Monday, 23 January 2023

ਪਾਵਰ ਪਲਾਂਟ ਦੇ ਘਿਰਾਓ ਲਈ ਆਗੂਆਂ ਵੱਲੋਂ ਘਰ ਘਰ ਪਹੁੰਚ

ਨਵਾਂਸ਼ਹਿਰ 23 ਜਨਵਰੀ :-  24 ਜਨਵਰੀ ਨੂੰ ਨਵਾਂਸ਼ਹਿਰ ਵਾਸੀਆਂ ਵੱਲੋਂ ਕੀਤੇ ਜਾ ਰਹੇ ਕੋਜੈਨਰੇਸ਼ਨ ਪਾਵਰ ਪਲਾਂਟ ਦੇ ਘਿਰਾਓ ਲਈ ਲੋਕ ਸੰਘਰਸ਼ ਮੰਚ ਦੇ ਆਗੂ ਇਸਦੀ ਤਿਆਰੀ ਲਈ ਘਰ ਘਰ ਪਹੁੰਚ ਕਰ ਰਹੇ ਹਨ। ਮੰਚ ਦੇ ਆਗੂਆਂ ਨੇ ਬੱਕਰ ਖਾਨਾ ਰੋਡ, ਨਵੀਂ ਅਬਾਦੀ, ਰਵਿਦਾਸ ਨਗਰ , ਗੜਸ਼ੰਕਰ ਰੋਡ ਵਿਖੇ ਘਰ ਘਰ ਪਹੁੰਚ ਕਰਕੇ ਲੋਕਾਂ ਨੂੰ ਇਸ ਘਿਰਾਓ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਘਰ ਘਰ ਪਹੁੰਚ ਕਰਨ ਵਾਲਿਆਂ ਵਿਚ ਪ੍ਰੋ.ਦਿਲਬਾਗ ਸਿੰਘ, ਸਤੀਸ਼ ਕੁਮਾਰ, ਬਲਵੀਰ ਕੁਮਾਰ, ਵਿੱਕੀ ਗਿੱਲ, ਨਿੱਕੂ ਰਾਮ ਜਨਾਗਲ ਮੰਚ ਆਗੂ ਸ਼ਾਮਲ ਸਨ। 
ਕੈਪਸ਼ਨ : ਘਰ ਘਰ ਜਾਕੇ ਪਾਵਰ ਪਲਾਂਟ ਦੇ ਘਿਰਾਓ ਲਈ ਪ੍ਰੇਰਿਤ ਕਰਦੇ ਹੋਏ ਮੰਚ ਦੇ ਆਗੂ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME