Saturday, 12 July 2025

ਸਰਕਾਰ ਵੱਲੋਂ ਅਣ ਅਲੈਨੀ ਵਿੱਤੀ ਐਮਰਜੈਨਸੀ ਨੇ ਅਧਿਆਪਕ ਜਥੇਬੰਦੀਆਂ ਨੂੰ ਤੋਰਿਆ ਸੰਘਰਸ਼ ਦੀ ਰਾਹ

ਸਰਕਾਰ ਵੱਲੋਂ ਅਣ ਅਲੈਨੀ ਵਿੱਤੀ ਐਮਰਜੈਨਸੀ ਨੇ ਅਧਿਆਪਕ ਜਥੇਬੰਦੀਆਂ ਨੂੰ ਤੋਰਿਆ ਸੰਘਰਸ਼ ਦੀ ਰਾਹ
ਵਿੱਤੀ ਮੰਗਾਂ ਨੂੰ ਲੈ ਕੇ ਮਾਸਟਰ ਕੇਡਰ ਯੂਨੀਅਨ ਦੀ ਜੋਨ ਪੱਧਰੀ ਮੀਟਿੰਗ
ਨਵਾਂਸ਼ਹਿਰ 12 ਜੁਲਾਈ ()ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ, ਸੂਬਾ ਜਨਰਲ ਸਕੱਤਰ ਹਰਮੰਦਰ ਸਿੰਘ ਉੱਪਲ, ਸਰਪ੍ਰਸਤ ਹਰਭਜਨ ਸਿੰਘ, ਫਾਊਂਡਰ ਮੈਂਬਰ ਵਾਸ਼ਿੰਗਟਨ ਸਿੰਘ,ਸੂਬਾ ਵਿੱਤ ਸਕੱਤਰ ਰਮਨ ਕੁਮਾਰ, ਸੂਬਾ ਸਕੱਤਰ ਜਨਰਲ ਅਰਜਿੰਦਰ ਕਲੇਰ, ਉਪ ਪ੍ਰਧਾਨ ਜਗਜੀਤ ਸਿੰਘ, ਸੂਬਾ ਪ੍ਰੈੱਸ ਸਕੱਤਰ ਸੰਦੀਪ ਕੁਮਾਰ, ਮਨਪ੍ਰੀਤ ਰੂਬੀ,ਸੀਨੀਅਰ ਮੀਤ ਪ੍ਰਧਾਨ ਹਰਬੰਸ ਲਾਲ, ਦਲਜੀਤ ਸਿੰਘ ਸਬਰਵਾਲ ਗੁਰਮੀਤ ਸਿੰਘ ਭੁੱਲਰ, ਬਲਜਿੰਦਰ ਸ਼ਾਂਤਪੁਰੀ, ਸੂਬਾ ਜਥੇਬੰਦਕ ਸਕੱਤਰ ਹਰਸੇਵਕ ਸਿੰਘ ਸਾਧੂਵਾਲਾ, ਸੰਯੁਕਤ ਵਿੱਤ ਸਕੱਤਰ ਸੁਖਰਾਜ ਬੁੱਟਰ ਨੇ ਸਾਂਝੇ ਤੌਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਪਹਿਲਾਂ ਹੀ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਜਿਵੇਂ ਕਿ ਡੀਏ ਦੀਆਂ ਕਿਸ਼ਤਾਂ, ਪੇਂਡੂ ਭੱਤਾ ਬਾਰਡਰ ਏਰੀਆ ਅਲਾਉਂਸ, ਏਸੀਪੀ ਲਾਗੂ ਕਰਨ ਤੋਂ ਭੱਜ ਰਹੀ ਹੈ ਅਤੇ ਮੁਲਾਜ਼ਮਾਂ ਵਾਸਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਸਬੰਧੀ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ ਅਤੇ ਹੁਣ ਪੰਜਾਬ ਸਰਕਾਰ ਨੇ ਅਣ ਐਲਾਨੀ ਵਿੱਤੀ ਐਮਰਜਂਨਸੀ ਲਗਾ ਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ l ਪੰਜਾਬ ਸਰਕਾਰ ਵੱਲੋਂ ਮੂੰਹ ਜੁਬਾਨੀ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਰੋਕਾਂ ਲਾ ਕੇ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਸੜਕਾਂ ਤੇ ਰੋਲਣ ਵਾਸਤੇ ਮਜਬੂਰ ਕਰ ਦਿੱਤਾ l ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਨੇ ਅੱਗੇ ਦੱਸਿਆ ਕਿ ਲਗਾਤਾਰ ਮਾਰਚ ਤੋਂ ਲੈ ਕੇ ਜੂਨ ਤੱਕ ਦੀਆਂ ਤਨਖਾਵਾਂ ਵਾਸਤੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋਂ ਅਣਐਲਾਨੀ ਵਿੱਤੀ ਐਮਰਜੈਨਸੀ ਲਾਗੂ ਕਰਕੇ ਸੜਕਾਂ ਤੇ ਰੋਲਣ ਵਾਸਤੇ ਮਜਬੂਰ ਕੀਤਾ ਅਤੇ ਹੁਣ ਮੁਲਾਜ਼ਮਾਂ ਨੇ ਇਹ ਮਹਿਸੂਸ ਹੋਣ ਲੱਗ ਪਿਆ ਹੈ ਕਿ ਜੁਲਾਈ ਮਹੀਨੇ ਦੀ ਤਨਖਾਵਾਂ ਲੈਣ ਵਾਸਤੇ ਵੀ ਅਧਿਆਪਕਾਂ ਨੂੰ ਸੜਕਾਂ ਤੇ ਉਤਰਨਾ ਪੈਣਾ l ਮੁਲਾਜ਼ਮਾਂ ਦੀਆਂ ਤਨਖਾਵਾਂ, ਡੀਏ ਦੀਆਂ ਕਿਸ਼ਤਾਂ ਪੇਂਡੂ ਭੱਤਾ,ਬਾਰਡਰ ਅਲਾਉਂਸ ਏਸੀਪੀ ਪੁਰਾਣੀ ਪੈਨਸ਼ਨ ਬਹਾਲੀ, ਅਧਿਆਪਕਾਂ ਦੇ ਹਰ ਕੇਡਰ ਦੀਆਂ ਤਰੱਕੀਆਂ, ਐਸਐਸਏ/ ਰਮਸਾ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਨੂੰ ਲੈਂਥ ਆਫ ਸਰਵਿਸ ਦੇ ਹਿਸਾਬ ਨਾਲ 15 ਅਚਨਚੇਤ ਛੁੱਟੀਆਂ ਦੇਣ ਸਬੰਧੀ, ਓਡੀਐਲ ਨਾਲ ਸੰਬੰਧਿਤ ਅਧਿਆਪਕਾਂ ਨੂੰ ਜਲਦੀ ਤੋਂ ਜਲਦੀ ਮਾਸਟਰ ਕੇਡਰ ਤੋਂ ਲੈਕਚਰਰ ਪ੍ਰਮੋਟ ਕਰਨ ਸਬੰਧੀ ਆਦਿ ਮੰਗਾਂ ਅਤੇ ਅਧਿਆਪਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਮਾਸਟਰ ਕੇਡਰ ਯੂਨੀਅਨ ਵੱਲੋਂ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ l ਇਸ ਸਬੰਧੀ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਆਗੂਆਂ ਨੇ ਦੱਸਿਆ ਹੈ ਕਿ ਮਾਸਟਰ ਕੇਡਰ ਯੂਨੀਅਨ ਪੰਜਾਬ ਨੂੰ 4 ਜੋਨਾ ਮਾਝਾ, ਮਾਲਵਾ,ਦੁਆਬਾ, ਪੁਆਦ ਵਿੱਚ ਵੰਡਿਆ ਗਿਆ ਹੈ ਅਤੇ ਇਸ ਸਬੰਧੀ ਮਾਲਵੇ ਜੋਨ ਦੀ ਮੀਟਿੰਗ 12/ 7/25 ਨੂੰ ਫਾਜ਼ਿਲਕਾ ਵਿਖੇ ਹੋਵੇਗੀ ਮਾਝਾ ਜੋਨ ਦੀ ਮੀਟਿੰਗ ਗੁਰਦਾਸਪੁਰ ਜਿਲੇ ਵਿੱਚ ਹੋਵੇਗੀ ਦੁਆਬੇ ਅਤੇ ਪੁਆਦ ਜੋਨ ਦੀ ਮੀਟਿੰਗ ਵੀ ਜਲਦੀ ਕੀਤੀਆਂ ਜਾਣਗੀਆਂ l ਇਹਨਾਂ ਮੀਟਿੰਗਾਂ ਦੇ ਵਿੱਚ ਵਿੱਤੀ ਮੰਗਾਂ, ਤਨਖਾਵਾਂ , ਅਤੇ ਅਧਿਆਪਕਾਂ ਦੀਆਂ ਲਟਕ ਰਹੀਆਂ ਮੰਗਾ ਦੀ ਪੂਰਤੀ ਲਈ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ*

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME