Sunday, 12 March 2023

ਪਾਵਰ ਪਲਾਂਟ ਦੀ ਸੁਆਹ ਬਾਰੇ ਲੋਕ ਸੰਘਰਸ਼ ਮੰਚ 14 ਮਾਰਚ ਨੂੰ ਲਵੇਗਾ ਸਥਿਤੀ ਦਾ ਜਾਇਜ਼ਾ

 ਨਵਾਂਸ਼ਹਿਰ 12 ਮਾਰਚ :- ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵਿਚ ਸਰਾਇਆ ਇੰਡਸਟਰੀਜ਼ ਲਿਮ:ਦਾ ਚੱਲ ਰਿਹਾ ਕੋਜੈਨਰੇਸ਼ਨ ਪਾਵਰ ਪਲਾਂਟ ਦੀ ਸੁਆਹ ਨੂੰ ਬੰਦ ਕਰਾਉਣ ਲਈ ਅੱਜ ਲੋਕ ਸੰਘਰਸ਼ ਮੰਚ ਦੀ ਮੀਟਿੰਗ  ਗੁਰਦੁਆਰਾ ਮੰਜੀ ਸਾਹਿਬ , ਬੰਗਾ ਰੋਡ ਨਵਾਂਸ਼ਹਿਰ ਵਿਖੇ ਕੀਤੀ ਗਈ ਜਿਸ ਵਿੱਚ 14 ਮਾਰਚ ਨੂੰ ਪਾਵਰ ਪਲਾਂਟ ਦੀ ਸਥਿਤੀ ਦਾ ਮੌਕੇ ਉੱਤੇ ਜਾਕੇ ਜਾਇਜ਼ਾ ਲੈਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਮੰਚ ਦੇ ਡੇਢ ਦਰਜਨ ਦੇ ਕਰੀਬ ਆਗੂ ਸ਼ਾਮਲ ਹੋਏ । ਇਸ ਬਾਰੇ ਜਾਣਕਾਰੀ ਦਿੰਦਿਆਂ ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਦੇ ਕਨਵੀਨਰ ਜਸਬੀਰ ਦੀਪ ਨੇ ਦੱਸਿਆ ਕਿ ਮੰਚ ਦੀ ਮੀਟਿੰਗ ਵਿੱਚ ਜਰਨੈਲ ਸਿੰਘ ਖਾਲਸਾ, ਪ੍ਰੋ.ਦਿਲਬਾਗ ਸਿੰਘ, ਸਤੀਸ਼ ਕੁਮਾਰ ਲਾਲ, ਵਿੱਚ ਅਸ਼ਵਨੀ ਜੋਸ਼ੀ, ਪਰਵੀਨ ਭਾਟੀਆ ਐਮ.ਸੀ, ਸੁਤੰਤਰ ਕੁਮਾਰ, ਬਲਵੀਰ ਕੁਮਾਰ, ਸੁਭਾਸ਼ ਚੰਦ ਅਰੋੜਾ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਬਲਜਿੰਦਰ ਸਿੰਘ, ਕੁਲਦੀਪ ਸਿੰਘ ਦੌੜਕਾ, ਐਡਵੋਕੇਟ ਪਰਮਜੀਤ ਸਿੰਘ ਬਖਸ਼ੀ ਪ੍ਰਧਾਨ ਬਾਰ ਐਸੋਸੀਏਸ਼ਨ ਨਵਾਂਸ਼ਹਿਰ, ਗੁਰਦਿਆਲ ਸਿੰਘ, ਹਰਭਜਨ ਸਿੰਘ, ਵਾਸਦੇਵ ਪ੍ਰਦੇਸੀ, ਮੁਕੰਦ ਲਾਲ ਮੰਚ ਦੇ ਆਗੂਆਂ ਨੇ ਵਿਚਾਰ ਪੇਸ਼ ਕੀਤੇ।
ਕੈਪਸ਼ਨ :- ਮੀਟਿੰਗ ਵਿੱਚ ਸ਼ਾਮਲ ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਦੇ ਆਗੂ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME