Friday, 4 July 2025

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਲੰਧਰ ਚ ਮਨਾਈ 50ਵੀਂ ਗੋਲਡਨ ਜੁਬਲੀ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਲੰਧਰ ਚ ਮਨਾਈ 50ਵੀਂ ਗੋਲਡਨ ਜੁਬਲੀ 
ਜਲੰਧਰ,  4 ਜੁਲਾਈ (ਸਤੀਸ਼ ਜੌੜਾ/ ਸੋਹਣ ਲਾਲ )
– ਪੰਜਾਬ ਪਰਦੂਸ਼ਣ ਕੰਟਰੋਲ ਬੋਰਡ ਨੇ ਵਾਤਾਵਰਣ ਸੁਰੱਖਿਆ ਦੀ ਵਚਨਬੱਧਤਾ ਦੇ 50 ਸਾਲ ਪੂਰੇ ਕਰਨ ਦੀ ਖੁਸ਼ੀ ਵਿੱਚ ਆਪਣੀ 50ਵੀਂ  ਵਰ੍ਹੇਗੰਢ ਰਮਾਡਾਂ ਹੋਟਲ ਜਲੰਧਰ ਵਿਖੇ ਮਨਾਈ। 
ਇਸ ਸਮਾਗਮ ਦੌਰਾਨ ਗੋਲਡਨ ਜੁਬਲੀ  ਨੂੰ  ਮਨਾਉਣ ਲਈ, ਪੀ.ਪੀ.ਸੀ.ਬੀ ਨੇ ਚਮੜਾ ਪ੍ਰੋਸੈਸਿੰਗ ਅਤੇ ਪਲਾਈਵੁੱਡ ਉਦਯੋਗ ਦੇ ਮਾਹਿਰਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ। ਗੱਲਬਾਤ ਸੈਸ਼ਨ ਦੌਰਾਨ ਵੱਖ ਵੱਖ ਖੇਤਰਾਂ ਵਿੱਚ ਵਪਾਰਿਕ ਅਦਾਰਿਆਂ ਦੇ   ਮੁਖੀਆ ਨੇ  ਦੱਸਿਆ ਕਿ   ਸਾਡੇ ਵਪਾਰ ਨੂੰ ਵਧਾਉਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਜਿਸ ਨਾਲ ਗੰਧਲੇ ਵਾਤਾਵਰਣ ਨੂੰ ਬਚਾਉਣ ਲਈ ਨਵੀਆਂ ਤਕਨੀਕਾਂ  ਨਾਲ਼ ਪੰਜਾਬ ਨੂੰ ਸੁੱਧ ਵਾਤਾਵਰਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਉਨ੍ਹਾਂ ਨੇ   ਪ੍ਰਦੂਸ਼ਣ ਕੰਟਰੋਲ ਬੋਰਡ ਦੀ 50 ਵੀ ਗੋਲਡਨ ਜੁਬਲੀ ਸਮਾਰੋਹ ਦੀ ਸਮੁੱਚੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ।
    ਇਸ ਮੌਕੇ ਤੇ ਡਾ. ਕੁਰਨੇਸ਼ ਗਰਗ ਮੁੱਖ ਵਾਤਾਵਰਣ ਇੰਜੀਨੀਅਰ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਬੋਰਡ ਦੀਆ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਅਤੇ ਪਿਛਲੇ 50 ਸਾਲਾਂ ਦੀ ਬੋਰਡ ਦੀ ਤਰੱਕੀ ਦੀਆਂ ਪੁਲਾਘਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ।
    ਨਰੇਸ਼ ਤਿਵਾੜੀ ਚੇਅਰਮੈਨ ਆਲ ਇੰਡੀਆ ਮੈਨੂਫੈਕਚਰ ਐਸ਼ੋਸੀਏਸ਼ਨ,  ਸੈਂਟਰਲ ਲੈਦਰ ਰਿਸਰਚ ਇੰਸਟੀਚਿਊਟ ਦੇ ਮੁੱਖ ਵਿਗਿਆਨੀ ਨੇ ਚਮੜਾ ਪ੍ਰੋਸੈਸਿੰਗ ਵਿੱਚ ਸਾਫ ਸੁਥਰੀਆਂ ਤਕਨੀਕਾਂ ਅਤੇ ਪ੍ਰਬੰਧਨ ਵਾਰੇ ਜਾਣੂ ਕਰਵਾਇਆ।
    ਇਸ ਮੌਕੇ ਤੇ ਡਾ. ਰੋਹਿਤ ਮਹਿਰਾ,  ਪ੍ਰੋ.ਐਨ.ਆਈ.ਟੀ ਜਲੰਧਰ,  ਹੀਰਾ ਲਾਲ ਸੀ.ਈ.ਓ. ਲੈਦਰ ਕੰਪਲੈਕਸ ਜਲੰਧਰ,  ਰਣਜੀਤ ਸਿੰਘ,  ਇੰਜੀਨੀਅਰ ਵਿਜੇ ਕੁਮਾਰ ਸੀਨੀਅਰ ਵਾਤਾਵਰਣ ਇੰਜੀਨੀਅਰ ਜਲੰਧਰ,  ਪ੍ਰਵੀਨ ਕੁਮਾਰ ਅਤੇ ਦੀਪਕ ਚਾਵਲਾ ਨੇ ਵੀ ਸੰਬੋਧਨ ਕੀਤਾ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME