Monday, 14 July 2025

ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਪ੍ਰਦਰਸ਼ਨੀਆਂ

ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਪ੍ਰਦਰਸ਼ਨੀਆਂ

ਅੰਮ੍ਰਿਤਸਰ, 13 ਜੁਲਾਈ (ਡਾਕਟਰ ਗੁਰਦੇਵ ਸਿੰਘ ਦਾਸੂਵਾਲ) ਸਾਉਣੀ ਦੀਆ ਫਸਲਾਂ ਦੀ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਿਲ੍ਹਾ ਅੰਮ੍ਰਿਤਸਰ ਵੱਲੋਂ  ਮਹਾਰਾਜਾ ਫਾਰਮ ਵੇਰਕਾ ਵਿਖੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਖੇਤੀਬਾੜੀ, ਪੰਜਾਬ ਸ. ਜਸਵੰਤ ਸਿੰਘ ਦੀ ਅਗਾਵਾਈ ਹੇਠ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀਆਂ ਲਗਾਈਆਂ ਗਈਆਂ।

       ਇਸ ਕੈਂਪ ਦਾ ਉਦਘਾਟਨ ਸ. ਕੁਲਦੀਪ ਸਿੰਘ ਧਾਲੀਵਾਲਐਮ.ਐਲ.ਏ. ਹਲਕਾ ਅਜਨਾਲਾ ਵੱਲੋਂ ਕੀਤਾ ਗਿਆ ਅਤੇ ਜਿਲ੍ਹਾ ਪ੍ਰਸ਼ਾਸਨ ਤੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤਸਰ ਸ਼੍ਰੀਮਤੀ ਪਰਮਜੀਤ ਕੌਰ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ: ਬਲਜਿੰਦਰ ਸਿੰਘ ਭੁੱਲਰ ਨੇ ਵੱਖ ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ/ਕਰਮਚਾਰੀਆਂ ਅਤੇ ਕਿਸਾਨਾਂ ਨੂੰ ਜੀ ਆਇਆ ਆਖਿਆ। ਉਹਨਾਂ ਜਿਲੇ ਵਿੱਚ ਚੱਲ ਰਹੀਆਂ ਵੱਖ ਵੱਖ ਰਾਜ ਅਤੇ ਕੇਂਦਰ ਪ੍ਰਯੋਜਿਤ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜਿਲੇ ਵਿੱਚ 1.80 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜਾਈ ਹੋਣ ਦਾ ਅਨੁਮਾਨ ਹੈ ਜਿਸ ਵਿੱਚੋਂ 1.40 ਲੱਖ ਹਕਟੇਅਰ ਰਕਬਾ ਬਾਸਮਤੀ ਕਿਸਮਾਂ ਹੇਠ ਲਿਆਂਦਾ ਜਾਵੇਗਾ। ਉਹਨਾਂ ਕਿਹਾ ਕਿ ਸਾਉਣੀ ਸੀਜਨ ਦੌਰਾਨ ਕਿਸਾਨਾਂ ਨੂੰ ਮਿਆਰੀ ਖਾਦਬੀਜ ਅਤੇ ਦਵਾਈਆ ਉਪਲੱਬਧ ਕਰਵਾਉਣ ਹਿੱਤ ਵਿਭਾਗ ਵੱਲੋਂ ਨਿਰੰਤਰ ਕੁਆਲਟੀ ਕੰਟਰੋਲ ਸੈਂਪਲੰਿਗ ਕੀਤੀ ਜਾ ਰਹੀ ਹੈ ।

            ਇਸ ਮੌਕੇ ਸ. ਕੁਲਦੀਪ ਸਿੰਘ ਧਾਲੀਵਾਲ ਨੇ ਆਏ ਹੋਏ ਕਿਸਾਨਾਂ ਨੂੰ ਤਾਕੀਦ ਕਰਦਿਆਂ ਕਿਹਾ ਕਿ ਖਾਦ ਅਤੇ ਦਵਾਈਆ ਦੀ ਬੇਲੋੜੀ ਵਰਤੋਂ ਨਾ ਕੀਤੀ ਜਾਵੇ ਅਤੇ ਖੇਤੀ ਮਾਹਿਰਾਂ ਨਾਲ ਤਾਲਮੇਲ ਕਰਕੇ ਹੀ ਸਿਫਾਰਸ਼ਾਂ ਅਨੁਸਾਰ ਖਾਦ ਅਤੇ ਦਵਾਈਆਂ ਵਰਤੀਆਂ ਜਾਣ। ਉਹਨਾਂ ਨੇ ਆਏ ਹੋਏ ਕਿਸਾਨਾ ਨੂੰ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾਂਦੇ ਕੈਂਪਾਂ ਵਿੱਚ ਸ਼ਮੂਲੀਅਤ ਕਰਕੇ ਖੇਤੀ ਨਾਲ ਸਬੰਧਤ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਇਕੱਤਰ ਕਰਨ ਲਈ ਕਿਹਾ ਤਾਂ ਜੋ ਕਿਸਾਨੀ ਨੂੰ ਹੋਰ ਵੀ ਲਾਹੇਵੰਦ ਕਿੱਤਾ ਬਣਾਇਆ ਜਾ ਸਕੇ। ਸ. ਧਾਲੀਵਾਲ ਨੇ ਕਿਸਾਨਾ ਨੂੰ ਫਸਲੀ ਰਹਿੰਦ ਖੂੰਹਦ ਨੂੰ ਅੱਗ ਨਾ ਲੱਗਾ ਕੇ ਖੇਤ ਵਿੱਚ ਵਾਹੁਣ ਦੀ ਅਪੀਲ ਕੀਤੀ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਿਆ ਜਾ ਸਕੇ। ਉਹਨਾਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਕਿਸਾਨ ਹਿੱਤ ਵਿੱਚ ਪਹਿਲਾਂ ਤੋਂ ਵੀ ਵੱਧ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।  

            ਵੱਖ-ਵੱਖ ਖੇਤੀ ਮਾਹਿਰਾਂ ਨੇ ਖਾਦਾਂ ਦੀ ਅੰਧਾ ਧੁੰਦ ਵਰਤੋਂ ਨੂੰ ਰੋਕਣ ਲਈ ਕਿਸਾਨਾਂ ਨੂੰ ਮਿੱਟੀ ਪਰਖ ਦੇ ਅਧਾਰ ਤੇ ਸਿਫਾਰਸ਼ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰਨ ਲਈ ਕਿਹਾ। ਕਿਸਾਨਾ ਨੂੰ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਅਪਨਾਉਣ ਲਈ ਕਿਹਾ ਗਿਆ ਤਾਂ ਜੋ ਕਿਸਾਨਾ ਦੀ ਆਮਦਨ ਵਿੱਚ ਵਾਧਾ ਹੋ ਸਕੇ।ਮਾਹਿਰਾਂ ਵੱਲੋਂ ਕਿਸਾਨਾ ਨੂੰ  ਪਰਾਲੀ ਨੂੰ ਖੇਤ ਤੋਂ ਬਾਹਰ ਕੱਢ ਕੇ ਜਾਂ ਖੇਤ ਵਿੱਚ ਹੀ ਵਾਹ ਕੇ ਅਗਲੀ ਫਸਲ ਦੀ ਬਿਜਾਈ ਕਰਨ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਤਾਕੀਦ ਕੀਤੀ। ਉਹਨਾਂ ਵੱਲੋਂ ਕਿਸਾਨਾਂ ਨੂੰ ਪੁਰਜੋਰ ਅਪੀਲ ਕਰਦਿਆਂ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਯੋਗ ਉਪਰਾਲੇ ਕਰਨ ਲਈ ਕਿਹਾ ਗਿਆ। ਇਸ ਕਿਸਾਨ ਮੇਲੇ ਵਿੱਚ ਖੇਤੀਬਾੜੀਮੱਛੀ ਪਾਲਣਡੇਅਰੀ ਵਿਭਾਗਪਸ਼ੂ ਪਾਲਣ ਵਿਭਾਗਭੂਮੀ ਰੱਖਿਆ ਵਿਭਾਗਕੇ.ਵੀ.ਕੇ,  ਖਾਦਬੀਜਦਵਾਈ ਕੰਪਨੀਆਂ ਅਤੇ ਸੈਲਫ ਹੈਲਪ ਗਰੁਪਾਂ ਵੱਲੋਂ ਖੇਤੀ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਜਿਸ ਵਿੱਚ ਕਿਸਾਨਾਂ ਨੇ ਭਰਪੂਰ ਦਿਲਚਸਪੀ ਵਿਖਾਈ ਅਤੇ ਜਾਣਕਾਰੀ ਹਾਸਿਲ ਕੀਤੀ।

