Sunday, 22 January 2023

ਪਾਵਰ ਪਲਾਂਟ ਦੀ ਸੁਆਹ ਛੇਤੀਂ ਬੰਦ ਕਰਾਉਣ ਦੇ ਰੌਂਅ ਵਿੱਚ ਹਨ ਸ਼ਹਿਰ ਵਾਸੀ

ਨਵਾਂਸ਼ਹਿਰ 22 ਜਨਵਰੀ : ਲੋਕ ਸੰਘਰਸ਼ ਮੰਚ ਦੇ ਆਗੂਆਂ ਵਲੋਂ 24 ਜਨਵਰੀ ਦੇ ਕੋਜੈਨਰੇਸ਼ਨ ਪਾਵਰ ਪਲਾਂਟ ਦੇ ਘਿਰਾਓ ਦੀ ਤਿਆਰੀ ਲਈ ਪਬਲਿਕ ਮਿਉਂਸਪਲ ਪਾਰਕ ਕੈਨਾਲ ਰੋਡ ਨਵਾਂਸ਼ਹਿਰ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਚ ਦੇ ਕਨਵੀਨਰ ਜਸਬੀਰ ਦੀਪ, ਪ੍ਰਿੰਸੀਪਲ ਜਸਪਾਲ ਸਿੰਘ ਗਿੱਦਾ, ਸਤਨਾਮ ਸਿੰਘ ਗੁਲਾਟੀ ਅਤੇ ਦੀਨੇਸ਼ ਕੁਮਾਰ ਨੇ ਕਿਹਾ ਪ੍ਰਸ਼ਾਸਨ ਅਤੇ ਪਾਵਰ ਪਲਾਂਟ ਦੇ ਪ੍ਰਬੰਧਕਾਂ ਵੱਲੋਂ ਪਾਵਰ ਪਲਾਂਟ ਦੀ ਸੁਆਹ ਬੰਦ ਕਰਨ ਲਈ ਅੱਗੇ ਤੋਂ ਅੱਗੇ ਤਾਰੀਖ਼ਾਂ ਦੇਕੇ ਸਮਾਂ ਲੰਘਾਇਆ ਜਾ ਰਿਹਾ ਹੈ। ਪ੍ਰਸ਼ਾਸਨ ਇਸ ਸਬੰਧੀ ਹੋਈਆਂ ਮੀਟਿੰਗਾਂ ਦੇ ਫੈਸਲੇ ਵੀ ਲਾਗੂ ਨਹੀਂ ਕਰਵਾ ਰਿਹਾ ਜਿਸ ਕਾਰਨ ਇਹ ਮੀਟਿੰਗਾਂ ਮਹਿਜ ਕਾਗਜ਼ੀ ਕਾਰਵਾਈ ਤੋਂ ਬਿਨਾਂ ਹੋਰ ਕੁਝ ਵੀ ਨਹੀਂ। ਉਹਨਾਂ ਕਿਹਾ ਕਿ ਸ਼ਹਿਰ ਵਾਸੀ ਗੱਲਾਂ ਨਹੀਂ ਰਿਜਲਟ ਚਾਹੁੰਦੇ ਹਨ,  ਜਿਸ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਕੈਪਟਨ : ਲੋਕ ਸੰਘਰਸ਼ ਮੰਚ ਦੇ ਆਗੂ ਸ਼ਹਿਰ ਵਾਸੀਆਂ ਨਾਲ ਮੀਟਿੰਗ ਕਰਦੇ ਹੋਏ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME