ਤੈਅ ਮਿਤੀ ਤੋਂ ਬਾਅਦ ਪੰਜਾਬ ਰਾਜ ਭਾਸ਼ਾ ਐਕਟ ਤਹਿਤ ਹੋਵੇਗੀ ਕਾਰਵਾਈ
ਨਵਾਂਸ਼ਹਿਰ, 8 ਜਨਵਰੀ :- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਮੁੱਚੇ ਪੰਜਾਬ ’ਚ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਨੂੰ ਪਹਿਲ ਦੇਣ ਬਾਰੇ ਕੀਤੀਆਂ ਹਦਾਇਤਾਂ ਦੀ ਲੜੀ ’ਚ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹੇ ਦੇ ਸਮੂਹ ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆਂ ਨੂੰ 21 ਫ਼ਰਵਰੀ 2023 ਤੋਂ ਪਹਿਲਾਂ-ਪਹਿਲਾਂ ਆਪਣੇ ਸੂਚਨਾ ਬੋਰਡਾਂ ’ਤੇ ਗੁਰਮੁਖੀ ਲਿੱਪੀ ਨੂੰ ਪਹਿਲ ਦੇਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਪ੍ਰਮੁੱਖ ਸਕੱਤਰ, ਉਚੇਰੀ ਸਿਖਿਆ ਤੇ ਭਾਸ਼ਾ ਵਿਭਾਗ, ਸ੍ਰੀਮਤੀ ਜਸਪ੍ਰੀਤ ਤਲਵਾੜ ਵੱਲੋਂ ਇਸ ਸਬੰਧੀ ਜਾਰੀ ਆਦੇਸ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਮੂਹ ਸਰਕਾਰੀ, ਅਰਧ ਸਰਕਾਰੀ ਦਫ਼ਤਰ, ਵਿਭਾਗ, ਅਦਾਰੇ, ਸੰਸਥਾਂਵਾਂ, ਵਿਦਿਅਕ ਅਦਾਰੇ, ਬੋਰਡ, ਨਿਗਮਾਂ ਅਤੇ ਗੈਰ-ਸਰਕਾਰੀ ਸੰਸਥਾਂਵਾਂ, ਪਬਲਿਕ ਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਿਕ ਅਦਾਰਿਆਂ ਆਦਿ ਦੇ ਨਾਮ ਅਤੇ ਸੜ੍ਹਕਾਂ ਦੇ ਨਾਮ, ਨਾਮ ਪੱਟੀਆਂ, ਮੀਲ ਪੱਥਰ, ਸਾਈਨ ਬੋਰਡ ਲਿਖਣ ਸਮੇਂ ਸਭ ਤੋਂ ਪਹਿਲਾਂ ਉਪਰਲੇ ਪਾਸੇ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ’ਚ ਲਿਖੇ ਜਾਣ ਅਤੇ ਉਸ ਤੋਂ ਬਾਅਦ ਜੇਕਰ ਉੁਹ ਕਿਸੇ ਹੋਰ ਭਾਸ਼ਾ ’ਚ ਲਿਖਣਾ ਚਾਹੁੰਦੇ ਹਨ ਤਾਂ ਗੁਰਮੁਖੀ ਲਿੱਪੀ ਤੋਂ ਬਾਅਦ ਹੀ ਲਿਖਣ।
ਡਿਪਟੀ ਕਮਿਸ਼ਨਰ ਅਨੁਸਾਰ ਉਕਤ ਹੁਕਮਾਂ ਅਨੁਸਾਰ ਜੇਕਰ 21 ਫ਼ਰਵਰੀ, 2023 ਤੱਕ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਪੰਜਾਬ ਰਾਜ ਭਾਸ਼ਾ (ਤਰਮੀਮ) ਐਕਟ 2008 ਅਤੇ 2021 ਵਿੱਚ ਦਰਜ ਉਪਬੰਧਾਂ ਤਹਿਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...