Monday, 21 July 2025

26 ਜੁਲਾਈ ਨੂੰ ਮਾਂਟਰੀਅਲ ਵਿਖੇ ਰਾਮ ਮੁਹੰਮਦ ਸਿੰਘ ਆਜ਼ਾਦ ਇਨਕਲਾਬੀ ਪੰਜਾਬੀ ਨਾਟਕ ਦੀ ਸੰਗੀਤਮਈ ਪੇਸ਼ਕਾਰੀ



 ਮੈਡਮ ਨੀਤੂ ਸ਼ਰਮਾ ਦੀ ਨਿਰਦੇਸ਼ਨਾ ਹੇਠ ਨਾਟਕ ਖੇਡਿਆ ਜਾਵੇਗਾ
ਮਾਂਟਰੀਅਲ 22 ਜੁਲਾਈ - ਮਾਂਟਰੀਅਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਮੀਗ੍ਰੈਂਟ ਵਰਕਰਜ਼ ਸੈਂਟਰ (IWC) ਸਹਿਯੋਗ ਨਾਲ ਆਰਟਸ ਇਨ ਦ ਮਾਰਜਿਨਜ਼ ਬਿਊਰੋ ਡਿ ਇਨਫੋਰਮੇਸ਼ਨ ਡਿ ਪਾਰਕ-ਐਕਸਟੈਂਸ਼ਨ (BIPE) ਪਾਰਕ-ਐਕਸਟੈਂਸ਼ਨ ਐਕਸ਼ਨ ਕਮੇਟੀ (CAPE) ਸਾਊਥ ਏਸ਼ੀਅਨ ਡਾਇਸਪੋਰਾ ਐਕਸ਼ਨ ਕਲੈਕਟਿਵ (SADAC) ਸੈਂਟਰ ਫਾਰ ਪਰਫਾਰਮਿੰਗ ਆਰਟਸ ਵੱਲੋਂ ਨਾਟਕ ਰਾਮ ਮੁਹੰਮਦ ਸਿੰਘ ਆਜ਼ਾਦ (ਆਜ਼ਾਦੀ ਦੀ ਰੂਹ) ਜੋ ਇਤਿਹਾਸਕ ਇਨਕਲਾਬੀ ਪੰਜਾਬੀ ਨਾਟਕ ਸੰਗੀਤਮਈ ਭੰਗੜਾ ਅਤੇ ਲੋਕ ਧੁਨਾਂ ਨਾਲ ਪੇਸ਼ਕਾਰੀ 26 ਜੁਲਾਈ ਨੂੰ ਮਾਂਟਰੀਅਲ ਵਿਖੇ  ਮੈਡਮ ਨੀਤੂ ਸ਼ਰਮਾ ਦੀ ਨਿਰਦੇਸ਼ਨਾ ਹੇਠ ਹੋ ਰਹੀ ਹੈ। ਇਸ ਦੀ ਅਵਧੀ 75 ਮਿੰਟ ਹੈ ਅਤੇ ਨਾਟਕ ਦੀ ਪੇਸ਼ਕਾਰੀ ਦਾ ਢੰਗ ਲਾਈਟਾਂ, ਦ੍ਰਿਸ਼ ਅਤੇ ਧੁਨੀ ਵਾਲਾ ਮਨ ਨੂੰ ਮੋਹ ਲੈਣ ਵਾਲਾ ਹੋਵੇਗਾ। ਇਸ ਦੀ ਭਾਸ਼ਾ ਪੰਜਾਬੀ ਹੋਵੇਗੀ। 
ਇਸ ਬਾਰੇ ਜਾਣਕਾਰੀ ਦਿੰਦੇ ਨਿਰਦੇਸ਼ਕ ਨੀਤੂ ਸ਼ਰਮਾ ਨੇ ਨਾਟਕ ਅਤੇ ਇਸਦੇ ਨਾਇਕ ਬਾਰੇ ਰਾਮ ਮੁਹੰਮਦ ਸਿੰਘ ਆਜ਼ਾਦ ਬਾਰੇ ਦੱਸਦੇ ਕਿਹਾ ਕਿ ਇਸ ਦੀ ਪੇਸ਼ਕਾਰੀ ਆਜ਼ਾਦੀ ਦੀ ਰੂਹ ਇੱਕ ਦਿਲ ਛੂਹਣ ਵਾਲੀ ਅਤੇ ਭਾਵੁਕ ਮੰਚ ਵਾਲੀ ਹੈ ਜੋ ਸ਼ਹੀਦ ਊਧਮ ਸਿੰਘ ਦੀ ਵਿਰਾਸਤ ਨੂੰ ਜਿੰਦਾ ਕਰਦੀ ਹੈ। ਊਧਮ ਸਿੰਘ ਭਾਰਤ ਦੇ ਇਤਿਹਾਸ ਦੇ ਸਭ ਤੋਂ ਬਹਾਦੁਰ ਤੇ ਪ੍ਰਮੁੱਖ ਦੇਸ਼ ਭਗਤ ਸਨ, ਜਿਹਨਾਂ ਨੇ ਦੇਸ਼ ਦੀ ਅਜ਼ਾਦੀ ਲਈ ਆਪਣੀਆਂ ਜਾਨਾਂ ਨਿਸ਼ਾਵਰ ਕਰ ਦਿੱਤੀਆਂ। ਆਪ 26 ਦਸੰਬਰ 1899 ਨੂੰ ਸ਼ੇਰ ਸਿੰਘ ਵਜੋਂ ਜਨਮੇ, ਉਹ ਜਲਿਆਂਵਾਲਾ ਬਾਗ ਹੱਤਿਆਕਾਂਡ  ਜਿੱਥੇ 13 ਅਪ੍ਰੈਲ 1919 ਨੂੰ ਵਿਸਾਖੀ ਦੇ ਮੇਲੇ ਦੌਰਾਨ ਬ੍ਰਿਟਿਸ਼ ਫੌਜਾਂ ਨੇ 1500 ਤੋਂ ਵੱਧ ਨਿਰਦੋਸ਼ ਲੋਕਾਂ ‘ਤੇ ਗੋਲੀਆਂ ਚਲਾਈਆਂ। ਇਹ ਦਰਦਨਾਕ ਘਟਨਾ ਉਸਦੀ ਜ਼ਿੰਦਗੀ ਦਾ ਮੋੜ ਬਣੀ। ਦੋ ਦਹਾਕਿਆਂ ਤੱਕ ਇਨਕਲਾਬੀ ਸੰਘਰਸ਼ ਕਰਨ ਤੋਂ ਬਾਅਦ ਸ. ਊਧਮ ਸਿੰਘ ਨੇ ਮਾਈਕਲ ਓਡਵਾਇਰ ਨੂੰ ਮਾਰ ਦਿੱਤਾ । ਉਹਨਾਂ ਨੇ ਆਪਣਾ ਨਾਮ “ਰਾਮ ਮੁਹੰਮਦ ਸਿੰਘ ਆਜ਼ਾਦ” ਰੱਖਿਆ ਜੋ ਭਾਰਤ ਦੇ ਤਿੰਨ ਮੁੱਖ ਧਰਮਾਂ ਨੂੰ ਇਕਤ੍ਰਿਤ ਕਰਨ ਦੀ ਸੋਚ ਨੂੰ ਦਰਸਾਉਂਦਾ ਸੀ । ਉਹਨਾਂ ਕਿਹਾ ਸੀ ਕਿ, “ਮੈਂ ਇਹ ਕੀਤਾ ਕਿਉਂਕਿ ਮੈਨੂੰ ਉਸ ਤੋਂ ਨਫ਼ਰਤ ਸੀ। ਉਹ ਹੀ ਅਸਲ ਦੋਸ਼ੀ ਸੀ। ਮੈਂ ਆਪਣੇ ਲੋਕਾਂ ਨੂੰ ਭੁੱਖ ਨਾਲ ਮਰਦਾ ਦੇਖਿਆ ਹੈ। ਇਹ ਮੇਰਾ ਫਰਜ਼ ਸੀ।


 