  ਡਾ ਬਿਕਰਮਜੀਤ ਸਿੰਘਸਹਿਯੋਗੀ ਡਾਇਰੈਕਟਰ ਕੇ.ਵੀ.ਕੇਡਾ ਨਰਿੰਦਰ ਪਾਲ ਸਿੰਘ ਇੰਚਾਰਜ ਫਾਰਮ ਸਲਾਹਕਾਰ ਕੇਂਦਰ ਅੰਮ੍ਰਿਤਸਰਡਾ: ਰਮਿੰਦਰ ਕੌਰਡਾ: ਆਸਥਾਡਾ. ਰਾਜਨ ਡੱਟਡਾ. ਅਜੈ ਕੁਮਾਰ ਅਤੇ ਹੋਰਨਾਂ ਖੇਤੀ ਸਾਇੰਸਦਾਨਾਂ ਨੇ ਕਿਸਾਨਾਂ ਨੂੰ ਵੱਖ ਵੱਖ ਵਿਿਸ਼ਆਂ ਤੇ ਖੇਤੀ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ।

ਇਸ ਮੌਕੇ ਸ. ਤਲਬੀਰ ਸਿੰਘਹਲਕਾ ਇੰਚਾਰਜ ਮਜੀਠਾਬਲਦੇਵ ਸਿੰਘ ਬੱਬੂਚੇਅਰਮੈਂਨ ਮਾਰਕੀਟ ਕਮੇਟੀ ਅਜਨਾਲਾਖੇਤੀਬਾੜੀ ਅਫਸਰ ਅਮਰਜੀਤ ਸਿੰਘ ਬੱਲਹਰਭਿੰਦਰ ਸਿੰਘਭੁਪਿੰਦਰ ਸਿੰਘਗੁਰਮੀਤ ਸਿੰਘਬਲਵਿੰਦਰ ਸਿੰਘ ਛੀਨਾਂਰਮਨ ਕੁਮਾਰਸਤਵਿੰਦਰ ਸਿੰਘ ਸੰਧੂਦਿਲਬਾਗ ਸਿੰਘ ਭੱਟੀਸੁਖਚੈਨ ਸਿੰਘ ਗੰਡੀਵਿੰਡਹਰਪ੍ਰੀਤ ਸਿੰਘਬਲਜਿੰਦਰ ਸਿੰਘਹਰਦੀਪ ਕੌਰਅਮਰਜੀਤ ਸਿੰਘ,  ਬਲਾਕ ਅਫ਼ਸਰ ਡਾ ਰਮਨ ਕੁਮਾਰਵਿਸਥਾਰ ਅਫ਼ਸਰ ਸ ਪ੍ਰਭਦੀਪ ਸਿੰਘ ਗਿੱਲ ,ਸੁਖਚੈਨ ਸਿੰਘ ਪੀ ਡੀ ਆਤਮਾਹਰਨੇਕ ਸਿੰਘਜਗਦੀਪ ਕੌਰ ਡੀ ਪੀ ਡੀ ਅਤਾਮਾ ਅਤੇ ਸਮੂਹ ਖੇਤੀਬਾੜੀ ਵਿਕਾਸ ਅਫਸਰਖੇਤੀਬਾੜੀ ਵਿਸਥਾਰ ਅਫਸਰਖੇਤੀਬਾੜੀ ਉੱਪ ਨਿਰੀਖੱਕਖੇਤੀਬਾੜੀ ਵਿਭਾਗ ਦਾ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜਰ ਸਨ। ਇਸ ਮੌਕੇ ਪਿਛਲੇ ਸਾਲਾਂ ਦੌਰਾਨ ਫਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਿਨਾਂ ਪਰਾਲੀ/ ਨਾੜ ਦੀ ਸੁਚੱਜੀ ਸਾਂਭ ਸੰਭਾਲ ਕਰ ਰਹੇ ਕਿਸਾਨਾਂ ਨੂੰ ਮੁੱਖ ਮਹਿਮਾਨ ਵੱਲੋਂ ਵਾਤਾਵਰਣ ਦੇ ਰੱਖਵਾਲੇ” ਵੱਜੋਂ ਸਨਮਾਨਿਤ ਕੀਤਾ ਗਿਆ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME