Saturday, 5 July 2025

ਢਿੱਲੋਂ ਪਰਿਵਾਰ ਵਲੋਂ ਮਾਤਾ ਮਹਿੰਦਰ ਕੌਰ ਦੀ ਅੱਠਵੀਂ ਬਰਸੀ 'ਤੇ ਸੇਵਾ ਸੋਸਾਇਟੀ ਨੂੰ ਮਾਲੀ ਸਹਾਇਤਾ ਭੇਟ

ਢਿੱਲੋਂ ਪਰਿਵਾਰ ਵਲੋਂ ਮਾਤਾ ਮਹਿੰਦਰ ਕੌਰ ਦੀ ਅੱਠਵੀਂ ਬਰਸੀ 'ਤੇ ਸੇਵਾ ਸੋਸਾਇਟੀ ਨੂੰ ਮਾਲੀ ਸਹਾਇਤਾ ਭੇਟ
ਨਵਾਂਸ਼ਹਿਰ, 5 ਜੁਲਾਈ - ਮਾਤਾ ਮਹਿੰਦਰ ਕੌਰ ਦੀ ਅੱਠਵੀਂ ਬਰਸੀ ਨੂੰ ਸਮਰਪਿਤ ਐੱਨ . ਆਰ.ਆਈ.ਹਰਬੇਸ ਸਿੰਘ ਢਿੱਲੋਂ ਅਤੇ ਪਰਮਿੰਦਰ ਕੌਰ ਢਿੱਲੋਂ ਹੋਲੈਡ ਦੇ ਪ੍ਰਵਾਰਕ ਮੈਂਬਰ ਦਾਰਾ ਸਿੰਘ ਕੁਲਾਮ ਅਤੇ ਕੁਲਵਿੰਦਰ ਕੌਰ ਮਾਨ ਵਲੋਂ ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਨਵਾਂਸ਼ਹਿਹ ਨੂੰ 15 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ । ਸੋਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਅਤੇ ਅਮਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਪਿਛਲੇ 9 ਸਾਲਾਂ ਤੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੌਕ ਵਿਖੇ ਚੈਰੀਟੇਬਲ ਡਿਸਪੈਂਸਰੀ ਚਲਾਈ ਜਾ ਰਹੀ ਹੈ ਜਿਸ ਮਾਹਰ ਡਾਕਟਰ ਵੱਲੋਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਹਰ ਰੋਜ਼ 60 ਤੋਂ 70 ਲੋੜਵੰਦ ਮਰੀਜ਼ ਸਿਰਫ਼ 30 ਰੁਪਏ ਦੀ ਪਰਚੀ ਤੇ ਮੁਫ਼ਤ ਦਵਾਈ ਲੈ ਕੇ ਜਾਂਦੇ ਹਨ । ਉਨ੍ਹਾਂ ਕਿਹਾ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਹੀ ਲਾਈਫ਼ ਕੇਅਰ ਫਾਉਂਡੇਸ਼ਨ ਦੇ ਸਹਿਯੋਗ ਨਾਲ ਬਹੁਤ ਹੀ ਘੱਟ ਰੇਟਾਂ ਤੇ ਲੈਬੋਰੇਟਰੀ ਵੀ ਚਲਾਈ ਜਾ ਰਹੀ ਹੈ । ਇਸ ਮੌਕੇ ਉਨ੍ਹਾਂ ਢਿੱਲੇ ਪਰਿਵਾਰ ਸੁਸਾਇਟੀ ਨੂੰ ਦਵਾਈਆਂ ਲਈ ਦਿੱਤੀ ਮਾਲੀ ਸਹਾਇਤਾ ਲਈ ਧੰਨਵਾਦ ਕਰਦਿਆਂ ਮਾਤਾ ਮਹਿੰਦਰ ਕੌਰ ਜੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਇਸ ਰਾਸ਼ੀ ਦੀਆਂ ਦਵਾਈਆਂ ਲੈਕੇ ਲੋੜਵੰਦਾਂ ਨੂੰ ਮੁਫਤ ਦਿੱਤੀਆਂ ਜਾਣਗੀਆਂ। ਇਸ ਮੌਕੇ ਸਮਾਜ ਸੇਵੀ ਦਾਰਾ ਸਿੰਘ ਕੁਲਾਮ ਨੇ ਕਿਹਾ ਕਿ ਸਾਨੂੰ ਆਪਣੀ ਨੇਕ ਕਿਰਤ ਕਮਾਈ 'ਚੋਂ ਦਸਵੰਧ ਕੱਢ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਦਾਰਾ ਸਿੰਘ ਕੁਲਾਮ, ਸੁਖਜਿੰਦਰ ਸਿੰਘ ਮਾਨ, ਕੁਲਵਿੰਦਰ ਕੌਰ, ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਕਰਮਜੀਤ ਸਿੰਘ ਸੋਢੀ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਅਤੇ ਅਮਰਜੀਤ ਕੌਰ ਆਦਿ ਹਾਜ਼ਰ ਸਨ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME