Saturday, 5 July 2025

ਵਣ ਮੰਡਲ ਹੁਸ਼ਿਆਰਪੁਰ ਵੱਲੋ 5 ਲੱਖ ਬੂਟੇ ਲਗਾਉਣ ਦਾ ਟੀਚਾ:- ਡੀ.ਐਫ.ਓ ਅਮਨੀਤ ਸਿੰਘ

ਵਣ ਮੰਡਲ ਹੁਸ਼ਿਆਰਪੁਰ ਵੱਲੋ 5 ਲੱਖ ਬੂਟੇ ਲਗਾਉਣ ਦਾ ਟੀਚਾ:- ਡੀ.ਐਫ.ਓ ਅਮਨੀਤ ਸਿੰਘ
ਹੁਸ਼ਿਆਰਪੁਰ 5 ਜੁਲਾਈ (ਪਰਸ਼ੋਤਮ ਲਾਲ ਦੜੋਚ) ਪੰਜਾਬ ਸਰਕਾਰ ਵੱਲੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਹਰਿਆਵਲ ਲਹਿਰ ਤਹਿਤ ਹਰ ਜਿਲ੍ਹੇ ਵਿੱਚ 350000 ਬੂਟੇ ਲਗਾਏ ਜਾਣਗੇ । ਇਸ ਸਬੰਧੀ ਡੀ.ਐਫ.ਓ ਅਮਨੀਤ ਸਿੰਘ ਵਣ ਮੰਡਲ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਲ 2025-26 ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਤੇ ਹੁਸ਼ਿਆਰਪੁਰ ਜਿਲ੍ਹੇ ਅੰਦਰ ਵੱਖ-ਵੱਖ ਵਿਭਾਗਾਂ ਅਤੇ ਐਨ.ਜੀ.ਓ ਦੇ ਸਹਿਯੋਗ ਨਾਲ ਬੂਟੇ ਲਗਾਏ ਜਾਣੇ ਹਨ। ਇਸ ਤੋ ਇਲਾਵਾ ਵਣ ਮੰਡਲ ਹੁਸ਼ਿਆਰਪੁਰ ਵੱਲੋ ਵੱਖ-ਵੱਖ ਸਕੀਮਾਂ ਅਧੀਨ ਪਲਾਂਟੇਸ਼ਨ ਵੀ ਕਰਵਾਈ ਜਾ ਰਹੀ ਹੈ। ਇਹਨਾ ਸਕੀਮਾਂ ਵਿੱਚ ਜਿਵੇ ਕਿ ਸੀ.ਏ. ਸਕੀਮ ਅਧੀਨ 75829, ਪਨਕੈਂਪਾ ਵਿੱਚ 20000, ਗਰੀਨ ਪੰਜਾਬ ਮਿਸ਼ਨ ਸਕੀਮ ਅਧੀਨ 66000 ਬੂਟੇ ਲਗਾਏ ਜਾਣੇ ਹਨ । ਉਪਰੋਕਤ ਸਾਰੀਆ ਸਕੀਮਾਂ ਤੋ ਇਲਾਵਾ ਮਗਨਰੇਗਾ ਸਕੀਮ ਅਧੀਨ 96600 ਬੂਟਾ ਅਤੇ ਐਗਰੋਫਾਰੈਸਟਰੀ ਸਕੀਮ ਅਧੀਨ ਲਿੰਕ ਰੌਡ ਤੇ ਲਗਭਗ 30000 ਬੂਟਾ ਲਗਾਇਆ ਜਾਵੇਗਾ । ਇਸ ਤੋ ਇਲਾਵਾ ਗਰੀਨ ਪੰਜਾਬ ਮਿਸ਼ਨ ਸਕੀਮ ਅਧੀਨ ਇਸ ਮੰਡਲ ਵੱਲੋ ਸਕੂਲਾਂ ਕਾਲਜਾਂ ਵਿੱਚ 15, ਇੰਡੀਸਟਰੀਆਂ ਵਿੱਚ 8 ਨਾਨਕ ਬਗੀਚੀਆਂ ਬਣਾਇਆ ਜਾਣਗੀਆ ਅਤੇ 5 ਪਵਿੱਤਰ ਜੰਗਲ ਵੀ ਬਣਾਏ ਜਾ ਰਹੇ 
           ਇਸ ਤੋ ਇਲਾਵਾ ਇੱਕ ਪੇੜ ਇੱਕ ਮਾਂ ਕੇ ਨਾਮ ਤਹਿਤ ਸਕੂਲਾਂ ਵਿੱਚ ਵੱਧ ਤੋ ਵੱਧ ਮੈਡੀਸ਼ਨਲ/ਨਿਊਟਰੀਸ਼ਨਲ ਵੈਲੀਊ ਵਾਲੇ ਬੂਟੇ ਸਕੂਲਾਂ ਵੱਲੋ ਲਗਾਏ ਜਾਣਗੇ। ਇਸ ਤੋ ਇਲਾਵਾ ਵਣ ਮੰਡਲ ਹੁਸ਼ਿਆਰਪੁਰ ਵੱਲੋ ਸਾਲ 2025-26 ਦੌਰਾਨ ਲਗਭਗ 5 ਲੱਖ ਬੂਟੇ ਵੱਖ-ਵੱਖ ਸਕੀਮਾਂ ਤਹਿਤ ਲਗਾਉਣ ਦਾ ਟੀਚਾ ਹੈ । ਵਣ ਖੇਤੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਸਫੇਦਾ, ਪਾਪੂਲਰ, ਡੈਕ, ਸਾਗਵਾਨ ਲਗਾਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਬੂਟਾ ਪਹਿਲੇ ਸਾਲ 30 ਰੁਪਏ ਦੂਜੇ ਤੇ ਤੀਜੇ ਸਾਲ 15 ਰੁਪਏ ਕੁੱਲ 60 ਰੁਪਏ ਪ੍ਰਤੀ ਬੂਟਾ ਸਬਸਿਟੀ ਸਕੀਮ ਅਧੀਨ ਦਿੱਤੇ ਜਾਣਗੇ ਡੀ.ਐਫ.ਓ ਅਮਨੀਤ ਸਿੰਘ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਹਰਿਆਵਲ ਲਹਿਰ ਨੂੰ ਸਫਲ ਬਣਾਉਣ ਲਈ ਹੁਸ਼ਿਆਰਪੁਰ ਵਿਖੇ ਜਗਲਾਤ ਵਿਭਾਗ ਦੀ 19 ਨਰਸਰੀਆਂ ਨਾਲ ਸੰਪਰਕ ਕਰਕੇ ਬੂਟੇ ਪ੍ਰਾਪਤ ਕੀਤੇ ਜਾ ਸਕਦੇ ਹਨ ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME