Sunday, 15 January 2023

24 ਜਨਵਰੀ ਨੂੰ ਸ਼ਹਿਰ ਵਾਸੀ ਕਰਨਗੇ ਪਾਵਰ ਪਲਾਂਟ ਦਾ ਘਿਰਾਓ

ਸੁਆਹ ਬੰਦ ਨਾ ਹੋਣ ਕਾਰਨ ਲੋਕ ਸੰਘਰਸ਼ ਮੰਚ ਨੇ ਲਿਆ ਮੀਟਿੰਗ ਕਰਕੇ ਫੈਸਲਾ
 ਨਵਾਂਸ਼ਹਿਰ 15 ਜਨਵਰੀ:-  ਨਵਾਂਸ਼ਹਿਰ ਦੇ ਕੋ-ਜਨਰੇਸ਼ਨ ਪਲਾਂਟ ਚੋਂ ਨਿਕਲਕੇ ਨਵਾਂਸ਼ਹਿਰ ਉੱਤੇ ਡਿੱਗ ਰਹੀ ਸੁਆਹ ਨੂੰ ਬੰਦ ਕਰਾਉਣ ਲਈ ਪ੍ਰਸ਼ਾਸਨ ਦੀ ਢਿੱਲ ਮੱਠ ਅਤੇ ਪਾਵਰ ਪਲਾਂਟ ਦੇ ਪ੍ਰਬੰਧਕਾਂ ਵੱਲੋਂ ਝੂਠ ਤੁਫਾਨ ਮਾਰੇ ਜਾਣ ਦੇ ਵਿਰੋਧ ਵਿੱਚ ਸ਼ਹਿਰ ਵਾਸੀ 24 ਜਨਵਰੀ ਨੂੰ 11 ਵਜੇ ਪਾਵਰ ਪਲਾਂਟ ਦਾ ਘਿਰਾਓ ਕਰਨਗੇ।ਇਸਤੋਂ ਪਹਿਲਾਂ 10 ਵਜੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਇਕੱਠ ਕੀਤਾ ਜਾਵੇਗਾ।ਇਹ ਫੈਸਲਾ ਅੱਜ ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਵਿਖੇ ਸ਼ਹਿਰ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਤੇ ਅਧਾਰਿਤ ਕੋ-ਆਰਡੀਨੇਸ਼ਨ 'ਲੋਕ ਸੰਘਰਸ਼ ਮੰਚ ਨਵਾਂਸ਼ਹਿਰ ' ਦੀ ਹੋਈ ਮੀਟਿੰਗ ਵਿੱਚ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕ ਸੰਘਰਸ਼ ਮੰਚ ਦੇ ਕਨਵੀਨਰ ਜਸਬੀਰ ਦੀਪ ਨੇ ਦੱਸਿਆ ਕਿ ਪਾਵਰ ਪਲਾਂਟ(ਕੋ-ਜਨਰੇਸ਼ਨ ਪਲਾਂਟ)ਦੀ ਸੁਆਹ ਦਾ ਸ਼ਹਿਰ ਵਾਸੀਆਂ ਉੱਤੇ ਡਿੱਗਣਾ ਲਗਾਤਾਰ ਜਾਰੀ ਹੈ।ਇਹ ਸੁਆਹ ਦਸੰਬਰ 2022 ਤੋਂ ਡਿੱਗ ਰਹੀ ਹੈ।ਇਸਨੂੰ ਰੋਕਣ ਦੀ ਮੰਗ ਨੂੰ ਲੈਕੇ ਸਭ ਤੋਂ ਪਹਿਲਾਂ ਸ਼ਹਿਰ ਵਾਸੀਆਂ ਨੇ 20 ਦਸੰਬਰ ਨੂੰ ਡਿਪਟੀ ਕਮਿਸ਼ਨਰ ਨੂੰ ਮਿਲਕੇ ਲਿਖਤੀ ਮੰਗ ਪੱਤਰ ਦਿੱਤਾ ਸੀ ਅਤੇ ਪਾਵਰ ਪਲਾਂਟ ਦੇ ਪ੍ਰਬੰਧਕਾਂ ਨੂੰ ਵੀ ਮਿਲੇ ਸਨ।31 ਦਸੰਬਰ ਨੂੰ ਸ਼ਹਿਰ ਵਾਸੀਆਂ ਨੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਵੱਡਾ ਇਕੱਠ ਕਰਕੇ ਲੋਕ ਸੰਘਰਸ਼ ਮੰਚ ਬਣਾਇਆ ਜਿਸਦੀ ਅਗਵਾਈ ਵਿੱਚ 9 ਜਨਵਰੀ ਨੂੰ ਦੋ ਘੰਟੇ ਲਈ ਨਵਾਂਸ਼ਹਿਰ ਬੰਦ ਕਰਕੇ ਡੀ.ਸੀ ਦਫਤਰ ਤੱਕ ਪ੍ਰਭਾਵਸ਼ਾਲੀ ਮੁਜਾਹਰਾ ਕਰਕੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ। ਪ੍ਰਸ਼ਾਸਨ ਨੇ ਬਿਆਨਬਾਜੀ ਤੋਂ ਬਿਨਾਂ ਕੋਈ ਠੋਸ ਰਿਜਲਟ ਨਹੀਂ ਦਿੱਤਾ।ਪਾਵਰ ਪਲਾਂਟ ਦੇ ਪ੍ਰਬੰਧਕਾਂ ਨੇ ਵਾਰ ਵਾਰ ਝੂਠ ਮਾਰਿਆ।ਪ੍ਰਸ਼ਾਸਨ ਨੇ ਇਹ ਸਮੱਸਿਆ ਹਲ ਕਰ ਦੇਣ ਲਈ ਵਾਰ ਵਾਰ ਤਰੀਖਾਂ ਅੱਗੇ ਪਾਈਆਂ।ਜਿਸਤੋਂ ਸ਼ਹਿਰ ਵਾਸੀ ਸਮਝਦੇ ਹਨ ਕਿ ਪ੍ਰਸ਼ਾਸਨ ਕੋਈ ਠੋਸ ਕਾਰਵਾਈ ਨਾ ਕਰਕੇ ਪਾਵਰ ਪਲਾਂਟ ਦੇ ਪ੍ਰਬੰਧਕਾਂ ਦੇ ਹੱਕ ਵਿੱਚ ਭੁਗਤ ਰਿਹਾ ਹੈ ਅਤੇ ਸਮਾਂ ਲੰਘਾਕੇ ਸ਼ਹਿਰ ਵਾਸੀਆਂ ਨਾਲ ਖੇਡ ਖੇਡ ਰਿਹਾ ਹੈ। ਇਸ ਸੁਆਹ ਕਾਰਨ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ਉੱਤੇ ਹੈ ਕਿਉਂਕਿ ਇਹ ਸੁਆਹ ਲੋਕਾਂ ਦੀਆਂ ਅੱਖਾਂ ਜਖਮੀਂ ਕਰ ਰਹੀ ਹੈ,ਸਾਹ ਰਾਹੀਂ ਅੰਦਰ ਜਾਕੇ ਭਿਆਨਕ ਬਿਮਾਰੀਆਂ ਪੈਦਾ ਕਰ ਰਹੀ ਹੈ,ਗੱਡੀਆਂ,ਘਰਾਂ, ਦੁਕਾਨਾਂ, ਦਫਤਰਾਂ ਅਤੇ ਸੜਕਾਂ ਉੱਤੇ ਲਗਾਤਾਰ ਗੰਦ ਪਾ ਰਹੀ ਹੈ।ਕੋਈ ਵਿਅਕਤੀ ਆਪਣੇ ਵਿਹੜੇ ਜਾਂ ਬਰਾਂਡੇ ਵਿਚ ਬੈਠੇ ਨਾ ਚਾਹ ਪੀ ਸਕਦਾ ਹੈ ਅਤੇ ਨਾ ਰੋਟੀ ਖਾ ਸਕਦਾ ਹੈ।ਲੋਕ ਕੱਪੜੇ ਧੋ ਕੇ ਬਾਹਰ ਸੁੱਕਣੇ ਨਹੀਂ ਪਾ ਸਕਦੇ।ਜਸਬੀਰ ਦੀਪ ਨੇ ਕਿਹਾ ਕਿ ਇਹ ਸੁਆਹ ਸ਼ਹਿਰ ਦੇ ਨਾਲ ਲੱਗਦੇ ਕਈ ਪਿੰਡਾਂ ਉੱਤੇ ਵੀ ਡਿੱਗ ਰਹੀ ਹੈ ਸੁਆਹ ਦਾ ਇਹ ਮਸਲਾ50 ਹਜਾਰ ਮਨੁੱਖੀ ਆਬਾਦੀ ਨਾਲ ਜੁੜਿਆ ਹੋਇਆ ਹੈ। ਇਸ ਲਈ ਪਾਵਰ ਪਲਾਂਟ ਦੇ ਘਿਰਾਓ ਵਿਚ ਇਹਨਾਂ ਪਿੰਡਾਂ ਦੇ ਲੋਕ ਵੀ ਭਰਵੀਂ ਸ਼ਮੂਲੀਅਤ ਕਰਨਗੇ।ਉਹਨਾਂ ਨੇ ਸੁਆਹ ਤੋਂ ਪੀੜਤ ਲੋਕਾਂ ਨੂੰ 24 ਜਨਵਰੀ ਨੂੰ ਸਵੇਰੇ 10 ਵਜੇ ਗੁਰਦੁਆਰਾ ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ।
       ਅੱਜ ਦੀ ਮੀਟਿੰਗ ਨੂੰ ਜਸਬੀਰ ਦੀਪ, ਪ੍ਰਵੀਨ ਭਾਟੀਆ ਐਮ.ਸੀ,ਪਰਮ ਸਿੰਘ ਖਾਲਸਾ ਐਮ.ਸੀ, ਸੁਤੰਤਰ ਕੁਮਾਰ, ਵਿਵੇਕ ਮਾਰਕੰਡਾ, ਕੁਲਦੀਪ ਸਿੰਘ ਸੁੱਜੋਂ,ਪ੍ਰਿੰਸੀਪਲ ਬਿਕਰਮਜੀਤ ਸਿੰਘ, ਕੁਲਵਿੰਦਰ ਵੜੈਚ, ਅਸ਼ਵਨੀ ਜੋਸ਼ੀ, ਲਲਿਤ ਓਹਰੀ, ਸਤੀਸ਼ ਕੁਮਾਰ, ਸੋਹਣ ਸਿੰਘ ਸਲੇਮਪੁਰੀ ,ਜਸਪਾਲ ਸਿੰਘ ਗਿੱਦਾ,ਇਕਬਾਲ ਸਿੰਘ ਚੀਮਾ, ਜਰਨੈਲ ਸਿੰਘ ਖਾਲਸਾ ਅਤੇ ਹਰਬੰਸ ਕੌਰ ਨੇ ਸੰਬੋਧਨ ਕੀਤਾ। ਇਸ ਮੀਟਿੰਗ ਵਿਚ ਹੋਰ ਵੱਖ  ਵੱਖ ਜਥੇਬੰਦੀਆਂ ਦੇ ਆਗੂ ਡਾਕਟਰ ਗੁਰਮਿੰਦਰ ਸਿੰਘ ਬਡਵਾਲ, ਕਪਿਲ ਦੇਵ ਭਾਰਦਵਾਜ, ਸਾਬਕਾ ਐਮ.ਸੀ ਜਸਵਿੰਦਰ ਸਿੰਘ ਜੱਸੀ, ਪ੍ਰੋਫੈਸਰ ਦਿਲਬਾਗ ਸਿੰਘ, ਭੁਪਿੰਦਰਪਾਲ ਸਿੰਘ, ਬਲਵੀਰ ਕੁਮਾਰ,ਸੁਭਾਸ਼ ਅਰੋੜਾ, ਬਿੱਲਾ ਗੁੱਜਰ,ਬਲਜੀਤ ਸਿੰਘ ਧਰਮਕੋਟ, ਕਿਰਨਜੀਤ, ਮਜਿੰਦਰ ਕੌਰ,ਬਲਵਿੰਦਰ ਕੌਰ, ਸਤਨਾਮ ਸਿੰਘ ਗੁਲਾਟੀ,ਹਰੇ ਰਾਮ ਸਿੰਘ  ਵੀ ਮੌਜੂਦ ਸਨ।
ਕੈਪਸ਼ਨ : ਮੀਟਿੰਗ ਵਿਚ ਸ਼ਾਮਲ ਲੋਕ ਸੰਘਰਸ਼ ਮੰਚ ਦੇ ਆਗੂ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME