ ਰਹੇ, ਜਿਨ੍ਹਾਂ ਨੇ ਵੀ ਇਸ ਸੰਵੇਦਨਸ਼ੀਲ ਅਤੇ ਪ੍ਰੇਰਣਾਦਾਇਕ ਫੈਸਲੇ ਦੀ ਵਡਿਆਈ ਕੀਤੀ।

ਇਹ ਪ੍ਰਣ ਸੰਸਾਰ ਵਿਚ ਮਨੁੱਖੀ ਭਲਾਈ ਅਤੇ ਵਿਗਿਆਨਕ ਖੋਜ ਲਈ ਇੱਕ ਮਹਾਨ ਯੋਗਦਾਨ ਹੈ,
ਜੋ ਸਮਾਜ ਨੂੰ ਆਖਰੀ ਸਾਹ ਤੱਕ ਸੇਵਾ ਕਰਨ ਦੀ ਸੱਚੀ ਪ੍ਰੇਰਨਾ ਦਿੰਦਾ ਹੈ।

ਆਈ ਡੋਨੇਸ਼ਨ ਐਸੋਸੀਏਸ਼ਨ, ਹੁਸ਼ਿਆਰਪੁਰ ਵੱਲੋਂ ਸਮੂਹ ਸਮਾਜ ਨੂੰ ਅਪੀਲ ਕੀਤੀ ਗਈ ਕਿ ਅਸੀਂ ਸਾਰੇ ਇਨ੍ਹਾਂ ਜਿਹੇ ਜਾਗਰੂਕ ਅਤੇ ਸੰਵੇਦਨਸ਼ੀਲ ਨਾਗਰਿਕਾਂ ਤੋਂ ਪ੍ਰੇਰਨਾ ਲੈ ਕੇ ਅੰਗ ਦਾਨ, ਨੇਤ੍ਰ ਦਾਨ ਅਤੇ ਦੇਹ ਦਾਨ ਵੱਲ ਵਧੀਏ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME