ਨੀਤੂ ਸ਼ਰਮਾ ਦੀ ਨਿਰਦੇਸ਼ਨਾ ਵਿਚ ਖੇਡਿਆ ਗਿਆ ਨਾਟਕ
ਮਾਂਟਰੀਅਲ 31 ਜੁਲਾਈ - ਇਤਿਹਾਸਕ ਇਨਕਲਾਬੀ ਪੰਜਾਬੀ ਨਾਟਕ ਰਾਮ ਮੁਹੰਮਦ ਸਿੰਘ ਆਜ਼ਾਦ ਦੀ ਸ਼ਾਨਦਾਰ ਪੇਸ਼ਕਾਰੀ ਮਾਂਟਰੀਅਲ ਵਿੱਚ ਇਮੀਗ੍ਰੈਂਟ ਵਰਕਰਜ਼ ਸੈਂਟਰ (IWC) ਸਹਿਯੋਗ ਨਾਲ ਆਰਟਸ ਇਨ ਦ ਮਾਰਜਿਨਜ਼ ਬਿਊਰੋ ਡਿ ਇਨਫੋਰਮੇਸ਼ਨ ਡਿ ਪਾਰਕ-ਐਕਸਟੈਂਸ਼ਨ (BIPE) ਪਾਰਕ-ਐਕਸਟੈਂਸ਼ਨ ਐਕਸ਼ਨ ਕਮੇਟੀ (CAPE) ਸਾਊਥ ਏਸ਼ੀਅਨ ਡਾਇਸਪੋਰਾ ਐਕਸ਼ਨ ਕਲੈਕਟਿਵ (SADAC) ਸੈਂਟਰ ਫਾਰ ਪਰਫਾਰਮਿੰਗ ਆਰਟਸ ਦੇ ਸਹਿਯੋਗ ਨਾਲ ਨਾਲ ਹੋਈ। ਮੈਡਮ ਨੀਤੂ ਸ਼ਰਮਾ ਦੀ ਨਿਰਦੇਸ਼ਨਾ ਹੇਠ ਖੇਡੇ ਗਏ ਨਾਟਕ ਨੇ ਸਰੋਤਿਆ ਦਾ ਮਨ ਮੋਹ ਲਿਆ ।
ਆਜ਼ਾਦੀ ਸੰਗਰਾਮ ਦੇ ਪ੍ਰਮੁੱਖ ਨਾਇਕ ਸ਼ਹੀਦ ਊਧਮ ਸਿੰਘ 'ਤੇ ਅਧਾਰਿਤ ਨਾਟਕ ਰਾਮ ਮੁਹੰਮਦ ਸਿੰਘ ਆਜ਼ਾਦ (ਆਜ਼ਾਦੀ ਦੀ ਰੂਹ) ਇੱਕ ਦਿਲ ਛੂਹਣ ਵਾਲਾ ਸੀ ਸ਼ਹੀਦ ਊਧਮ ਸਿੰਘ ਦੀ ਵਿਰਾਸਤ ਨੂੰ ਜਿੰਦਾ ਕਰਦੀ ਹੈ । ਇਸ ਪੰਜਾਬੀ ਨਾਟਕ ਦੀ ਅਦਾਕਾਰਾਂ ਵੱਲੋਂ ਊਧਮ ਸਿੰਘ ਭਾਰਤ ਦੇ ਇਤਿਹਾਸ ਦੇ ਸਭ ਤੋਂ ਬਹਾਦੁਰ ਤੇ ਪ੍ਰਮੁੱਖ ਦੇਸ਼ ਭਗਤ ਸਨ, ਜਿਹਨਾਂ ਨੇ ਦੇਸ਼ ਦੀ ਅਜ਼ਾਦੀ ਲਈ ਆਪਣੀਆਂ ਜਾਨ ਨਿਸ਼ਾਵਰ ਕਰ ਦਿੱਤੀ ਸੀ । ਸ਼ਹੀਦ ਊਧਮ ਸਿੰਘ ਧਰਮ ਨਿਰਪੱਖ ਅਤੇ ਅਗਾਂਹਵਧੂ ਸੋਚ ਦਾ ਮਾਲਕ ਸੀ। ਉਸ ਨੂੰ ਜਦੋਂ ਲੰਡਨ ਦੀ ਅਦਾਲਤ ਵੱਲੋਂ ਉਸ ਦੇ ਨਾਮ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਮ ‘ਰਾਮ ਮੁਹੰਮਦ ਸਿੰਘ ਆਜ਼ਾਦ’ ਦੱਸਿਆ। ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ ਵਿੱਚ ਮੌਤ ਦੇ ਘਾਟ ਉਤਾਰੇ ਗਏ ਸੈਂਕੜੇ ਭਾਰਤੀ ਲੋਕਾਂ ਦੀ ਸ਼ਹੀਦੀ ਦਾ ਬਦਲਾ 20 ਸਾਲ ਦੇ ਲੰਮੇ ਅਰਸੇ ਬਾਅਦ ਲੈ ਕੇ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਇਆ। ਦੋ ਦਹਾਕਿਆਂ ਤੱਕ ਇਨਕਲਾਬੀ ਸੰਘਰਸ਼ ਕਰਨ ਤੋਂ ਬਾਅਦ ਸ. ਊਧਮ ਸਿੰਘ ਨੇ ਮਾਈਕਲ ਓਡਵਾਇਰ ਨੂੰ ਮਾਰ ਦਿੱਤਾ । ਉਹਨਾਂ ਨੇ ਆਪਣਾ ਨਾਮ “ਰਾਮ ਮੁਹੰਮਦ ਸਿੰਘ ਆਜ਼ਾਦ” ਰੱਖਿਆ ਜੋ ਭਾਰਤ ਦੇ ਤਿੰਨ ਮੁੱਖ ਧਰਮਾਂ ਨੂੰ ਇਕਤ੍ਰਿਤ ਕਰਨ ਦੀ ਸੋਚ ਨੂੰ ਦਰਸਾਉਂਦਾ ਸੀ । ਉਹਨਾਂ ਕਿਹਾ ਸੀ ਕਿ, “ਮੈਂ ਇਹ ਕੀਤਾ ਕਿਉਂਕਿ ਮੈਨੂੰ ਉਸ ਤੋਂ ਨਫ਼ਰਤ ਸੀ। ਉਹ ਹੀ ਅਸਲ ਦੋਸ਼ੀ ਸੀ। ਮੈਂ ਆਪਣੇ ਲੋਕਾਂ ਨੂੰ ਭੁੱਖ ਨਾਲ ਮਰਦਾ ਦੇਖਿਆ ਹੈ। ਇਹ ਮੇਰਾ ਫਰਜ਼ ਸੀ। ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਸਦੀਆਂ ਤਕ ਭਾਰਤੀ ਲੋਕਾਂ ਨੂੰ ਦੇਸ਼ ਪਿਆਰ ਅਤੇ ਦੇਸ਼ ਲਈ ਕੁਰਬਾਨ ਹੋਣ ਦੀ ਪ੍ਰੇਰਨਾ ਦਿੰਦੀ ਰਹੇਗੀ। ਸਾਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਜੀਵਨ ਤਬਦੀਲ ਕਰਨਾ ਹੀ ਉਹਨਾਂ ਦੀ ਕੁਰਬਾਨੀ ਉਤੇ ਮਾਣ ਹੋਵੇਗਾ। ਇਸ ਨਾਟਕ ਉਹਨਾਂ ਦੀ ਸ਼ਹਾਦਤ, ਕੁਰਬਾਨੀ ਅਤੇ ਇਨਸਾਫ਼ ਲਈ ਜਾਝਰੂ ਸੋਚ ਨੂੰ ਭਾਵੁਕ ਅੰਦਾਜ਼ ’ਚ ਸੰਗੀਤਮਈ ਢੰਗ ਨਾਲ ਪੇਸ਼ ਕੀਤਾ ਗਿਆ । ਇਸ ਤੋਂ ਇਲਾਵਾ ਇਹ ਨਾਟਕ ਭਾਈਚਾਰਕ ਏਕਤਾ ਦਾ ਪ੍ਰਤੀਕ ਬਣਿਆ।
ਇਸ ਨਾਟਕ ਵਿਚ ਅਦਾਕਾਰ ਗੁਰਦੀਪ ਖਿੰਡਾ, ਨੀਤੂ ਸ਼ਰਮਾ, ਮਿਨੂ ਗੁੰਦੇਵੀਆ, ਅਸ਼ਪ੍ਰੀਤ ਕੌਰ, ਸੁਖਦੀਪ ਸਿੰਘ , ਫਕੀਰ ਚੰਦ , ਹਰਜਿੰਦਰ ਹੈਰੀ , ਅਰਵਿੰਦਰ ਸਿੰਘ, ਅਸ਼ਵੀਰ ਸਿੰਘ , ਸੰਦੀਪ ਕੁਮਾਰ , ਰਾਹੁਲ ਕੁਮਾਰ ਅਤੇ ਸੱਜਣ ਕੁਮਾਰ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ। ਇਸ ਮੌਕੇ ਸਹਿਯੋਗੀ ਸੰਸਥਾ ਅਹੁਦੇਦਾਰ ਅਤੇ ਕਾਰਕੁੰਨਾਂ ਤੋਂ ਇਲਾਵਾ ਵੱਡੀ ਗਿਣਤੀ ਵੱਖ ਵੱਖ ਭਾਈਚਾਰਿਆਂ ਦੇ ਲੋਕ ਵੀ ਨਾਟਕ ਦੇਖਣ ਪੁੱਜੇ ਸਨ।
ਵਰਣਨਯੋਗ ਹੈ ਨਾਟਕ ਦੇ ਨਿਰਦੇਸ਼ਕ ਨੀਤੂ ਸ਼ਰਮਾ ਅਤੇ ਗੌਰਵ ਸ਼ਰਮਾ ਮਾਂਟਰੀਅਲ ਅਧਾਰਤ ਨਾਟਕਕਾਰ, ਸਮਾਜ ਸੇਵਕ, ਸਮਾਜਿਕ ਆਰਗੇਨਾਈਜ਼ਰ ਅਤੇ ਇਨਸਾਫ਼ ਦੇ ਪੱਖਦਾਰ ਹਨ। ਉਹ 2008 ਤੋਂ ਨਾਟਕ ਅਤੇ ਸੜਕ ਨਾਟਾਂ ਰਾਹੀਂ ਮਜ਼ਦੂਰਾਂ ਅਤੇ ਮਹਿਲਾਵਾਂ ਦੇ ਹੱਕਾਂ ਲਈ ਕੰਮ ਕਰ ਰਹੇ ਹਨ । ਕੈਨੇਡਾ ਵਿੱਚ ਵੀ ਨੀਤੂ ਸ਼ਰਮਾ ਲੇਖਕਾ, ਨਿਰਦੇਸ਼ਕਾ ਅਤੇ ਅਭਿਨੇਤਰੀ ਵਜੋਂ ਸਰਗਰਮ ਹੈ ਅਤੇ ਗੌਰਵ ਇਮੀਗ੍ਰੈਂਟ ਵਰਕਰਜ਼ ਸੈਂਟਰ ’ਚ ਕਮਿਊਨਿਟੀ ਆਰਗੇਨਾਈਜ਼ਰ ਵਜੋਂ ਸੇਵਾਵਾਂ ਦੇ ਰਹੇ ਹਨ ਅਤੇ ਆਮ ਲੋਕਾਈ ਦੇ ਭਲੇ ਲਈ ਕਾਰਜਸ਼ੀਲ ਹਨ ।