Tuesday, 31 January 2023

ਕਮੇਟੀਆ ਨਹੀਂ ਪੁਰਾਣੀ ਪੈਨਸ਼ਨ ਦਾ ਪੂਰਾ ਨੋਟੀਫਿਕੇਸ਼ਨ ਜਾਰੀ ਕਰੋ : ਗੁਰਦਿਆਲ ਮਾਨ

"ਜੀ ਪੀ ਐਫ ਕਟੌਤੀ ਸ਼ੁਰੂ ਨਾ ਹੋਣ ਕਾਰਨ ਐਨ ਪੀ ਐਸ ਮੁਲਾਜਮ ਹੋਏ ਨਾਰਾਜ਼, ਸਾੜੀਆਂ ਪੁਰਾਣੀ ਪੈਂਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ"
ਨਵਾਂਸ਼ਹਿਰ 31 ਜਨਵਰੀ:- ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਉੱਤੇ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਐਨ ਪੀ ਐਸ ਕਾਰਕੁੰਨਾਂ ਵੱਲੋਂ ਰੋਸ਼ ਵਜੋਂ ਪੁਰਾਣੀ ਪੈਂਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ਼ ਜਾਹਰ ਕੀਤਾ ਗਿਆ। ਇਸ ਪ੍ਰਦਸ਼ਨ ਦੌਰਾਨ ਸ਼੍ਰੀ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਨੇ ਦੱਸਿਆ ਕਿ ਦੋ ਮਹੀਨੇ ਦਾ ਲੰਮਾਂ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਐਨ ਪੀ ਐਸ ਮੁਲਾਜਮਾਂ ਨੂੰ ਨਾ ਤਾਂ ਜੀ ਪੀ ਐਫ ਨੰਬਰ ਹੀ ਅਲਾਟ ਹੋਇਆ ਅਤੇ ਨਾ ਹੀ ਇਸਦੀ ਕਟੌਤੀ ਸੁਰੂ ਹੋਈ ਹੈ। ਇਸਦੇ ਨਾਲ ਹੀ  ਪੰਜਾਬ ਸਰਕਾਰ ਤੋਂ  ਇਹ ਮੰਗ ਵੀ ਕੀਤੀ ਗਈ ਕਿ ਕੇਂਦਰ ਸਰਕਾਰ ਦੀ ਤਰਜ਼ ਉੱਪਰ 20 ਸਾਲ ਦੀ ਸੇਵਾ ਨੂੰ ਪੈਨਸ਼ਨ ਗਣਨਾ ਸਮੇਂ ਪੂਰੇ ਲਾਭ ਦਿੱਤੇ ਜਾਣ । ਇਸ ਸਮੇਂ  ਇਹ ਮੰਗ ਵੀ ਉਠਾਈ ਗਈ ਕਿ  ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਕਰਮਚਾਰੀਆਂ ਨੂੰ ਵੀ ਪੈਨਸ਼ਨ ਦਿੱਤੀ ਜਾਵੇ। ਜਿਲ੍ਹਾ ਪ੍ਰੀਸ਼ਦ ਅਤੇ ਐੱਸ ਐੱਸ ਏ/ ਰਸਮਾ ਅਧੀਨ ਕੀਤੀ ਨੌਕਰੀ ਦੇ ਸਮਾਂਕਾਲ  ਨੂੰ ਪੈਂਨਸ਼ਨ ਦਾ ਲਾਭ ਗਿਣਦੇ ਸਮੇਂ ਰੈਗੂਲਰ ਨੌਕਰੀ ਦੇ ਸਮੇਂ ਵਿੱਚ ਜੋੜਿਆ ਜਾਵੇ। ਸ਼੍ਰੀ ਮਾਨ ਨੇ ਦੱਸਿਆ ਕਿ ਐਨ ਪੀ ਐਸ ਅਧੀਨ ਆਉੰਦੇ ਅੱਜ ਦੇ ਮੁਲਾਜ਼ਮਾਂ ਨੇ ਆਪਣੀ ਸੇਵਾਕਾਲ ਦੇ ਮੁੱਢਲੇ ਤਿੰਨ ਤੋਂ ਪੰਜ ਸਾਲ ਠੇਕਾ ਅਧਾਰ ਤੇ ਨਿਗੁਣੀਆਂ ਤਨਖਾਹਾਂ ਤੇ ਲਾਏ ਹਨ।  ਅੱਜ ਇਹਨਾ ਮੁਲਾਜਮਾਂ ਦੀ ਜਦੋਂ  ਪੈਂਨਸ਼ਨ ਤੈਅ ਕੀਤੀ ਜਾਣੀ ਹੈ ਤਾਂ ਸਿਰਫ ਰੈਗੁਲਰ ਸੇਵਾ ਦੇ ਸਮੇ ਨੂੰ ਹੀ ਗਿਣਿਆ ਜਾਣਾ ਹੈ। ਰੈਗੁਲਰ ਸੇਵਾ ਦਾ ਸਮਾਂ ਘੱਟ ਰਹਿ ਜਾਣ ਕਾਰਨ ਬਹੁਤ ਸਾਰੇ ਮੁਲਾਜਮ ਸਾਥੀ ਪੈਨਸ਼ਨ ਦਾ ਪੂਰਾ ਲਾਭ ਨਹੀਂ ਲੈ ਸਕਣਗੇ। ਇਸ ਤਰਾਂ ਅੱਜ ਦੇ ਐਨ ਪੀ ਐਸ ਮੁਲਾਜਮ ਦੋਹਰੀ ਮਾਰ ਹੇਠ ਹਨ ਇੱਕ ਤਾਂ ਠੇਕੇ ਦੀ ਸੇਵਾ ਦੌਰਾਨ ਨਿਗੁਣੀਆਂ ਤਨਖਾਹਾਂ, ਉਤੋਂ ਠੇਕੇ ਦੌਰਾਨ ਨਿਭਾਈ ਸੇਵਾ ਦਾ ਨਾ ਗਿਣਿਆ ਜਾਣਾ। ਇਸ ਲਈ ਸਰਕਾਰ ਪੈੰਨਸ਼ਨ ਦਾ ਲਾਭ ਮਿਥਦੇ ਸਮੇਂ ਸਾਡੇ ਦੁਆਰਾ ਰੈਗੁਲਰ ਸੇਵਾਕਾਲ ਦੇ ਨਾਲ ਨਾਲ ਠੇਕੇ ਉੱਪਰ ਕੀਤੀ ਸਰਵਿਸ ਦੀ ਗਣਨਾ ਕਰਨ ਦਾ ਵੀ ਪ੍ਰਾਵਧਾਨ ਰੱਖੇ। ਗੱਲਬਾਤ  ਕਰਦੇ ਜੁਝਾਰ ਸੰਹੂਗੜਾ, ਹਰਪ੍ਰੀਤ ਸਿੰਘ, ਗੁਰਦੀਸ਼ ਸਿੰਘ, ਅੰਮਿਤ ਜਗੋਤਾ, ਨਰੰਜਣ ਜੋਤ, ਨੀਲ ਕਮਲ ਆਗੂਆਂ ਨੇ ਦੱਸਿਆ ਕਿ ਜੇਕਰ ਸਰਕਾਰ ਵੱਲੋਂ ਟਾਲ ਮਟੋਲ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ।
      ਇਸ ਮੌਕੇ ਨਰੇਸ਼ ਖਮਾਚੋ, ਰਾਮ ਲਾਲ, ਰਜਿੰਦਰ ਕੁਮਾਰ, ਜੁਗਰਾਜ ਸਿੰਘ, ਭੁਪਿੰਦਰ ਕੁਮਾਰ, ਸਤਵਿੰਦਰ ਸਿੰਘ, ਪਰਮਜੀਤ ਸਿੰਘ, ਸੰਦੀਪ ਸ਼ਰਮਾ, ਭੁਪਿੰਦਰ ਲਾਲ, ਜਸਵੰਤ ਸਿੰਘ ਫੌਜੀ, ਰਮਨ ਕੁਮਾਰ, ਸੁਦੇਸ਼ ਕੁਮਾਰ, ਨਵੀਨ ਕਰੀਹਾ, ਬਲਵੀਰ ਕਰਨਾਣਾ, ਅਮਰੀਕ ਕੌਰ, ਪਿੰਕੀ ਦੇਵੀ, ਸੁਰਿੰਦਰ ਕੌਰ, ਜਸਵਿੰਦਰ ਕੌਰ, ਹਰਜੀਤ ਕੌਰ, ਰੀਤੂ ਭੱਟੀ,ਬਲਵਿੰਦਰ ਕੌਰ, ਦਲਜੀਤ ਕੌਰ, ਹਰਜੀਤ ਕੌਰ, ਸ਼ਾਲੂ ਕਾਲੀਆ, ਆਸ਼ਾ ਰਾਣੀ ਆਦਿ ਹਾਜ਼ਰ ਸਨ।
ਤਸਵੀਰ: ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਦੇ ਮੈਂਬਰ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕਕੇ ਰੋਸ ਪ੍ਰਗਟ ਕਰਦੇ ਹੋਏ।

Monday, 30 January 2023

ਅੰਮ੍ਰਿਤਪਾਲ ਸਿੰਘ ਦੁਬਾਰਾ ਬਣੇ ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਦੇ ਪ੍ਰਧਾਨ

 ਨਵਾਂਸ਼ਹਿਰ 31 ਜਨਵਰੀ :- ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਯੂਨਿਟ ਦੀ ਚੋਣ ਮੀਟਿੰਗ ਸੀਨੀਅਰ ਸਾਥੀ ਰਕੇਸ਼ ਕੁਮਾਰ ਬੰਗਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਰਬਸੰਮਤੀ ਨਾਲ਼ੀ ਅੰਮ੍ਰਿਤਪਾਲ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ, ਬਲਬੀਰ ਕੁਮਾਰ ਨੂੰ ਜਨਰਲ਼ ਸਕੱਤਰ, ਪੌਲੁਸ ਨੂੰ ਕੈਸ਼ੀਅਰ ਚੁਣਿਆ ਗਿਆ। ਮੀਟਿੰਗ ਵਿਚ ਸਮੁੱਚੇ ਜਿਲ੍ਹੇ ਤੋਂ ਸਾਥੀਆਂ ਨੇ ਹੁੰਮ ਹੁਮਾ ਕੇ ਭਾਗ ਲਿਆ। ਚੁਣੇ ਜਾਣ ਤੋਂ ਬਾਅਦ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਸਮੁੱਚੇ ਸਾਥੀਆਂ ਦਾ ਊਨਾ ਵਿਚ ਇਕਮੁੱਠ ਹੋ ਕੇ ਵਿਸ਼ਵਾਸ ਪ੍ਰਗਟਾਉਣ ਲਈ ਧੰਨਵਾਦ ਕੀਤਾ। ਰਮੇਸ਼ ਬੰਗਾ ਨੇ ਜਿਲ੍ਹੇ ਦੀ ਏਕਤਾ ਨੂੰ ਬਣਾਈ ਰੱਖਣ ਅਤੇ ਐਸ਼ੋਸੀਏਸ਼ਨ ਦੇ ਭਖਦੇ ਮਸਲਿਆਂ ਨੂੰ ਫੌਰੀ ਹੱਲ ਕਰਾਉਣ ਦੀ ਲੋੜ ਤੇ ਜੋਰ ਦਿੱਤਾ ਅਤੇ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਮਲੇਸ਼ ਕੁਮਾਰ, ਚਰਨਜੀਤ ਕੁਮਾਰ, ਮੀਤੇਸ਼ ਕੁਮਾਰ, ਨੀਰਜ ਕੁਮਾਰ, ਸੰਦੀਪ ਸਿੰਘ, ਪੌਲੁਸ, ਜਸਵਿੰਦਰ ਸਿੰਘ,ਮਨੀਸ਼ ਕੁਮਾਰ, ਹਰਦੀਪ ਕੌਰ, ਰਾਕੇਸ਼ ਕੁਮਾਰ, ਪ੍ਰਦੀਪ ਕੁਮਾਰ, ਰਵੀ ਕੁਮਾਰ, ਰਾਜ ਕੁਮਾਰ ਅਤੇ ਹੋਰ ਪਤਵੰਤੇ ਮੌਜੂਦ ਸਨ।

ਦੇਸ਼ ਦੇ ਸੁਤੰਤਰਤਾ ਸੰਗਰਾਮੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਦਿੱਤੀ ਗਈ ਸ਼ਰਧਾਂਜਲੀ

ਨਵਾਂਸ਼ਹਿਰ, 30 ਜਨਵਰੀ (ਸੰਧੂ) ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਆਪਣੀ ਜਾਨਾਂ ਵਾਰਨ ਵਾਲੇ ਸੁਤੰਤਰਤਾ ਸੰਗਰਾਮੀਆਂ ਨੂੰ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਦੱਸਿਆ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਬਰਸੀ ਨੂੰ ਸਮਰਪਿਤ ਇਸ ਦਿਵਸ 'ਤੇ ਹਰ ਉਸ ਆਜ਼ਾਦੀ ਘੁਲਾਟੀਏ ਦੀ ਯਾਦ 'ਚ ਮੌਨ ਧਾਰਿਆ ਜਾਂਦਾ ਹੈ, ਜਿਸ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਆਪਣਾ ਬਲੀਦਾਨ ਦਿੱਤਾ। ਉਨ੍ਹਾਂ ਕਿਹਾ ਕਿ ਸਮੁੱਚਾ ਰਾਸ਼ਟਰ ਅਤੇ ਭਾਰਤੀ ਆਪਣੇ ਉਨ੍ਹਾਂ ਮਹਾਨ ਆਜ਼ਾਦੀ ਘੁਲਾਟੀਆਂ ਦੇ ਹਮੇਸ਼ਾਂ ਰਿਣੀ ਰਹਿਣਗੇ, ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਕੇ ਦੇਸ਼ ਨੂੰ ਗੁਲਾਮੀ ਦੇ ਜੂਲੇ 'ਚੋਂ ਬਾਹਰ ਕੱਢ ਕੇ, ਭਾਰਤੀਆਂ ਨੂੰ ਗੌਰਵਸ਼ਾਲੀ ਜ਼ਿੰਦਗੀ ਜਿਊਣ ਦਾ ਅਵਸਰ ਮੁਹੱਈਆ ਕਰਵਾਇਆ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਦਿਨ ਸਾਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਅਤੇ ਦੇਸ਼ ਦੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਰੱਖਣ ਅਤੇ ਆਪਣੇ ਦਿਲਾਂ 'ਚ ਉਨ੍ਹਾਂ ਪ੍ਰਤੀ ਸਨਮਾਨ ਰੱਖਣ ਦੀ ਪ੍ਰੇਰਨਾ ਦਿੰਦਾ ਹੈ। ਇਸ ਮੌਕੇ ਮੁੱਖ ਮੰਤਰੀ ਦੇ ਫ਼ੀਲਡ ਅਫ਼ਸਰ ਅਤੇ ਸਹਾਇਕ ਕਮਿਸ਼ਨਰ (ਜ) ਡਾ. ਗੁਰਲੀਨ ਸਿੱਧੂ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।

​ਕਿਸ਼ੋਰ ਵਿਦਿਆਰਥੀਆਂ ’ਚ ਜਾਗਰੂਕਤਾ, ਨਸ਼ਿਆਂ ਦੇ ‘ਹਾਟ-ਸਪਾਟ’ ਇਲਾਕਿਆਂ ’ਚ ਨਿਗਰਾਨੀ ਅਤੇ ਚੇਤਨਾ ਪੈਦਾ ਕਰਨ ਲਈ ਰਣਨੀਤੀ ਬਣਾਈ ਜਾਵੇ

ਜ਼ਿਲ੍ਹਾ ਪੁਲਿਸ ਨੇ ਦਸੰਬਰ ਮਹੀਨੇ ਦੌਰਾਨ 35 ਐਨ ਡੀ ਪੀ ਐਸ ਮੁਕੱਦਮਿਆਂ 'ਚ 35 ਮੁਲਜ਼ਮ ਗਿ੍ਰਫ਼ਤਾਰ ਕੀਤੇ, 251 ਲੱਖ ਰੁਪਏ ਤੋਂ ਵਧੇਰੇ ਦੀ ਜਾਇਦਾਦ ਅਟੈਚ
ਨਵਾਂਸ਼ਹਿਰ, 30 ਜਨਵਰੀ : 'ਨਾਰਕੋ ਕੋਆਰਡੀਨੇਸ਼ਨ ਸੈਂਟਰ ਮੈਕਾਨਿਜ਼ਮ' ਤਹਿਤ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਹੋਈ ਮੀਟਿੰਗ 'ਚ ਕਮੇਟੀ ਦੇ ਸਮੂਹ ਭਾਗੀਦਾਰਾਂ ਨੂੰ ਨਸ਼ਾਖੋਰੀ ਦੀ ਰੋਕਥਾਮ ਲਈ ਆਪਸੀ ਤਾਲਮੇਲ ਅਤੇ ਵਿਚਾਰ-ਵਟਾਂਦਰੇ ਨਾਲ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ। ਡਿਪਟੀ ਕਮਿਸ਼ਨਰ, ਐਸ ਪੀ, ਡਿਪਟੀ ਮੈਡੀਕਲ ਕਮਿਸ਼ਨਰ, ਮੁੱਖ ਖੇਤੀਬਾੜੀ ਅਫ਼ਸਰ, ਵਣ ਵਿਭਾਗ, ਸਿਖਿਆ ਵਿਭਾਗ, ਉੱਪ ਮੰਡਲ ਮੈਜਿਸਟ੍ਰੇਟ, ਸਮਾਜਿਕ ਨਿਆਂ ਅਧਿਕਾਰੀ 'ਤੇ ਆਧਾਰਿਤ ਇਸ ਕਮੇਟੀ ਦਾ ਮੰਤਵ ਨਸ਼ਾ ਤਸਕਰੀ ਦੇ ਰੁਝਾਨਾਂ ਸਬੰਧੀ ਸੂਚਨਾ ਦਾ ਆਦਾਨ ਪ੍ਰਦਾਨ, ਪੋਸਤ ਤੇ ਭੰਗ ਦੀ ਨਜਾਇਜ਼ ਖੇਤੀ 'ਤੇ ਨਿਗਰਾਨੀ, ਅੰਤਰ ਰਾਜੀ ਮਾਮਲਿਆਂ ਦੀ ਪੜਤਾਲ ਦੀ ਨਿਗਰਾਨੀ, ਸਕੂਲਾਂ ਤੇ ਕਾਲਜਾਂ 'ਚ ਨਸ਼ੇ ਦੀ ਵਰਤੋਂ ਖ਼ਿਲਾਫ਼ ਜਾਗਰੂਕਤਾ ਗਤੀਵਿਧੀਆਂ, ਗੈਰ-ਕਾਨੂੰਨੀ ਨਸ਼ਿਆਂ ਦੀ ਕਾਸ਼ਤ ਅਤੇ ਨਸ਼ਿਆਂ ਦੇੇ ਖਤਰਨਾਕ ਪ੍ਰਭਾਵਾਂ ਵਾਲੇ ਥਾਂਵਾਂ 'ਚ ਜਾਗਰੂਕਤਾ ਪ੍ਰੋਗਰਾਮ, ਅਜਿਹੇ ਇਲਾਕਿਆਂ 'ਚ ਬਦਲਵੇਂ ਵਿਕਾਸ ਕਾਰਜਾਂ ਨੂੰ ਉਤਸ਼ਾਹਿਤ ਕਰਨਾ, ਨਸ਼ਿਆਂ ਦੇ ਸੁਰਾਗ ਲਈ ਲੋੜੀਂਦੇ ਸਾਧਨਾਂ ਦਾ ਪ੍ਰਸਤਾਵ ਤਿਆਰ ਕਰਕੇ ਭੇਜਣਾ, ਜ਼ਿਲ੍ਹੇ 'ਚ ਨਸ਼ਾ-ਛੁਡਾਊ ਤੇ ਮੁੜ-ਵਸੇਬਾ ਗਤੀਵਿਧੀਆਂ 'ਤੇ ਨਜ਼ਰ ਰੱਖਣਾ ਤੇ ਨਸ਼ਿਆਂ ਦੀ ਰੋਕਥਾਮ ਨਾਲ ਸਬੰਧਤ ਹੋਰ ਗਤੀਵਿਧੀਆਂ ਕਰਨਾ ਸ਼ਾਮਿਲ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ੍ਹਾ ਪੁਲਿਸ ਨੂੰ ਨਸ਼ਾ-ਪ੍ਰਭਾਵਿਤ 'ਹਾਟ-ਸਪਾਟ' ਖੇਤਰਾਂ 'ਚ ਸਰਗਰਮ ਨਸ਼ਾ ਤਸਕਰਾਂ ਦੀ ਸੂਚੀ ਬਣਾਉਣ, ਉਨ੍ਹਾਂ 'ਤੇ ਕਾਰਵਾਈ ਕਰਨ, ਇਨ੍ਹਾਂ ਖੇਤਰਾਂ 'ਚ ਪੈਂਦੇ ਸਕੂਲਾਂ 'ਚ ਸਵੇਰ ਦੀ ਸਭਾ ਦੌਰਾਨ ਜਾਗਰੂਕਤਾ ਭਾਸ਼ਣ ਦੇਣ, ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ, ਓਟ ਸੈਂਟਰਾਂ ਅਤੇ ਮੁੜ-ਵਸੇਬਾ ਸੈਂਟਰਾਂ ਵੱਲੋਂ ਦਿੱਤੀ ਜਾਂਦੀ ਦਵਾਈ ਅਤੇ ਇਲਾਜ ਦੀ ਸਫ਼ਲਤਾ ਦਰ ਦਾ ਜਾਇਜ਼ਾ ਲੈਣ, ਨਸ਼ਾ ਮੁਕਤ ਐਲਾਨੇ ਪਿੰਡਾਂ 'ਚ ਨਸ਼ਾ-ਮੁਕਤੀ ਬਰਕਰਾਰ ਰੱਖਣ ਲਈ ਹਰ ਸੰਭਵ ਯਤਨ ਕਰਨ ਲਈ ਪ੍ਰੋਗਰਾਮ ਉਲੀਕਣ ਅਤੇ ਲਾਗੂ ਕਰਨ ਲਈ ਆਖਿਆ। ਜ਼ਿਲ੍ਹਾ ਪੁਲਿਸ ਦੇ ਡੀ ਐਸ ਪੀ (ਪੀ ਬੀ ਆਈ ਅਤੇ ਨਾਰਕੋਟਿਕਸ) ਅਮਰ ਨਾਥ ਨੇ ਇਸ ਮੌਕੇ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ਦੀ ਪ੍ਰਗਤੀ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਪੇਸ਼ ਕਰਦਿਆਂ ਦੱਸਿਆ ਕਿ ਜ਼ਿਲ੍ਹੇ 'ਚ ਦਸੰਬਰ ਮਹੀਨੇ ਦੌਰਾਨ 35 ਐਨ ਡੀ ਪੀ ਐਸ ਐਕਟ ਦੇ ਮੁਕੱਦਮੇ ਦਰਜ ਕਰਕੇ 43 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ। ਇਨ੍ਹਾਂ ਪਾਸੋਂ ਕੁੱਲ 1153 ਗ੍ਰਾਮ ਹੈਰੋਇਨ, 210 ਗ੍ਰਾਮ ਅਫ਼ੀਮ, 8 ਕਿਲੋਗ੍ਰਾਮ ਡੋਡੇ ਚੂਰਾ-ਪੋਸਤ, 38 ਨਸ਼ੀਲੇ ਟੀਕੇ, 1142 ਨਸ਼ੀਲੀਆਂ ਗੋਲੀਆਂ, 90 ਗ੍ਰਾਮ ਆਈਸ ਡਰੱਗ ਅਤੇ ਇੱਕ ਵਾਹਨ ਬਰਾਮਦ ਕੀਤਾ ਗਿਆ। ਇਸ ਦੌਰਾਨ 37 ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਦਕਿ 13 ਨੂੰ ਸਜ਼ਾ ਹੋਈ। ਇਸੇ ਤਰ੍ਹਾਂ ਜ਼ਿਲ੍ਹਾ ਪੁਲਿਸ ਵੱਲੋਂ 12 ਸਕੂਲਾਂ, 3 ਕਾਲਜਾਂ, 27 ਆਬਾਦੀਆਂ (ਪਿੰਡ/ਮੁਹੱਲੇ), ਤਿੰਨ ਆਇਲੈਟਸ ਸੈਂਟਰਾਂ, ਬੱਸ ਸਟੈਂਡ ਸਮੇਤ 55 ਥਾਂਵਾਂ 'ਤੇ ਜਾਗਰੂਕਤਾ ਸੈਮੀਨਾਰ ਕੀਤੇ ਗਏ। ਉਨ੍ਹਾਂ ਦੱਸਿਆ ਕਿ 2017 ਤੋਂ 2021 ਤੱਕ 251 ਲੱਖ ਰੁਪਏ ਤੋਂ ਵਧੇਰੇ ਦੀ ਨਸ਼ਾ ਤਸਕਰਾਂ ਦੀ ਜਾਇਦਾਦ ਅਟੈਚ ਕਰਵਾਈ ਗਈ ਹੈ। ਡਿਪਟੀ ਕਮਿਸ਼ਨਰ ਨੇ ਨਸ਼ਾ ਤਸਕਰਾਂ ਦੀ ਜਾਇਦਾਦ ਅਟੈਚ ਕਰਵਾਉਣ ਦੀ ਕਾਰਵਾਈ ਦੀ ਸ਼ਲਾਘਾ ਕਰਦਿਆਂ, 2021 ਤੋਂ ਬਾਅਦ ਵਾਲੇ ਮਾਮਲਿਆਂ 'ਚ ਵੀ ਜਾਇਦਾਦ ਅਟੈਚ ਕਰਵਾਉਣ ਦੀ ਕਾਰਵਾਈ 'ਚ ਤੇਜ਼ੀ ਲਿਆਉਣ ਲਈ ਆਖਿਆ। ਮੀਟਿੰਗ 'ਚ ਐਸ ਡੀ ਐਮ ਨਵਾਂਸ਼ਹਿਰ ਤੇ ਬੰਗਾ ਮੇਜਰ ਸ਼ਿਵਰਾਜ ਸਿੰਘ ਬੱਲ, ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਵਿੰਦਰ ਚੋਪੜਾ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਸਿਖਿਆ ਵਿਭਾਗ ਤੇ ਵਣ ਵਿਭਾਗ ਦੇ ਪ੍ਰਤੀਨਿਧ ਸ਼ਾਮਿਲ ਸਨ।

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ’ਚ ਆਟਾ-ਦਾਲ ਲਾਭਪਾਤਰੀਆਂ ਦੀ ਪੜਤਾਲ ਮਿੱਥੇ ਸਮੇਂ ’ਚ ਮੁਕੰਮਲ ਕਰਨ ਦੇ ਆਦੇਸ਼

ਨਵਾਂਸ਼ਹਿਰ, 30 ਜਨਵਰੀ (ਸੰਧੂ) ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਜ਼ਿਲ੍ਹੇ 'ਚ ਚੱਲ ਰਹੀ ਸਮਾਰਟ ਰਾਸ਼ਨ ਕਾਰਡ ਪੜਤਾਲ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਆਖਿਆ ਕਿ 5 ਲੱਖ ਜਾਂ ਇਸ ਤੋਂ ਉੱਪਰ ਵਾਲੇ ਜੇ-ਫ਼ਾਰਮ ਧਾਰਕਾਂ ਅਤੇ ਵਪਾਰਕ ਬਿਜਲੀ ਕੁਨੈਕਸ਼ਨ ਧਾਰਕਾਂ ਨੂੰ ਵੀ ਸਮਾਰਟ ਰਾਸ਼ਨ ਕਾਰਡ ਧਾਰਕਾਂ ਦੀ ਪੜਤਾਲ ਮੌਕੇ ਧਿਆਨ 'ਚ ਰੱਖਿਆ ਜਾਵੇ ਕਿ ਕਿਧਰੇ ਉਹ ਵੀ  ਸਰਕਾਰ ਵੱਲੋਂ ਨਿਰਧਾਰਿਤ ਆਮਦਨੀ ਵਾਲੇ ਮਾਪਦੰਡ ਦੀ ਉਲੰਘਣਾ 'ਚ ਤਾਂ ਨਹੀਂ ਆਉੁਂਦੇ। ਜ਼ਿਲ੍ਹੇ ਦੇ ਉਪ ਮੰਡਲ ਮੈਜਿਸਟ੍ਰੇਟ, ਜ਼ਿਲ੍ਹਾ ਕੰਟਰੋਲਰ ਖੁਰਾਕ ਤੇ ਸਪਲਾਈ ਵਿਭਾਗ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਅਤੇ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰਾਂ ਪਾਸੋਂ ਪੜਤਾਲ ਮੁਹਿੰਮ ਦੀ ਪ੍ਰਗਤੀ ਦਾ ਵੇਰਵਾ ਲੈਂਦਿਆਂ, ਉਨ੍ਹਾਂ ਕਿਹਾ ਕਿ ਜੇ-ਫ਼ਾਰਮ ਧਾਰਕਾਂ ਅਤੇ ਵਪਾਰਕ ਬਿਜਲੀ ਕੁਨੈਕਸ਼ਨ ਧਾਰਕਾਂ ਸਬੰਧੀ ਪ੍ਰਾਪਤ ਸੂਚੀਆਂ ਦੇ ਆਧਾਰ 'ਤੇ ਇਸ ਪੜਤਾਲ ਨੂੰ ਜਲਦ ਮੁਕੰਮਲ ਕੀਤਾ ਜਾਵੇ।  ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ  ਕਿਹਾ ਕਿ ਹਰ ਵਿਭਾਗ ਸਰਕਾਰ ਵੱਲੋਂ ਸੌਂਪੇ ਇਸ ਕਾਰਜ ਨੂੰ ਮਿੱਥੇ ਸਮੇਂ 'ਚ ਮੁਕੰਮਲ ਕਰੇ ਅਤੇ ਹਰ ਦੋ ਹਫ਼ਤੇ ਬਾਅਦ ਹੋਣ ਵਾਲੀ ਜਾਇਜ਼ਾ ਮੀਟਿੰਗ 'ਚ ਆਪਣੀ ਪ੍ਰਗਤੀ ਦੱਸੇ। ਉਨ੍ਹਾਂ ਨੇ ਇਸ ਸਬੰਧੀ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਰੇਨੂੰ ਬਾਲਾ ਵਰਮਾ ਨੂੰ ਜ਼ਿਲ੍ਹਾ ਲੈਂਡ ਰਿਕਾਰਡ ਸੁਸਾਇਟੀ ਨਾਲ ਸਬੰਧਤ ਸਟਾਫ਼ ਦੀ ਮੱਦਦ ਲੈਣ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ ਪੜਤਾਲ ਦੌਰਾਨ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਮਾਪਦੰਡ ਪੂਰੇ ਕਰਦੇ ਲਾਭਪਾਤਰੀ ਹੀ ਸਮਾਰਟ ਰਾਸ਼ਨ ਕਾਰਡ ਧਾਰਕਾਂ ਦੀ ਸੂਚੀ 'ਚ ਰੱਖੇ ਜਾਣ ਅਤੇ ਜੋ ਸ਼ਰਤਾਂ ਪੂਰੀਆਂ ਨਹੀਂ ਕਰਦੇ ਜਾਂ ਜਿਨ੍ਹਾਂ ਦੇ ਪਤੇ ਸਪੱਸ਼ਟ ਨਹੀਂ, ਉਨ੍ਹਾਂ ਨੂੰ ਸਕੀਮ 'ਚੋਂ ਬਾਹਰ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਉਪ ਮੰਡਲ ਮੈਜਿਸਟ੍ਰੇਟਾਂ ਦੀ ਨਿਗਰਾਨੀ ਹੇਠ ਚੱਲ ਰਹੀ ਇਸ ਪੜਤਾਲ ਦੌਰਾਨ ਪੇਂਡੂ ਇਲਾਕਿਆਂ 'ਚ ਸਬੰਧਤ ਪਟਵਾਰੀ ਵੱਲੋਂ ਮਾਲ ਰਿਕਾਰਡ ਦੀ ਤਸਦੀਕ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਹੋਰਨਾਂ ਸ਼ਰਤਾਂ ਦੀ ਪਾਲਣਾ ਦੀ ਪੜਤਾਲ ਤਹਿਤ ਚੱਲ ਰਹੀ ਹੈ ਜਦਕਿ ਸ਼ਹਿਰਾਂ 'ਚ ਕਾਰਜ ਸਾਧਕ ਅਫ਼ਸਰਾਂ/ਸਥਾਨਕ ਸਰਕਾਰ ਸੰਸਥਾਂਵਾਂ ਨੂੰ ਇਹ ਜ਼ਿੰਮੇਂਵਾਰੀ ਸੌਂਪੀ ਗਈ ਹੈ।
ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਰੇਨੂੰ ਬਾਲਾ ਵਰਮਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਸਮਾਰਟ ਕਾਰਡ ਰਾਸ਼ਨ ਕਾਰਡ ਸਕੀਮ ਤਹਿਤ 90982 ਪਰਿਵਾਰ ਰਜਿਸਟ੍ਰਡ ਹਨ, ਜਿਨ੍ਹਾਂ ਦੀ ਪੜਤਾਲ ਪ੍ਰਗਤੀ ਅਧੀਨ ਹੈ। ਪੜਤਾਲ ਦੌਰਾਨ ਇਹ ਯਕੀਨੀ ਬਣਾਇਆ ਜਾਣਾ ਹੈ ਕਿ ਸਬੰਧਤ ਜਨਰਲ/ਐਸ ਸੀ/ਬੀ ਸੀ ਪਰਿਵਾਰ ਦੀ ਸਲਾਨਾ ਆਮਦਨ ਸ੍ਰੇਣੀਵਾਰ 30 ਹਜ਼ਾਰ ਅਤੇ 60 ਹਜ਼ਾਰ ਤੋਂ ਵੱਧ ਨਾ ਹੋਵੇ, ਰਾਸ਼ਨ ਕਾਰਡ ਧਾਰਕ ਜਾਂ ਪਰਿਵਾਰ ਦਾ ਕੋਈ ਮੈਂਬਰ ਸਰਕਾਰੀ ਨੌਕਰੀ ਨਾ ਕਰਦਾ ਹੋਵੇ, ਉਸ ਦੇ ਪਰਿਵਾਰ ਕੋਲ ਢਾਈ ਏਕੜ ਨਹਿਰੀ/ਚਾਹੀ ਜਾਂ 5 ਏਕੜ ਤੋਂ ਵੱਧ ਬਰਾਨੀ ਜ਼ਮੀਨ ਨਾ ਹੋਵੇ, ਕਿਸੇ ਕਾਰੋਬਾਰ ਜਾਂ ਕਿਰਾਏ ਜਾਂ ਵਿਆਜ ਤੋਂ 60 ਹਜ਼ਾਰ ਤੋਂ ਵਧੇਰੇ ਸਲਾਨਾ ਆਮਦਨ ਦੀ ਰਿਪੋਰਟ, ਸ਼ਹਿਰੀ ਖੇਤਰ 'ਚ 100 ਵਰਗ ਗਜ਼ ਤੋਂ ਵੱਧ ਦਾ ਰਿਹਾਇਸ਼ੀ ਮਕਾਨ /750 ਵਰਗ ਫੁੱਟ ਤੋਂ ਵੱਧ ਦਾ ਫਲੈਟ ਨਾ ਹੋਵੇ, ਕਾਰਡ ਧਾਰਕ ਜਾਂ ਪਰਿਵਾਰ ਦਾ ਕੋਈ ਮੈਂਬਰ ਆਮਦਨ ਕਰ ਦਾਤਾ/ਵੈਟ ਐਕਟ 2005/ਜੀ ਐਸ ਟੀ ਅਧੀਨ ਰਜਿਸਟ੍ਰਡ ਹੈ ਤਾਂ ਉਸ ਸਬੰਧੀ ਰਿਪੋਰਟ, ਰਾਸ਼ਨ ਕਾਰਡ ਧਾਰਕ ਜਾਂ ਉਸ ਦੇ ਪਰਿਵਾਰ ਕੋਲ ਚਾਰ ਪਹੀਆ ਗੱਡੀ, ਏ ਸੀ ਹੋਣ ਸਬੰਧੀ ਰਿਪੋਰਟ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਐਚ ਆਈ ਵੀ/ਏਡਜ਼ ਪ੍ਰਭਾਵਿਤ, ਫੀਮੇਲ ਸੈਕਸ ਵਰਕਰ ਅਤੇ ਕੋਵਿਡ ਦੌਰਾਨ ਜਿਹੜੇ ਬੱਚਿਆਂ ਦੇ ਮਾਤਾ/ਪਿਤਾ ਜਾਂ ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ ਸੀ, ਨਾਲ ਸਬੰਧਤ ਸ੍ਰੇਣੀਆਂ ਦੇ ਲਾਭਪਾਤਰੀਆਂ ਨੂੰ ਵੈਰੀਫ਼ਿਕੇਸ਼ਨ ਤੋਂ ਛੋਟ ਦਿੱਤੀ ਗਈ ਹੈ। ਮੀਟਿੰਗ 'ਚ ਐਸ ਡੀ ਐਮ ਨਵਾਂਸ਼ਹਿਰ (ਵਾਧੂ ਚਾਰਜ ਬੰਗਾ) ਮੇਜਰ ਸ਼ਿਵਰਾਜ ਸਿੰਘ ਬੱਲ, ਬੀ ਡੀ ਪੀ ਓਜ਼ ਰਾਜਵਿੰਦਰ ਕੌਰ ਨਵਾਂਸ਼ਹਿਰ, ਹੇਮਰਾਜ ਔੜ, ਈ ਓ ਸੁਖਦੇਵ ਸਿੰਘ ਬੰਗਾ, ਰਾਮ ਪ੍ਰਕਾਸ਼ ਨਵਾਂਸ਼ਹਿਰ ਤੇ ਭਜਨ ਚੰਦ ਬਲਾਚੌਰ ਤੇ ਹੋਰ ਅਧਿਕਾਰੀ ਮੌਜੂਦ ਸਨ।

ਜ਼ਿਲ੍ਹੇ ’ਚ ਸੀਨੀਅਰ ਸਿਟੀਜ਼ਨਜ਼ ਨਾਲ ਸਬੰਧਤ ਜਨਤਕ ਸੇਵਾਵਾਂ ਨੂੰ ਸਰਕਾਰੀ ਦਫ਼ਤਰਾਂ ’ਚ ਦਿੱਤੀ ਜਾਵੇ ਤਰਜੀਹ-ਡਿਪਟੀ ਕਮਿਸ਼ਨਰ

ਨਵਾਂਸ਼ਹਿਰ, 30 ਜਨਵਰੀ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਬਜ਼ੁਰਗ ਨਾਗਰਿਕਾਂ ਦੀ ਦੇਖਭਾਲ ਅਤੇ ਭਲਾਈ ਨਿਯਮ-2012 ਤਹਿਤ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਤਿਮਾਹੀ ਮੀਟਿੰਗ ਕਰਦਿਆਂ ਜਿੱਥੇ ਸੇਵਾ ਕੇਂਦਰਾਂ, ਹਸਪਤਾਲਾਂ ਤੇ ਹੋਰ ਜਨਤਕ ਸੇਵਾਵਾਂ ਦੇਣ ਵਾਲੇ ਸਰਕਾਰੀ ਸੰਸਥਾਨਾਂ 'ਚ ਬਜ਼ੁਰਗਾਂ ਦੀਆਂ ਅਰਜ਼ੀਆਂ/ਕੰਮਾਂ ਨੂੰ ਤਰਜੀਹ ਦਿੱਤੇੇ ਜਾਣ ਦੇ ਨਿਰਦੇਸ਼ ਦਿੱਤੇ ਗਏ, ਉੱਥੇ ਐਸ ਡੀ ਐਮਜ਼ ਕੋਲ ਸੀਨੀਅਰ ਸਿਟੀਜ਼ਨਜ਼ ਐਕਟ- 2007  ਤਹਿਤ ਬਜ਼ੁਰਗਾਂ ਵੱਲੋਂ ਆਪਣੇ ਬੱਚਿਆਂ ਖ਼ਿਲਾਫ਼ ਦਾਇਰ ਸ਼ਿਕਾਇਤਾਂ ਦਾ ਨਿਰਧਾਰਿਤ ਸਮੇਂ 'ਚ ਨਿਪਟਾਰਾ ਯਕੀਨੀ ਬਣਾਉਣ ਲਈ ਆਖਿਆ ਗਿਆ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਾਜ ਕਿਰਨ ਕੌਰ ਅਤੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਹਰਮੇਸ਼ ਲਾਲ ਸਹਿਜਲ ਨੂੰ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬਜ਼ੁਰਗਾਂ ਨੂੰ ਦਿੱਤੀ ਜਾਂਦੀ ਮਾਸਿਕ ਵਿੱਤੀ ਸਹਾਇਤਾ (ਬੁਢਾਪਾ ਪੈਨਸ਼ਨ) ਲੈਣ ਜ਼ਿਲ੍ਹੇ ਦੇ ਬੈਂਕਾਂ 'ਚ ਆਉਂਦੇ ਬਜ਼ੁਰਗਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਉਣ ਦੇਣ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੀਨੀਅਰ ਸਿਟੀਜ਼ਨਜ਼, ਚਾਹੇ ਉਹ ਬੁਢਾਪਾ ਪੈਨਸ਼ਨ ਸਕੀਮ ਦੇ ਲਾਭਪਾਤਰੀ ਹੋਣ ਜਾਂ ਫ਼ਿਰ ਬੈਂਕ ਦੇ ਦੂਸਰੇ ਗਾਹਕ, ਉਨ੍ਹਾਂ ਨੂੰ ਉਨ੍ਹਾਂ ਦੀ ਵਡੇਰੀ ਉਮਰ ਕਾਰਨ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਉਣ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਨੂੰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਾਲ ਮਿਲ ਕੇ, ਸਮਾਜਿਕ ਸੁਰੱਖਿਆ ਵਿਭਾਗ ਨਾਲ ਸਬੰਧਤ ਮਾਸਿਕ ਵਿੱਤੀ ਸਹਾਇਤਾ ਦੇ ਅਜਿਹੇ ਦਿਵਿਆਂਗ ਲਾਭਪਾਤਰੀ ਜੋ ਬਿਲਕੁਲ ਹੀ ਚੱਲ ਫ਼ਿਰ ਨਹੀਂ ਸਕਦੇ, ਨੂੰ ਵਿੱਤੀ ਸਹਾਇਤਾ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਕੋਈ ਵਿਧੀ/ਢੰਗ ਵਿਚਾਰ ਕੇ ਅਗਲੀ ਮੀਟਿੰਗ 'ਚ ਪੇਸ਼ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਸਮਾਜਿਕ ਸੁਰੱਖਿਆ ਵਿਭਾਗ ਨੂੰ ਸੀਨੀਅਰ ਸਿਟੀਜ਼ਨਜ਼ ਨਾਲ ਸਬੰਧਤ ਲਾਭਪਾਤਰੀ ਸਕੀਮਾਂ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਬਣਾਏ ਕਾਨੂੰਨਾਂ ਬਾਰੇ ਵੱਧ ਤੋਂ ਵੱਧ ਪ੍ਰਚਾਰ-ਪ੍ਰਸਾਰ ਕਰਨ ਲਈ ਵੀ ਕਿਹਾ ਤਾਂ ਜੋ ਉਹ ਕਿਸੇ ਵੀ ਕਿਸਮ ਦੀ ਮੁਸ਼ਕਿਲ 'ਚ ਸੰਪਰਕ ਕਰ ਸਕਣ।  ਮੀਟਿੰਗ 'ਚ ਸ਼ਾਮਿਲ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ ਨੂੰ ਸੀਨੀਅਰ ਸਿਟੀਜ਼ਨਜ਼ ਨੂੰ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਨਜ਼ਰ ਦੀਆਂ ਐਨਕਾਂ ਵੀ ਲੋੜਵੰਦ ਬਜ਼ੁਰਗਾਂ ਨੂੰ ਮਿਲਣੀਆਂ ਯਕੀਨੀ ਬਣਾਉਣ ਲਈ ਕਿਹਾ। ਮੀਟਿੰਗ 'ਚ ਡੀ ਐਸ ਪੀ ਜ਼ਿਲ੍ਹਾ ਪੁਲਿਸ ਮਾਧਵੀ ਸ਼ਰਮਾ, ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਸਰਬਜੀਤ ਸਿੰਘ ਵੀ ਮੌਜੂਦ ਸਨ।

Sunday, 29 January 2023

ਪਾਵਰ ਪਲਾਂਟ ਦੀ ਸੁਆਹ ਬੰਦ ਕਰਵਾਉਣ ਲਈ 21 ਫਰਵਰੀ ਨੂੰ ਚੰਡੀਗੜ ਚੌਂਕ ਨਵਾਸ਼ਹਿਰ ਵਿਖੇ ਧਰਨਾ ਲਾਉਣ ਦਾ ਐਲਾਨ

  ਲੋਕ ਸੰਘਰਸ਼ ਮੰਚ ਦੀ ਮੀਟਿੰਗ ਵਿੱਚ ਲਿਆ ਫੈਸਲਾ-ਦੀਪ
12 ਫਰਵਰੀ ਨੂੰ ਮੀਟਿੰਗ ਕਰਕੇ ਲਿਆ ਜਾਵੇਗਾ ਤਿਆਰੀਆਂ ਦਾ ਜਾਇਜ਼ਾ
ਨਵਾਂਸ਼ਹਿਰ 29 ਜਨਵਰੀ :- ਕੋਜੈਨਰੇਸ਼ਨ ਪਾਵਰ ਪਲਾਂਟ ਨਵਾਸ਼ਹਿਰ ਦੀ ਸੁਆਹ ਬੰਦ ਕਰਾਉਣ ਲਈ ਸੰਘਰਸ਼ ਕਰ ਰਹੇ ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਨੇ 17 ਫਰਵਰੀ ਤੱਕ ਸੁਆਹ ਬੰਦ ਨਾ ਹੋਣ ਤੇ 21 ਫਰਵਰੀ ਨੂੰ ਚੰਡੀਗੜ ਚੌਂਕ ਨਵਾਂਸ਼ਹਿਰ ਵਿਖੇ ਧਰਨਾ ਲਾਉਣ ਦਾ ਐਲਾਨ ਕੀਤਾ ਹੈ।ਧਰਨਾ ਲਾਉਣ ਦਾ ਇਹ ਫੈਸਲਾ ਅੱਜ ਇੱਥੇ  ਮੰਚ ਦੀ ਹੋਈ ਮੀਟਿੰਗ ਵਿੱਚ ਲਿਆ ਗਿਆ।ਇਸ ਧਰਨੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੰਚ ਦੀ ਮੀਟਿੰਗ 12 ਫਰਵਰੀ ਨੂੰ ਗੁਰਦੁਆਰਾ ਮੰਜੀ ਸਾਹਿਬ ਨਵਾਸ਼ਹਿਰ ਵਿਖੇ 11ਵਜੇ ਬੁਲਾਈ ਗਈ ਹੈ।
ਇਸ ਪ੍ਰਦੂਸ਼ਣ ਵਿਰੁੱਧ ਸੰਘਰਸ਼ ਕਰ ਰਹੇ ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਦੇ ਕਨਵੀਨਰ ਜਸਬੀਰ ਦੀਪ ਨੇ ਕਿਹਾ ਹੈ ਕਿ ਜਿਲਾ ਪ੍ਰਸ਼ਾਸਨ ਵੱਲੋਂ 11 ਜਨਵਰੀ ਨੂੰ ਇਸ ਸਬੰਧੀ ਕੀਤੀ ਗਈ ਵੱਡੀ ਮੀਟਿੰਗ ਵਿਚ ਇਸ ਕੋ-ਜਨਰੇਸ਼ਨ ਪਾਵਰ ਪਲਾਂਟ ਦੇ ਡਾਇਰੈਕਟਰ ਵਾਈ.ਐਸ.ਬੈਂਸ ਨੇ ਆਖਿਆ ਸੀ ਕਿ ਈ ਐਸ ਪੀ ਦੀ ਓਵਰਹਾਲਿੰਗ ਲਈ ਮਸ਼ੀਨਰੀ ਅਤੇ ਵੈੱਟ  ਸਕਰਬਰ ਤਿਆਰ ਹੋਕੇ ਉਹਨਾਂ ਦੇ ਪਾਵਰ ਪਲਾਂਟ ਵਿਚ 30 ਜਨਵਰੀ ਤੱਕ ਪਹੁੰਚ ਜਾਣਗੇ  ਜਿਸਨੂੰ ਦੋ ਦਿਨ ਵਿੱਚ ਫਿੱਟ ਕਰਕੇ  ਸੁਆਹ ਦੀ ਸਮੱਸਿਆ ਹੱਲ ਹੋ ਜਾਵੇਗੀ ਪਰ 17 ਜਨਵਰੀ ਨੂੰ ਪ੍ਰਸ਼ਾਸਨ ਵੱਲੋਂ ਬੁਲਾਈ ਗਈ ਪਾਵਰ ਪਲਾਂਟ ਪ੍ਰਬੰਧਕਾਂ ਅਤੇ ਸਹਿਕਾਰੀ ਖੰਡ ਮਿੱਲ ਨਵਾਸ਼ਹਿਰ ਦੇ ਜੀ.ਐਮ ਮੀਟਿੰਗ ਕਰਨ ਉਪਰੰਤ ਪ੍ਰਸ਼ਾਸਨ ਨੇ   17 ਫਰਵਰੀ ਤੱਕ ਈ ਐਸ ਪੀ ਦੀ ਇੰਟਰਨਲ ਸਰਵਿਸ ਅਤੇ ਵੈੱਟ ਸਕਰਬਰ ਫਿਟ ਕਰ ਲਏ ਜਾਣ ਦੇ ਮੀਡੀਆ ਨੂੰ ਬਿਆਨ ਦਿੱਤੇ ।ਹੁਣ ਪਾਵਰ ਪਲਾਂਟ ਦੇ ਪ੍ਰਬੰਧਕ ਉਪਾਧਿਆਏ ਨੇ ਲੀਫਲੈੱਟ ਛਪਵਾ ਕੇ ਵੰਡੇ ਹਨ ਕਿ ਫਰਵਰੀ ਤੋਂ ਬਾਅਦ ਸੁਆਹ ਦੀ ਸਮੱਸਿਆ ਹੱਲ ਕਰ ਲਈ ਜਾਵੇਗੀ।ਪ੍ਰਸ਼ਾਸਨ ਪਾਵਰ ਪਲਾਂਟ ਦੇ ਪ੍ਰਬੰਧਕਾਂ ਨੂੰ ਅਜਿਹੀਆਂ ਆਪਹੁਦਰੀਆਂ ਕਰਨੋਂ ਰੋਕ ਕਿਉਂ ਨਹੀਂ ਰਿਹਾ?ਉਹਨਾਂ ਕਿਹਾ ਕਿ 17 ਜਨਵਰੀ ਦੀ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਪਾਵਰ ਪਲਾਂਟ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਸੀ ਕਿ ਪਾਵਰ ਪਲਾਂਟ ਵਿੱਚ ਪਰਾਲੀ ਦੀ ਥਾਂ ਗੰਨੇ ਦਾ ਪੀੜ ਵਰਤਿਆ ਜਾਵੇ।ਪਰ ਜਦੋਂ ਸ਼ਹਿਰ ਵਾਸੀਆਂ ਨੇ 24 ਜਨਵਰੀ ਨੂੰ ਪਾਵਰ ਪਲਾਂਟ ਦਾ ਤਿੰਨ ਘੰਟੇ ਤੱਕ ਘਿਰਾਓ ਕੀਤਾ ਤਾਂ ਦੇਖਿਆ ਕਿ ਫਿਰ ਵੀ ਪਰਾਲੀ ਵਰਤੀ ਜਾ ਰਹੀ ਸੀ।ਮੌਕੇ ਉੱਤੇ ਪਹੁੰਚੇ ਐਸ.ਡੀ. ਐਮ ਨਵਾਸ਼ਹਿਰ ਸ਼ਹਿਰ ਉੱਤੇ ਦਬਾਅ ਪਾਕੇ ਲੋਕ ਸੰਘਰਸ਼ ਮੰਚ ਦੇ ਆਗੂਆਂ ਨੇ ਪਲਾਂਟ ਅੰਦਰ ਖੜੀਆਂ ਪਰਾਲੀ ਦੀਆਂ ਤਿੰਨ ਟਰਾਲੀਆਂ ਬਾਹਰ ਕਢਵਾਈਆਂ।ਜਿਲਾ ਪ੍ਰਸ਼ਾਸਨ 8 ਦਿਨਾਂ ਤੱਕ ਆਪਣੇ ਹੁਕਮ ਹੀ ਲਾਗੂ ਨਹੀਂ ਕਰਵਾ ਸਕਿਆ।ਇਸਨੂੰ ਕੀ ਸਮਝਿਆ ਜਾਵੇ?ਉਹਨਾਂ ਕਿਹਾ ਕਿ ਕਰੀਬ ਦੋ ਮਹੀਨੇ ਤੋਂ  ਪਾਵਰ ਪਲਾਂਟ ਦੀ ਜ਼ਹਿਰੀਲੀ ਸੁਆਹ ਡਿੱਗ ਰਹੀ ਹੈ ਜਿਸਦੇ ਲਈ ਪਾਵਰ ਪਲਾਂਟ ਦੇ ਪ੍ਰਬੰਧਕਾਂ ਦੇ ਨਾਲ ਨਾਲ ਜਿਲਾ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਵੀ ਬਰਾਬਰ ਦੇ ਜੁੰਮੇਵਾਰ ਹਨ ਜਿਹਨਾਂ ਪ੍ਰਤੀ ਨਵਾਸ਼ਹਿਰ ਵਾਸੀ ਗੁੱਸੇ ਨਾਲ ਭਰੇ ਪਏ ਹਨ।ਉਹਨਾਂ ਕਿਹਾ ਕਿ ਇਸ ਧਰਨੇ ਦੀਆਂ ਤਿਆਰੀਆਂ ਅੱਜ ਤੋਂ ਹੀ ਚਾਲੂ ਹੋ ਚੁੱਕੀਆਂ ਹਨ।
ਇਸ ਮੀਟਿੰਗ ਵਿੱਚ ਸਤੀਸ਼ ਕੁਮਾਰ, ਬਲਵੀਰ ਕੁਮਾਰ, ਜਰਨੈਲ ਸਿੰਘ ਖਾਲਸਾ, ਪ੍ਰੋ.ਦਿਲਬਾਗ ਸਿੰਘ,ਪਰਵੀਨ ਭਾਟੀਆ ,ਪ੍ਰਿੰਸੀਪਲ ਬਿਕਰਮਜੀਤ ਸਿੰਘ ,ਪ੍ਰੋ ਇਕਬਾਲ ਸਿੰਘ ਚੀਮਾ, ਕੁਲਦੀਪ ਸਿੰਘ ਸੁੱਜੋਂ , ਹਰਬੰਸ ਕੌਰ, ਮਜਿੰਦਰ ਕੌਰ, ਕਿਰਨਜੀਤ ਕੌਰ ,ਅਸ਼ਵਨੀ ਜੋਸ਼ੀ, ਕੁਲਦੀਪ ਸਿੰਘ ਦੌੜਕਾ, ਜਸਪਾਲ ਸਿੰਘ ਗਿੱਦਾ, ਪਰਵੀਨ ਕੁਮਾਰ ਨਿਰਾਲਾ,  ਬਿੱਲਾ ਗੁੱਜਰ ਅਤੇ ਹਰੇ ਰਾਮ ਨੇ ਵਿਚਾਰ ਪੇਸ਼ ਕੀਤੇ।
ਕੈਪਸ਼ਨ :ਲੋਕ ਸੰਘਰਸ਼ ਮੰਚ ਦੀ ਮੀਟਿੰਗ ਵਿੱਚ ਸ਼ਾਮਲ ਮੰਚ ਦੇ ਆਗੂ।

ਪੇਂਡੂ ਵਿਕਾਸ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਬ੍ਰਮ ਸ਼ੰਕਰ ਜ਼ਿੰਪਾ

 ਹੁਸ਼ਿਆਰਪੁਰ, 28 ਜਨਵਰੀ: ਪੰਜਾਬ ਸਰਕਾਰ ਦੀ ਪੇਂਡੂ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜ਼ਿੰਪਾ ਨੇ ਸ਼ਨੀਵਾਰ ਨੂੰ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੇ ਅੱਧਾ ਦਰਜਨ ਤੋਂ ਵੱਧ ਪਿੰਡਾਂ ਦਾ ਦੌਰਾ ਕਰਕੇ ਉੱਥੋਂ ਦੇ ਮੌਜੂਦਾ ਹਾਲਾਤਾਂ ਬਾਰੇ ਜਾਣਕਾਰੀ ਲਈ।  ਉਨ੍ਹਾਂ ਪਿੰਡ ਵਾਸੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਪਾਣੀ-ਬਿਜਲੀ, ਜਨ ਸਿਹਤ, ਖੁਰਾਕ ਤੇ ਸਿਵਲ ਸਪਲਾਈ ਸਮੇਤ ਹੋਰ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਸਮਾਂਬੱਧ ਢੰਗ ਨਾਲ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਮੇਅਰ ਸੁਰਿੰਦਰ ਕੁਮਾਰ ਵੀ ਉਨ੍ਹਾਂ ਦੇ ਨਾਲ ਸਨ। ਪਿੰਡ ਨੰਦਨ, ਨੰਗਲ ਸ਼ਹੀਦਾਂ, ਸਤਿਆਲ, ਕਿਲਾ ਬਰੂਨ, ਬਜਵਾੜਾ, ਸਿੰਘਪੁਰ, ਡਾਡਾ, ਬਿਲਾਸਪੁਰ ਦੇ ਦੌਰੇ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਸੁਣਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਦਾ ਦੌਰਾ ਲੋਕਾਂ ਦੀਆਂ ਸਮੱਸਿਆਵਾਂ  ਦਾ  ਹੱਲ ਕਰਨਾ ਅਤੇ ਉਨ੍ਹਾਂ ਦੀਆਂ ਮੁੱਖ ਮੰਗਾਂ ਸੁਣਨ ਤੋਂ ਬਾਅਦ ਪਿੰਡਾਂ ਵਿੱਚ ਖਰਚ ਹੋਣ ਵਾਲੀ ਵਿਕਾਸ ਗਰਾਂਟ ਦਾ ਐਸਟੀਮੇਟ ਲਗਾਨਾ ਹੈ ਤਾਂ ਜੋ ਪਿੰਡਾਂ ਵਿੱਚ ਜਲਦੀ ਵਿਕਾਸ ਕਾਰਜ ਸ਼ੁਰੂ ਕਰਵਾਏ ਜਾ ਸਕਣ।  ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵਿਕਾਸ ਕਾਰਜ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਹੀ ਕਰਵਾਏ ਜਾਣਗੇ।  ਇਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣ ਕੇ ਜ਼ਿਆਦਾਤਰ ਮੰਗਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਅਤੇ ਅਧਿਕਾਰੀਆਂ ਨੂੰ ਯੋਗ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ |  ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਜ਼ਿਆਦਾਤਰ ਲੋਕ ਪਿੰਡਾਂ ਵਿੱਚ ਰਹਿੰਦੇ ਹਨ। ਅਜਿਹੀ ਸਥਿਤੀ ਵਿੱਚ ਪਿੰਡਾਂ ਦੀ ਤਰੱਕੀ ਤੋਂ ਬਿਨਾਂ ਦੇਸ਼ ਅਤੇ ਸਮਾਜ ਦਾ ਵਿਕਾਸ ਸੰਭਵ ਨਹੀਂ ਹੈ।  ਉਨ੍ਹਾਂ ਕਿਹਾ ਕਿ ਪਿੰਡਾਂ ਦਾ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਉਨ੍ਹਾਂ ਦੀ ਪਹਿਲ ਹੈ। ਬ੍ਰਮ ਸ਼ੰਕਰ ਜਿੰਪਾ ਨੇ ਇਸ ਦੌਰਾਨ ਸਰਕਾਰੀ ਸਕੂਲ ਕਿਲਾ ਬਰੂਨ ਦਾ ਵੀ ਦੌਰਾ ਕੀਤਾ ਅਤੇ ਬੱਚਿਆਂ ਦੇ ਨਾਲ ਸਮਾਂ ਬਤੀਤ ਕੀਤਾ। ਉਹਨਾਂ ਸਕੂਲ ਦੇ ਅਧਿਆਪਕ ਦੀਪਕ ਵਸ਼ਿਸ਼ਟ ਨਾਲ ਮਿਲ ਕੇ ਸਕੂਲ ਦੀ ਮੰਗਾ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਵਾਇਆ। ਕੈਬਨਿਟ ਮੰਤਰੀ ਨੇ ਪਿੰਡ ਵਾਸੀਆਂ ਨੂੰ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਅਤੇ ਵਿਕਾਸ ਯੋਜਨਾਵਾਂ ਤੋਂ ਜਾਣੂ ਕਰਵਾਇਆ।  ਉਨ੍ਹਾਂ ਕਿਹਾ ਕਿ ਸਰਕਾਰ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।  ਉਨ੍ਹਾਂ ਕਿਹਾ ਕਿ ਜਿੱਥੇ ਸਿੱਖਿਆ, ਸਿਹਤ, ਪੀਣ ਵਾਲੇ ਪਾਣੀ ਸਮੇਤ ਸਾਰੇ ਵਿਭਾਗਾਂ ਵਿੱਚ ਇਤਿਹਾਸਕ ਕਾਰਜ ਕੀਤੇ ਜਾ ਰਹੇ ਹਨ, ਉੱਥੇ ਹੀ ਪੇਂਡੂ ਖੇਤਰਾਂ ਦੇ ਵਿਕਾਸ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਪੇਂਡੂ ਖੇਤਰਾਂ ਵਿੱਚ ਵਿਕਾਸ ਨਿਰੰਤਰ ਜਾਰੀ ਰਹਿ ਸਕੇ।  ਇਸ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਰੈਡ ਕਰਾਸ ਦਫਤਰ ਦੇ ਬਾਹਰ ਲੱਗੇ ਪੰਘੂੜੇ ਵਿੱਚ ਆਈ ਨੰਨੀ ਪਰੀ

ਅੰਮ੍ਰਿਤਸਰ 29 ਜਨਵਰੀ  : ਜਿਲ੍ਹਾ ਪ੍ਰਸਾਸਨ ਅੰਮ੍ਰਿਤਸਰ ਵੱਲੋਂ ਜਿਲ੍ਹਾ ਰੈਡ ਕਰਾਸ ਸੋਸਾਇਟੀ ਅੰਮ੍ਰਿਤਸਰ ਵਿਖੇ ਮਿਤੀ:- 1/1/2008 ਤੋਂ ਪੰਘੂੜਾ ਸਕੀਮ ਸੁਰੂ ਕੀਤੀ ਗਈ ਸੀ ਇਸ ਸਕੀਮ ਅਧੀਨ ਰੈਡ ਕਰਾਸ ਦਫਤਰ ਦੇ ਬਾਹਰ ਇੱਕ ਪੰਘੂੜਾ" ਸਥਾਪਿਤ ਕੀਤਾ ਗਿਆ ਹੈ, ਕੋਈ ਵੀ ਲਵਾਰਸ ਅਤੇ ਪਾਲਣ ਪੋਸਣ ਤੋਂ ਅਸਮਰਥ ਰਹਿਣ ਵਾਲੇ ਮਾਪੇ ਅਣਚਾਹੇ ਬੱਚੇ ਨੂੰ ਇਸ  ਪੰਘੂੜੇ ਵਿੱਚ ਰੱਖ ਸਕਦੇ ਹਨ ਬੱਚਾ ਪੰਘੂੜੇ ਵਿੱਚ ਪ੍ਰਾਪਤ ਹੋਣ ਉਪਰੰਤ ਇਸ ਬੱਚੇ ਨੂੰ ਰੈਡ ਕਰਾਸ ਵੱਲੋਂ ਮੈਡੀਕਲ ਕਰਵਾਉਣ ਲਈ ਪਾਰਵਤੀ ਦੇਵੀ ਹਸਪਤਾਲ ਰਣਜੀਤ ਐਵੀਨਿਊ ਤੋ ਮੈਡੀਕਲ ਸਹਾਇਤਾ ਦਿਵਾ ਕੇ ਤੰਦਰੁਸਤ ਹਾਲਤ ਵਿੱਚ ਬੱਚੇ ਦੀ ਸੁਰੱਖਿਆ ਪਾਲਣ ਪੋਸਣ ਅਤੇ ਚੰਗੇ ਭਵਿਖ ਲਈ ਸਰਕਾਰ ਵੱਲੋਂ ਘੋਸ਼ਿਤ ਕੀਤੀਆਂ ਸੰਸਥਾਵਾਂ (ਸੀ ਆਰ ਲੀਗਲ ਅਡਾਪਸਨ ਐਂਡ ਪਲੇਸਮੈਂਟ ਏਜੰਸੀ ) ਵਿੱਚ ਬੱਚੇ ਦੀ ਪ੍ਰਵਿਰਸ ਲਈ ਤਬਦੀਲ ਕਰ ਦਿੱਤਾ ਜਾਂਦਾ ਹੈ ਜੇਕਰ ਕਿਸੇ ਨੇ ਬੱਚਾ ਗੋਦ ਲੈਣਾ ਹੋਵੇ ਤਾਂ ਉਹ ਆਨ ਲਾਈਨ ਵੈਬ ਸਾਈਟ ਜੋ www.cara.nic.in ਰਾਹੀ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।  ਮਿਤੀ 24 ਜਨਵਰੀ 2023 ਨੂੰ ਸਵੇਰੇ 6.15 ਵਜੇ ਇਕ ਨਵ ਜੰਮੀ ਬੱਚੀ ਪੰਘੂੜੇ ਵਿਚ ਪਾਪਤ ਹੋਈ ਹੈ ਇਸ ਬੱਚੀ ਦੇ ਆਉਣ ਨਾਲ ਇਸ ਸਕੀਮ ਅਧੀਨ ਹੁਣ ਤੱਕ ਬਚਿਆ ਦੀ ਗਿਣਤੀ 189 ਤਕ ਹੋ ਗਈ ਹੈ ਇਸ ਬੱਚੀ ਦਾ ਮੈਡੀਕਲ ਪਾਰਵਤੀ ਦੇਵੀ ਹਸਪਤਾਲ ਰਣਜੀਤ ਐਵਨਿਊ ਤੋਂ ਕਰਵਾਇਆ ਗਿਆ ਹੈ ਅਤੇ ਇਸ ਵੇਲੇ ਬੱਚੀ ਬਿਲਕੁਲ ਤੰਦਰੁਸਤ ਹੈ ਇਸ ਲਈ ਇਸ ਬੱਚੀ ਨੂੰ ਪਾਲਣਪੋਸਣ ਅਤੇ ਕਾਨੂੰਨੀ ਅਡਾਪਸਨ ਹਿੱਤ ਡਿਪਟੀ ਕਮਿਸਨਰ ਅੰਮ੍ਰਿਤਸਰ ਜੀ ਵੱਲੋਂ ਸਰਕਾਰ ਵਲੋਂ ਨਿਰਧਾਰਤ ਸੰਸਥਾ ਵਿਖੇ ਭੇਜਿਆਂ ਜਾਵੇਗਾ ਜਿਥੇ ਪਹਿਲਾਂ ਭੇਜੇ ਗਏ ਬੱਚਿਆਂ ਵਾਂਗ ਸਰਕਾਰ ਵੱਲੋਂ ਨਿਰਧਾਰਤ ਪ੍ਰਕਿਰਿਆ ਪੂਰੀ ਕਰਨ ਉਪਰੰਤ ਸੰਸਥਾ ਵਲੋਂ ਇਸ ਦੀ ਲੋੜਵੰਦ ਪਰਿਵਾਰ ਨੂੰ ਅਡਾਪਸਨ ਕਰਵਾ ਦਿੱਤੀ ਜਾਵੇਗੀ ਅੱਜ ਮਿਤੀ 29/1/2023 ਨੂੰ ਡਾ: ਗੁਰਪ੍ਰੀਤ ਕੋਰ ਜੋਹਲ ਸੂਦਨ ਚੇਅਰਪਸਨ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ  ਨੇ ਬੱਚੀ ਨੂੰ ਪੰਘੂੜੇ ਵਿਚ ਪਾਪਤ ਕੀਤਾ ਅਤੇ ਕਾਰਾ ਸਕੀਮ ਅਧੀਨ ਸਵਾਮੀ ਗੰਗਾ ਨੰਦਾ ਭੂਰੀ ਵਾਲੇ ਫਾਊਡੇਸਨ ਧਾਮ ਤਲਵੰਡੀ ਖੁਰਦ, ਲੁਧਿਆਣਾ ਭੇਜਣ ਦੀ ਪਰਕਿ੍ਰਆਂ ਪੂਰੀ ਕੀਤੀ ਇਸ ਸਕੀਮ ਅਧੀਨ ਹੁਣ ਤਕ 158 ਲੜਕੀਆਂ ਅਤੇ 31 ਲੜਕੇ ਚੁਕੇ ਹਨ ਇਸ ਤੋ ਇਲਾਵਾ ਸ੍ਰੀ ਅਸੀਸਇੰਦਰ ਸਿੰਘ, ਕਾਰਜਕਾਰੀ ਸਕੱਤਰ ਰੈਡ ਕਰਾਸ ਸੋਸਾਇਟੀ ਅਤੇ ਹੋਰ ਰੈਡ ਕਰਾਸ ਸਟਾਫ ਮੈਂਬਰ ਵੀ ਮੌਜੂਦ ਸਨ

ਹਥਿਆਰਬੰਦ ਸੈਨਾਵਾਂ ਤੇ ਦੇਸ਼ ਦੀ ਰਾਖੀ ਲਈ ਪੰਜਾਬੀਆਂ ਦਾ ਯੋਗਦਾਨ ਅਹਿਮ-ਜੌੜਾਮਾਜਰਾ

ਪਟਿਆਲਾ, 29 ਜਨਵਰੀ: ਨੌਜਵਾਨਾਂ ਨੂੰ ਮਿਲਟਰੀ ਵੀਰ ਗਾਥਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਨੂੰ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਦਾ ਹਿੱਸਾ ਬਨਣ ਲਈ ਪ੍ਰੇਰਤ ਕਰਦਾ ਹੋਇਆ ਪਟਿਆਲਾ ਦਾ ਪਲੇਠਾ ਤੇ ਦੋ ਦਿਨਾਂ ਮਿਲਟਰੀ ਲਿਟਰੇਚਰ ਫੈਸਟੀਵਲ ਅੱਜ ਇਥੇ ਖ਼ਾਲਸਾ ਕਾਲਜ ਵਿਖੇ ਸਮਾਪਤ ਹੋ ਗਿਆ।
ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਰੱਖਿਆ ਸੈਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਅਤੇ ਦੇਸ਼ ਦੀ ਰਾਖੀ ਲਈ ਪੰਜਾਬੀਆਂ ਦਾ ਯੋਗਦਾਨ ਅਹਿਮ ਹੈ, ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਦੇਸ਼ ਲਈ ਸ਼ਹੀਦ ਹੋਣ ਵਾਲੇ ਆਪਣੇ ਫ਼ੌਜੀਆਂ ਲਈ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦੇਣ ਦਾ ਫੈਸਲਾ ਕੀਤਾ ਹੈ।
ਜੌੜਾਮਾਜਰਾ ਨੇ ਕਿਹਾ ਕਿ ਹਥਿਆਰਬੰਦ ਬਲਾਂ ਦੀ ਬਦੌਲਤ ਹੀ ਅਸੀਂ ਰਾਤਾਂ ਨੂੰ ਚੈਨ ਦੀ ਨੀਂਦ ਸੌਂਦੇ ਹਾਂ, ਇਸੇ ਲਈ ਪੰਜਾਬ ਸਰਕਾਰ ਨੇ ਆਪਣੇ ਨੌਜਵਾਨਾਂ ਨੂੰ ਨਸ਼ਾ ਮੁਕਤ ਰੱਖਣ ਅਤੇ ਉਨ੍ਹਾਂ ਨੂੰ ਇਨ੍ਹਾਂ ਸੈਨਾਵਾਂ ਦਾ ਹਿੱਸਾ ਬਣਨ ਲਈ ਪ੍ਰੇਰਤ ਕਰਨ ਵਾਸਤੇ ਮਿਲਟਰੀ ਲਿਟਰੇਚਰ ਫੈਸਟੀਵਲ ਸਾਰੇ ਜ਼ਿਲ੍ਹਿਆਂ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਹੈ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਮੁੱਖ ਮੰਤਰੀ ਦਫ਼ਤਰ ਤੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਨੇ ਜ਼ਿਲ੍ਹ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਜਦੋਂਕਿ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਇਸ ਮਿਲਟਰੀ ਲਿਟਰੇਚਰ ਫੈਸਟੀਵਲ ਨੇ ਸਾਡੇ ਨੌਜਵਾਨਾਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਿਆ ਹੈ।
ਇਸ ਤੋਂ ਪਹਿਲਾਂ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫ. ਜਨ. ਟੀ.ਐਸ. ਸ਼ੇਰਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਭਰ 'ਚ ਅਜਿਹੇ ਫੈਸਟੀਵਲ ਕਰਵਾਉਣ ਦਾ ਫੈਸਲਾ ਸ਼ਲਾਘਾਯੋਗ ਹੈ ਅਤੇ ਪਟਿਆਲਾ ਦਾ ਆਪਣਾ ਇੱਕ ਫੌਜੀ ਇਤਿਹਾਸ ਹੈ, ਇਸ ਲਈ ਇਹ ਮੇਲਾ ਸਭ ਤੋਂ ਪਹਿਲਾਂ ਪਟਿਆਲਾ ਵਿਖੇ ਕਰਵਾਇਆ ਗਿਆ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਫ਼ੌਜੀ ਜੀਵਨ ਦਾ ਹਿੱਸਾ ਬਨਣ ਲਈ ਪ੍ਰੇਰਤ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਸਦੀਆਂ ਤੋਂ ਧਾੜਵੀਆਂ ਦਾ ਮੁਕਾਬਲਾ ਡੱਟਕੇ ਕੀਤਾ ਹੈ ਅਤੇ ਅਸੀਂ ਅੱਜ ਵੀ ਕੁਰਬਾਨੀਆਂ ਕਰ ਰਹੇ ਹਾਂ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ, ਭਾਰਤੀ ਫ਼ੌਜ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਫੈਸਟੀਵਲ ਦੇ ਦੋਵੇਂ ਦਿਨ ਹੋਏ ਵੱਖ-ਵੱਖ ਸਮਾਰੋਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਇੱਕ ਅਨੁਸ਼ਾਸਤ ਭਵਿੱਖ ਜਿਉਣ ਲਈ ਪ੍ਰੇਰਤ ਕੀਤਾ ਹੈ। ਸਮਾਪਤੀ ਸਮਾਰੋਹ ਮੌਕੇ ਯੰਗ ਹਿਸਟੋਰੀਅਨ ਸਿਮਰ ਸਿੰਘ ਦੀ ਪਟਿਆਲਾ ਰਿਆਸਤ ਬਾਰੇ ਡਾਕੂਮੈਂਟਰੀ ਵੀ ਜਾਰੀ ਕੀਤੀ ਗਈ। ਇਸ ਮੇਲੇ ਨੂੰ ਸਫ਼ਲ ਬਨਾਉਣ ਵਾਲਿਆਂ, ਤੀਰਅੰਦਾਜੀ 'ਚ ਹਿੱਸਾ ਲੈਣ ਵਾਲਿਆਂ ਸਮੇਤ ਬਰੇਵ ਹਰਟ ਰਾਈਡ ਵਾਲੇ ਬਾਈਕਰਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਲੈਫ.ਜਨ (ਰਿਟਾ.) ਚੇਤਿੰਦਰ ਸਿੰਘ, ਬ੍ਰਿਗੇਡੀਅਰ ਅਵਦਿੱਤਿਆ ਮਦਾਨ, ਕਰਨਲ ਪੈਰੀ ਗਰੇਵਾਲ, ਕਰਨਲ ਰੁਸ਼ਨੀਰ ਸਿੰਘ ਚਹਿਲ, ਸਹਾਇਕ ਕਮਿਸ਼ਨਰ ਯੂ.ਟੀ. ਡਾ. ਅਕਸ਼ਿਤਾ ਗੁਪਤਾ, ਮੇਲੇ ਦੇ ਨੋਡਲ ਅਫ਼ਸਰ ਐਸ.ਡੀ.ਐਮ ਚਰਨਜੀਤ ਸਿੰਘ, ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ, ਬਲੈਕ ਐਲੀਫੈਂਟ ਰੈਜਮੈਂਟ ਦੇ ਮੇਜਰ ਨਕੁਲ, ਹਰਸ਼ੇਰ ਸਿੰਘ ਗਰੇਵਾਲ ਤੇ ਟੀਨਾ ਗਰੇਵਾਲ, ਪ੍ਰੀਤ ਕੌਰ, ਰਿਤੂ ਜੈਨ, ਤਵਲੀਨ ਸੇਖੋਂ, ਨਿਕੂ ਸੰਧੂ, ਕੋਮੋਡੋਰ ਐਮ.ਐਸ. ਸ਼ੇਰਗਿਲ ਤੇ ਧਰਮਪਤਨੀ ਪਰਨੀਤ ਕੌਰ ਸ਼ੇਰਗਿਲ, ਗੀਤ ਗਰੇਵਾਲ, ਲੁਕੇਸ਼ ਕੁਮਾਰ, ਸੁਖਦੇਵ ਸੈਣੀ, ਅੰਗਦ ਸਿੰਘ, ਕਨਿਸ਼ਕ ਮਹਿਤਾ, ਇਸ਼ਾਨ ਸਿੰਘ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਡਿਫੈਂਸ ਸਟੱਡੀਜ
 ਵਿਭਾਗ ਦੇ ਵਲੰਟੀਅਰਾਂ ਦੀ ਟੀਮ ਨੇ ਇਸ ਫੈਸਟੀਵਲ ਨੂੰ ਨੇਪਰੇ ਚਾੜਨ ਲਈ ਯੋਗਦਾਨ ਪਾਇਆ।ਇਸ ਮੌਕੇ ਵੱਡੀ ਗਿਣਤੀ ਵਿਦਿਆਰਥੀ, ਪਟਿਆਲਵੀ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।

ਸ਼ਹੀਦ ਭਗਤ ਸਿੰਘ ਇੱਕ ਹੀਰੋ, 1947 ਦੀ ਜੰਗ 'ਚ ਪਟਿਆਲਾ ਰਿਆਸਤੀ ਫ਼ੌਜ ਦਾ ਯੋਗਦਾਨ ਅਤੇ ਪਾਕਿਸਤਾਨ-ਚੀਨ-ਯੂਕਰੇਨ ਜੰਗ ਤੇ ਭਾਰਤ ਬਾਰੇ ਵਿਸਥਾਰਤ ਚਰਚਾ

ਪਟਿਆਲਾ, 29 ਜਨਵਰੀ: ਪਟਿਆਲਾ ਹਹੈਰੀਟੇਜ ਫੈਸਟੀਵਲ ਤਹਿਤ ਕਰਵਾਏ ਗਏ ਦੋ ਰੋਜਾ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਪਹਿਲੇ ਦਿਨ ਤਿੰਨ ਸਮਕਾਲੀ ਵਿਸ਼ਿਆਂ 'ਤੇ ਪੈਨਲ ਵਿਚਾਰ ਵਟਾਂਦਰਾ ਕਰਵਾਇਆ ਗਿਆ।ਇਸ ਚਰਚਾ ਨੇ ਮਿਲਟਰੀ ਲਿਟਰੇਚਰ ਫੈਸਟੀਵਲ 'ਚ ਸ਼ਿਰਕਤ ਕਰਨ ਪੁੱਜੇ ਨੌਜਵਾਨ ਵਿਦਿਆਰਥੀਆਂ ਵਿੱਚ ਫ਼ੌਜ ਪ੍ਰਤੀ ਭਾਰੀ ਦਿਲਚਸਪੀ ਪੈਦਾ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਇਕ ਹੀਰੋ, ਪਕਿਸਤਾਨ, ਚੀਨ ਅਤੇ ਯੂਕਰੇਨ ਦੇ ਭਾਰਤ ਲਈ ਪ੍ਰਭਾਵ ਸਮੇਤ 1947 ਦੀ ਜੰਗ ਵਿੱਚ ਪਟਿਆਲਾ ਰਿਆਸਤੀ ਫ਼ੌਜ ਦੇ ਯੋਗਦਾਨ ਅਤੇ ਭੂਮਿਕਾ ਬਾਰੇ ਚਰਚਾ ਨੇ ਹਾਜ਼ਰੀਨ ਨੂੰ ਬੰਨ੍ਹ ਕੇ ਬਿਠਾਈ ਰੱਖਿਆ। ਪੈਨਲ ਚਰਚਾ ਵਿਚ ਸ਼ਾਮਲ, ਉੱਘੇ ਬੁਲਾਰਿਆਂ ਜਿਵੇਂ ਡਾ: ਮਨਪ੍ਰੀਤ ਮਹਿਨਾਜ਼, ਆਈਏਐਸ ਅਫ਼ਸਰ ਆਰ.ਕੇ. ਕੌਸ਼ਿਕ, ਡਾ: ਹਰਜੇਸ਼ਵਰ ਸਿੰਘ, ਜਸਵੰਤ ਜਫ਼ਰ, ਲੈਫਟੀਨੈਂਟ ਜਨਰਲ ਕੇ ਡਾਵਰ, ਲੈਫਟੀਨੈਂਟ ਜਨਰਲ ਕੇਜੇ ਸਿੰਘ, ਲੈਫਟੀਨੈਂਟ ਜਨਰਲ ਅਨਿਲ ਆਹੂਜਾ, ਮੇਜਰ ਜਨਰਲ ਏ.ਪੀ. ਸਿੰਘ, ਮੇਜਰ ਜਨਰਲ ਹਰਵਿਜੇ ਸਿੰਘ, ਡਾ: ਕਮਲ ਕਿੰਗਰ, ਲੈਫ਼.  ਜਨਰਲ ਐਚ.ਐਸ. ਪਨਾਗ, ਡਾ. ਏ.ਐਸ. ਸੇਖੋਂ, ਅਤੇ ਬ੍ਰਿਗੇਡੀਅਰ ਅਦਿਵਿਤਯ ਮਦਾਨ ਨੇ ਆਪਣੇ ਡੂੰਘੇ ਗਿਆਨ ਨਾਲ ਹਾਜ਼ਰੀਨ ਨੂੰ ਲੁਕੇ ਤੱਥਾਂ ਤੋਂ ਜਾਣੂ ਕਰਵਾਇਆ। ਪਟਿਆਲਾ ਰਿਆਸਤ ਦੀ ਫ਼ੌਜ, ਜਿਸਨੂੰ ਕਿ  'ਰਜਿੰਦਰਾ ਸਿੱਖਸ' ਵਜੋਂ ਜਾਣਿਆ ਜਾਂਦਾ ਸੀ ਤੇ ਹੁਣ ਇਹ ਭਾਰਤੀ ਫੌਜ ਦੇ ਬਹਾਦਰੀ ਦੇ ਇਤਿਹਾਸ ਨੂੰ ਹੁਣ 15 ਪੰਜਾਬ ਵਜੋਂ ਜਾਣਿਆ ਜਾਂਦਾ ਹੈ, ਨੂੰ ਖੂਬ ਸਰਾਹਨਾ ਪ੍ਰਾਪਤ ਹੋਈ ਕਿਉਂਕਿ ਇਸ ਫ਼ੌਜ ਨੇ ਪਹਿਲੇ ਵਿਸ਼ਵ ਯੁੱਧ, ਦੂਜੇ ਵਿਸ਼ਵ ਯੁੱਧ ਅਤੇ ਆਜ਼ਾਦੀ ਤੋਂ ਤੁਰੰਤ ਬਾਅਦ ਪਹਿਲੀ ਭਾਰਤ ਪਾਕਿਸਤਾਨ ਜੰਗ ਦੌਰਾਨ ਆਪਣੀ ਬਹਾਦਰੀ ਦੇ ਜੌਹਰ ਦਿਖਾਏ ਸਨ। ਇਸ ਮੌਕੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫ. ਜਨ. ਟੀ.ਐਸ. ਸ਼ੇਰਗਿੱਲ,  ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਲੈਫ.ਜਨ (ਰਿਟਾ.) ਚੇਤਿੰਦਰ ਸਿੰਘ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਟੇਟ ਸਪੋਰਟਸ ਯੂਨੀਵਰਸਿਟੀ ਦੇ ਵੀ.ਸੀ. ਲੈਫ.ਜਨ (ਰਿਟਾ.) ਡਾ. ਜੇ.ਐਸ. ਚੀਮਾ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਕਰਨਲ ਪੈਰੀ ਗਰੇਵਾਲ, ਕਰਨਲ ਰੁਸ਼ਨੀਰ ਸਿੰਘ ਚਹਿਲ, ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ, ਸਹਾਇਕ ਕਮਿਸ਼ਨਰ ਯੂ.ਟੀ. ਡਾ. ਅਕਸ਼ਿਤਾ ਗੁਪਤਾ, ਮੇਲੇ ਦੇ ਨੋਡਲ ਅਫ਼ਸਰ ਐਸ.ਡੀ.ਐਮ ਚਰਨਜੀਤ ਸਿੰਘ, ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ, ਡੀ.ਡੀ.ਐਫ ਪ੍ਰਿਆ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।

Saturday, 28 January 2023

ਚਾਇਨਾ ਡੋਰ ਦੀ ਵਰਤੋਂ ਜਿੰਦਗੀ ਦਾ ਅੰਤ : ਜਸਕਰਨ ਸਿੰਘ ਬੀਟ ਅਫ਼ਸਰ

ਨਵਾਂਸ਼ਹਿਰ 28 ਜਨਵਰੀ -  ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਦੀ ਸਹਾਇਤਾ ਨਾਲ ਵਿਸਥਾਰ ਮੰਡਲ ਪਟਿਆਲਾ ਦੇ ਵਣ ਮੰਡਲ ਅਫ਼ਸਰ ਸ਼੍ਰੀਮਤੀ ਵਿਦਿਆ ਸਾਗਰੀ ਇੰਡੀਅਨ ਫਾਰਿਸਟ ਸਰਵਿਸਜ਼ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੜਵਾ ਵਿਖੇ ਬੱਚਿਆਂ ਦੇ ਡਰਾਇੰਗ ਅਤੇ ਪੇਟਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਰਟੀਫਿਕੇਟ ਤਕਸੀਮ ਕਰਨ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਸ. ਜਸਕਰਨ ਸਿੰਘ ਬੀਟ ਅਫ਼ਸਰ ਨੇ ਕਿਹਾ ਕਿ ਚਾਇਨਾ ਡੋਰ ਦੀ ਵਰਤੋਂ ਜਿੰਦਗੀ ਨੂੰ ਤਬਾਹ ਕਰਨਾ ਹੈ। ਜਦੋਂ ਅਸੀਂ ਇਸ ਦੀ ਵਰਤੋਂ ਕਰਦੇ ਹਾਂ ਤਾਂ ਅਣਜਾਨ ਪੁਣੇ ਵਿੱਚ ਕਈ ਵਾਰ ਬੱਚੇ, ਜਵਾਨ, ਬਜੁਰਗ ਜਾਂ ਪਸ਼ੂ-ਪੰਛੀ ਇਸ ਦੇ ਲਪੇਟ ਵਿੱਚ ਇੰਨੀ ਬੁਰੀ ਤਰ੍ਹਾਂ ਆ ਜਾਂਦੇ ਹਨ ਕਿ ਜਿਸ ਨਾਲ ਗੰਭੀਰ ਹਾਸਦੇ ਵਾਪਰ ਜਾਂਦੇ ਹਨ। ਇਸ ਲਈ ਸਾਨੂੰ ਕਦੀ ਵੀ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਤੋਂ ਇਲਾਵਾ ਉਨ੍ਹਾਂ ਬੱਚਿਆਂ ਨੂੰ ਧਰਤੀ ਬਚਾਉ,ਪਾਣੀ ਬਚਾਉ,ਜੰਗਲੀ ਜੀਵ ਦੀ ਰੱਖਿਆ ਕਰਨ ਸੰਬੰਧੀ ਵੀ ਪ੍ਰੇਰਿਤ ਕਰਦਿਆਂ ਕਿਹਾ ਕਿ ਜੇਕਰ ਸਾਡਾ ਵਾਤਾਵਰਨ ਸਾਫ਼-ਸੁਥਰਾ ਹੋਵੇਗਾ ਤਾਂ ਸਾਡੀ ਸਿਹਤ ਵੀ ਤੰਦਰੁਸਤ ਰਹੇਗੀ। ਇਸ ਲਈ ਸਾਨੂੰ ਆਪਣੇ ਆਲੇ-ਦੁਆਵੇ ਨੂੰ ਸਾਫ਼ ਸੁਥਰਾ ਰੱਖਣ ਅਤੇ ਹਵਾ ਦੀ ਸੁੱਧਤਾ ਕਾਇਮ ਰੱਖਣ ਲਈ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ। ਉਨ੍ਹਾਂ ਦੱਸਿਆਂ ਕਿ ਪਾਣੀ ਕੁਦਰਤ ਦੀ ਬਹੁਮੁੱਲੀ ਦਾਤ ਹੈ। ਸਾਡੀ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਜਾ ਚੁੱਕਿਆ ਹੈ।ਜੇਕਰ ਅਸੀਂ ਇਸੇ ਤਰ੍ਹਾਂ ਪਾਣੀ ਦੀ ਦੁਰਵਰਤੋਂ ਕਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪਾਣੀ ਪੀਣ ਲਈ ਵੀ ਤਰਸ ਜਾਵਾਗੇ। ਇਸ ਲਈ ਪਾਣੀ ਦੀ ਵਰਤੋਂ ਬਹੁਤ ਸੰਜਮ ਅਤੇ ਸੂਝ-ਬੂਝ ਨਾਲ ਕਰਨੀ ਚਾਹੀਦੀ ਹੈ। ਇਸ ਮੌਕੇ ਗੁਰਦਿਆਲ ਸਿੰਘ ਸਕੂਲ ਇੰਚਾਰਜ ਵਲੋਂ ਵਣ ਮੰਡਲ ਵਿਭਾਗ ਤੋਂ ਆਏ ਹੋਏ ਅਫ਼ਸਰ ਸਾਹਿਬਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਭਾਗ ਦਾ ਬਹੁਤ ਵਧੀਆਂ ਉਪਰਾਲਾ ਹੈ ਜਿਸ ਦੇ ਤਹਿਤ ਬੱਚਿਆਂ ਦੇ ਮੁਕਾਬਲੇ ਕਰਵਾਕੇ ਜਾਣਕਾਰੀ ਦਿੱਤੀ ਜਾ ਰਹੀ ਹੈ। ਅੱਜ ਦੇ ਮੁਕਾਬਲਿਆਂ ਦੇ ਸਿਰਲੇਖ "ਚਾਇਨਾ ਡੋਰ ਦੀ ਵਰਤੋਂ ਦੇ ਮਾੜੇ ਪ੍ਰਭਾਵ", "ਧਰਤੀ ਬਚਾਉ,ਪਾਣੀ ਬਚਾਉ"," ਜੰਗਲੀ ਜੀਵ ਬਚਾਉ",
"ਵਾਤਾਵਰਨ ਨੂੰ ਸੁੱਧ ਬਨਾਉ" "ਪਰਾਲੀ ਨੂੰ ਅੱਗ ਨਾ ਲਗਾਉ" ਨਿਰਧਾਰਿਤ ਕੀਤੇ ਗਏ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਜਸਨਵੀਰ ਮਾਹੀ ਨੇ ਪਹਿਲਾ, ਪ੍ਰੀਤ ਕੌਰ ਦੂਜਾ,ਰਮਨੀਤ ਕੌਰ ਤੀਜਾ, ਵੰਸ਼ਿਕਾ ਮਾਹੀ ਚੌਥਾ ਅਤੇ ਰਾਜਵੀਰ ਮਾਹੀ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਵਿਭਾਗ ਵਲੋਂ ਸਰਟੀਫਿਕੇਟ ਵੀ ਦਿੱਤੇ ਗਏ। ਸਕੂਲ ਦੇ ਸਮੂਹ ਸਟਾਫ਼ ਵਲੋਂ ਆਏ ਹੋਏ ਅਫ਼ਸਰ ਸਾਹਿਬਾਨ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜਸਵਿੰਦਰ ਕੌਰ,ਨੀਤੂ,ਜਤਿੰਦਰ ਕੌਰ,ਹਰਦੀਪ ਕੌਰ,ਬੇਬੀ ਅਤੇ ਮੀਨਾ ਵੀ ਹਾਜ਼ਰ ਸਨ।
ਕੈਪਸ਼ਨ: ਵਣ ਵਿਭਾਗ ਵਲੋਂ  ਕਰਵਾਏ ਡਰਾਇੰਗ ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਸਰਟੀਫਿਕੇਟ ਤਕਸੀਮ ਕਰਦੇ ਹੋਏ।

ਸਮਗਰਾ ਸਿੱਖਿਆ ਅਭਿਆਨ ਤਹਿਤ ਬੱਚਿਆਂ ਨੂੰ ਸਮੱਗਰੀ ਵੰਡੀ

ਨਵਾਂਸ਼ਹਿਰ  28 ਜਨਵਰੀ : ਸਮੱਗਰ ਸਿੱਖਿਆ ਅਭਿਆਨ, ਨਵਾਂਸਹਿਰ, ਆਈ. ਈ. ਡੀ ਮਦ ਅਧੀਨ  ਉਪ ਜਿਲ੍ਹਾ ਸਿੱਖਿਆ ਅਫਸਰ ਵਰਿੰਦਰ ਕੁਮਾਰ ਦੇ ਮਾਰਗਦਰਸ਼ਨ ਹੇਠ  ਅਤੇ ਜਿਲ੍ਹਾ ਸਪੈਸ਼ਲ ਐਜ਼ੂਕੇਟਰ ਨਰਿੰਦਰ ਕੌਰ ਦੀ ਅਗਵਾਈ ਹੇਠ ਦੀਵਆਂਗ ਬੱਚਿਆਂ ਨੂੰ ਜਰੂਰੀ ਸਹਾਇਤਾ ਸਮੱਗਰੀ ਦੇਣ ਲਈ ਦੂਜਾ ਅਸੈਸਮੈਂਟ ਕੈਂਪ  ਬਲਾਕ ਔੜ, ਬੰਗਾ, ਮੁਕੰਦਪੁਰ, ਨਵਾਂਸ਼ਹਿਰ ਦਾ ਕੈਂਪ ਖਾਲਸਾ ਸੀਨੀਅਰ ਸੈਕੰਡਰੀ ਸਕੂਲ਼ ਨਵਾਂਸਹਿਰ ਵਿਖੇ ਲਗਾਇਆ ਗਿਆ। ਅਲੀਮਕੋ ਕਾਨਪੁਰ ਦੀ ਟੀਮ ਅਤੇ ਸਿਵਲ ਹਸਪਤਾਲ ਨਵਾਂਸ਼ਹਿਰ ਦੀ ਟੀਮ ਵੱਲੋਂ 42  ਬੱਚਿਆਂ ਨੂੰ ਵੱਖ ਵੱਖ ਤਰ੍ਹਾਂ ਦੀ ਸਮੱਗਰੀ ਜਰੂਰਤ ਅਨੂਸਾਰ ਦੇਣ ਲਈ ਸਿਫਾਰਿਸ਼ ਕੀਤੀ ਗਈ। ਇਸ ਮੌਕੇ ਰਵਿੰਦਰ ਕੁਮਾਰ, ਆਈ.ਈ.ਆਰ. ਟੀ ਕੁਲਦੀਪ ਕੁਮਾਰ, ਸੰਦੀਪ ਕੁਮਾਰ, ਰਾਕੇਸ਼ ਕੁਮਾਰ, ਰੂਹੀ ਤੋਂ ਇਲਾਵਾ ਔੜ, ਬੰਗਾ, ਮੁਕੰਦਪੁਰ ਅਤੇ ਨਵਾਂਸ਼ਹਿਰ ਬਲਾਕ ਦੇ ਆਈ.ਈ.ਵਲੰਟੀਅਰ ਦੁਆਰਾ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਮਹੱਤਵ ਪੂਰਨ ਭੂਮਿਕਾ ਨਿਭਾਈ।

ਪ੍ਰਵਾਸੀ ਭਾਰਤੀ ਜਸਪਾਲ ਕੌਰ, ਦਲਜੀਤ ਸਿੰਘ ਵਲੋਂ ਬੱਚਿਆਂ ਨੂੰ ਵਰਦੀਆਂ ਵੰਡੀਆਂ

ਨਵਾਂਸ਼ਹਿਰ,28 ਜਨਵਰੀ - ਪ੍ਰਵਾਸੀ ਭਾਰਤੀ ਜਸਪਾਲ ਕੌਰ ਦਲਜੀਤ ਸਿੰਘ ਹਾਲ ਨਿਵਾਸੀ ਕਨੇਡਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੋਨਾ ਦੇ ਬੱਚਿਆਂ ਨੂੰ ਗਰਮ ਵਰਦੀਆਂ ਵੰਡੀਆਂ ਗਈਆਂ। ਉਨ੍ਹਾਂ ਇਸ ਮੌਕੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੂੰ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਮੱਧ ਵਰਗ ਦੇ ਬੱਚੇ ਸਿੱਖਿਆ ਪ੍ਰਾਪਤ ਕਰਦੇ ਹਨ। ਜਿਹੜੇ ਕਿ ਪੜ੍ਹਣ ਵਿੱਚ ਬਹੁਤ ਹੁਸ਼ਿਆਰ ਹੁੰਦੇ ਹਨ ਅਤੇ ਉੱਚ ਸਿੱਖਿਆ ਪ੍ਰਾਪਤ ਕਰਨੀ ਚਾਹੁੰਦੇ ਹੁੰਦੇ ਹਨ। ਪਰ ਕਈ ਵਾਰ ਮਾਪਿਆਂ ਦੀ ਗਰੀਬੀ ਇਨ੍ਹਾਂ ਬੱਚਿਆਂ ਨੂੰ ਅੱਗੇ ਪੜ੍ਹਾਈ ਜਾਰੀ ਰੱਖਣ ਦੀ ਇਜਾਜਿਤ ਨਹੀਂ ਦਿੰਦੀ। ਇਸ ਮੌਕੇ ਸਕੂਲ ਮੁੱਖੀ ਮੈਡਮ ਰੋਮਿਲਾ ਕੁਮਾਰੀ ਨੇ ਦਾਨੀ ਪ੍ਰੀਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਸਕੂਲ ਦੀ ਮਦਦ ਕਰਦੇ ਰਹਿਣਾ। ਇਸ ਮੌਕੇ ਬਲਕਾਰ ਚੰਦ ਸੈਂਟਰ ਹੈੱਡ ਟੀਚਰ, ਹਰਸਵਿੰਦਰ ਕੁਮਾਰ, ਵੀਰ ਸਿੰਘ, ਜਸਵੰਤ ਸਿੰਘ, ਦੀਪਿਕਾ ਸਿੰਘ, ਮਨਜੀਤ ਕੌਰ, ਰੁਪਿੰਦਰ ਕੌਰ ਅਤੇ ਦਾਨੀ ਸੱਜਣ ਦੀ ਮਾਤਾ ਜੀ ਵੀ ਮੌਜੂਦ ਸਨ।
ਕੈਪਸ਼ਨ:- ਸਰਕਾਰੀ ਪ੍ਰਾਇਮਰੀ ਸਕੂਲ ਸੋਨਾ ਵਿਖੇ ਪ੍ਰਵਾਸੀ ਭਾਰਤੀ ਬੱਚਿਆਂ ਨੂੰ ਵਰਦੀਆਂ ਭੇਂਟ ਕਰਦੇ ਹੋਏ।

Friday, 27 January 2023

ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਰੋਹ ਦੌਰਾਨ ਵੱਖ-ਵੱਖ ਸਖਸ਼ੀਅਤਾਂ ਨੂੰ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਕੀਤਾ ਗਿਆ ਸਨਮਾਨਿਤ









































































































































































ਨਵਾਂਸ਼ਹਿਰ, 27 ਜਨਵਰੀ : ਸਥਾਨਕ ਆਈ ਟੀ ਆਈ ਗਰਾਊਂਡ ਵਿਖੇ ਮਨਾਏ ਗਏ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਮੁੱਖ ਮਹਿਮਾਨ ਟ੍ਰਾਂਸਪੋਰਟ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ, ਪੰਜਾਬ, ਲਾਲਜੀਤ ਸਿੰਘ ਭੁੱਲਰ ਵੱਲੋਂ ਵੱਖ-ਵੱਖ ਸਖਸ਼ੀਅਤਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਸਖਸ਼ੀਅਤਾਂ 'ਚ ਪਰੇਡ ਕਮਾਂਡਰ ਡੀ ਐਸ ਪੀ (ਜਾਂਚ) ਹਰਸ਼ਪ੍ਰੀਤ ਸਿੰਘ,  ਮਨੀਸ਼ਾ ਜਾਂਗੜਾ ਪੁੱਤਰੀ ਸ੍ਰੀ ਰਾਕੇਸ਼ ਕੁਮਾਰ,ਵਾਸੀ ਨਵਾਂਸ਼ਹਿਰ ਬੈਡਮਿੰਟਨ 'ਚ ਪ੍ਰਾਪਤੀਆਂ ਲਈ, ਪੰਕਜ ਪੂਰਨ ਸ਼ਰਮਾ, ਬਾਲ ਵਿਕਾਸ ਪ੍ਰੋਜੈਕਟ ਅਫਸਰ, ਬਲਾਚੌਰ, ਸ੍ਰੀਮਤੀ ਹਰਕਮਲਜੀਤ ਕੌਰ, ਸੁਪਰਵਾਈਜ਼ਰ ਬੰਗਾ, ਸ੍ਰੀਮਤੀ ਸਮਰਿਤੀ, ਆਂਗਣਵਾੜੀ ਵਰਕਰ, ਨਵਾਂਸ਼ਹਿਰ ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਆ ਗਿਆ। ਇਸ ਤੋਂ ਇਲਾਵਾ ਮਿਨਾਕਸ਼ੀ ਪੁੱਤਰੀ ਜਸਪਾਲ, ਸ.ਪ.ਸ. ਕੰਗਨਾ ਬੇਟ, ਨੂੰ ਗਾਇਨ ਮੁਕਾਬਲੇ ਵਿੱਚ ਸੂਬਾ ਪੱਧਰੀ ਪ੍ਰਾਪਤੀ ਸਬੰਧੀ, ਜਸਕਰਨ ਪੁੱਤਰ ਰਾਜੇਸ਼ ਕੁਮਾਰ, ਸ.ਪ.ਸ. ਟਕਾਰਲਾ, ਪੇਟਿੰਗ ਮੁਕਾਬਲੇ ਵਿੱਚ ਸੂਬਾਈ  ਪ੍ਰਾਪਤੀ ਸਬੰਧੀ, ਸੰਜਨਾ ਪੁੱਤਰੀ ਮਹੇਸ਼, ਸ.ਪ.ਸ. ਮੁਕੰਦਪੁਰ ਨੂੰ ਕੋਲਾਜ ਮੇਕਿੰਗ ਮੁਕਾਬਲੇ ਵਿੱਚ ਸੂਬਾਈ ਪ੍ਰਾਪਤੀ ਸਬੰਧੀ, ਜਾਨਸੀ ਪੁੱਤਰੀ ਜਸਪਾਲ, ਸ.ਪ.ਸ. ਖਾਨਖਾਨਾ, ਨੂੰ ਸਲੋਗਨ ਮੁਕਾਬਲੇ ਵਿੱਚ ਸੂਬਾਈ ਪ੍ਰਾਪਤੀ ਸਬੰਧੀ, ਜਿਗਰ ਪੁੱਤਰ ਮਾਧੋਲੂ ਸ.ਪ.ਸ. ਮਾਹਿਲ ਗਹਿਲਾਂ, ਨੂੰ ਖੇਡਾਂ ਵਿੱਚ ਪ੍ਰਾਪਤੀ ਸਬੰਧੀ, ਇਨਾਕਸ਼ੀ ਪੁੱਤਰੀ ਅਮਰੀਕ ਕੁਮਾਰ, ਸ.ਪ.ਸ. ਸੜੋਆ, ਨੂੰ ਖੇਡਾਂ ਵਿੱਚ ਪ੍ਰਾਪਤੀ ਸਬੰਧੀ, ਅੰਮਿ੍ਰਤ ਸਿੰਘ ਪੁਆਰ ਪੁੱਤਰ ਗੁਰਦੇਵ ਸਿੰਘ, ਸ.ਪ.ਸ. ਔੜ, ਨੂੰ ਖੇਡਾਂ ਵਿੱਚ ਪ੍ਰਾਪਤੀ ਸਬੰਧੀ ਸਨਮਾਨਿਆ ਗਿਆ। ਨੀਲ ਕਮਲ ਈ.ਟੀ.ਟੀ. ਟੀਚਰ, ਸਪਸ ਭੰਗਲ ਕਲਾਂ, ਨਵਾਂਸ਼ਹਿਰ, ਰੀਨਾ ਰਾਣਾ, ਡਾਟਾ ਐਂਟਰੀ ਅਪਰੇਟਰ ਕਮ ਆਫਿਸ ਅਸਿਸਟੈਂਟ, ਜ਼ਿਲ੍ਹਾ ਸਿਖਿਆ ਦਫ਼ਤਰ (ਐ.ਸਿ.) ਨੂੰ ਵਧੀਆ ਕਾਰਗੁਜ਼ਾਰੀ ਸਬੰਧੀ, ਰੋਹਿਤ ਚੋਪੜਾ ਪੁੱਤਰ ਤੇਜ਼ ਪਾਲ ਚੋਪੜਾ, ਰਾਹੋਂ, ਨੂੰ ਵਿਦਿਅਕ ਪ੍ਰਾਪਤੀਆਂ ਲਈ, ਜਸਬੀਰ ਸਿੰਘ ਜਨਰਲ ਮੈਨੇਜਰ, ਪੰਜਾਬ ਰੋਡਵੇਜ਼, ਸ਼ਹੀਦ ਭਗਤ ਸਿੰਘ ਨਗਰ, ਰਣਜੀਤ ਸਿੰਘ ਕਲਰਕ, ਦਫ਼ਤਰ ਰੋਡਵੇਜ਼, ਡਾ. ਜ਼ਸਦੇਵ ਸਿੰਘ, ਸਹਾਇਕ ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ, ਡਾ. ਰਾਕੇਸ਼ ਚੰਦਰ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਸ਼ਹੀਦ ਭਗਤ ਸਿੰਘ ਨਗਰ, ਤਰੁਨਦੀਪ ਦੁੱਗਲ, ਸੀਨੀਅਰ ਸਹਾਇਕ, ਦਫ਼ਤਰ ਸਿਵਲ ਸਰਜਨ, ਸ੍ਰੀਮਤੀ ਜਗਜੀਤ ਕੌਰ ਮ.ਪ.ਹ.ਵ.(ਫੀਮੇਲ), ਵਿਕਾਸ ਵਿਰਦੀ ਬੀ.ਈ.ਈ., ਡਾ. ਪਰਮਜੀਤ ਸਿੰਘ, ਬਾਗਬਾਨੀ ਵਿਕਾਸ ਅਫਸਰ,ਬਲਾਕ ਬੰਗਾ, ਡਾ. ਪਰਮਜੀਤ ਸਿੰਘ ਪੁੱਤਰ ਲਾਲ ਚੰਦ ਪਿੰਡ ਝੰਡੇਰ ਖੁਰਦ, ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਆ ਗਿਆ।
ਅਥਲੈਟਿਕਸ ਕੋਚ ਮਲਕੀਤ ਸਿੰਘ ਪੁੱਤਰ ਤਰਸੇਮ ਸਿੰਘ ਨੂੰ ਬੈਸਟ ਕੋਚਿੰਗ ਸਬੰਧੀ,  ਜਗਦੀਸ਼ ਰਾਮ ਪੁੱਤਰ ਜਾਗਰ ਰਾਮ ਵਾਰਡ ਮਸੰਦਾ ਪੱਟੀ ਬੰਗਾ ਨੂੰ ਮਾਸਟਰ ਖੇਡਾਂ ਅਥਲੈਟਿਕਸ 'ਚ ਪ੍ਰਾਪਤੀਆਂ ਲਈ, ਗੁਰਲੀਨ ਕੌਰ ਪੁੱਤਰੀ ਕੁਲਦੀਪ ਸਿੰਘ ਵਾਸੀ ਗ੍ਰੀਨ ਐਵੀਨਿਊ ਬੰਗਾ ਨੂੰ ਪਾਵਰਲਿਫਟਿੰਗ ਵਿੱਚ ਸੂਬਾਈ ਪੱਧਰੀ ਪ੍ਰਾਪਤੀਆਂ, ਡਾ. ਸ਼ਮਸ਼ੇਰ ਸਿੰਘ ਸੀਨੀਅਰ ਵੈਟਨਰੀ ਅਫਸਰ, ਇੰਚਾਰਜ ਸਿਵਲ ਪਸ਼ੂ ਹਸਪਤਾਲ, ਬਲਾਚੌਰ ਨੂੰ ਲੰਪੀ ਸਕਿਨ ਦੀ ਰੋਕਥਾਮ ਸਬੰਧੀ ਨਿਭਾਈ ਗਈ ਡਿਊਟੀ ਸਬੰਧੀ, ਹਰਪ੍ਰੀਤ ਸਿੰਘ ਕਲਰਕ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਨਵਾਂਸ਼ਹਿਰ, ਸੁਨੀਤਾ ਰਾਣੀ  ਜੀ.ਆਰ.ਐਸ. ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਨਵਾਂਸ਼ਹਿਰ ਨੂੰ ਦਫ਼ਤਰੀ ਕੰਮ ਸਬੰਧੀ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਆ ਗਿਆ। ਯੁਵਕ ਸੇਵਾਵਾਂ ਕਲੱਬ, ਮਹਿਮੂਦਪੁਰ ਗਾਦੜੀਆਂ ਨੂੰ ਸਮਾਜ ਸੇਵਾ ਸਬੰਧੀ, ਬੇਵੀ ਪੁੱਤਰੀ ਪ੍ਰਸ਼ੋਤਮ ਲਾਲ, ਸ.ਹ.ਸ. ਗੁਣਾਚੌਰ ਨੂੰ ਵੇਟ ਲਿਫਟਿੰਗ ਪ੍ਰਾਪਤੀਆਂ ਸਬੰਧੀ, ਗੁਰਲੀਨ ਕੌਰ ਪੁੱਤਰੀ ਜਸਵੰਤ ਰਾਏ ਸ.ਕੰ.ਸ.ਸ.ਸ. ਹੇੜੀਆਂ ਨੂੰ ਵੀ ਵੇਟ ਲਿਫਟਿੰਗ ਪ੍ਰਾਪਤੀਆਂ ਸਬੰਧੀ, ਹਰਜੋਤ ਕੌਰ ਪੁੱਤਰੀ ਉਂਕਾਰ ਸਿੰਘ ਗੁਰੂ ਨਾਨਕ ਮਿਸ਼ਨ ਸੀ.ਸੈ.ਸਕੂਲ, ਢਾਹਾਂ ਕਲੇਰਾਂ ਨੂੰ ਵੀ ਵੇਟ ਲਿਫਟਿੰਗ ਪ੍ਰਾਪਤੀਆਂ ਸਬੰਧੀ, ਗੁਰਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਸ.ਸ.ਸ.ਸ. ਕਰਨਾਣਾ,ਨੂੰ ਵੀ ਵੇਟ ਲਿਫ਼ਟਿੰਗ ਪ੍ਰਾਪਤੀਆਂ ਸਬੰਧੀ, ਖੁਸ਼ਦੀਪ ਕੌਰ ਪੁੱਤਰੀ ਪਰਮਿੰਦਰ ਸਿੰਘ, ਆਦਰਸ਼ ਸ.ਸ.ਸ., ਖਟਕੜ ਕਲਾਂ ਨੂੰ ਵੀ ਵੇਟ ਲਿਫਟਿੰਗ ਪ੍ਰਾਪਤੀਆਂ ਸਬੰਧੀ, ਹੇਜਲ ਕੌਰ ਪੁੱਤਰ ਗੁਰਨਾਮ ਰਾਮ, ਸਤਲੁਜ਼ ਪਬਲਿਕ ਸਕੂਲ ਬੰਗਾ ਨੂੰ ਵੀ ਵੇਟ ਲਿਫਟਿੰਗ ਪ੍ਰਾਪਤੀਆਂ ਸਬੰਧੀ, ਕਰਨ ਕੁਮਾਰ ਪੁੱਤਰ ਗੋਪਾਲ ਸ਼ਾਹ, ਖਾਲਸਾ ਸਕੂਲ ਬੰਗਾ ਨੂੰ ਵੀ ਵੇਟ ਲਿਫਟਿੰਗ ਪ੍ਰਾਪਤੀਆਂ ਸਬੰਧੀ, ਇੰਦਰਜੋਤ ਕੌਰ ਪੁੱਤਰ ਜ਼ਸਵਿੰਦਰ ਸਿੰਘ, ਖਾਲਸਾ ਸਕੂਲ ਬੰਗਾ ਨੂੰ ਵੀ ਵੇਟ ਲਿਫਟਿੰਗ ਪ੍ਰਾਪਤੀਆਂ ਸਬੰਧੀ ਸਨਮਾਨਿਆ ਗਿਆ।
ਸ੍ਰੀ ਅਕਾਸ਼ ਪਿੰਡ ਤੇ ਡਾਕਖਾਨਾ ਭਾਨ ਮਜਾਰਾ, ਹਰਦਿਆਲ ਸਿੰਘ ਡਰਾਈਵਰ, ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਸ਼ਹੀਦ ਭਗਤ ਸਿੰਘ ਨਗਰ, ਬਿਕਰਮਜੀਤ ਸਿੰਘ, ਕਲਰਕ, ਦਫ਼ਤਰ ਉਪ-ਮੰਡਲ ਮੈਜਿਸਟਰੇਟ ਨਵਾਂਸ਼ਹਿਰ ਨੂੰ ਵਧੀਆ ਸੇਵਾਵਾਂ ਸਬੰਧੀ ਸਨਮਾਨਿਆ ਗਿਆ। ਫਾਇਰ ਬਿ੍ਰਗੇਡ ਦੇ ਹਰਜਿੰਦਰ ਸਿੰਘ ਡਰਾਈਵਰ, ਰਮਨ ਕੁਮਾਰ ਫਾਇਰਮੈਨ ਅਤੇ ਸ਼ਮਸ਼ੇਰ ਸਿੰਘ ਸਪੁੱਤਰ ਬਲਦੇਵ ਸਿੰਘ ਪਿੰਡ ਮਾਹੀਪੁਰ ਨੂੰ ਬਲਾਚੌਰ ਸੀਵਰੇਜ ਹਾਦਸੇ ਦੌਰਾਨ ਬਹਾਦਰੀ ਨਾਲ ਡਿਊਟੀ ਕਰਨ ਸਬੰਧੀ, ਕਾਂਸਟੇਬਲ ਹਰਪਿੰਦਰਜੀਤ ਸਿੰਘ, ਮਨਜੀਤ ਰਾਮ, ਸੀਨੀਅਰ ਸਹਾਇਕ, ਦਫ਼ਤਰ ਡਿਪਟੀ ਕਮਿਸ਼ਨਰ, ਰਾਮ ਪ੍ਰਕਾਸ਼, ਕਾਰਜ ਸਾਧਕ ਅਫਸਰ, ਨਵਾਂਸ਼ਹਿਰ, ਹਰਜਿੰਦਰ ਸਿੰਘ ਸੇਠੀ, ਮਿਊਂਸਪਲ ਇੰਜੀਨੀਅਰ, ਨਗਰ ਕੌਂਸਲ ਨਵਾਂਸ਼ਹਿਰ ਨੂੰ ਵਧੀਆ ਸੇਵਾਵਾਂ ਸਬੰਧੀ ਸਨਮਾਨਿਆ ਗਿਆ।
ਮਨੋਜ ਕੰਡਾ, ਜ਼ਿਲ੍ਹਾ ਕਨਵੀਨਰ ਹਰਿਆਵਲ ਪੰਜਾਬ ਤੇ ਆਰਟ ਆਫ਼ ਲਿਵਿੰਗ, ਨਵਾਂਸ਼ਹਿਰ, ਸ੍ਰੀਮਤੀ ਦੀਪ ਮਾਲਾ, ਸੈਨੇਟਰੀ ਇੰਸਪੈਕਟਰ, ਨਗਰ ਕੌਂਸਲ ਨਵਾਂਸ਼ਹਿਰ, ਅਤਿੰਦਰ ਪਾਲ ਸਿੰਘ, ਸੀ ਐਫ ਸਵ ਭਾਰਤ ਮਿਸ਼ਨ ਅਰਬਨ, ਇੰਦਰਪਾਲ ਸਿੰਘ ਮੋਟੀਵੇਟਰ, ਸ਼ਾਲੂ ਭੁੱਚਰ, ਕਮਿਊਨਟੀ ਔਰਗਨਾਈਜਰ (ਸੈਲਫ਼ ਹੈਲਪ ਗਰੁੱਪ) ਨਗਰ ਕੌਂਸਲ ਨਵਾਂਸ਼ਹਿਰ, ਮਿਸ ਡੋਲੀ ਮੋਟੀਵੇਟਰ ਨਵਾਂਸ਼ਹਿਰ ਨੂੰ ਵਧੀਆ ਸੇਵਾਵਾਂ  ਲਈ ਸਨਮਾਨਿਆ ਗਿਆ।
ਇੰਸਪੈਕਟਰ ਸਤੀਸ਼ ਕੁਮਾਰ, ਮੁੱਖ ਅਫਸਰ ਥਾਣਾ ਸਿਟੀ ਨਵਾਂਸ਼ਹਿਰ, ਇੰਸਪੈਕਟਰ ਰਾਜੀਵ ਕੁਮਾਰ, ਮੁੱਖ ਅਫਸਰ ਥਾਣਾ ਸਦਰ ਬੰਗਾ, ਇਸਪੈਕਟਰ ਗੁਰਦਿਆਲ ਸਿੰਘ, ਮੁੱਖ ਅਫਸਰ ਥਾਣਾ ਬਹਿਰਾਮ, ਇੰਸਪੈਕਟਰ ਅਵਤਾਰ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ, ਇੰਸਪੈਕਟਰ ਰਘੁਬੀਰ ਸਿੰਘ, ਇੰਸਪੈਕਟਰ ਸੋਹਣ ਲਾਲ, ਐਸ.ਆਈ. ਮਹਿੰਦਰ ਮੁੱਖ ਅਫਸਰ ਥਾਣਾ ਸਿਟੀ ਬੰਗਾ, ਐਸ.ਆਈ. ਅਸ਼ੋਕ ਕੁਮਾਰ, ਏ.ਐਸ.ਆਈ.ਮਨਜੀਤ ਸਿੰਘ, ਏ.ਐਸ.ਆਈ. ਅਜੈ ਕੁਮਾਰ, ਏ.ਐਸ.ਆਈ. ਪ੍ਰਵੀਨ ਕੁਮਾਰ, ਏ.ਐਸ.ਆਈ. ਧਰਮਿੰਦਰ, ਮੁੱਖ ਸਿਪਾਹੀ ਰਵੀ ਕੁਮਾਰ, ਸੀਨੀਅਰ ਸਿਪਾਹੀ ਰਕੇਸ਼ ਕੁਮਾਰ, ਸੀਨੀਅਰ ਸਿਪਾਹੀ ਰਾਹੁਲ ਰਾਣਾ, ਸਿਪਾਹੀ ਹਰਪ੍ਰੀਤ ਸਿੰਘ, ਏ.ਐਸ.ਆਈ. ਜਸਵਿੰਦਰ ਪਾਲ, ਏ.ਐਸ.ਆਈ. ਤੀਰਥ ਰਾਮ ਨੂੰ ਪੁਲਿਸ ਵਿਭਾਗ 'ਚ ਵਧੀਆ ਕਦਾਰਗੁਜ਼ਾਰੀ ਲਈ ਸਨਮਾਨਿਆ ਗਿਆ।
ਤਾਰਾ ਸਿੰਘ ਸੇਵਾਦਾਰ, ਦਫ਼ਤਰ ਡਿਪਟੀ ਕਮਿਸ਼ਨਰ, ਰਮੇਸ਼ ਕੁਮਾਰ ਜੇ.ਈ., ਲੋਕ ਨਿਰਮਾਣ ਵਿਭਾਗ, ਹਰਪਾਲ ਸਿੰਘ, ਸੀਨੀਅਰ ਸਹਾਇਕ, ਡੀ ਸੀ ਦਫ਼ਤਰ, ਅਮਨੀਸ਼ ਕੁਮਾਰ, ਜੂਨੀਅਰ ਸਹਾਇਕ, ਦਫ਼ਤਰ ਡਿਪਟੀ ਕਮਿਸ਼ਨਰ, ਮਿਸ ਪਰਮਜੀਤ ਕੌਰ, ਕਲਰਕ, ਦਫ਼ਤਰ ਡਿਪਟੀ ਕਮਿਸ਼ਨਰ, ਕੁਲਦੀਪ ਸਿੰਘ ਸਫਾਈ ਸੇਵਕ, ਦਫਤਰ ਡਿਪਟੀ ਕਮਿਸ਼ਨਰ, ਰਾਕੇਸ਼ ਕੁਮਾਰ, ਸਫਾਈ ਸੇਵਕ, ਦਫ਼ਤਰ ਡਿਪਟੀ ਕਮਿਸ਼ਨਰ ਅਤੇ ਅਰੁਨ ਸ਼ਰਮਾ, ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਜੀਂਦੋਵਾਲ, ਰਾਜ ਕੁਮਾਰ, ਬੀ.ਟੀ.ਈ.  ਅਤੇ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਨੂੰ ਵੀ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਆ ਗਿਆ।
ਇਸ ਮੌਕੇ ਐਮ ਐਲ ਏ ਨਵਾਂਸ਼ਹਿਰ ਡਾ. ਨਛੱਤਰ ਪਾਲ, ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ, ਐਸ ਐਸ ਪੀ ਭਾਗੀਰਥ ਸਿੰਘ ਮੀਣਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ, ਆਪ ਆਗੂ ਲਲਿਤ ਮੋਹਨ ਪਾਠਕ ਨਵਾਂਸ਼ਹਿਰ, ਕੁਲਜੀਤ ਸਿੰਘ ਸਰਹਾਲ ਬੰਗਾ, ਅਸ਼ੋਕ ਕਟਾਰੀਆ ਬਲਾਚੌਰ, ਇੰਪਰੂਵਮੈਂਟ ਟ੍ਰੱਸਟ ਨਵਾਂਸ਼ਹਿਰ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ, ਬਲਬੀਰ ਸਿੰਘ ਕਰਨਾਣਾ ਤੇ ਜ਼ਿਲ੍ਹਾ ਸਕੱਤਰ ਆਪ ਗਗਨ ਅਗਨੀਹੋਤਰੀ ਮੌਜੂਦ ਸਨ।

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...

ਜੀ ਆਇਆਂ ਨੂੰ WELCOME