Sunday, 5 March 2023

ਕਿਰਤੀਆਂ ਦੇ ਹੱਕਾਂ ਦੀ ਪਹਿਰੇਦਾਰੀ ਦੇ ਅਹਿਦ ਨਾਲ ਇਫਟੂ ਦਾ ਸੂਬਾ ਡੈਲੀਗੇਟ ਸਮਾਪਤ

ਕੁਲਵਿੰਦਰ ਵੜੈਚ ਸੂਬਾ ਪ੍ਰਧਾਨ, ਰਾਜ ਸਿੰਘ ਮਲੋਟ ਜਨਰਲ ਸਕੱਤਰ ਬਣੇ
ਨਵਾਂਸ਼ਹਿਰ 5 ਮਾਰਚ:-  ਇੱਥੇ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਯਾਦਗਾਰ ਹਾਲ ਵਿੱਚ ਦੋ ਦਿਨ ਚੱਲਿਆ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਪੰਜਾਬ ਦਾ ਸੂਬਾ ਡੈਲੀਗੇਟ ਇਜਲਾਸ ਕਿਰਤੀਆਂ ਦੇ ਹੱਕਾਂ ਦੀ ਪਹਿਰੇਦਾਰੀ ਕਰਨ ਦੇ ਅਹਿਦ ਨਾਲ ਸਮਾਪਤ ਹੋ ਗਿਆ। ਇਸ ਵਿੱਚ ਪੰਜਾਬ ਦੇ ਵੱਖ ਵੱਖ ਜਿਲਿਆਂ ਵਿੱਚੋਂ 102 ਚੁਣੇ ਹੋਏ ਡੈਲੀਗੇਟਾਂ ਨੇ ਭਾਗ ਲਿਆ। ਬੀਤੀ ਸ਼ਾਮ ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਵੱਲੋਂ ਯੂਨੀਅਨ ਦਾ ਝੰਡਾ ਲਹਿਰਾਉਣ ਦੀ ਰਸਮ ਨਾਲ ਇਸਦੀ ਸ਼ੁਰੂਆਤ ਹੋਈ।ਇਸ ਮੌਕੇ ਉਹਨਾਂ ਨੇ ਮਜਦੂਰ ਜਮਾਤ ਨੂੰ ਆਪਣੇ ਅਧਿਕਾਰਾਂ ਦੀ ਰਾਖੀ ਲਈ ਕਮਰਕੱਸੇ ਕਰਨ ਦਾ ਸੱਦਾ ਦਿੱਤਾ।ਇਫਟੂ ਦੇ ਕੌਮੀ ਪ੍ਰਧਾਨ ਡਾਕਟਰ ਅਪਰਣਾ ਦਿੱਲੀ ਨੇ ਮਜਦੂਰ ਜਮਾਤ ਨੂੰ ਦਰਪੇਸ਼ ਚੁਣੌਤੀਆਂ ਦਾ ਜਿਕਰ ਕਰਦਿਆਂ ਲਾਮਬੰਦ ਹੋਣ ਲਈ ਕਿਹਾ।
      ਭਰਾਤਰੀ ਜਥੇਬੰਦੀਆਂ ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਦੇ ਆਗੂ ਡਾਕਟਰ ਧਰਮਜੀਤ ਔੜ, ਪੇਂਡੂ ਮਜਦੂਰ ਯੂਨੀਅਨ ਦੇ ਆਗੂ ਕਮਲਜੀਤ ਸਨਾਵਾ,ਆਸ਼ਾ ਵਰਕਰਜ਼ ਯੂਨੀਅਨ ਵੱਲੋਂ ਸ਼ਕੁੰਤਲਾ ਦੇਵੀ ਸਰੋਏ ਨੇ ਭਰਾਤਰੀ ਸੰਦੇਸ਼ ਦਿੱਤੇ। ਜਥੇਬੰਦੀ ਦੀ ਸੂਬਾ ਜਥੇਬੰਦਕ ਰੀਵਿਊ ਰਿਪੋਰਟ ਸੂਬਾ ਜਨਰਲ ਸਕੱਤਰ ਰਾਜ ਸਿੰਘ ਮਲੋਟ ਨੇ ਪੇਸ਼ ਕੀਤੀ, ਜਿਸ ਉੱਤੇ ਹੋਈ ਚਰਚਾ ਵਿੱਚ ਬਿੱਲਾ ਗੁੱਜਰ, ਰਮੇਸ਼ ਕੁਮਾਰ ਨੂਰ ਪੁਰ ਬੇਦੀ, ਕਸ਼ਮੀਰ ਸਿੰਘ ਬਿੱਲਾ ਪਟਿਆਲਾ, ਸ਼੍ਰੀ ਨਾਥ ਪਟਿਆਲਾ, ਤਰਸੇਮ ਰੋਪੜ, ਬਲਵਿੰਦਰ ਸਿੰਘ ਚਮਕੌਰ ਸਾਹਿਬ, ਵਿਜੈ ਕੁਮਾਰ ਪਠਾਨਕੋਟ, ਪਰਵੀਨ ਕੁਮਾਰ ਨਿਰਾਲਾ ਨਵਾਂਸ਼ਹਿਰ, ਸੁਖਦੇਵ ਗੁਰਦਾਸਪੁਰ, ਹਰੇ ਰਾਮ ਸਿੰਘ, ਗੁਰਦਿਆਲ ਰੱਕੜ ਨੇ ਹਿੱਸਾ ਲਿਆ। ਡੈਲੀਗੇਟਾਂ ਨੇ ਸੂਬਾ ਕਮੇਟੀ ਦੀਆਂ ਘਾਟਾਂ ਉੱਤੇ ਵੀ ਉਂਗਲ ਉਠਾਈ। 12 ਮੈਂਬਰੀ ਸੂਬਾ ਕਮੇਟੀ ਦੀ ਚੋਣ ਕੀਤੀ ਗਈ ਜਿਹਨਾਂ ਵਿੱਚ ਜਿਹਨਾਂ ਵਿੱਚ ਕੁਲਵਿੰਦਰ ਸਿੰਘ ਵੜੈਚ ਪ੍ਰਧਾਨ ਅਤੇ ਰਾਜ ਸਿੰਘ ਮਲੋਟ ਜਨਰਲ ਸਕੱਤਰ ਤੋਂ ਇਲਾਵਾ ਰਮੇਸ਼ ਰਾਣਾ ਮੀਤ ਪ੍ਰਧਾਨ, ਅਵਤਾਰ ਸਿੰਘ ਤਾਰੀ ਸਹਾਇਕ ਸਕੱਤਰ, ਜਸਬੀਰ ਦੀਪ ਪ੍ਰੈਸ ਸਕੱਤਰ, ਜੁਗਿੰਦਰ ਗੁਰਦਾਸਪੁਰ ਖਜਾਨਚੀ ਅਤੇ ਜਗਸੀਰ ਸਿੰਘ ਮੁਕਤਸਰ, ਦਲੀਪ ਕੁਮਾਰ ਫਾਜਿਲਕਾ, ਰਾਮ ਕਿਸ਼ਨ ਮੁਕਤਸਰ, ਸੁਖਦੇਵ ਗੁਰਦਾਸਪੁਰ, ਤਰਸੇਮ ਰੋਪੜ , ਸ਼੍ਰੀ ਨਾਥ ਪਟਿਆਲਾ ਸੂਬਾ ਕਮੇਟੀ ਮੈਂਬਰ ਚੁਣੇ ਗਏ।ਅੰਤ ਵਿੱਚ ਚਾਰ ਕਿਰਤ ਕੋਡ ਰੱਦ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ,ਸਜਾਵਾਂ ਪੂਰੀਆਂ ਕਰ ਚੁੱਕੇ ਕੈਦੀ ਅਤੇ ਸਾਰੇ ਸਿਆਸੀ ਕੈਦੀ ਰਿਹਾ ਕਰਨ, ਜੇਹਲੀਂ ਡੱਕੇ ਬੁੱਧੀਜੀਵੀ ਰਿਹਾ ਕਰਨ ਦੀ ਮੰਗ ਨੂੰ ਲੈਕੇ ਅਤੇ ਸੰਘਰਸ਼ਸ਼ੀਲ ਔਰਤ ਜਥੇਬੰਦੀਆਂ ਦੇ ਸੰਘਰਸ਼ਾਂ ਨਾਲ ਇਕਜੁਟਤਾ ਪ੍ਰਗਟ ਕਰਨ ਦੇ ਮਤੇ ਪਾਸ ਕੀਤੇ ਗਏ।
ਕੈਪਸ਼ਨ : ਇਫਟੂ ਦੀ ਨਵੀਂ ਚੁਣੀ ਗਈ ਸੂਬਾ ਕਮੇਟੀ

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME