Sunday, 22 January 2023

24 ਜਨਵਰੀ ਨੂੰ ਪੰਡੋਰਾ ਮੁਹੱਲਾ ਦੀਆਂ ਬੀਬੀਆਂ ਵੀ ਕਰਨਗੀਆਂ ਪਾਵਰ ਪਲਾਂਟ ਦੇ ਘਿਰਾਓ ਵਿੱਚ ਸ਼ਮੂਲੀਅਤ-ਸੋਨੀਆਂ, ਸ਼ੈਲੀ

ਨਵਾਂਸ਼ਹਿਰ 22 ਜਨਵਰੀ : ਲੋਕ ਸੰਘਰਸ਼ ਮੰਚ ਦੇ ਸੱਦੇ ਉੱਤੇ ਨਵਾਂਸ਼ਹਿਰ ਵਾਸੀਆਂ ਵੱਲੋਂ 24 ਜਨਵਰੀ ਨੂੰ ਕੀਤੇ ਜਾ ਰਹੇ ਕੋਜੈਨਰੇਸ਼ਨ ਪਲਾਂਟ ਦੇ ਘਿਰਾਓ ਵਿੱਚ ਪੰਡੋਰਾ ਮੁਹੱਲਾ ਦੀਆਂ ਬੀਬੀਆਂ ਭਰਵੀਂ ਸ਼ਮੂਲੀਅਤ ਕਰਨਗੀਆਂ। ਇਹ ਵਿਚਾਰ ਇਸਤਰੀ ਆਗੂਆਂ ਸੋਨੀਆਂ ਅਤੇ ਸ਼ੈਲੀ ਨੇ ਇਸਤਰੀਆਂ ਦੀ ਮੀਟਿੰਗ ਕਰਨ ਉਪਰੰਤ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਪਾਵਰ ਪਲਾਂਟ ਦੀ ਉੱਡ ਰਹੀ ਸੁਆਹ ਤੋਂ ਇਸਤਰੀਆਂ ਬਹੁਤ ਪ੍ਰੇਸ਼ਾਨ ਹਨ। ਉਹ  ਕੱਪੜੇ  ਧੋਕੇ ਬਾਹਰ ਸੁੱਕਣੇ ਨਹੀਂ ਪਾ ਸਕਦੀਆਂ।ਉਹਨਾਂ ਨੂੰ ਡਿੱਗਦੀ ਸੁਆਹ ਕਾਰਨ ਘਰਾਂ ਦੀ ਵਾਰ ਵਾਰ ਸਫਾਈ ਕਰਨੀ ਪੈਂਦੀ ਹੈ। ਉਹਨਾਂ ਨਵਾਂਸ਼ਹਿਰ ਦੀਆਂ ਔਰਤਾਂ ਨੂੰ ਬੇਨਤੀ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ 24 ਜਨਵਰੀ ਨੂੰ ਸਵੇਰੇ ਠੀਕ 10 ਵਜੇ ਗੁਰਦੁਆਰਾ ਮੰਜੀ ਸਾਹਿਬ ਬੰਗਾ ਰੋਡ ਵਿਖੇ ਪਹੁੰਚਣ ਤਾਂਕਿ 11 ਵਜੇ ਪਾਵਰ ਪਲਾਂਟ ਦਾ ਘਿਰਾਓ ਕੀਤਾ ਜਾ ਸਕੇ।
ਕੈਪਸ਼ਨ : ਪੰਡੋਰਾ ਮੁਹੱਲਾ ਨਵਾਂਸ਼ਹਿਰ ਦੀਆਂ ਔਰਤਾਂ ਪਾਵਰ ਪਲਾਂਟ ਦੇ ਘਿਰਾਓ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਦੀਆਂ ਹੋਈਆਂ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME