Monday, 23 January 2023

ਲੋਕ ਸੰਘਰਸ਼ ਮੰਚ ਵੱਲੋਂ ਪਾਵਰ ਪਲਾਂਟ ਦਾ ਘਿਰਾਓ ਦੀਆਂ ਤਿਆਰੀਆਂ ਮੁਕੰਮਲ - ਦੀਪ

ਨਵਾਂਸ਼ਹਿਰ 23 ਜਨਵਰੀ :- ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਵੱਲੋਂ 24 ਜਨਵਰੀ ਨੂੰ ਕੋਜੈਨਰੇਸ਼ਨ ਪਾਵਰ ਪਲਾਂਟ ਦੇ ਕੀਤੇ ਜਾ ਰਹੇ ਘਿਰਾਓ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅੱਜ ਇੱਥੇ ਘਿਰਾਓ ਦੀਆਂ ਤਿਆਰੀਆਂ ਦੇ ਜਾਇਜ਼ੇ ਲਈ ਸੰਘਰਸ਼ ਮੰਚ ਦੀ ਕੋਰ ਕਮੇਟੀ ਦੀ ਮੀਟਿੰਗ ਕਰਨ ਉਪਰੰਤ ਮੰਚ ਦੇ ਕਨਵੀਨਰ ਜਸਬੀਰ ਦੀਪ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਭਿਆਨਕ ਬਿਮਾਰੀਆਂ ਦੇ ਰਹੀ ਪਾਵਰ ਪਲਾਂਟ ਦੀ ਸੁਆਹ ਪੱਕੇ ਤੌਰ ਉੱਤੇ ਬੰਦ ਕਰਨ ਦੀ ਮੰਗ ਨੂੰ ਲੈਕੇ ਕੀਤੇ ਜਾ ਰਹੇ ਇਸ ਘਿਰਾਓ ਦੀਆਂ ਤਿਆਰੀਆਂ ਲਈ ਮੰਚ ਦੀਆਂ ਟੀਮਾਂ ਵੱਲੋਂ ਘਰ ਘਰ ਜਾਕੇ ਲੋਕਾਂ ਨੂੰ ਅਪੀਲ ਕਰਨ ਦੇ ਨਾਲ ਨਾਲ, ਮੁਹੱਲਿਆਂ ਅਤੇ ਪਿੰਡਾਂ ਵਿੱਚ ਰੈਲੀਆਂ ਅਤੇ ਮੀਟਿੰਗਾਂ ਕੀਤੀਆਂ ਗਈਆਂ।ਉਹਨਾਂ ਦੱਸਿਆ ਕਿ ਰੇਹੜੀ ਵਰਕਰਜ਼ ਯੂਨੀਅਨ, ਆਟੋ ਵਰਕਰਜ਼ ਯੂਨੀਅਨ, ਸੀਨੀਅਰ ਸਿਟੀਜਨ ਐਸੋਸੀਏਸ਼ਨ, ਇਫਟੂ, ਏਟਕ, ਸ਼ਿਵ ਸੈਨਾ,ਵਪਾਰ ਮੰਡਲ, ਐਮ.ਸੀ,ਔਰਤ ਜਥੇਬੰਦੀਆਂ , ਧਾਰਮਿਕ-ਸਮਾਜਿਕ-ਸਵੈਸੇਵੀ ਜਥੇਬੰਦੀਆਂ ਅਤੇ ਵਿਦਿਆਰਥੀ ਜਥੇਬੰਦੀਆਂ ਇਸ ਘਿਰਾਓ ਵਿੱਚ ਵੱਡੀ ਪੱਧਰ ਉੱਤੇ ਸ਼ਮੂਲੀਅਤ ਕਰਨਗੀਆਂ। ਉਹਨਾਂ ਕਿਹਾ ਕਿ ਘਿਰਾਓ ਕਰਨ ਤੋਂ ਪਹਿਲਾਂ ਗੁਰਦੁਆਰਾ ਮੰਜੀ ਸਾਹਿਬ ਬੰਗਾ ਰੋਡ ਵਿਖੇ ਸਵੇਰੇ 10 ਵਜੇ ਇਕੱਠ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਅਸ਼ਵਨੀ ਜੋਸ਼ੀ, ਜਸਪਾਲ ਸਿੰਘ ਗਿੱਦਾ, ਸਤਨਾਮ ਸਿੰਘ ਸੁੱਜੋਂ, ਜਸਵਿੰਦਰ ਸਿੰਘ ਭੰਗਲ, ਬਲਜਿੰਦਰ ਸਿੰਘ, ਲਲਿਤ ਓਹਰੀ, ਸਤੀਸ਼ ਕੁਮਾਰ ਲਾਲ, ਸਤਨਾਮ ਸਿੰਘ ਗੁਲਾਟੀ, ਬਲਵੀਰ ਕੁਮਾਰ, ਗੁਰਮਿੰਦਰ ਸਿੰਘ ਬਡਵਾਲ, ਕੁਲਦੀਪ ਸਿੰਘ ਸੁੱਜੋਂ, ਜਰਨੈਲ ਸਿੰਘ ਖਾਲਸਾ, ਬਿੱਲਾ ਗੁੱਜਰ ਆਗੂਆਂ ਨੇ ਵੀ ਵਿਚਾਰ ਪੇਸ਼ ਕੀਤੇ।
ਕੈਪਸ਼ਨ : ਮੀਟਿੰਗ ਵਿੱਚ ਸ਼ਾਮਲ ਲੋਕ ਸੰਘਰਸ਼ ਮੰਚ ਦੇ ਆਗੂ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME