ਸੁਆਹ ਦੇ ਮੁੱਦੇ ਦੇ ਹੱਲ ਹੋਣ ਤੱਕ ਕੋ-ਜਨਰੇਸ਼ਨ ਪਲਾਂਟ ਨੂੰ ਪੰਜਵੇਂ ਹਿੱਸੇ ਦੀ ਸਮਰੱਥਾ 'ਤੇ ਚਲਾਓ-ਡੀ ਸੀ ਰੰਧਾਵਾ ਦੀ ਪਾਵਰ ਪਲਾਂਟ ਪ੍ਰਬੰਧਕਾਂ ਨੂੰ ਦੋ-ਟੁੱਕ
ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਅਗਲੀ ਕਾਰਵਾਈ ਦਾ ਫੈਸਲਾ ਕਰਨ ਲਈ 6 ਫਰਵਰੀ ਨੂੰ ਪਾਵਰ ਪਲਾਂਟ ਪ੍ਰਬੰਧਕ ਤਲਬ
15 ਤੋਂ 17 ਫਰਵਰੀ ਤੱਕ ਈ ਐਸ ਪੀ ਅਤੇ ਵੈੱਟ ਸਕ੍ਰਬਰ ਨੂੰ ਬਦਲਣ ਤੇ ਮੁਰੰਮਤ ਲਈ ਖੰਡ ਮਿੱਲ ਬੰਦ ਰੱਖਣ ਨੂੰ ਮਨਜੂਰੀ
ਨਵਾਂਸ਼ਹਿਰ, 17 ਜਨਵਰੀ : ਸਥਾਨਕ ਸਹਿਕਾਰੀ ਖੰਡ ਮਿੱਲ ਦੇ ਕੋ-ਜਨਰੇਸ਼ਨ ਪਲਾਂਟ ਵਿੱਚੋਂ ਸੁਆਹ ਨਿਕਲਣ ਦੇ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦਿਆਂ ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਸਮੱਸਿਆ ਦੇ ਪੱਕੇ ਤੌਰ 'ਤੇ ਹੱਲ ਹੋਣ ਤੱਕ ਪਾਵਰ ਪਲਾਂਟ ਨੂੰ 1/5 ਦੀ ਘੱਟ ਸਮਰੱਥਾ 'ਤੇ ਚਲਾਉਣ ਦੇ ਹੁਕਮ ਦਿੱਤੇ ਹਨ। ਇਹ ਪਲਾਂਟ ਕੁੱਲ 12 ਮੈਗਾਵਾਟ ਸਮਰੱਥਾ ਦਾ ਹੈ, ਜਿਸ ਵਿੱਚੋਂ ਢਾਈ ਤੋਂ ਤਿੰਨ ਮੈਗਾਵਾਟ ਬਿਜਲੀ ਖੰਡ ਮਿੱਲ ਨੂੰ ਤੇ ਬਾਕੀ ਦੀ ਪਾਵਰਕਾਮ ਨੂੰ ਬਰਾਮਦ ਕੀਤੀ ਜਾਂਦੀ ਹੈ। ਪਾਵਰ ਪਲਾਂਟ ਤੋਂ ਨਿਕਲਣ ਵਾਲੀ ਸੁਆਹ ਦੀ ਮੌਜੂਦਾ ਸਮੱਸਿਆ ਦੇ ਹੱਲ ਲਈ ਨਵਾਂਸ਼ਹਿਰ ਦੇ ਵਿਧਾਇਕ ਡਾ. ਨਛੱਤਰ ਪਾਲ, ਐਸ.ਐਸ.ਪੀ ਭਾਗੀਰਥ ਸਿੰਘ ਮੀਣਾ ਅਤੇ ਸ਼ਹਿਰ ਵਾਸੀਆਂ ਸਮੇਤ ਹੋਰ ਸਬੰਧਤ ਧਿਰਾਂ ਦੀ ਹਾਜ਼ਰੀ ਵਿੱਚ ਸੱਦੀ ਗਈ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਪਾਵਰ ਪਲਾਂਟ 'ਚੋਂ ਪ੍ਰਦੂਸ਼ਣ ਪੈਦਾ ਕਰਨ ਵਾਲੇ ਕਣਾਂ ਦੇ ਜ਼ਿਆਦਾ ਨਿਕਾਸ ਕਾਰਨ ਸਿਹਤ ਸਮੱਸਿਆ ਤੇ ਹੋਰ ਉਲੰਘਣਾਵਾਂ ਤੇ ਅਗਲੇਰੀ ਕਰਵਾਈ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 6 ਫਰਵਰੀ ਨੂੰ ਖੁਦ ਫੈਸਲਾ ਲਵੇਗਾ, ਜਿਸ ਦਿਨ ਪਾਵਰ ਪਲਾਂਟ ਪ੍ਰਬੰਧਕਾਂ ਨੂੰ ਤਲਬ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਈ ਐਸ ਪੀ ਅਤੇ ਵੈੱਟ ਸਕਰਬਰ ਦੀ ਮੁਰੰਮਤ ਅਤੇ ਬਦਲੀ ਦੇ ਕਾਰਜਕ੍ਰਮ ਅਨੁਸਾਰ ਸਹਿਕਾਰੀ ਖੰਡ ਮਿੱਲ ਲਈ 15 ਤੋਂ 17 ਫਰਵਰੀ ਤੱਕ ਤਿੰਨ ਦਿਨਾਂ ਦੇ ਗੰਨਾ ਪਿੜਾਈ ਅਪ੍ਰੇਸ਼ਨ ਨੂੰ ਬੰਦ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਖੰਡ ਮਿੱਲ ਅਧਿਕਾਰੀਆਂ ਨੂੰ ਗੰਨੇ ਦੀ ਰੋਜ਼ਾਨਾ ਪਿੜਾਈ ਸਮਰੱਥਾ 27000 ਕੁਇੰਟਲ ਪ੍ਰਤੀ ਦਿਨ ਤੋਂ ਘਟਾ ਕੇ 25000 ਕੁਇੰਟਲ ਪ੍ਰਤੀ ਦਿਨ ਕਰਨ ਦੇ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਰੰਧਾਵਾ ਨੇ ਕਿਹਾ ਕਿ ਪਾਵਰ ਪਲਾਂਟ ਅਤੇ ਖੰਡ ਮਿੱਲ, ਦੋਵਾਂ ਦੀ ਸਮਰੱਥਾ ਘਟਾਉਣ ਨਾਲ ਪਾਵਰ ਪਲਾਂਟ ਤੋਂ ਨਿਕਲ ਰਹੀ ਸੁਆਹ ਦੀ ਮਾਤਰਾ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਇਸੇ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਐਸ.ਡੀ.ਐਮ ਨਵਾਂਸ਼ਹਿਰ ਮੇਜਰ ਸ਼ਿਵਰਾਜ ਸਿੰਘ ਬੱਲ ਨੂੰ ਲੁਧਿਆਣਾ ਦੇ ਬੁੱਢੇਵਾਲ ਅਤੇ ਰੂਪਨਗਰ ਜ਼ਿਲ੍ਹੇ ਦੇ ਮੋਰਿੰਡਾ ਵਿਖੇ ਕੰਮ ਕਰ ਰਹੀਆਂ ਸਹਿਕਾਰੀ ਖੇਤਰ ਦੀਆਂ ਹੋਰ ਖੰਡ ਮਿੱਲਾਂ ਨੂੰ ਗੰਨੇ ਦੀ ਸਪਲਾਈ ਕਰਨ ਲਈ ਸ਼ੂਗਰਫੈੱਡ ਨਾਲ ਤਾਲਮੇਲ ਕਰਨ ਲਈ ਕਿਹਾ ਤਾਂ ਜੋ ਪਿੜਾਈ ਪ੍ਰਭਾਵਿਤ ਹੋਣ ਦੀ ਸਥਿਤੀ ਨੂੰ ਵੀ ਸੰਭਾਲਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਜੀ.ਐਮ. ਸ਼ੂਗਰ ਮਿੱਲ ਸੁਰਿੰਦਰ ਪਾਲ ਨੂੰ ਇਹ ਵੀ ਆਦੇਸ਼ ਦਿੱਤੇ ਕਿ ਭਵਿੱਖ ਵਿੱਚ ਪਾਵਰ ਪਲਾਂਟ ਦੇ ਫੇਲ੍ਹ ਹੋਣ ਦੀ ਸੂਰਤ ਵਿੱਚ ਮਿੱਲ ਦੇ ਬਾਇਲਰਾਂ ਨੂੰ ਸੁਤੰਤਰ ਤੌਰ 'ਤੇ ਚਲਾਉਣ ਲਈ ਲੋੜੀਂਦੀ ਮੁਰੰਮਤ ਕਰਵਾਈ ਜਾਵੇ। ਮੀਟਿੰਗ ਵਿੱਚ ਡੀ ਐਸ ਪੀ ਨਵਾਂਸ਼ਹਿਰ ਰਣਜੀਤ ਸਿੰਘ ਬਦੇਸ਼ਾਂ, ਸਹਾਇਕ ਸਿਵਲ ਰਜਨ ਡਾ. ਜਸਦੇਵ ਸਿੰਘ, ਕੋ-ਜਨਰੇਸ਼ਨ ਪਲਾਂਟ ਡਾਇਰੈਕਟਰ ਵਾਈ ਐਸ ਬੈਂਸ, ਪੀ ਪੀ ਸੀ ਬੀ ਅਤੇ ਪਾਵਰਕਾਮ ਦੇ ਕਾਰਜਕਾਰੀ ਇੰਜੀਨੀਅਰ, ਖੇਤੀਬਾੜੀ ਅਧਿਕਾਰੀ ਅਤੇ ਆਪ ਦੇ ਜ਼ਿਲ੍ਹਾ ਸਕੱਤਰ ਗਗਨ ਅਗਨੀਹੋਤਰੀ ਸਮੇਤ ਸ਼ਹਿਰ ਦੇ ਵਪਾਰੀ ਗੁਰਚਰਨ ਅਰੋੜਾ, ਪ੍ਰਵੀਨ ਭਾਟੀਆ, ਖੰਡ ਮਿੱਲ ਦੇ ਡਾਇਰੈਕਟਰ ਸੋਹਣ ਸਿੰਘ ਉੱਪਲ, ਹਰੀਪਾਲ ਸਿੰਘ, ਚਰਨਜੀਤ ਸਿੰਘ, ਮਹਿੰਦਰ ਸਿੰਘ ਲੰਗੜੋਆ, ਅਮਰਜੀਤ ਸਿੰਘ ਜਨਰਲ ਸਕੱਤਰ ਦੋਆਬਾ ਕਿਸਾਨ ਯੂਨੀਅਨ, ਪ੍ਰੇਮ ਚੰਦ ਰੱਕੜ ਅਤੇ ਹੋਰ ਲੋਕ ਹਾਜ਼ਰ ਸਨ।
ਫ਼ੋਟੋ ਕੈਪਸ਼ਨ: ਸਹਿਕਾਰੀ ਖੰਡ ਮਿੱਲ 'ਚ ਸਥਾਪਿਤ ਕੋ-ਜੈਨਰੇਸ਼ਨ ਪਲਾਂਟ ਤੋਂ ਆਉਂਦੀ ਰਾਖ ਦੇ ਮੱਦੇ ਦੇ ਹੱਲ ਲਈ ਮੰਗਲਵਾਰ ਨੂੰ ਡੀ ਸੀ ਦਫ਼ਤਰ ਹੋਈ ਮੀਟਿੰਗ 'ਚ ਵਿਧਾਇਕ ਡਾ. ਨਛੱਤਰ ਪਾਲ, ਡੀ ਸੀ ਐਨ ਪੀ ਐਸ ਰੰਧਾਵਾ ਤੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ ਦਿਖਾਈ ਦੇ ਰਹੇ ਹਨ।