Friday, 3 March 2023
ਸਿਹਤ ਵਿਭਾਗ ਵੱਲੋਂ ਵਿਸ਼ਵ ਸੁਣਨ ਦਿਵਸ਼ ਤੇ ਮਲੇਰੀਆ/ ਡੈਗੂ ਤੋਂ ਬਚਾਅ ਤੇ ਸਿਹਤ ਪ੍ਰੇਗਰਾਮਾ ਸਬੰਧੀ ਜਾਗਰੂਕਤਾ
ਨਵਾਂਸ਼ਹਿਰ 3 ਮਾਰਚ:- ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਦਵਿੰਦਰ ਢਾਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਪੀ .ਐਚ .ਸੀ.ਮੁਜੱਫਰਪੁਰ ਡਾਕਟਰ ਗੀਤਾਜਲੀ ਜੀ ਦੀਆਂ ਹਿਦਾਇਤਾਂ ਅਨੁਸਾਰ ਚੱਲ ਰਹੀ ਜਾਗਰੂਕਤਾ ਮੁਹਿੰਮ ਵਿੱਚ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਤਰਸੇਮ ਲਾਲ, ਸੀ. ਐਚ. ੳ.ਗੁਰਪ੍ਹੀਤ ਸਿੰਘ, ਸ੍ਰੀ ਘਨਸ਼ਾਮ ਵੱਲੋਂ ਸਰਕਾਰੀ ਮਿਡਲ ਸਕੂਲ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭਗੌਰਾ ਦੇ ਮੁੱਖ ਅਧਿਆਪਕਾ ਪੰਕਜ਼ ਕਸ਼ਅਪ, ਕਮਲਜੀਤ ਕੌਰ ਜੀ ਦੇ ਸਹਿਯੋਗ ਨਾਲ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਤਰਸੇਮ ਲਾਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਅੱਜ ਵਿਸ਼ਵ ਸੁਣਨ ਦਿਵਸ਼ ਮਨਾਇਆ ਜਾ ਰਿਹਾ ਹੈ। ਜਿਸ ਦਾ ਥੀਮ ਕੰਨ ਅਤੇ ਸੁਣਨ ਦੀ ਸੰਭਾਲ ਸਭ ਲਈ ਹੈ । ੳਨ੍ਹਾਂ ਨੇ ਕਿਹਾ ਕਿ ਸਾਡੀਆਂ ਆਰ .ਵੀ. ਐਸ. ਕੇ. ਟੀਮਾਂ ਵਲੋਂ ਸਮੇਂ ਸਮੇਂ ਤੇ ਸਕੂਲਾਂ ਵਿੱਚ ਬੱਚਿਆਂ ਦਾ ਚੈਕ ਅੱਪ ਕੀਤਾ ਜਾਂਦਾ ਹੈ ਤੇ ਜਿਨ੍ਹਾਂ ਬੱਚਿਆਂ ਨੂੰ ਨੱਕ ਕੰਨ ਗਲ਼ੇ ਨਾਲ਼ ਸਬੰਧਿਤ ਕੋਈ ਤਕਲੀਫ ਹੋਵੇ ਤਾਂ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਵਿਖੇ ਰੈਫਰ ਕੀਤਾ ਜਾਂਦਾ ਹੈ ਜਿਨ੍ਹਾਂ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਮਲੇਰੀਆਂ/ ਡੇਂਗੂ ਜਾਗਰੂਕਤਾ ਮੁਹਿੰਮ ਤਹਿਤ ਸਾਨੂੰ ਫਰਾਈਡੇ ਡਰਾਈਡੇ ਮਨਾਉਂਦਿਆਂ ਹੋਇਆਂ ਦੱਸਿਆ ਕਿ ਪਾਣੀ ਖੜ੍ਹਨ ਨਾਲ ਜਿੱਥੇ ਮਲੇਰੀਆ ਅਤੇ ਡੇਗੂ ਫੈਲਾਉਣ ਵਾਲਾਂ ਮੱਛਰ ਪਲੇਗਾ ਉੱਥੇ ਸਾਨੂੰ ਆਪਣੇ ਘਰਾਂ, ਦਫ਼ਤਰਾਂ ਵਿਖੇ ਕੁਲਰਾ, ਗਮਲਿਆਂ, ਫਰਿੱਜ ਪਿਛਲੀਆਂ ਟਰੈਆ ਤੇ ਵਾਧੂ ਪਏ ਬਰਤਨਾਂ ਆਦਿ ਨੂੰ ਹਫਤੇ ਵਿੱਚ ਇੱਕ ਵਾਰ ਪਾਣੀ ਸੁਕਾਉਣਾ ਚਾਹੀਦਾ ਹੈ। ਸਾਨੂੰ ਬੰਦ ਬਾਜ਼ੂ ਦੇ ਕੱਪੜੇ ਪਾਉਣੇ ਚਾਹੀਦੇ ਹਨ ਕਿਉਂਕਿ ਡੇਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ। ੲਿਸ ਦੇ ਨਾਲ ਹੀ ਉਨ੍ਹਾਂ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ "ਰੁੱਖ, ਕੁੱਖ ਤੇ ਪਾਣੀ, ਨਾ ਸਾਂਭੇ ਤਾ ਖਤਮ ਕਹਾਣੀ" ਤਹਿਤ ਭਰੂਣ ਹੱਤਿਆਂ ਰੋਕਣ ਲਈ ਸਹਿਯੋਗ ਦੇਣ ਲਈ ਸਿਹਤ ਸਿੱਖਿਆ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਜੇਕਰ ਸਾਡੇ ਆਸ-ਪਾਸ ਕੇਈ ਵੀ ਵੀਰ ਨਸ਼ਾ ਕਰਦਾ ਹੋਵੇ ਤਾਂ ਉਸ ਨੂੰ ਪਿਆਰ ਨਾਲ ਸਮਝਾ ਕੇ ਨੇੜੇ ਦੇ ਸਰਕਾਰੀ ਓਟ ਸੈਂਟਰ ਵਿਖੇ ਭੇਜਣਾ ਚਾਹੀਦਾ ਹੈ ਤਾਂ ਜੋ ਨਸ਼ਾ ਛੱਡਕੇ ਤੰਦਰੁਸਤ ਜੀਵਨ ਜੀਓ ਸਕੇ। ੳਹਨਾਂ ਨੇ ਬੱਚਿਆਂ ਨੂੰ ਖੇਡਾਂ ਖੇਡਣ ਵੱਲ ਪ੍ਰੇਰਿਤ ਕੀਤਾ ਇਸ ਦੇ ਨਾਲ ਹੀ ਉਨ੍ਹਾਂ ਨੇ ਕੋਟਪਾ ਐਕਟ ਤਹਿਤ ਪੇਸਿਵ ਸਮੋਕਿੰਗ ਤੋ ਬੱਚਣ ਸਬੰਧੀ ਸਿਹਤ ਸਿੱਖਿਆ ਦਿੱਤੀ ਗਈ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕਾ ਵਲੋਂ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ। ਸਮਾਗਮ ਮੌਕੇ ਆਸ਼ਾ ਵਰਕਰ ਰਾਜ ਰਾਣੀ, ਰਿਤਿਕਾ ਰਾਣੀ, ਅਕਵਿੰਦਰ ਕੌਰ, ਰੀਨਾ ਰਾਣੀ, ਊਸ਼ਾ ਰਾਣੀ, ਸਮੂਹ ਅਧਿਆਪਕਾਂ ਅਤੇ ਬੱਚਿਆਂ ਵਲੋਂ ਸੰਪੂਰਨ ਸਹਿਯੋਗ ਦਿੱਤਾ ਗਿਆ।
By
EDITER
*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*
*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦੀਪੁਰ ਨੂੰ ਇਨਵਰਟਨ ਕੀਤਾ ਦਾਨ ਨਵਾਂਸ਼ਹਿਰ 3 ਮਈ - ਐਸਐਮਸੀ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਜੀ ਲੰਬਰਦਾਰ ਦੀ ਪ੍ਰੇਰਨਾ ਸਦਕ...