  ਇਹ ਨਾਟਕ ਰਾਮ ਮੁਹੰਮਦ ਸਿੰਘ ਆਜ਼ਾਦ (ਆਜ਼ਾਦੀ ਦੀ ਰੂਹ) ਉਹਨਾਂ ਦੀ ਸ਼ਹਾਦਤ, ਕੁਰਬਾਨੀ ਅਤੇ ਇਨਸਾਫ਼ ਲਈ ਸੋਚ ਨੂੰ ਭਾਵੁਕ ਅੰਦਾਜ਼ ’ਚ ਭੰਗੜੇ ਅਤੇ ਲੋਕ ਗੀਤਾਂ ਦੇ ਨਾਲ ਪੇਸ਼ ਕਰਦਾ ਹੈ । ਇਸ ਤੋਂ ਇਲਾਵਾ ਇਹ ਨਾਟਕ ਭਾਈਚਾਰਕ ਏਕਤਾ ਨੂੰ ਵੀ ਪੇਸ਼ ਕਰਦਾ ਹੈ। ਇਸ ਨਾਟਕ ਦੇ ਸਬ ਟਾਈਟਲ  ਅੰਗਰੇਜ਼ੀ ਅਤੇ ਫਰੈਂਚ ਵਿਚ ਲੇਖਕ ਸ. ਚਰਨ ਸਿੰਘ ਸਿੰਧਰਾ (ਮਰਹੂਮ) ਨੇ ਕੀਤੇ ਹਨ।  ਮੈਡਮ ਨੀਤੂ ਸ਼ਰਮਾ ਨੇ ਜਾਣਕਾਰੀ ਦਿੰਦੇ  ਦੱਸਿਆ ਕਿ  ਇਹ ਨਾਟਕ ਦੱਖਣੀ ਏਸ਼ੀਆਈ ਮਾਈਗ੍ਰੈਂਟ ਕਲਾਕਾਰਾਂ ਨੇ ਤਿਆਰ ਕੀਤਾ ਹੈ ਜੋ ਖੁਦ ਕਈ ਮੁਸ਼ਕਲਾਂ ਦੇ ਪੀੜ੍ਹਤ ਹਨ। ਉਹ ਆਪਣੀਆਂ ਕਹਾਣੀਆਂ ਰਾਹੀਂ ਹੌਂਸਲੇ ਅਤੇ ਇਕਜੁੱਟਤਾ ਦੀ ਗੂੰਜ ਪਹੁੰਚਾਉਂਦੇ ਹਨ। ਉਹਨਾਂ ਦੀ ਕਲਾ ਸਿਰਫ਼ ਅਭਿਵੈਕਤੀ ਨਹੀਂ—ਇੱਕ ਬਗਾਵਤ ਵੀ ਹੈ। 
 ਇਸ ਨਾਟਕ ਵਿਚ  ਅਦਾਕਾਰ  ਗੁਰਦੀਪ ਖਿੰਡਾ ਨੇ ਸ. ਊਧਮ ਸਿੰਘ ਦਾ ਰੋਲ ਨਿਭਾਇਆ ਹੈ, ਜਦ ਕਿ ਨਾਟਕ ਦੇ ਸੂਤਰਧਾਰ  ਸੁਪਨਪ੍ਰੀਤ ਕੌਰ ਹਨ। ਇਸੇ ਤਰਾਂ ਬਾਕੀ ਕਲਾਕਾਰਾਂ ਵਿਚ ਨੀਤੂ ਸ਼ਰਮਾ — ਹੀਰ, ਮਿਨੂ ਗੁੰਦੇਵੀਆ — ਸਰਕਾਰੀ ਦੂਤ,  ਅਸ਼ਪ੍ਰੀਤ ਕੌਰ — ਬੀਬੀ ਭੈਣਾ,  ਸੁਖਦੀਪ ਸਿੰਘ — ਗਿਆਨੀ ਚੰਚਲ ਸਿੰਘ, ਫਕੀਰ ਚੰਦ — ਜੱਜ,  ਹਰਜਿੰਦਰ ਹੈਰੀ — ਅਰਜਨ ਸਿੰਘ, ਅਰਵਿੰਦਰ ਸਿੰਘ — ਸਨਲਾਈਟ,  ਅਸ਼ਵੀਰ ਸਿੰਘ — ਚਾਈਲਡ ਐਕਟਰ, ਸੰਦੀਪ ਕੁਮਾਰ — ਪੁਲਿਸ ਅਫਸਰ, ਰਾਹੁਲ ਕੁਮਾਰ  ਅਤੇ  ਸੱਜਨ ਕੁਮਾਰ — ਪੁਲਿਸ ਅਫਸਰ ਦਾ ਕਿਰਦਾਰ ਨਿਭਾ ਰਹੇ ਹਨ। 
 ਜਦ ਕਿ ਭੰਗੜਾ ਕਲਾਕਾਰ ਅਤੇ ਸਮਾਜਿਕ ਕਾਰਕੁਨ ਦਾ ਕਿਰਦਾਰ  ਜਸਨਾਮ,  ਸੀਰਤ, ਸੁਗੰਧੀ, ਡੋਰੀਅਨ ਸਿੰਘ ਅਤੇ ਯੁਵਰਾਜ ਸਿੰਘ ਨਿਭਉਣਗੇ। ਇਸ ਨਾਟਕ ਵਿਚ ਲਾਈਟਾਂ, ਕੋਰੀਉਗ੍ਰਾਫੀ ਅਤੇ ਟ੍ਰਾਂਸਕ੍ਰਿਪਟ ਦਾ ਕਾਰਜ ਕਮਲਜੋਤ ਕੌਰ ਕਰਨਗੇ।  ਇਸ ਨਾਟਕ ਸਬੰਧੀ ਹੋਰ ਜਾਣਕਾਰੀ ਲਈ ਫ਼ੋਨ 438 -934 -9999 ਤੇ ਗੌਰਵ ਸ਼ਰਮਾ ਸੰਪਰਕ ਕੀਤਾ ਜਾ ਸਕਦਾ ਹੈ । 


  ਵਰਣਨਯੋਗ ਹੈ  ਨਾਟਕ ਦੇ ਨਿਰਦੇਸ਼ਨ ਨੀਤੂ ਸ਼ਰਮਾ ਅਤੇ ਗੌਰਵ ਸ਼ਰਮਾ ਮਾਂਟਰੀਅਲ ਅਧਾਰਤ ਨਾਟਕਕਾਰ, ਸਮਾਜ ਸੇਵਕ, ਸਮਾਜਿਕ ਆਰਗੇਨਾਈਜ਼ਰ ਅਤੇ ਇਨਸਾਫ਼ ਦੇ ਪੱਖਦਾਰ ਹਨ। ਉਹਨਾਂ ਦੀ ਜੋੜੀ 2008 ਤੋਂ ਨਾਟਕ ਅਤੇ ਸੜਕ ਨਾਟਾਂ ਰਾਹੀਂ ਮਜ਼ਦੂਰਾਂ ਅਤੇ ਮਹਿਲਾਵਾਂ ਦੇ ਹੱਕਾਂ ਲਈ ਕੰਮ ਕਰ ਰਹੀ ਹੈ। ਕੈਨੇਡਾ ਵਿੱਚ ਵੀ ਨੀਤੂ ਸ਼ਰਮਾ ਲੇਖਕਾ, ਨਿਰਦੇਸ਼ਕਾ ਅਤੇ ਅਭਿਨੇਤਰੀ ਵਜੋਂ ਸਰਗਰਮ ਹੈ ਅਤੇ ਗੌਰਵ ਇਮੀਗ੍ਰੈਂਟ ਵਰਕਰਜ਼ ਸੈਂਟਰ ’ਚ ਕਮਿਊਨਿਟੀ ਆਰਗੇਨਾਈਜ਼ਰ ਵਜੋਂ ਸੇਵਾਵਾਂ ਦੇ ਰਹੇ ਹਨ ਅਤੇ ਆਮ ਲੋਕਾਈ ਦੇ ਭਲੇ ਲਈ ਕਾਰਜਸ਼ੀਲ ਹਨ । ਉਹਨਾਂ ਦੀ ਮਿਸ਼ਨ ਹੈ  ਹਾਸ਼ੀਏ ’ਤੇ ਧੱਕੇ ਖਾ ਰਹੀਆਂ ਆਵਾਜ਼ਾਂ ਨੂੰ ਉਭਾਰਨਾ,  ਸਭ ਲਈ ਪਰਿਵਾਰਿਕ ਤੇ ਮਿਆਰੀ ਨਾਟਕ ਤਿਆਰ ਕਰਨਾ ਅਤੇ ਲੋਕ  ਕਲਾਵਾਂ ਰਾਹੀਂ ਲੋਕਾਂ ਨੂੰ ਸਿੱਖਿਆ ਅਤੇ ਸ਼ਕਤੀਸ਼ਾਲੀ ਬਣਾਉਣਾ ਹੈ। 


ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME