Thursday, 19 January 2023

ਪਾਵਰ ਪਲਾਂਟ ਦੇ ਘਿਰਾਓ ਵਿੱਚ ਹੋਣਗੇ ਸ਼ਾਮਲ ਦੁਰਗਾ ਪੁਰੀਏ ਤੇ ਕੁਲਾਮੀਏ ਵੀ

 ਨਵਾਂਸ਼ਹਿਰ 19 ਜਨਵਰੀ :- ਦੁਰਗਾ ਪੁਰ ਅਤੇ ਕੁਲਾਮ ਪਿੰਡਾਂ ਦੇ ਲੋਕ ਵੀ 24 ਜਨਵਰੀ ਨੂੰ ਕੀਤੇ ਜਾ ਰਹੇ ਕੋਜੈਨਰੇਸ਼ਨ ਪਾਵਰ ਪਲਾਂਟ ਦੇ ਘਿਰਾਓ ਵਿੱਚ ਹੁੰਮਹੁਮਾ ਕੇ ਪੁੱਜਣਗੇ। ਇਹ ਐਲਾਨ ਅੱਜ ਉਹਨਾਂ ਨੇ ਪੀਰ ਬਾਬਾ ਪੱਤਣਸ਼ਾਹ ਦੇ ਅਸਥਾਨ ਕੁਲਾਮ ਵਿਖੇ ਹੋਏ ਇਕੱਠ ਵਿੱਚ ਪਹੁੰਚੇ ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਦੇ ਆਗੂਆਂ ਨੂੰ ਯਕੀਨ ਦਿਵਾਉਂਦਿਆਂ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਮੰਚ ਦੇ ਕਨਵੀਨਰ ਜਸਬੀਰ ਦੀਪ , ਅਸ਼ਵਨੀ ਜੋਸ਼ੀ ਅਤੇ ਪਰਦੀਪ ਚਾਂਦਲਾ ਨੇ ਕਿਹਾ ਕਿ ਪਾਵਰ ਪਲਾਂਟ ਦੀ ਸੁਆਹ ਤੋਂ ਦੁਖੀ ਨਵਾਂਸ਼ਹਿਰ ਵਾਸੀਆਂ ਦੇ  ਨਾਲ ਲੱਗਦੇ ਪਿੰਡਾਂ ਦੇ ਲੋਕ ਵੀ ਭਾਰੀ ਗੁੱਸੇ ਵਿੱਚ ਹਨ।ਪਾਵਰ ਪਲਾਂਟ ਦਾ ਜਬਰਦਸਤ ਘਿਰਾਓ ਕੀਤਾ ਜਾਵੇਗਾ।ਇਸ ਮੌਕੇ ਬੂਟਾ ਸਿੰਘ ,ਸੁਖਬੀਰ ਸਿੰਘ, ਬਲਵੀਰ ਸਿੰਘ, ਗੁਰਜੀਤ ਸਿੰਘ, ਸਰਬਣ ਸਿੰਘ, ਜੀਤਾ ਸਿੰਘ ਨੇ ਵੀ ਸੰਬੋਧਨ ਕੀਤਾ।
 ਕੈਪਸ਼ਨ : ਬਾਬਾ ਪੱਤਣਸ਼ਾਹ ਦੇ ਅਸਥਾਨ ਉੱਤੇ ਮੀਟਿੰਗ ਵਿੱਚ ਸ਼ਾਮਲ ਆਗੂ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME