Thursday, 12 January 2023

ਨਵਜੰਮੀਆਂ ਧੀਆਂ ਦਾ ਮਾਣ ਵਧਾਉਣ ਲਈ ਸਾਂਝੇ ਤੌਰ ਤੇ ਜਲਵਾਹਾ ਵਾਸੀਆਂ ਨੇ ਪਾਈ ਧੀਆਂ ਦੀ ਲੋਹੜੀ

ਨਵਾਂਸ਼ਹਿਰ 12 ਜਨਵਰੀ :-  ਪਿੰਡ ਜਲਵਾਹਾ ਵਿਖੇ ਸਮੂਹ ਨਗਰ ਨਿਵਾਸੀਆਂ ਵੱਲੋਂ ਪਿੰਡ ਦੀਆਂ ਸਾਰੀਆਂ ਨਵਜੰਮੀਆਂ ਧੀਆਂ ਦੀ ਲੋਹੜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਂਝੇ ਤੌਰ ਉੱਤੇ ਪਾਈ ਗਈ। ਇਸ ਮੌਕੇ ਸਤਨਾਮ ਸਿੰਘ ਜਲਵਾਹਾ ਸੂਬਾ ਉੱਪ ਪ੍ਰਧਾਨ ਅਤੇ ਬੁਲਾਰਾ ਪੰਜਾਬ ਆਮ ਆਦਮੀ ਪਾਰਟੀ ਵੱਲੋਂ ਵਿਸ਼ੇਸ਼ ਤੌਰ ਉੱਤੇ ਹਾਜ਼ਰੀ ਭਰੀ ਅਤੇ ਉਨ੍ਹਾਂ ਨੇ ਸਾਰੀਆਂ ਨਵਜੰਮੀਆਂ ਧੀਆਂ ਨੂੰ ਆਸ਼ੀਰਵਾਦ ਦਿੰਦਿਆਂ ਉਨ੍ਹਾਂ ਨੂੰ ਲੋਹੜੀ ਪਾਈ ਗਈ। ਪਿੰਡ ਜਲਵਾਹਾ ਵਿਖੇ ਹਰ ਸਾਲ ਪਿੰਡ ਦੀਆਂ ਸਾਰੀਆਂ ਧੀਆਂ ਦੀ ਲੋਹੜੀ ਗੁਰਦੁਆਰਾ ਸਾਹਿਬ ਵਿਖੇ ਸਾਂਝੇ ਤੌਰ ਉੱਤੇ ਪਾਕੇ ਇਲਾਕੇ ਨੂੰ ਇੱਕ ਨਰੋਆ ਅਤੇ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਤਨਾਮ ਸਿੰਘ ਜਲਵਾਹਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ ਅੱਜ ਪੁੱਤ ਅਤੇ ਧੀ ਨੂੰ ਬਰਾਬਰਤਾ ਦੇਣ ਲਈ ਲੋਕਾਂ ਦੀ ਸੋਚ ਨੂੰ ਬਦਲਣ ਦੀ ਲੋੜ ਹੈ ਉਥੇ ਧੀਆਂ ਨੂੰ ਬਣਦਾ ਮਾਣ ਸਤਿਕਾਰ ਦੇਣਾ ਵੀ ਸਮਾਜ ਦੀ ਜ਼ੁੰਮੇਵਾਰੀ ਹੈ । ਇਸ ਮੌਕੇ ਪਿੰਡ ਦੇ ਐਨ ਆਰ ਆਈ ਸ ਬਖਸ਼ੀਸ਼ ਸਿੰਘ ਸੈਣੀ ਜੀ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਅਤੇ ਸਮੂਹ ਪਿੰਡ ਵਾਸੀਆਂ ਲਈ ਚਾਹ ਪਕੌੜਿਆਂ ਦਾ ਅਤੇ ਪ੍ਰਸ਼ਾਦੇ ਦਾ ਲੰਗਰ ਲਗਾਇਆ ਗਿਆ। ਧੀਆਂ ਨੂੰ ਲੋਹੜੀ ਵੰਡਣ ਉਪਰੰਤ ਸਮੂਹ ਸੰਗਤਾਂ ਨੂੰ ਲੰਗਰ ਛਕਾਇਆ ਗਿਆ ਅਤੇ ਮੂੰਗਫਲੀ ਤੇ ਰਿਊੜੀਆਂ ਵੰਡੀਆਂ ਗਈਆਂ। ਇਸ ਮੌਕੇ ਸ ਮਹਿੰਦਰ ਪਾਲ ਸਿੰਘ, ਸਾਬਕਾ ਸਰਪੰਚ ਨਿਰਮਲ ਸਿੰਘ, ਜਸਵਿੰਦਰ ਸਿੰਘ ਲਾਡੀ, ਸ ਬਖਸ਼ੀਸ਼ ਸਿੰਘ ਜਲਵਾਹਾ,ਪੰਚ ਚਾਂਦ ਰਾਣੀ , ਪੰਚ ਆਸ਼ਾ ਰਾਣੀ, ਸੁਖਵਿੰਦਰ ਸਿੰਘ ਸੋਨੂੰ, ਪਰਮਜੀਤ ਰਾਮ ਪੰਚ ਆਦਿ ਮੋਹਤਬਰ ਵਿਅਕਤੀਆਂ ਨੇ ਨਵਜੰਮੀਆਂ ਧੀਆਂ ਦੀ ਲੋਹੜੀ ਸਾਂਝੇ ਤੌਰ ਉੱਤੇ ਪਾਈ ਗਈ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME