ਉੱਘੇ ਸਮਾਜ ਸੇਵਕ ਜਸਵੰਤ ਸਿੰਘ ਭੱਟੀ ਨੇ ਪਤਨੀ ਦੀ ਬਰਸੀ ਤੇ ਬੂਟੇ ਲਗਾਏ
ਨਵਾਂਸ਼ਹਿਰ 17 ਜੁਲਾਈ ( )ਵਾਤਾਵਰਣ ਪ੍ਰੇਮੀ ਅਤੇ ਵਾਤਾਵਰਣ ਸੰਭਾਲ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ ਨੇ ਆਪਣੀ ਸਵਰਗਵਾਸੀ ਪਤਨੀ ਅਮਰਜੀਤ ਕੌਰ ਭੱਟੀ ਦੀ ਸੋਲਵੀਂ ਬਰਸੀ ਤੇ ਸ਼ਰਧਾਂਜਲੀ ਭੇਂਟ ਕਰਦਿਆਂ ਸਲੋਹ ਰੋਡ ਤੇ ਵੱਖ-ਵੱਖ ਕਿਸਮਾਂ ਦੇ 16 ਬੂਟੇ ਲਗਾਏ। ਇਹਨਾਂ ਵਿੱਚ ਲੈਗਸਟੋਨੀਆ, ਹਾਈਬਿਸਕਸ, ਕਨੇਰ, ਅਰਜੁਨ, ਨਿੰਮ ਆਦਿ ਸ਼ਾਮਿਲ ਸਨ। ਇਸ ਮੌਕੇ ਤੇ ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਨੇ ਦੱਸਿਆ ਕਿ ਉੱਘੇ ਸਮਾਜ ਸੇਵਕ ਅਤੇ ਵਾਤਾਵਰਣ ਪ੍ਰੇਮੀ ਜਸਵੰਤ ਸਿੰਘ ਭੱਟੀ ਵਾਤਾਵਰਨ ਦੀ ਸੰਭਾਲ ਲਈ ਬਹੁਤ ਲੰਬੇ ਅਰਸੇ ਤੋਂ ਸੰਘਰਸ਼ ਕਰ ਰਹੇ ਹਨ। ਉਹਨਾਂ ਵਲੋਂ ਵਾਤਾਵਰਨ ਪ੍ਰੇਮੀਆਂ ਨਾਲ ਮਿਲ ਕੇ ਵਾਤਾਵਰਣ ਸੰਭਾਲ ਸੁਸਾਇਟੀ ਦੀ ਸਥਾਪਨਾ 2003 ਵਿੱਚ ਕੀਤੀ ਗਈ ਸੀ। ਸੁਸਾਇਟੀ ਮੈਂਬਰਾਂ ਵੱਲੋਂ ਸਕੂਲਾਂ ਵਿੱਚ ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ। ਲੋਕਾਂ ਨੂੰ ਜਾਗਰੂਕ ਕਰ ਕੇ ਉਨ੍ਹਾਂ ਕੋਲੋਂ ਬੂਟੇ ਲਗਵਾ ਕੇ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ੁਧ ਵਾਤਾਵਰਨ ਅਤੇ ਧਰਤੀ ਹੇਠਲਾ ਪਾਣੀ ਬਚਿਆ ਰਹੇ। ਇਸ ਮੌਕੇ ਤੇ ਰੇਸ਼ਮ ਸਿੰਘ, ਅਰੁਣ ਕੁਮਾਰ ਬਾਲੀ,ਧਰਮਪਾਲ ਬਾਲੀ, ਬਲਜੀਤ ਚੋਪੜਾ, ਸਤਿੰਦਰ ਸਿੰਘ ਖ਼ਾਲਸਾ, ਦਰਸ਼ਨ ਸਿੰਘ ਬੜਵਾ,ਰਾਜਿੰਦਰ ਸਿੰਘ ਸੈਨੀ, ਰਜਨੀਸ਼ ਕੁਮਾਰ, ਬੱਬੂ ਕੁਮਾਰ ਅਤੇ ਚਿੰਟੂ ਕੁਮਾਰ ਹਾਜ਼ਰ ਸਨ।