Tuesday, 7 March 2023

23 ਮਾਰਚ ਦੀ ਹੁਸ਼ਿਆਰਪੁਰ ਰੈਲੀ ਇਤਿਹਾਸਕ ਹੋਵੇਗੀ :- ਸੇਖੋਂ

 ਨਵਾਂਸ਼ਹਿਰ 7 ਮਾਰਚ :-  ਅੱਜ ਇੱਥੇ ਸੀ ਪੀ ਆਈ ਐਮ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਕਾਮਰੇਡ ਸਰਾਧੂ ਰਾਮ ਤਾਜੋਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਬੋਲਦਿਆਂ ਸੀ ਪੀ ਆਈ ਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਆਜ਼ਾਦੀ ਦੀ 75 ਵੀਂ ਵਰੇਗੰਢ ਦੇ ਮੌਕੇ ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਤੇ, ਪ੍ਰਸਿੱਧ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੀ ਦੇ ਜਨਮ ਦਿਨ ਮੌਕੇ ਤੇ ਸੀ ਪੀ ਆਈ ਐਮ ਵਲੋਂ ਹੁਸ਼ਿਆਰਪੁਰ ਵਿਖੇ ਇਤਿਹਾਸਕ ਰੈਲੀ ਹੋਵੇਗੀ। ਜਿਸਨੂੰ ਵਿਸ਼ੇਸ਼ ਤੌਰ ਤੇ ਕੌਮੀ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੇਚੁਰੀ ਸੰਬੋਧਨ ਕਰਨਗੇ। ਜਿਸਦੀਆਂ ਪੰਜਾਬ ਭਰ ਵਿੱਚ ਤਿਆਰੀਆਂ ਹੋ ਰਹੀਆਂ ਹਨ। ਸਾਥੀ ਸੇਖੋਂ ਨੇ ਪੰਜਾਬ ਦੀ ਮੌਜੂਦਾ ਰਾਜਨੀਤਕ ਸਥਿਤੀ ਤੇ ਬੋਲਦਿਆਂ ਕਿਹਾ ਕਿ ਪਿਛਲੇ ਦਿਨੀਂ ਦੋ ਰੋਜ਼ਾ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਨੋਟ ਕੀਤਾ ਹੈ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦਿਨ ਬ ਦਿਨ ਮਾੜੀ ਹੁੰਦੀ ਜਾ ਰਹੀ ਹੈ। ਠਾਣਿਆਂ ਉਤੇ ਹਮਲੇ ਦਿਨ ਦਿਹਾੜੇ ਕਤਲਾਂ ਦੀਆਂ ਵਾਰਦਾਤਾਂ ਵਧੀਆਂ ਹਨ। ਪੰਜਾਬ ਸਰਕਾਰ ਦਾ ਇਸ ਵਲ ਕੋਈ ਧਿਆਨ ਨਹੀਂ ਹੈ। ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਪਹਿਲਾਂ ਨਾਲੋਂ ਵਧਿਆ ਹੈ।ਇਸ ਸਰਕਾਰ ਦਾ ਬਚਕਾਨਾ ਪੱਖ ਸਿੱਧ ਕਰਦਾ ਹੈ ਕਿ ਭਗਵੰਤ ਮਾਨ ਨੂੰ ਤਜਰਬੇ ਦੀ ਘਾਟ ਹੈ। ਮੀਟਿੰਗ ਦੇ ਫੈਸਲੇ ਪ੍ਰੈੱਸ ਨੂੰ ਜਾਰੀ ਕਰਦਿਆਂ ਜ਼ਿਲ੍ਹਾ ਸਕੱਤਰ ਬਲਵੀਰ ਸਿੰਘ ਜਾਡਲਾ ਨੇ ਦੱਸਿਆ ਕਿ 23 ਮਾਰਚ ਨੂੰ ਇਕ ਹਜ਼ਾਰ ਕਿਸਾਨ ਮਜ਼ਦੂਰ ਹੁਸ਼ਿਆਰਪੁਰ ਰੈਲੀ ਵਿਚ ਸ਼ਾਮਿਲ ਹੋਣਗੇ। 5 ਅਪ੍ਰੈਲ ਦੀ ਦਿੱਲੀ ਕਿਸਾਨ ਮਜ਼ਦੂਰ ਰੈਲੀ ਵਿਚ ਜ਼ਿਲੇ ਵਿਚੋਂ ਸੈਂਕੜੇ ਸਾਥੀ ਹਿੱਸਾ ਲੈਣਗੇ। ਮੀਟਿੰਗ ਦੇ ਸ਼ੁਰੂ ਵਿਚ ਪਿਛਲੇ ਦਿਨੀਂ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਵਿੱਚ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ, ਸੂਬਾ ਕਮੇਟੀ ਮੈਂਬਰ ਮਹਾਂ ਸਿੰਘ ਰੌੜੀ , ਪ੍ਰੇਮ ਰਕੜ, ਕੁਲਦੀਪ ਝਿੰਗੜ, ਦਿਲਬਾਗ ਸਿੰਘ ਕੰਗਣਾ, ਸੁਨੀਤਾ ਤਲਵੰਡੀ, ਸਤਨਾਮ ਸਿੰਘ ਜਾਨੀਵਾਲ, ਜਰਨੈਲ ਸਿੰਘ ਰਾਣੇਵਾਲ, ਨਿਰਮਲ ਸਿੰਘ ਜਲਾਹਮਾਜਰਾ ਤੇ ਰੌਸ਼ਨ ਲਾਲੀ ਆਦਿ ਸਾਥੀ ਹਾਜ਼ਰ ਸਨ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME