ਨਵਾਂਸ਼ਹਿਰ, 10 ਜਨਵਰੀ : ਜ਼ਿਲ੍ਹੇ 'ਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਹੇ ਦਵਿੰਦਰ ਕੁਮਾਰ ਨੇ ਅੱਜ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਾ ਅਹੁੁਦਾ ਸੰਭਾਲ ਲਿਆ। ਉਨ੍ਹਾਂ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਵੱਲੋਂ ਇਸ ਖਾਲੀ ਪਈ ਅਸਾਮੀ ਦਾ ਵਾਧੂ ਚਾਰਜ ਦੇਣ ਦੇ ਲੰਘੇ ਸੋਮਵਾਰ ਆਦੇਸ਼ ਜਾਰੀ ਹੋਏ ਸਨ। ਇਹ ਅਹੁਦਾ ਪਹਿਲੇ ਏ ਡੀ ਸੀ (ਪੇਂਡੂ ਵਿਕਾਸ) ਅਮਰਦੀਪ ਸਿੰਘ ਬੈਂਸ ਦੇ ਬੀਤੀ 31 ਦਸੰਬਰ ਨੂੰ ਸੇਵਾ ਮੁਕਤੀ ਬਾਅਦ ਖਾਲੀ ਹੋਇਆ ਸੀ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਜੋਂ ਅੱਜ ਅਹੁਦਾ ਸੰਭਾਲਣ ਵੇਲੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ 'ਚ ਰਾਜਵਿੰਦਰ ਕੌਰ ਨਵਾਂਸ਼ਹਿਰ, ਗੁਰਪ੍ਰੀਤ ਸਿੰਘ ਸੜੋਆ, ਜਗਤਾਰ ਸਿੰਘ ਬਲਾਚੌਰ, ਹੇਮਰਾਜ ਔੜ ਅਤੇ ਰਣਜੀਤ ਸਿੰਘ ਖਟਰਾ ਬੰਗਾ ਤੋਂ ਇਲਾਵਾ ਸਥਾਨਕ ਡੀ ਡੀ ਪੀ ਓ ਤੇ ਏ ਡੀ ਸੀ ਦਫ਼ਤਰ ਦਾ ਸਟਾਫ਼ ਵੀ ਮੌਜੂਦ ਸੀ। ਸ੍ਰੀ ਦਵਿੰਦਰ ਕੁਮਾਰ 1995 'ਚ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ 'ਚ ਬਤੌਰ ਸੋਸ਼ਲ ਐਜੂਕੇਸ਼ਨ ਤੇ ਪੰਚਾਇਤ ਅਫ਼ਸਰ ਵਜੋ ਆਏ ਸਨ। ਉਪਰੰਤ 2001 ਵਿੱਚ ਤਰੱਕੀ ਹਾਸਲ ਕਰਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਬਣੇ ਅਤੇ ਦਸੰਬਰ 2017 ਵਿੱਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਵਜੋਂ ਪਦਉੰਨਤ ਹੋਏ।
ਉਨ੍ਹਾਂ ਅਹੁਦਾ ਸੰਭਾਲ ਉਪਰੰਤ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜ਼ਿਲ੍ਹੇ ਦੇ ਪਿੰਡਾਂ 'ਚ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਮੁਕੰਮਲ ਕਰਵਾਉਣਾ, ਪਿੰਡਾਂ 'ਚ ਦਰਪੇਸ਼ ਸਾਂਝੀਆਂ ਵਿਕਾਸ ਮੁਸ਼ਕਿਲਾਂ ਨੂੰ ਹੱਲ ਕਰਨਾ ਅਤੇ ਉਨ੍ਹਾਂ ਦੀਆਂ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਫ਼ੀਲਡ ਦੌਰੇ ਕਰਨੇ ਦੇ ਏਜੰਡੇ 'ਚ ਸ਼ਾਮਿਲ ਹੋਣਗੇ।