Monday, 23 January 2023

ਨਵਾਂਸ਼ਹਿਰ ਦੀਆਂ ਔਰਤਾਂ ਨੇ ਝਾੜੂ ਹੱਥਾਂ ਵਿੱਚ ਫੜਕੇ ਪਾਵਰ ਪਲਾਂਟ ਦੀ ਸੁਆਹ ਵਿਰੁੱਧ ਰੋਸ ਪ੍ਰਗਟਾਇਆ

ਨਵਾਂਸ਼ਹਿਰ 23 ਜਨਵਰੀ :-  ਮੁਹੱਲਾ ਸ਼ਿਵ ਨਗਰ ਰੇਲਵੇ ਰੋਡ ਨਵਾਂਸ਼ਹਿਰ ਦੀਆਂ ਔਰਤਾਂ ਨੇ ਇਸਤਰੀ ਆਗੂ ਰਜਨੀ ਕੰਡਾ ਦੀ ਅਗਵਾਈ ਵਿੱਚ ਝਾੜੂ ਹੱਥਾਂ ਵਿੱਚ ਫੜਕੇ ਪਾਵਰ ਪਲਾਂਟ ਦੀ ਸ਼ਹਿਰ ਉੱਤੇ ਡਿੱਗਦੀ ਸੁਆਹ ਬੰਦ ਕਰਨ ਦੀ ਮੰਗ ਕੀਤੀ।ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਰਜਨੀ ਕੰਡਾ ਨੇ ਕਿਹਾ ਕਿ ਇਸ ਸੁਆਹ ਤੋਂ ਸ਼ਹਿਰ  ਦੀਆਂ ਔਰਤਾਂ ਡਾਢੀਆਂ ਪ੍ਰੇਸ਼ਾਨ ਹਨ।ਕੱਪੜੇ ਧੋਕੇ ਬਾਹਰ ਸੁੱਕਣੇ ਨਹੀਂ ਪਾ ਸਕਦੀਆਂ, ਘਰਾਂ ਦੀ ਸਫਾਈ ਲਈ ਵਾਰ ਵਾਰ ਝਾੜੂ ਪੋਚਾ ਲਾਣਾ ਪੈਂਦਾ ਹੈ। ਅੱਖਾਂ ਵਿੱਚ ਸੁਆਹ ਪੈਕੇ ਅੱਖਾਂ ਖਰਾਬ ਕਰ ਰਹੀ ਹੈ। ਉਹਨਾਂ ਕਿਹਾ ਕਿ 24 ਜਨਵਰੀ ਨੂੰ ਕੀਤੇ ਜਾ ਰਹੇ ਪਾਵਰ ਪਲਾਂਟ ਦੇ ਘਿਰਾਓ ਵਿੱਚ ਔਰਤਾਂ ਹੁੰਮਹੁਮਾ ਕੇ ਪੁੱਜਣਗੀਆਂ।
ਕੈਪਸ਼ਨ : ਪਾਵਰ ਪਲਾਂਟ ਦੀ ਸੁਆਹ ਵਿਰੁੱਧ ਰੋਸ ਪ੍ਰਗਟਾਉਂਦੀਆਂ ਔਰਤਾਂ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME